ਅੱਜ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਇੱਕ ਬਿਆਨ ਅਖਬਾਰਾਂ ਨੇ ਛਾਪਿਅ ਹੈ ਜਿਸ ਵਿੱਚ ਮੋਦੀ ਜੀ ਇਹ ਆਖ ਰਹੇ ਹਨ ਕਿ ਤੋਪਾਂ ਖਰੀਦ ਵਿੱਚ ਕੋਈ ਵਡਾ ਘਪਲਾ ਸੀ ਅਤੇ ਇਸ ਕਰਕੇ ਕਾਂਗਰਸ ਹਾਰ ਗਈ ਸੀ ਅਤੇ ਇਹ ਅਜ ਵਾਲੀ ਸਰਕਜਾਰ ਨੇ ਜਹਾਜ਼ਾਂ ਦੀ ਖਰੀਦ ਦਾ ਜਿਹੜਾ ਸੋਦਾ ਕੀਤਾ ਸੀ ਉਹ ਠੀਕ ਹੈ ਇਸ ਲਹੀ ਇਸ ਹੀ ਸਵਾਲ ਉਤੇ ਇਹ ਭਾਜਪਾ ਪਾਰਟੀ 2019 ਵਾਲੀਆਂ ਚੋਣ ਜਿਤ ਜਾਵੇਗੀ। ਇਹ ਬਿਆਨ ਸੁਣਕੇ ਅਜ ਭਾਰਤ ਦੇ ਲੋਕੀਂ ਹੈਰਾਨ ਪ੍ਰੇਸ਼ਾਨ ਹਨ ਕਿ ਸਾਡੀਆਂ ਚੋਣਾਂ ਇਸ ਵਾਰੀਂ ਇਕ ਹੀ ਨੁਕਤੇ ਉਤੇ ਲੜੀਆਂ ਜਾਣਗੀਆਂ ਅਤੇ ਭਾਜਪਾ ਅਤੇ ਕਾਗਰਸ ਵਾਲਿਆਂ ਪਾਸ ਅਜ ਕੋਈ ਵੀ ਵਡਾ ਨੁਕਤਾ ਨਹੀਂ ਹੈ। ਭਾਜਪਾ ਨੇ ਪਿਛਲੀ ਵਾਰੀ ਕਾਲੇ ਧੰਨ ਲਿਆਕੇ ਵੰਡਣ ਦੀ ਗਲ ਕਢ ਮਾਰੀ ਸੀ ਅਤੇ ਅਸੀਂ ਗਰੀਬਾਂ ਨੇ ਭਾਜਪਾ ਨੂੰ ਵੋਟਾ ਪਾ ਦਿਤੀਆਂ ਸਨ ਅਤੇ ਅਜ ਇਹ ਤੋਪਾ ਜਹਾਜ਼ਾਂ ਨੂੰ ਸਲਾਮੀ ਦੇ ਰਹੀਆਂ ਹਨ ਅਤੇ ਇਹੀ ਆਧਾਰ ਬਣਕੇ ਵੋਟਾ ਲੜਾਈਆਂ ਜਾਣਗੀਆਂ, ਇਸਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਅਗਲੇ ਪੰਜ ਸਾਲ ਵੀ ਸਾਡੀ ਰਸਮੀ ਜਿਹੀ ਸਰਕਾਰ ਬਣੇਗੀ ਅਤੇ ਇਹ ਅਫਸਰ ਹੀ ਚਲਾਈ ਜਾਣਗੇ ਅਤੇ ਕੋਈ ਇਕ ਅਧਾ ਨੋਟ ਬੰਦੀ ਵਰਗਾ ਕੰਮ ਇਹ ਸਾਡੀ ਚੁਣੀ ਹੋਈ ਸਰਕਾਰ ਵੀ ਕਰ ਜਾਵੇਗੀ।
ਅਸਲ ਵਿੱਚ ਅਸੀਂ ਰਾਜਸੀ ਲੋਕਾਂ ਦੇ ਹਥ ਆ ਗਏ ਹਨ ਜਿਨ੍ਹਾਂ ਪਾਸ ਨਾ ਤਾਂ ਕੋਈ ਸਕੀਮ ਹੈ, ਨਾ ਹੀ ਕੋਈ ਸਿਧਾਤ ਹੈ ਅਤੇ ਨਾ ਹੀ ਕੋਈ ਟੀਚਾ ਹੀ ਹੈ ਅਤੇ ਇਹ ਗਲ ਵੀ ਸਾਫਫ ਹੈ ਕਿ ਇਹ ਰਾਜਸੀ ਵਰਗ ਮਾਹਿਰਾਂ ਦਾ ਨਹੀਂ ਹੈ ਅਤੇ ਯੋਜਨਾਬਧ ਕੋਈ ਵੀ ਸਕੀਮ ਇਨ੍ਹਾਂ ਪਾਸ ਨਹੀਂ ਹੈ। ਸਾਡੀਆਂ ਮੁਸ਼ਕਿਲਾਂ ਵਿਚੋਂ ਕੋਈ ਇਕ ਚੁਣਕੇ ਇਹ ਨਾਹਰਾ ਲਗਾਕੇ ਚੋਣ-ਪਿੜ ਵਿੱਚ ਆ ਵੜਦੇ ਹਨ ਅਤੇ ਰੈਲੀਆਂ ਕਰਕੇ ਕਿਰਾਏ ਉਤੇ ਦਿਹਾੜੀਦਾਰ ਇਕਠੇ ਕਰਕੇ ਸਾਡੀਆਂ ਵੋਟਾ ਨਾਲ ਸਰਕਾਰ ਬਣਾ ਲੈਂਦੇ ਹਨ ਅਤੇ ਇਸ ਸਰਕਾਰ ਨੂੰ ਲੋਕਾਂ ਦੀ ਚੁਣੀ ਸਰਕਾਰ ਆਖਕੇ ਸਾਡਾ ਸਮਾ ਬਰਬਾਦ ਕਰ ਦਿੰਦੇ ਹਨ। ਅਸੀਂ ਭਾਰਤੀ ਸਦੀਆਂ ਦੀ ਗੁਲਾਮੀ ਕਾਰਨ ਬਹੁਤ ਹੀ ਘਟੀਆਂ ਪਣ ਦੇ ਸ਼ਿਕਾਰ ਹੋ ਗਏ ਹਾਂ ਅਤੇ ਉਨ੍ਹਾਂ ਲੋਕਾਂ ਨੂ ਵੋਟਾ ਪਾਈ ਜਾਂਦੇ ਹਨ ਜਿਹੜੇ ਪਾਰਟੀਆਂ ਆਪ ਚੁੋਣਕੇ ਸਾਡੇ ਸਾਹਮਣੇ ਕਰ ਦਿੰਦੀਆਂ ਹਨ ਅਤੇ ਇਹ ਵੀ ਇਕ ਸਚਾਈ ਹੈ ਕਿ ਅਜ ਤਕ ਅਸੀਂ ਕਦੀ ਵੀ ਰਾਜਸੀ ਪਾਰਟੀਆਂ ਪਾਸੋਂ ਇਹ ਹੀ ਨਹੀਂ ਪੁਛਿਆ ਕਿ ਇਹ ਉਮੀਦਵਾਰ ਦੀਆਂ ਕੀ ਕੀ ਯੋਗਤਾਵਾਂ, ਤਜਰਬਾ, ਸਿਖਿਆ, ਸਿਖਲਾਈ ਅਤੇ ਮੁਹਾਰਤ ਦੇਖਕੇ ਇਸ ਆਦਮੀ ਦੀ ਚੋਣਕੀਤੀ ਗਈ ਹੈ ਅਤੇ ਇਸ ਤਰ੍ਹਾਂ ਹਜ਼ਾਰਾਂ ਲੋਕੀਂ ਸਾਡੀਅ ਸਦਨਾ ਵਿੱਚ ਜਾ ਬ੍ਰਿਾਜਮਾਨ ਹੁੰਦੇ ਹਨ, ਚੰਗੀ ਤਨਖਾਹ ਲਈ ਜਾਂਦੇ ਹਨ, ਭਤੇ ਅਤੇ ਹੋਰ ਸਹੂਲਤਾਂ ਵੀ ਪਾਈ ਜਾਂਦੇ ਹਨ ਅਤੇ ਫਿਰ ਪੈਨਸ਼ਨ ਵੀ ਮਿਲ ਜਾਂਦੀ ਹੈ। ਲੋਕਾਂ ਦਾ ਪੈਸਾ ਵੰਡਣ ਲਈ ਇਹ ਵਧੀਆਂ ਕਿਸਮ ਦਾ ਪਰਜਾਤੰਤਰ ਆ ਗਿਆ ਹੈ। ਇਹ ਸਾਰਾ ਕੁਝ ਲੋਕਾਂ ਲਈ ਕਰਨ ਲਈ ਇਹ ਆਜ਼ਾਦੀ ਅਤੇ ਇਹ ਪਰਜਾਤੰਤਰ ਆਇਆ ਸੀ, ਪਰ ਰਾਜਸੀ ਲੋਕਾਂ ਅਤੇ ਸਰਕਾਰੀ ਮੁਲਾਜ਼ਮਾ ਦੀ ਹੀ ਸੇਵਾ ਕਰਦਾ ਇਹ ਪੰਜਾਂ ਸਾਲਾ ਦਾ ਸਮਾ ਲਦ ਜਾਂਦਾ ਹੈ। ਅਜ ਤਕ ਲੋਕਾਂ ਦੀ ਵਿਦਿਆ, ਸਿਖਲਾਈ, ਰੁਜ਼ਗਾਰ ਅਤੇ ਵਾਜਬ ਕਮਾਈ ਲਈ ਕੋਈ ਵੀ ਕਾਨੂੰ ਨਹੀਂ ਬਣਾਇਆ ਗਿਆ ਅਤੇ ਨਾ ਹੀ ਲੋਕਾਂ ਨੂੰ ਆਮਦਨ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ। ਪਰ ਅਸੀਂ ਗੁਲਾਮ ਬ੍ਰਿਤੀ ਵਾਲੇ ਲੋਕੀਂ ਫਿਰ ਬਾਰ ਬਾਰ ਉਨ੍ਹਾਂ ਹੀ ਲੋਕਾਂ ਨੂੰ ਵੋਟਾਂ ਪਾਉਣ ਉਤੇ ਮਜਬੂਰ ਹਾਂ ਅਤੇ ਸਾਡੇ ਪਾਸ ਕੋਈ ਵੀ ਬਦਲ ਮੌਜੂਦ ਨਹੀਂ ਹੈ।
ਤੋਪਾਂ ਦੀ ਖਰੀਦ ਵਾਲਾ ਸਵਾਲ ਅਸੀਂ ਭੁਲ ਬੈਠੇ ਸਾਂ, ਪਰ ਤੋਪਾਂ ਖਰੀਦ ਕਰਨ ਵਾਲੀ ਪਾਰਟੀ ਨੇ ਹੀ ਇਹ ਜਹਾਜ਼ਾਂ ਵਾਲੀ ਖਰੀਦ ਦਾ ਮਸਲਾ ਗਰਮਾ ਦਿਤਾ ਅਤੇ ਫਿਰ ਜਹਾਜ਼ ਖਰੀਦਣ ਵਾਲਿਆਂ ਨੇ ਤੋਪਾਂ ਦੀ ਖਰੀਦ ਦੀ ਗਲ ਤੋਰ ਦਿਤੀ ਅਤੇ ਅਸੀਂ ਇਹ ਭਾਰਤੀ ਪਹਿਲਾਂ ਹੀ ਜਾਣਦੇ ਹਾਂ ਕਿ ਸਰਕਾਰੀ ਹਰ ਵਡੀ ਖਰੀਦ ਵਿੱਚ ਕੋਈ ਨਾ ਕੋਈ ਘਪਲਾ ਕੀਤਾ ਜਾਂਦਾ ਹੈ।
ਅਸੀਂ ਇਹ ਗਲਾਂ ਬਰਦਾਸ਼ਿਤ ਕਰ ਲੈਂਦੇ ਹਾਂ, ਪਰ ਇਹ ਰਾਜਸੀ ਲੋਕੀਂ ਆਪ ਹੀ ਇਹ ਮਰੇ ਹੋਏ ਮੁਰਦੇ ਸਾਡੇ ਸਾਹਮਣੇ ਖੜੇ ਕਰਕੇ ਫਿਰ ਸਾਨੂੰ ਸਾਡੀਆ ਕੀਤੀਆਂ ਗਈਆਂ ਲੁਟਾ ਯਾਦ ਕਰਵਾ ਦਿੰਦੇ ਹਨ, ਅਰਥਾਤ ਸਾਡੇ ਜ਼ਖਮਾਂ ਉਤੇ ਲੂਣ ਛਿੜਕ ਦਿੰਦੇ ਹਨ ਅਤੇ ਅਸੀਂ ਜਲਨ ਨਾਲ ਤੜਫੀ ਜਾਂਦੇ ਹਾਂ, ਸਾਡੇ ਪਾਸੋਂ ਕੀਤਾ ਕੁਝ ਵੀ ਨਹੀਂ ਜਾਂਦਾ। ਅਗਰ ਤੋਪਾਂ ਦੀਖਰੀਦ ਵਿੱਚ ਉਸ ਵਕਤ ਸਠ ਕਰੋੜ ਦੀ ਗਲ ਕੀਤੀ ਗਈ ਸੀ ਤਾਂ ਅਜ ਕਈ ਸਾਲਾਂ ਬਾਅਦ ਅਗਰ ਜਹਾਜ਼ਾਂ ਦੀ ਖਰੀਦ ਦੀ ਗਲ ਕੀਤੀ ਗਈ ਹੈ ਤਾਂ ਇਹ ਡੇਢ ਦੋ ਅਰਬ ਰੁਪਿਆ ਬਣਦੀ ਹੈ। ਅਗਰ ਇਸ ਤਰ੍ਹਾਂ ਇਸ ਮੁਲਕ ਦੇ ਲੋਕਾਂ ਦੀ ਲੁਟ ਕੀਤੀ ਜਾਂਦੀ ਰਹੀ ਤਾਂ ਕਦੀ ਵੀ ਇਸ ਆਜ਼ਾਦੀ ਅਤੇ ਇਸ ਪਰਜਾਤੰਤਰ ਦਾ ਲਾਭ ਸਾਡੇ ਲੋਕਾਂ ਤਕ ਪੁਜ ਨਹੀਂ ਸਕਣਾ ਅਤੇ ਇਹ ਗੁਰਬਤ ਅਤੇ ਇਹ ਪਛੜਾਪਣ ਹਿਸ ਮੁਲਕ ਵਿੱਚ ਬਣਿਆ ਹੀ ਰਵੇਗਾ।
ਇਹ ਮੁਲਕ ਲੁਟੀਂਦਾ ਹੀ ਰਿਹਾ ਹੈ। ਮਿਥਿਹਾਸ ਵਿੱਚ ਰਾਵਣ ਵੀ ਲੁਟ ਕੇ ਲੈ ਗਿਆ ਸੀ, ਇਤਿਹਾਸ ਵਿੱਚ ਬਾਹਰੀ ਹਮਲੇ ਜਿਤਨੇ ਵੀ ਕੀਤੇ ਗਏ ਸਾਰੇ ਲੁਟਾਂ ਕਰਨ ਲਈ ਹੀ ਕੀਤੇ ਗਏ ਸਨ ਅਤੇ ਸਾਡੇ ਧਾਰਮਿਕ ਅਸਥਾਨ ਵੀ ਲੁਟੇ ਗਏ ਸਨ ਅਤੇ ਇਹ ਲੁਟਾ ਸਾਡੇ ਦੇਸੀ ਰਾਜਿਆਂ ਦੇ ਵਕਤਾਂ ਵਿੱਚ ਵੀ ਜਾਰੀ ਰਖੀਆਂ ਗਈਆਂ ਸਨ, ਮੁਗਲਾਂ ਵਕਤ ਵੀ ਜਾਰੀ ਰਹੀਆਂ ਸਨ, ਅੰਗਰੇਜ਼ਾਂ ਵਕਤ ਵੀ ਜਾਰੀ ਰਹੀਆਂ ਸਨ ਅਤੇ ਆਜ਼ਾਦੀ ਅਤੇ ਪਰਜਾਤੰਤਰ ਬਾਅਦ ਇਹ ਘਪਲਿਆਂ, ਘੁਟਾਲਿਆਂ, ਦਲਾਲੀਆਂ ਅਤੇ ਕਮਿਸ਼ਨਾਂ ਦੀਆਂ ਗਲਾਂ ਤੁਰੀਆਂ ਹਨ ਅਤੇ ਇਹ ਮਨਕੇ ਤੁਰਨਾ ਪਵੇਗਾ ਕਿ ਸਰਕਾਰ ਦੀ ਹਰ ਖਰੀਖਦ ਅਤੇ ਹਰ ਵਿਕਰੀ ਵਿਚੋਂ ਇਹ ਕਟੀਆਂ ਜਾ ਰਹੀਆਂ ਹਨ ਅਤੇ ਇਸੇ ਕਰਕੇ ਰਜਾਜਸੀ ਲੋਕੀਂ ਵੀ ਅਮੀਰ ਹੋਈ ਜਾਂਦੇ ਹਨ। ਇਹ ਗਲਾਂ ਭਾਰਤ ਦੇ ਲੋਕਾਂ ਦੀ ਸਮਝ ਵਿੱਚ ਆ ਗਈਆਂ ਹਨ, ਪਰ ਅਸੀਂ ਭਾਰਤੀ ਕੁਝ ਨਹੀਂ ਕਰ ਸਕਦੇ ਅਤੇ ਸਾਨੂੰ ਇਹ ਵੀ ਪਤਾ ਲਗ ਗਿਆ ਹੈ ਕਿ ਰਾਜਸੀ ਲੋਕੀਂ ਸਾਰੇ ਦੇ ਸਾਰੇ ਇਕ ਹੀ ਕਿਸਮ ਦੇ ਹਨ ਅਤੇ ਸਰਕਾਰੀ ਕੁਰਸੀਆਂ ਵਲ ਇਸ ਫਾਇਦੇ ਲਈ ਹੀ ਭਜੇ ਆ ਰਹੇ ਹਨ। ਇਹ ਗਲ ਵੀ ਸਾਡੀ ਸਮਝ ਵਿੱਚ ਆ ਗਈ ਹੈ ਕਿ ਪਾਰਟੀ ਕੋਈ ਵੀ ਪਈ ਹੋਵੇ ਉਸ ਨਾਲ ਕੋਈ ਫਰਕ ਨਹੀਂ ਪੈਣਾ, ਕਿਉਂਕਿ ਰਾਜਸੀ ਲੋਕੀਂ ਸਾਰੇ ਦੇ ਸਾਰੇ ਇਕ ਹੀ ਹਨ। ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲਗਦਾ ਕਿ ਸਰਕਾਰ ਵਿੱਚ ਕੀ ਕੀ ਹੋ ਰਿਹਾ ਹੈ। ਇਹ ਵਿਰੋਧੀ ਪਾਰਟੀਆਂ ਹੀ ਹਨ ਜਿਹੜੀਆ ਸਾਡੇ ਤਕ ਗਲਾਂ ਪੁਚਾ ਦਿੰਦੀਆਂ ਹਨ ਅਤੇ ਫਿਰ ਜਵਾਬ ਵੀ ਮਿਲ ਜਾਂਦਾ ਹੈ ਕਿ ਜਿਹੜਾ ਇਲਜ਼ਾਮ ਲਗਾ ਰਿਹਾ ਹੈ ਉਹ ਆਪਣੀਆਂ ਕੀਤੀਆਂ ਦਾ ਤਾਂ ਜਵਾਬ ਦੇ ਲਵੇ। ਇਹ ਦੌਸਤਾਨਾ ਮੈਚ ਚਲ ਰਹੇ ਹਨ ਅਤੇ ਅਸੀਂ ਪਿਸੀ ਜਾ ਰਹੇ ਹਾਂ। ਸਾਡੀ ਕੋਈ ਸੁਣਵਾਈ ਹੀ ਨਹੀਂ ਹੈ।
ਸੋ ਇਸ ਵਾਰੀਂ ਵੋਟਾ ਦੀ ਜਿਤ ਅਤੇ ਹਾਰ ਤੋਪਾਂ ਅਤੇ ਜਹਾਜ਼ਾਂ ਵਿੱਚ ਹੀ ਰੁਲ ਜਾਵੇਗੀ ਅਤੇ ਸਾਡਾ ਹਾਲ ਉਹੀ ਬਣਿਆ ਰਵੇਗਾ ਜਿਹੜਾ ਪਹਿਲਾਂ ਬਣਿਆ ਪਿਆ ਹੈ। ਇਹ ਚੋਣਾ ਕੋਈ ਵਡੀ ਤਬਦੀਲੀ ਨਹੀਂ ਲਿਆਉਣਗੀਆਂ ਅਤੇ ਗਰੀਬਾਂ ਤਕ ਧੰਨ ਪੁਚਾਉਣ ਦਾ ਕੋਈ ਵੀ ਝੂਠਾ ਸਚਾ ਟੀਚਾ ਸਾਡੇ ਸਾਹਮਣੇ ਨਹੀਂ ਰਖਿਆ ਜਾਵੇਗਾ।