ਉਚ ਧਾਰਮਿਕ ਰੁਚੀਆਂ ਦੇ ਮਾਲਕ ਬਾਬਾ ਦਰਬਾਰੀ ਦਾਸ ਜੀ

ਨਥਾਣਾ ਤੋਂ ਪੰਜ ਕਿਲੋਮੀਟਰ ਦੂਰ ਢੇਲਵਾਂ ਨਥਾਣਾ ਹੱਦ ਤੇ ਨਵੇਂ ਬਣੇ ਡੇਰਾ ਦੁੱਖ ਭੰਜ਼ਨ ਸਾਹਿਬ , ਸ੍ਰੀ ਚੰਦ ਨਗਰ, ਨਥਾਣਾ ਵਿਖੇ ਬਾਬਾ ਦਰਬਾਰੀ ਦਾਸ ਜੀ ਦੀ ਗੱਦੀ ਨਸ਼ੀਨੀ ਨੂੰ ਮੁੱਖ ਰੱਖਦਿਆ ਕੱਲ੍ਹ 31 ਜਨਵਰੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾਣਗੇ ਇਸ ਤੋਂ ਅਗਲੇ ਦਿਨ 1ਫਰਵਰੀ ਨੂੰ ਡੇਰੇ ਵਿਖੇ ਬਾਬਾ ਸ੍ਰੀ ਚੰਦ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ, ਆਖਰੀ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਕਥਾ ਕੀਰਤਨ ਤੋਂ ਇਲਾਵਾ ¦ਗਰ ਅਤੁੱਟ ਵਰਤੇਗਾ। ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨਾ ਨੰਦ ਜੀ ਸ਼ਾਸਤਰੀ ਸ੍ਰੀ 108 ਦੀ ਅਗਵਾਈ ਵਿੱਚ ਆਏ ਸੰਤ ਜਸਵਿੰਦਰ ਦਾਸ ਜੀ, ਮਹੰਤ ਸੁਖਵੀਰ ਦਾਸ ਜੀ ਅਤੇ ਹੋਰ ਆਏ ਸਾਧੂ ਸੰਤਾਂ ਦੀ ਹਾਜ਼ਰੀ ਵਿੱਚ ਦੁਪਿਹਰ 12 ਵਜੇ ਬਾਬਾ ਦਰਬਾਰੀ ਦਾਸ ਜੀ ਨੂੰ ਤਿਲਕ ਲਗਾਕੇ ਗੱਦੀ ਨਸ਼ੀਨ ਥਾਪ ਕੇ ਡੇਰੇ ਦਾ ਮੁੱਖ ਸੇਵਾਦਾਰ ਥਾਪਿਆ ਜਾਵੇਗਾ।
ਸੰਤ ਦਰਬਾਰੀ ਦਾਸ ਜੀ ਉਰਫ ਕੁਲਜੀਤ ਸਿੰਘ ਰਾਵਲ ਜਿਹਨਾਂ ਦਾ ਜਨਮ 25 ਅਕਤੂਬਰ 1979 ਨੂੰ ਮਾਤਾ ਤੇਜ ਕੌਰ ਦੀ ਕੁੱਖੋ ਪਿਤਾ ਮਲਕੀਤ ਸਿੰਘ ਦੇ ਘਰ ਹੋਇਆ ਆਪ ਜੀ ਮੁੱਢ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ, ਸਰਬਾਂਗੀ ਟਿੱਬਾ ਜਿਸ ਤੇ ਬਾਬਾ ਕਾਲੂ ਨਾਥ ਜੀ ਦਾ ਤਪ ਅਸਥਾਨ ਹੈ ਜੋ ਕਿ ਬਾਬਾ ਦਰਬਾਰੀ ਦਾਸ ਜੀ ਦੀ ਜ਼ਮੀਨ ਤੇ ਸਥਿਤ ਹੈ ਛੋਟੀ ਉਮਰ ਵਿੱਚ ਆਪ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਰਹੇ, ਸੰਨ 1999 ਵਿੱਚ ਆਪ ਜੀ ਅਮਰਜੀਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ ਗਏ ਅਤੇ ਦੋ ਬੱਚਿਆ ਨੇ ਇਹਨਾਂ ਦੇ ਘਰ ਜਨਮ ਲਿਆ, ਪਰ ਆਪ ਜੀ ਦਾ ਮਨ ਗ੍ਰਹਿਸਥ ਜੀਵਨ ਤੋਂ ਉਚਾਟ ਹੋ ਗਿਆ ਫਿਰ ਇਹ ਡੇਰਾ ਰੋਮਾਣਾ ਅਲਬੇਲ ਸਿੰਘ ਵਿਖੇ ਸੰਤਾਂ ਦੇ ਚਰਨੀ ਜਾ ਲੱਗੇ ਬਾਬਾ ਜੀ ਚੰਗੀ ਜ਼ਮੀਨ ਜ਼ਾਇਦਾਤ ਦੇ ਮਾਲਕ ਹੁੰਦੇ ਹੋਏ ਵੀ ਧਾਰਮਿਕ ਰੁਚੀਆਂ ਰੱਖਦੇ ਸਨ, ਇਹਨਾਂ ਆਪਣੀ ਜ਼ਮੀਨ ਵਿੱਚ ਹੀ ਡੇਰਾ ਦੁੱਖ ਭੰਜ਼ਨ ਦੀ ਉਸਾਰੀ ਕਰਵਾਈ, ਸੰਤਾਂ ਮਹੰਤਾਂ ਨੇ ਕੁਲਜੀਤ ਸਿੰਘ ਤੋਂ ਇਹਨਾ ਦਾ ਨਾਮਕਰਨ ਕਰਕੇ ਬਾਬਾ ਦਰਬਾਰੀ ਦਾਸ ਜੀ ਕਰ ਦਿੱਤਾ, ਜਿਨ੍ਹਾਂ ਦੀ ਹੁਣ ਸਾਧਾਂ ਸੰਤਾਂ ਦੀ ਹਾਜ਼ਰੀ ਵਿੱਚ ਗੱਦੀਨਸ਼ੀਨੀ ਕਰਕੇ 2 ਫਰਵਰੀ ਨੂੰ ਡੇਰੇ ਦਾ ਮੁੱਖ ਸੇਵਾਦਾਰ ਥਾਪ ਦਿੱਤਾ ਜਾਵੇਗਾ। ਇਸ ਮੌਕੇ ਦੂਰੋਂ ਦੂਰੋਂ ਪਿੰਡਾਂ ਵਿੱਚੋਂ ਸੰਗਤਾਂ ਪਹੁੰਚ ਰਹੀਆਂ ਹਨ।
– ਚਰਨਜੀਤ ਸਿੱਧੂ ਨਥਾਣਾ, ਗੁਰਮੀਤ ਸੇਮਾ
ਸੰਪਰਕ : 99156-13844

Send this to a friend