ਸਮੂਹ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਹਰਮਨ ਪਿਆਰੇ ਅਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਕਦਮ ਲਗਾਤਾਰ ਤਰੱਕੀ ਵੱਲ ਵਧ ਰਹੇ ਹਨ ਅਤੇ ਇਹ ਅਖ਼ਬਾਰ ਹੁਣ ਪੰਜਾਬੀਆਂ ਦੀ ਆਵਾਜ਼ ਬਣ ਕੇ ਉਭਰ ਰਿਹਾ ਹੈ।ਇਸ ਦਾ ਇਕ ਸਿਹਰਾ ਮਿਠੜੇ ਸੁਭਾਅ ਦੇ ਮਾਲਕ, ਨਿਰਪਖ ਸੋਚ ਦੇ ਮਾਲਕ ਰੋਜਾਨਾ ‘ਪੰਜਾਬ ਟਾਇਮਜ਼’ ਦੇ ਮੁਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਤੇ ਸੀ.ਈ.ਓ. ਮੈਡਮ ਰੁਪਿੰਦਰ ਕੌਰ ਨੂੰ ਜਾਂਦਾ ਹੈ, ਜਿੰਨਾਂ ਨੇ ਦਿਨ-ਰਾਤ ਮਿਹਨਤ ਕਰਕੇ ‘ਪੰਜਾਬ ਟਾਇਮਜ਼’ ਨੂੰ ਉਚੀਆਂ ਮੰਜ਼ਿਲ ਤਕ ਪਹੁੰਚਾ ਕੇ ਪੰਜਾਬੀਆਂ ਦੇ ਦਿਲਾਂ ਦੀ ਗੂੰਜ ਬਣਾਇਆ ਹੈ।ਸ. ਬਰਾੜ ਨਿਰਮਲ ਪਤਰਕਾਰੀ ਰਾਹੀਂ ਤੱਥ ਬਿਆਨ ਕਰਕੇ ਲੋਕਾਂ ਦੀ ਆਵਾਜ਼ ਤੇ ਪਹਿਰਾ ਦਿੰਦੇ ਹਨ ਅਤੇ ਉਹਨਾਂ ਦੀਆਂ ਮੰਗਾਂ/ਉਮੀਦਾਂ ਸਰਕਾਰ ਕੋਲ ਪਹੁੰਚੀਆਂ ਕਰਦੇ ਹਨ। ‘ਪੰਜਾਬ ਟਾਇਮਜ’ ਦੀ ਸੀ.ਈ.ਓ ਮੈਡਮ ਰੁਪਿੰਦਰ ਕੌਰ ਦਿਨ-ਰਾਤ ਪੱਤਰਕਾਰਾਂ ਅਤੇ ਪਾਠਕਾਂ ਦੇ ਹਿੱਤਾਂ ਦਾ ਖਿਆਲ ਰੱਖਦੇ ਹਨ। ਉਨ੍ਹਾਂ ਕਾਰਨ ‘ਪੰਜਾਬ ਟਾਇਮਜ਼’ ਨੇ ਪੱਤਰਕਾਰਤਾ ਦੇ ਖੇਤਰ ’ਚ ਥੋੜ੍ਹੇ ਹੀ ਸਮੇਂ ਦੌਰਾਨ ਹੀ ਵੱਖਰਾ ਮੁਕਾਮ ਕਾਇਮ ਕਰ ਲਿਆ ਹੈ। ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਪਤਰਕਾਰ ਵੀਰਾਂ ਦਾ ਜਿਹੜੇ ‘ਪੰਜਾਬ ਟਾਇਮਜ਼’ ਵਿਚ ਬਿਨਾ ਕਿਸੇ ਡਰ, ਲਾਲਚ ਅਤੇ ਭੇਦਭਾਵ ਦੇ ਖ਼ਬਰਾਂ ਪ੍ਰਕਾਸ਼ਿਤ ਕਰਵਾਉਂਦੇ ਹਨ। ਦੁਨੀਆਂ ਵਿਚ ਹੋ ਰਹੇ ਨਜ਼ਾਇਜ਼ ਧੰਦੇ, ਲੁਟਾਂ ਖੋਹਾਂ, ਨਸ਼ਿਆਂ, ਸਰਕਾਰਾਂ ਦੀਆਂ ਅਣਗਹਿਲੀਆਂ ਨੂੰ ਬਿਨਾ ਕਿਸੇ ਡਰ ਦੇ ਲਿਖਦੇ ਹਨ । ‘ਪੰਜਾਬ ਟਾਇਮਜ਼’ ਨੇ ਥੋੜੇ ਹੀ ਸਮੇਂ ਵਿਚ ਆਪਣਾ ਨਿਵੇਕਲਾ ਸਥਾਨ ਕਾਇਮ ਕਰ ਲਿਆ ਹੈ । ‘ਪੰਜਾਬ ਟਾਇਮਜ਼’ ਨੂੰ ਸਤਵਾਂ ਵਰਾ ਲਗਾ ਹੋਇਆ ਹੈ ਅਤੇ ਸਤਵੇਂ ਵਰ੍ਹੇ ਵਿਚ ਹੀ ਦੋ ਖੁਸ਼ੀਆਂ ਸਾਡੀ ਝੋਲੀ ਵਿਚ ਪਾ ਚੁਕਾ ਹੈ। ਉਹ ਦਿਨ ਦੂਰ ਨਹੀਂ ਜਦ ਹਰ ਇਕ ਦੀ ਜ਼ੁਬਾਨ ’ਤੇ ‘ਪੰਜਾਬ ਟਾਇਮਜ਼’ ਦਾ ਨਾਮ ਸਭ ਤੋਂ ਪਹਿਲਾਂ ਹੋਵੇਗਾ। ‘ਪੰਜਾਬ ਟਾਇਮਜ਼’ ਦਾ ਇਕ ਟੀ. ਵੀ. ਚੈਨਲ ਅਤੇ ਇੰਗਲਿਸ਼ ਐਡੀਸ਼ਨ ਵੀ ਸ਼ੁਰੂ ਹੋ ਗਿਆ ਹੈ ਜੋ ਕਿ ਸਮੂਹ ਪਾਠਕਾਂ, ਪਤਰਕਾਰਾਂ ਅਤੇ ਇਸ਼ਤਿਹਾਰਦਾਤਿਆਂ ਲਈ ਬੇਹਦ ਮਾਣ ਵਾਲੀ ਗਲ ਹੈ । ਅਸੀਂ ਸਾਰੇ ਹੀ ਪਾਠਕਾਂ, ਪਤਰਕਾਰਾਂ ਅਤੇ ਇਸ਼ਤਿਹਾਰ ਦਾਤਿਆਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਪੀਟੀ ਟੀ.ਵੀ. ਚੈਨਲ ਅਤੇ ਇੰਗਲਿਸ਼ ਐਡੀਸ਼ਨ ਵਿਚ ਵਧ ਤੋਂ ਵਧ ਖ਼ਬਰਾਂ, ਕਲਾਸੀਫਾਈਡ ਇਸ਼ਤਿਹਾਰ ਭੇਜ ਕੇ ਇਸ ਨੂੰ ਹੋਰ ਮਜ਼ਬੂਤ ਬਣਾਓ।ਅਖੀਰ ਵਿਚ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਰੋਜ਼ਾਨਾ ‘ਪੰਜਾਬ ਟਾਇਮਜ਼’ ਦਿਨ ਪ੍ਰਤੀ ਦਿਨ ਹੋਰ ਤਰਕੀਆਂ ਕਰੇ ।