ਬਟਾਲਾ ਦੀ ਸਿਟੀ ਰੋਡ ਦਾ ਪੁਲ ਦੇ ਰਿਹਾ ਵੱਡੇ ਹਾਦਸੇ ਨੂੰ ਦਾਵਤ- ਪ੍ਰਸ਼ਾਸਨ ਅਤੇ ਨੇਤਾ ਕੁੰਭਕਰਨੀ ਨੀਂਦ ਸੁੱਤੇ

ਬਟਾਲਾ – ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨੂੰ ਸਮਰਪਿਤ ਗੁਰੂਦੁਆਰਾ ਸ਼੍ਰੀ ਕੰਧ ਸਾਹਿਬ ਨੂੰ ਜਾਦੇ ਰਸਤੇ ਵਿਚ ਸਿਟੀ ਰੋਡ ਤੇ ਅਜਾਦੀ ਤੋ ਕੁਝ ਵਰੇ ਬਾਅਦ 1957 ਵਿਚ ਬਣੇ ਪੁਲ ਦੀ ਮਿਆਦ ਪੁਘੇ ਲਗਭਗ 10-15 ਸਾਲ ਹੋ ਚੁਕੇ ਹਨ ਪਰ ਕੁਭਕਰਨੀ ਨੀਦ ਸੁਤੀ ਸਾਡੀ ਮੋਜੂਦਾ ਸਰਕਾਰ ਅਤੇ ਸਾਬਕਾ ਸਰਕਾਰ ਦੇ ਨੁਮਾਇਦੇਆ ਅਤੇ ਪ੍ਰਸ਼ਾਸਨ ਵਲੋ ਕੀਤੀ ਅਨਦੇਖੀ ਹਰ ਸਮੇਂ ਵਡੇ ਹਾਦਸੇ ਨੂੰ ਦਾਵਤ ਦੇ ਰਹੇ ਹਨ ਅਤੇ ਹੁਣ ਜਦੋ ਕਿ ਇਹ ਪੁਲ ਇਕ ਬਜ਼ੁਰਗ ਦੀ ਤਰਾ ਆਪਣੇ ਅੰਤਿਮ ਸਾਹਾਂ ਤੇ ਹੈ ਅਤੇ ਇਸ ਦੇ ਸਾਹ ਕਿਸੇ ਵੀ ਸਮੇ ਨਿਕਲ ਸਕਦੇ ਹਨ ਯਾਨੀ ਕਿ ਕਿਸੇ ਵੀ ਸਮੇ ਇਹ ਪੁਲ ਡਿਗ ਸਕਦਾ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਦੀ ਕੀਤੀ ਅਣਗਹਿਲੀ ਦਾ ਮੁਲ ਸ਼ਹਿਰ ਦੇ ਬੇਕਸੂਰ ਰਾਹਗੀਰਾਂ ਅਤੇ ਬਾਹਰੋ ਆਉਣ ਵਾਲੇਆ ਸਰਧਾਲੂਆਂ ਨੂੰ ਦੇਣਾ ਪੈ ਸਕਦਾ ਹੈ ਗੋਰਤਲਬ ਹੈ ਕਿ ਸ਼ਹਿਰ ਦੇ ਮੁਖ ਬਜਾਰਾਂ ਸਿਟੀ ਰੋਡ, ਨਹਿਰੂ ਗੇਟ, ਚਕਰੀ ਬਜਾਰ,ਕੰਧ ਸਾਹਿਬ, ਬੈਕ ਕਾਲੋਨੀ ਅਤੇ ਸਿਨੇਮਾ ਰੋਡ ਜਾਣ ਵਾਲੇ ਲੋਕਾਂ ਵਲੋ ਇਹੀ ਪੁਲ ਵਰਤਿਆ ਜਾਦਾ ਹੈ ਅਤੇ ਵਖ ਵਖ ਸਕੂਲਾ ਨੂੰ ਜਾਦੇ ਬਚੇ ਵੀ ਇਸੇ ਪੁਲ ਤੋ ਹੀ ਰੋਜ ਗੁਜਰਦੇ ਹਨ ਪਰ ਅਫਸੋਸ ਤਾ ਇਸ ਗਲ ਦਾ ਹੈ ਕਿ ਇਹ ਪ੍ਰਸ਼ਾਸਨ ਤੇ ਸਰਕਾਰ ਐਸੀ ਕਿਹੜੀ ਨੀਦ ਦੀ ਦਵਾਈ ਖਾ ਸੁਤੇ ਹੋਏ ਹਨ ਕਿ ਇਹਨਾ ਨੂੰ ਕਿਸੇ ਵੀ ਵੇਲੇ ਹੋ ਸਕਦੇ ਹਾਦਸੇ ਲਈ “ ਖਤਰੇ ਦੀ ਘੰਟੀ” ਦਿੰਦੇ ਪੁਲ ਦੀ ਦਾਸਤਾਨ ਸੁਣਾਈ ਨਹੀਂ ਦਿੰਦੀ ਜਾ ਇਹਨਾ ਲਈ ਪੁਲ ਤੋ ਰੋਜ ਗੁਜਰਨ ਵਾਲੇ ਹਜਾਰਾਂ ਰਾਹਗੀਰਾਂ ਦੀ ਜਿੰਦਗੀ ਦੀ ਕੋਈ ਕੀਮਤ ਨਹੀਂ ਅਤੇ ਪੁਲ ਤੇ ਪਿਛਲੇ ਲੰਬੇ ਅਰਸੇ ਤੋਂ ਕੰਮ ਕਰ ਰਹੇ ਫੜੀਏ, ਦੁਕਾਨਦਾਰਾਂ ਦੀ ਜਿੰਦਗੀ ਵੀ ਪੁਲ ਦੀ ਖਸਤਾ ਹਾਲਾਤ ਕਾਰਣ ਜੋਖਿਮ ਵਿਚ ਰਹਿੰਦੀ ਹੈ ਇਕ ਸਰਵੇ ਦੇ ਹਿਸਾਬ ਨਾਲ ਪੁਲ ਨੂੰ ਲਗਭਗ 30 ਤੋ35ਹਜਾਰ ਲੋਕ ਰੋਜ ਆਪਣੀ ਸੁਵਿਧਾ ਲਈ ਵਰਤਦੇ ਹਨ ਪਰ ਇਹ ਕੋਈ ਨਹੀਂ ਜਾਣਦਾ ਕਿ ਪ੍ਰਸ਼ਾਸਨ ਅਤੇ ਸਰਕਾਰ ਦੀ ਇਸ ਗਹਿਰੀ ਨੀਂਦ ਕਾਰਣ ਕਦੋ ਉਹਨਾ ਦੀ ਸੁਵਿਧਾ ਦੁਵਿਧਾ ਵਿਚ ਬਦਲ ਸਕਦੀ ਹੈ।

Send this to a friend