2014 ’ਚ ਡੀ.ਸੀ. ਦੇ ਚੁੱਕੇ ਨੇ ਪੁਲ ਨੂੰ ਅਸੁਰੱਖਿਅਤ ਕਰਾਰ : ਜਗਜੋਤ ਸੰਧੂ

ਪੁਲ ਦੇ ਹਾਲਾਤਾਂ ਬਾਰੇ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣੂ ਕਰਵਾਉਣ ਵਾਲੇ ਯੁਵਾ ਸਮਾਜ ਸੇਵਕ ਜਗਜੋਤ ਸਿੰਘ ਸੰਧੂ ਕੋਲੋ ਜਦੋ ਉਹਨਾ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾ ਕਿਹਾ ਕਿ 2014 ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਭਿਨਵ ਤ੍ਰਿਖਾ ਵਲੋ ਇਸ ਪੁਲ ਨੂੰ ਪੂਰੀ ਤਰ੍ਹਾਂ ਨਾਲ ਅਸੁਰਖਿਅਤ ਐਲਾਨ ਕੀਤਾ ਸੀ ਪਰ ਅਜ ਜਦੋ ਇਸ ਗਲ ਨੂੰ ਲਗਭਗ ਪੰਜ ਸਾਲ ਹੋ ਚੁਕੇ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਨਹੀ ਸਰਕੀ ਜਦੋਂ 2018ਵਿਚ ਉਹਨਾ ਨੇ ਬਾਬੇ ਦੇ ਵਿਆਹ ਦੇ ਸਬੰਧ ਵਿਚ ਸੰਗਤ ਦੀ ਸੁਰਖਿਆ ਨੂੰ ਵੇਖਦਿਆਂ ਇਸ ਪੁਲ ਦੇ ਖਸਤਾ ਹੋਣ ਸਬੰਧੀ ਇਕ ਮੰਗ ਪਤਰ ਐਸ ਡੀ ਐਮ ਬਟਾਲਾ ਨੂੰ ਸੋਪਿਆ ਜਿਸ ਤੇ ਗੋਰ ਕਰਦਿਆਂ ਪੁਲ ਦੇ ਦੋਵਾਂ ਪਾਸੇ ਰੋਕਾ ਲਈ ਲੋਹੇ ਦੇ ਗਾਡਰ 48ਘੰਟੇ ਅੰਦਰ ਲਗਾਉਣ ਦੇ ਆਦੇਸ਼ ਦਿਤੇ ਤਾਂ ਜੋ ਵਡੀਆਂ ਗਡੀਆਂ ਪੁਲ ਤੋ ਨਾ ਲੰਘ ਸਕਣ ਪਰ ਠੇਕੇਦਾਰ ਵਲੋ ਸਕਰੈਪ ਰੂਪੀ ਵਰਤੇ ਗਏ ਗਾਡਰ ਰੋਕਾਂ 48ਘੰਟੇ ਲਗਣ ਤੋਂ ਬਾਅਦ 24 ਘੰਟਿਆਂ ਵਿਚ ਟੁਟ ਗਏ ਅਤੇ ਬਾਬੇ ਦੇ ਵਿਆਹ ਤੇ ਲਗਭਗ ਇਕ ਲਖ ਤੋ ਵਧ ਸੰਗਤ ਇਸੇ ਅਸੁਰਖਿਅਤ ਪੁਲ ਤੋ ਗੁਜਰੀ ਜਗਜੋਤ ਸਿੰਘ ਨੇ ਦਸਿਆ ਕਿ ਉਹਨਾ ਵਲੋ ਇਸ ਤੋ ਬਾਅਦ ਵੀ ਕਈ ਵਾਰੀ ਅਖਬਾਰਾਂ ਰਾਹੀ ਅਤੇ ਪ੍ਰਸ਼ਾਸਨ ਨੂੰ ਮੰਗ ਪਤਰ ਦੇ ਕੇ ਇਸ ਦੇ ਬਾਰੇ ਸੋਚਣ ਲਈ ਕਿਹਾ ਗਿਆ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਗਹਿਰੀ ਨੀਂਦ ਸਦਕਾ ਉਹਨਾ ਨੂੰ ਅਸ਼ਵਾਸਨ ਤੋ ਬਿਨਾਂ ਕੁਝ ਨਹੀਂ ਮਿਲਿਆ।

Send this to a friend