May 12, 2026 12:45 am

ਸੋਸ਼ਲ ਮੀਡੀਆ ਗ਼ਲਤ ਨਹੀਂ-ਵਰਤੋਂ ਗ਼ਲਤ

ਸੋਸ਼ਲ ਮੀਡੀਆ ਤੇ ਵੀਡੀਐ ਵਾਇਰਲ ਹੁੰਦੀਆਂ ਹਨ।ਕੋਈ ਕਿਵੇਂ ਦੀ ਕੋਈ ਕਿਵੇਂ।ਕਿਸੇ ਵਿਚ ਕਿਸੇ ਦਾ ਮਜਾਕ ਉਡਾਇਆ ਜਾਂਦਾ ਹੈ।ਕਿਤੇ ਕੋਈ ਤੜਫ ਰਿਹਾ ਹੁੰਦਾ ਹੈ।ਓਹਨੂੰ ਚੁਕਣ ਦੀ ਬਜਾਇ ਵੀਡੀਓ ਬਣਾਈ ਜਾ ਰਹੀ ਹੁੰਦੀ ਹੈ।ਘਰ ਦੀ ਨਿਕੀ ਮੋਟੀ ਲੜਾਈ ਨੂੰ ਵੀ ਵਾਇਰਲ ਕੀਤਾ ਜਾਂਦਾ ਹੈ।ਕਿਸੇ ਦੀ ਇਜ਼ਤ ਨੂੰ ਰੋਲਣ ਵਿਚ ਕੁਝ ਹੀ ਪਲ ਲਾਓਂਦੇ ਹਨ।ਬਹੁਤ ਲੋਕ ਸਟੰਟ ਕਰਦੇ ਵਿਖਾਈ ਦਿੰਦੇ ਹਨ।ਜੋ ਵੀਡੀਓ ਦੇ ਚਾਅ ਵਿਚ ਆਪਣੀ ਜਿੰਦਗੀ ਖਤਮ ਕਰ ਲੈਂਦੇ ਹਨ।ਸਟੰਟ ਕਰਦੇ ਕਰਦੇ ਅਜਿਹੀ ਘਟਨਾ ਵਾਪਰ ਜਾਂਦੀ ਹੈ।ਜਿਸ ਨਾਲ ਸਭ ਕੁਝ ਹੀ ਖਤਮ ਹੋ ਜਾਂਦਾ ਹੈ।ਵਿਅਕਤੀ ਮੌਤ ਦੇ ਘਾਟ ਉਤਰ ਜਾਂਦਾ ਹੈ।ਪਿਛਲੇ ਦਿਨੀ ਵੇਖੀ ਵੀਡੀਓ ਇਕ ਨੋਜਵਾਨ ਚਲਦੇ ਟਰੈਕਟਰ ਤੋਂ ਉਤਰ ਕੇ ਸਟੰਟ ਕਰਦਾ ਸੀ।ਓਹ ਟਰੈਕਟਰ ਹੇਠਾਂ ਹੀ ਆ ਗਿਆ।ਟਰੈਕਟਰ ਪਿਛੇ ਤਵੀਆਂ ਸੀ।ਕੀ ਬੀਤੀ ਹੈਣੀ ਓਹਦੇ ਤੇ ਨਾਲ ਹੀ ਪਰਿਵਾਰ ਤੜਫਦਾ ਹੈ।ਮਾਂ ਪਿਓ ਦਾ ਕੀ ਕਸੂਰ ਮੰਨੀਏ ਮਾਪੇ ਕਿਹੜਾ ਕੋਲ ਹੁੰਦੇ ਹਨ।ਸਮਝੋ ਸੋਚੋ ਵਿਚਾਰੋ ਕਿਓਂ ਐਵੇਂ ਕਰਦੇ ਹੋਂ।ਇਹ ਜਿੰਦਗੀ ਕਿਹੜਾ ਵਾਰ ਵਾਰ ਮਿਲਦੀ ਹੈ।ਖੌਰੇ ਮਾਪਿਆਂ ਨੇ ਕਿਹੜੇ ਮਾੜੇ ਹਲਾਤਾਂ ਵਿਚੋਂ ਲੰਘਕੇ ਪਾਲਿਆ ਪੋਸਿਆ ਹੈ।ਕੀ ਕੀ ਰੀਝਾਂ ਉਮੀਦਾਂ ਲਾਈਆਂ ਹੁੰਦੀਆਂ ਹਨ।ਜਿੰਨਾਂ ਹੋ ਸਕੇ ਸੋਸ਼ਲ ਮੀਡੀਆ ਤੇ ਚੰਗੇ ਕੰਮਾਂ ਲਈ ਵਿਚਰਿਆ ਜਾਵੇ।ਕਿਸੇ ਮਜਬੂਰ ਦੁਖੀ ਦਾ ਮਜਾਕ ਨਾ ਉਡਾਇਆ ਜਾਵੇ।ਕਿਸੇ ਦੀ ਰੁਲਦੀ ਇਜ਼ਤ ਨੂੰ ਬਚਾਇਆ ਜਾਵੇ।ਨਾ ਕਿ ਓਹਨੂੰ ਰੋਲਣ ਵਿਚ ਮਦਦ ਕੀਤੀ ਜਾਵੇ। ਇਕ ਵਿਅਕਤੀ ਤੜਫ ਰਿਹਾ ਹੁੰਦਾ ਹੈ।ਮੌਤ ਨਾਲ ਲੜ ਰਿਹਾ ਹੁੰਦਾ ਹੈ।ਅਸੀਂ ਓਹਦੀ ਸੰਭਾਲ ਨਹੀਂ ਸਗੋਂ ਵੀਡੀਓ ਕਰਦੇ ਹਾਂ।ਸਾਡੀ ਸੋਚ ਕਿਥੇ ਖੜ ਗਈ ਹੈ।ਸੋਸ਼ਲ ਮੀਡੀਆ ਇਕਲੇ ਗਲਤ ਕੰਮਾਂ ਲਈ ਹੀ ਨਹੀਂ ਬਣਿਆ।ਵਰਤੋਂ ਸਹੀ ਕਰਨੀ ਸਿਖ ਲਵੋ।ਹਾਸਾ ਮਜਾਕ ਵੀ ਦਾਇਰੇ ਚ ਰਹਿ ਕੇ ਹੀ ਹੋਣਾ ਚਾਹੀਦਾ ਹੈ।ਪੜ੍ਹੇ ਲਿਖੇ ਹੋਣ ਦਾ ਮਾਣ ਹੋਣਾ ਚਾਹੀਦਾ ਹੈ।ਨਾ ਕਿ ਜਲੂਸ ਕਢਣਾ ਚਾਹੀਦਾ ਹੈ।ਘੜਾ ਸਾਹਾਂ ਵਾਲਾ ਕੀ ਪਤਾ ਕਦ ਫੁਟ ਜਾਵੇ।ਹਸ ਕੇ ਘੜੀ ਬਤੀਤ ਹੋ ਜਾਵੇ ਬਹੁਤ ਚੰਗੀ ਹੈ।ਅਜਿਹੇ ਕੰਮ ਕਰੋ ਜਿਸ ਨਾਲ ਲੋਕ ਦੁਆਵਾਂ ਦੇਣ ਨਾ ਕਿ ਲਾਹਨਤਾਂ।ਜਿੰਨਾਂ ਹੋ ਸਕੇ ਸੋਸ਼ਲ ਮੀਡੀਆ ਦੀ ਸਹੀ ਤਰੀਕੇ ਨਾਲ ਵਰਤੋ ਹੋਵੇ।

Send this to a friend