ਪ੍ਰਸ਼ਾਸਨ ਚਾਹੇ ਤਾਂ ਟੱਲ ਸਕਦਾ ਵੱਡਾ ਹਾਦਸਾ: ਸ਼ੈਰੀ ਕਲਸੀ

ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਹਲਕਾ ਇਨਚਾਰਜ ਸ਼ੈਰੀ ਕਲਸੀ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਮੋਜੂਦਾ ਸਰਕਾਰ ਆਪਣੀ ਨੀਂਦ ਤੋਂ ਮੁਕਤ ਹੋ ਕੇ ਸ਼ਹਿਰ ਦੇ ਇਸ ਪੁਲ ਤੋ ਰੋਜਾਨਾ ਹਜਾਰਾਂ ਦੀ ਤਾਦਾਤ ਵਿਚ ਗੁਜਰਨ ਵਾਲੇ ਰਾਹਗੀਰਾਂ ਅਤੇ ਗੁਰਦੁਆਰਾ ਕੰਧ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦੀ ਸੁਰਖਿਆ ਬਾਰੇ ਸੋਚੇ ਤਾ ਸਾਇਦ ਕਿਸੇ ਵਡੇ ਹਾਦਸੇ ਤੋ ਬਚਿਆ ਜਾ ਸਕੇ ਪਰ ਅਜਾਦੀ ਤੋ ਬਾਅਦ ਬਣੇ ਇਸ ਪੁਲ ਦੀ ਖਸਤਾ ਹਾਲਤ ਮੋਜੂਦਾ ਅਤੇ ਸਾਬਕਾ ਸਰਕਾਰ ਦੀ ਨਾਕਾਮਯਾਬੀ ਅਤੇ ਅਣਗਹਿਲੀ ਸਾਬਤ ਕਰਦੀ ਹੈ ਇਸ ਤੋਂ ਪਹਿਲਾਂ ਸੈਰੀ ਕਲਸੀ ਵਲੋ ਰੋਜਾਨਾ ਪੰਜਾਬ ਟਾਇਮਸ ਅਖਬਾਰ ਰਾਹੀ ਸੈਤ ਫਰਾਂਸੀਸ ਸਕੂਲ ਵਾਲੇ ਪੁਲ ਬਾਰੇ ਵੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਗਿਆ ਸੀ ਪਰ ਸੁਤੀ ਸਰਕਾਰ ਨਹੀ ਜਾਗੀ ਅਤੇ ਬਾਦ ਵਿਚ ਬਟਾਲਾ ਦੇ ਆਉਣ ਵਾਲੇ ਭਵਿਖ ਬਚਿਆਂ ਦੀ ਕੀਮਤੀ ਜਾਨਾਂ ਦਾ ਰਿਸਕ ਵੇਖ ਇਹ ਲੋਹੇ ਦਾ ਪੁਲ ਬੰਦ ਕਰ ਦਿਤਾ ਗਿਆ ਸੀ ਸ਼ੈਰੀ ਕਲਸੀ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਿਟੀ ਰੋਡ ਪੁਲ ਬਾਰੇ ਵੀ ਸਰਕਾਰ ਨੇ ਨਾ ਸੋਚਿਆ ਤਾਂ ਮਜਬੂਰਨ ਸ਼ਹਿਰ ਵਾਸੀਆਂ ਦੀ ਸੁਰਖਿਆ ਨੂੰ ਵੇਖਦਿਆਂ ਕਿਤੇ ਇਹ ਪੁਲ ਵੀ ਬੰਦ ਨਾ ਕਰਨਾ ਪਵੇਗਾ ਅਤੇ ਇਸ ਲਈ ਆਮ ਲੋਕਾਂ ਨੂੰ ਆਉਣ ਵਾਲੀ ਪਰੇਸ਼ਾਨੀ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ।

Send this to a friend