May 11, 2026 11:47 pm

ਅਮਰੀਕਾ ਦੀ ਖੂਫੀਆ ਏਜੰਸੀ ਵੱਲੋਂ ਸ੍ਰੀ ਮੋਦੀ ਅਤੇ ਬੀਜੇਪੀ ਸਬੰਧੀ ਦੰਗੇ-ਫ਼ਸਾਦ ਕਰਵਾਉਣ ਦੀ ਅਗਾਓ ਰਿਪੋਰਟ ’ਚ ਚਿੰਤਾਜਨਕ ਪ੍ਰਗਟਾਵੇ

ਸ੍ਰੀ ਫ਼ਤਹਿਗੜ੍ਹ ਸਾਹਿਬ-“ਅਮਰੀਕਾ ਦੀ ਇੰਨਟੈਲੀਜੈਸ ਦੇ ਮੁਖੀ ਸ੍ਰੀ ਡੈਨ ਕੋਟਸ ਵਲੋਂ ਆਪਣੀ ਸੀਨਟ ਸਿਲੈਕਟ ਕਮੇਟੀ ਨੂੰ ਜੋ ਲਿਖਤੀ ਰਿਪੋਰਟ ਪੇਸ਼ ਕੀਤੀ ਹੈ, ਉਸ ਵਿਚ ਉਨ੍ਹਾਂ ਨੇ 2019 ਵਿਚ ਇੰਡੀਆਂ ਦੀਆਂ ਹੋਣ ਵਾਲੀਆ ਲੋਕ ਸਭਾ ਚੋਣਾਂ ਦੇ ਸੰਬੰਧ ਵਿਚ ਇਹ ਰਿਪੋਰਟ ਵੀ ਦਿਤੀ ਹੈ ਕਿ ਚੋਣਾਂ ਹੋਣ ਤੋਂ ਪਹਿਲਾਂ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਬੀਜੇਪੀ ਸਾਜ਼ਸੀ ਢੰਗ ਨਾਲ ਦੰਗੇ-ਫ਼ਸਾਦ ਕਰਵਾਕੇ ਹਿੰਦੂਆਂ ਅਤੇ ਘਟ ਗਿਣਤੀ ਕੌਮਾਂ ਵਿਚ ਨਫ਼ਰਤ ਪੈਦਾ ਕਰਨ ਦੀਆਂ ਕਾਰਵਾਈਆ ਕਰੇਗੀ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਮੋਦੀ ਨੇ ਗੁਜਰਾਤ ਵਿਚ ਮੁਸਲਿਮ ਕੌਮ ਦਾ 2002 ਵਿਚ ਕਤਲੇਆਮ ਕਰਵਾਇਆ ਅਤੇ ਘਟ ਗਿਣਤੀ ਮੁਸ਼ਲਿਮ ਕੌਮ ਤੇ ਇਸਾਈਆ ਵਿਰੁਧ ਸਾਜ਼ਿਸਾਂ ਰਚੀਆ, ਉਸ ਨੂੰ ਅਮਰੀਕਾ ਵਲੋਂ ਵੀਜਾ ਕਿਉਂ ਦਿਤਾ ਗਿਆ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਮੌਜੂਦਾ ਸ੍ਰੀ ਟਰੰਪ ਹਕੂਮਤ ਨੂੰ ਜਨਤਕ ਤੌਰ ਤੇ ਸੰਸਾਰ ਪਧਰ ਤੇ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਮਰੀਕਾ ਸਾਨੂੰ ਇਹ ਸਪਸਟ ਕਰੇ ਕਿ ਜੋ ਇੰਡੀਆਂ ਦੇ ਮੁਤਸਵੀ ਹੁਕਮਰਾਨ ਸਾਜ਼ਿਸਾਂ ਰਾਹੀ ਸਮੇਂ-ਸਮੇਂ ਤੇ ਦੰਗੇ-ਫ਼ਸਾਦ ਅਤੇ ਕਤਲੇਆਮ ਕਰਵਾਉਣ ਵਰਗੇ ਮਨੁਖਤਾ ਵਿਰੋਧੀ ਅਮਲਾਂ ਵਿਚ ਮਸਰੂਫ਼ ਹਨ ਅਤੇ ਬਹੁਗਿਣਤੀ ਅਤੇ ਘਟ ਗਿਣਤੀ ਕੌਮਾਂ ਵਿਚ ਨਫ਼ਰਤ ਪੈਦਾ ਕਰਕੇ ਆਪਣੇ ਵੋਟ ਬੈਂਕ ਨੂੰ ਬਣਾਉਣ ਦੀਆਂ ਸਾਜ਼ਿਸਾਂ ਰਚ ਰਹੇ ਹਨ, ਉਨ੍ਹਾਂ ਸੰਬੰਧੀ ਅਮਰੀਕਾ ਦੀ ਸਥਾਈ ਤੌਰ ਤੇ ਕੀ ਪਾਲਸੀ ਹੈ ? ਜਦੋਂਕਿ ਅਮਰੀਕਾ ਇਕ ਵਡਾ ਜਮਹੂਰੀਅਤ ਪਸ਼ੰਦ ਅਤੇ ਮਨੁਖੀ ਕਦਰਾ-ਕੀਮਤਾ ਦੀ ਗਲ ਕਰਨ ਵਾਲਾ ਮੁਲਕ ਹੈ । ਫਿਰ ਵੀ ਅਮਰੀਕਾ ਵਲੋਂ ਮਨੁਖਤਾ ਵਿਰੋਧੀ ਕਾਰਵਾਈਆ ਕਰਨ ਵਾਲੇ ਸ੍ਰੀ ਮੋਦੀ ਵਰਗੇ ਅਤੇ ਬੀਜੇਪੀ ਦੇ ਹੋਰ ਫਿਰਕੂ ਆਗੂਆ ਨੂੰ ਅਮਰੀਕਾ ਦੀ ਧਰਤੀ ਤੇ ਆਉਣ ਲਈ ਵੀਜੇ ਦੀਆਂ ਸਹੂਲਤਾਂ ਕਿਸ ਬਿਨ੍ਹਾਂ ਤੇ ਦੇ ਰਿਹਾ ਹੈ ? ਸ. ਮਾਨ ਨੇ ਇੰਡੀਆਂ ਦੇ ਹੁਕਮਰਾਨਾਂ ਦੀਆਂ ਅਣਮਨੁਖੀ ਅਤੇ ਗੈਰ-ਕਾਨੂੰਨੀ ਕਾਰਵਾਈਆ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੀਤੇ ਦਿਨੀਂ ਇੰਡੀਆਂ ਦੇ ਝਾਂਰਖੰਡ ਸੂਬੇ ਵਿਚ ਇੰਡੀਅਨ ਆਰਮੀ, ਅਰਧ ਸੈਨਿਕ ਬਲਾਂ ਵਲੋਂ ਆਪਣੇ ਹੀ ਇੰਡੀਅਨ ਨਾਗਰਿਕਾਂ ਨੂੰ ‘ਨਕਸਲਾਈਟ‘ ਦਾ ਬਦਨਾਮਨੁਮਾ ਨਾਮ ਦੇ ਕੇ ਮਾਰਿਆ ਜਾ ਰਿਹਾ ਹੈ । 5 ਨਾਗਰਿਕਾਂ ਨੂੰ ਬੀਤੇ ਕਲ੍ਹ ਮੌਤ ਦੇ ਮੂੰਹ ਵਿਚ ਧਕੇਲ ਦਿਤਾ ਹੈ । ਇਸੇ ਤਰ੍ਹਾਂ ਜੰਮੂ-ਕਸ਼ਮੀਰ ਸੂਬੇ ਵਿਚ ਕਸ਼ਮੀਰੀ ਮੁਸਲਮਾਨ ਜੋ ਇੰਡੀਆਂ ਦੇ ਨਾਗਰਿਕ ਹਨ, ਉਨ੍ਹਾਂ ਨੂੰ ਵੀ ਰੋਜ਼ਾਨਾ ਹੀ ਗੋਲੀਆਂ ਦਾ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ । ਫਿਰ ਅਮਰੀਕਾ ਜੋ ਮਨੁਖੀ ਅਧਿਕਾਰਾਂ ਦੀ ਰਾਖੀ ਦਾ ਆਲੰਬਰਦਾਰ ਅਖਵਾਉਦਾ ਹੈ ਉਹ ਇਨ੍ਹਾਂ ਹੁਕਮਰਾਨਾਂ ਵਲੋਂ ਇੰਡੀਆਂ ਵਿਚ ਹੋ ਰਹੇ ਅਣਮਨੁਖੀ ਅਮਲਾਂ ਵਿਰੁਧ ਨੋਟਿਸ ਕਿਉਂ ਨਹੀਂ ਲੈਦਾ।
– ਪੰਜਾਬ ਟਾਇਮਜ਼ ਬਿਊਰੋ

Send this to a friend