ਅਜ ਦੇ ਸਮੇਂ ਵਿਚ ਕਿਸੇ ਨੂੰ ਲੀਡਰ ਆਖਣਾਂ ਇਕ ਦੇਸੀ ਪੇਂਡੂ ਗਾਲ ਦੇ ਰੂਪ ਵਿਚ ਸਮਝਿਆ ਜਾਣ ਲਗਾ ਹੈ ਕਿਉਂਕਿ ਅਜ ਦੀ ਰਾਜਨੀਤੀ ਸੇਵਾ ਦੇ ਨਾਂ ਤੇ ਇਕਠ ਧੰਦਾ ਠਸਮਝੀ ਜਾਣ ਲਗੀ ਹੈ,ਪ੍ਰਸਿਧ ਰੰਗਕਰਮੀ ਮਰਹੂਮ ਭਾਜੀ ਗੁਰਸ਼ਰਨ ਸਿੰਘ ਆਪਣੇ ਇਕ ਨਾਟਕ ਵਿਚ ਆਖਦੇ ਹਨ ਕਿ,ਜੇ ਖੇਤਾਂ ਵਿਚ ਰੇਹ-ਮਿਟੀ ਪਾਉਣ ਚਲਿਆਂ,ਜਾਂ ਕਿਸੇ ਲੋੜਵੰਦ ਦੀ ਮਦਦ ਲਈ ਚਲਿਆਂ ਤਾਂ ਕੰਮ ਹੁੰਦਾ ਏ ਤੇ ਜੇ ਸ਼ਰਾਬ ਪੀਣ ਚਲਿਆਂ ਜਾਂ ਕਿਸੇ ਨੂੰ ਬੁਧੂ ਬਣਾ ਕੇ ਠਗਣ ਚਲਿਆਂ ਤਾਂ ਠਧੰਦਾ ਠਏ ,ਸੋ ਅਜ ਦੇ ਲੀਡਰਾਂ ਤੇ ਇਹ ਗਲ ਹੁ ਬ ਹੂ ਢੁਕਦੀ ਏ ਕਿ ਰਾਜਨੀਤੀ ਵਿਚ ਆ ਕੇ ਸਿਰਫ ਤੇ ਸਿਰਫ ਠਧੰਦਾ ਠਕਰਦੇ ਹਨਠ,ਉਤਰ ਕਾਟੋ ਮੈਂ ਚੜਾ ਠਦੀ ਤਰਜ ਤੇ ਆਮ ਲੋਕਾਂ ਨੂੰ ਸਬਸਿਡੀਆਂ ਦੇ ਲੌਲੀਪੌਪ ਦੇ ਕੇ ਗੁੰਮਰਾਹ ਕਰ ਕੇ ਪਹਿਲਾਂ ਉਹਨਾਂ ਦੇ ਪੈਰਾਂ ਵਿਚ ਡਿਗ ਕੇ ਵੋਟਾਂ ਮੰਗੀਆਂ ਜਾਂਦੀਆਂ ਤੇ ਫਿਰ ਸਤਾ ਹਥਿਆਉਣ ਦੇ ਸਾਰ ਇਹ ਲੀਡਰ ਆਮ ਬੰਦੇ ਲਈ ਰਬ ਬਣ ਜਾਂਦੇ ਹਨ ਜਿਹੜੇ ਬੰਤੂ ਮਜਬੀ ਤੋਂ ਵੋਟਾਂ ਲੈਣ ਲਈ ਲੀਡਰ ਉਹਦੇ ਦਰ ਤੇ ਹਥ ਬੰਨੀ ਖੜੇ ਸਨ ਫਿਰ ਉਹੀ ਬੰਤੂ ਮਜਬੀ ਐਮ ਐਲ ਏ ਬਣਨ ਤੋਂ ਬਾਅਦ ਲੀਡਰ ਦੇ ਚੌਥੀ ਥਾਂ ਤੇ ਖੜ੍ਹੇ ਨੌਕਰ ਨੂੰ ਸਾਬ ਨਾਲ ਮਿਲਾਉਣ ਤੇ ਤਰਲੇ ਕਰ ਰਿਹਾ ਹੁੰਦਾ ! ਸਾਡੇ ਲੀਡਰਾਂ ਨੇ ਆਮ ਆਦਮੀ ਨੂੰ ਸਿਰਫ ਵੋਟਾਂ ਬੈਂਕ ਤਕ ਸੀਮਤ ਕਿਉਂ ਰਖਿਆ ਹੋਇਆ ਜਦਕਿ ਉਹਨੂੰ ਵਾਰ ਵਾਰ ਉਹਦੀ ਵੋਟ ਦੀ ਅਹਿਮੀਅਤ ਦਸਣ ਲਈ ਚੋਣਾਂ ਕਮਿਸ਼ਨ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਏ ਖਰਚ ਦਿੰਦਾਂ ! ਸੰਵਿਧਾਨ ਨਿਰਮਾਤਾ ਡਾ ਭੀਮ ਰਾਓ ਅੰਬੇਡਕਰ ਸਾਹਿਬ ਕਹਿੰਦੇ ਹਨ ਕਿ ਠਸਰਕਾਰਾਂ ਵਿਰੁਧ ਬੋਲ ਕੇ ਜਾਂ ਇਹਨਾਂ ਵਿਰੁਧ ਧਰਨੇ ਮੁਜਾਹਰੇ ਲਗਾ ਕੇ ਕੁਝ ਨੀ ਬਣਨਾ ਬਸ ਆਪਣੇ ਅਧਿਕਾਰਾਂ ਪ?ਤੀ ਸੁਚੇਤ ਹੋਣ ਦੀ ਲੋੜ ਹੈ ਠ ਅਜ ਰੌਲਾ ਈ ਸਿਰਫ ਅਧਿਕਾਰਾਂ ਪ?ਤੀ ਸੁਚੇਤ ਹੋਣ ਦਾ ਹੈ ਪਰ ਸਾਡੇ ਲੀਡਰ ਤੇ ਧਾਰਮਿਕ ਆਗੂ ਕਦੇ ਨਹੀਂ ਚਾਹੁਣਗੇ ਕਿ ਆਮ ਆਦਮੀ ਆਪਣੇ ਘਰ ਸੁਖੀ ਵਸੇ,ਆਰਥਿਕ ਪਖੋਂ ਖੁਸ਼ਹਾਲ ਹੋਵੇ ਜਾਂ ਪਿੰਡਾਂ-ਸ਼ਹਿਰਾਂ ਵਿਚ ਭਾਈਚਾਰਕ ਸਾਂਝ ਹੋਵੇ ਕਿਉਂਕਿ ਜੇ ਇਹ ਗਲਾਂ ਪੂਰੀਆਂ ਹੋ ਗਈਆਂ ਤਾਂ ਇਹ ਸਿਆਸੀ ਜੁਮਲੇਬਾਜਾ ਦੇ ਦਰਾਂ ਤੇ ਹਥ ਬੰਨ੍ਹ ਕੇ ਕੌਣ ਖੜੂ,ਇਹਨਾਂ ਨੂੰ ਠਮਾਰਾਜ ਜੀ ਠਕੌਣ ਕਰੂ ਠ ? ਏਸੇ ਕਰਕੇ ਭਾਰਤ ਵਿਚ ਹਰ ਛੇ ਮਹੀਨੇ ਬਾਅਦ ਠਚੋਣਾਂ ਠਦੀ ਭਬੂਤੀ ਇਹਨਾਂ ਲੀਡਰਾਂ ਲਈ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ,ਇਕ ਵਾਰੋ ਵਾਰੀ ਸਤਾ ਦਾ ਸੁਖ ਭੋਗਦੇ ਹਨ ਤੇ ਦੂਜਾ ਲੋਕਾਂ ਦਾ ਆਪਸੀ ਭਾਈਚਾਰਾ ਚੋਣਾਂ ਦੌਰਾਨ ਖੇਰੂੰ ਖੇਰੂੰ ਹੁੰਦਾ ਰਹਿੰਦਾ ਤੇ ਫਿਰ ਇਹਨਾਂ ਲੀਡਰਾਂ ਨੂੰ ਰੋਕਣ ਵਾਲਾ ਕੋਈ ਨਹੀਂ, । ਵੈਸੇ ਵੀ ਸਰਕਾਰ ਕਿਉਂ ਚੁਣੀ ਜਾਂਦੀ ਏ ? ਲੋਕਾਂ ਦੇ ਭਲੇ ਲਈ,ਉਹਨਾਂ ਦੀਆਂ ਸੁਖ ਸਹੂਲਤਾਂ ਲਈ ਪਰ ਸਾਡੇ ਦੇਸ਼ ਵਿਚ ਤਾਂ 70 ਸਾਲ ਪਹਿਲਾਂ ਵੀ ਗਲੀਆਂ ਨਾਲੀਆਂ ਨਹੀਂ ਬਣੀਆਂ ਸਨ ਤੇ ਹੁਣ ਵੀ 70 ਸਾਲ ਬਾਅਦ ਵੋਟਾਂ ਗਲੀਆਂ ਨਾਲੀਆਂ ਪਹਿਲ ਦੇ ਅਧਾਰ ਤੇ ਬਣਾਉਣ ਦੇ ਵਾਅਦੇ ਨਾਲ ਲੜੀਆਂ ਜਾਂਦੀਆਂ ਹਨ, ਜਿਹੜੀਆਂ ਮੁਢਲੀਆਂ ਸਹੂਲਤਾਂ 70 ਸਾਲ ਪਹਿਲਾਂ ਨਹੀਂ ਸਨ ਉਹ ਹੁਣ ਵੀ ਨਹੀਂ, ਜਾਤ ਪਾਤ,ਰੰਗ ਨਸਲ ਭੇਦ ਭਾਵ,ਪਛੜਾਪਣ ,ਗਰੀਬੀ, ਭੁਖਮਰੀ, ਦੰਗੇ, ਨਫਰਤ ਚੋਰੀ,ਠਗੀ ਸਾਰੀਆਂ ਲਾਹਣਤਾ ਤਾਂ 70ਸਾਲ ਪਹਿਲਾਂ ਵਾਲੀਆਂ ਅਜੇ ਵੀ ਬਰਕਰਾਰ ਹਨ ਫਿਰ ਸਰਕਾਰਾਂ ਨੇ ਕੀ ਕੀਤਾ 70 ਸਾਲ,ਸਤਾ ਤੇ ਬਣੇ ਰਹਿਣ ਲਈ ਇਹਨਾਂ ਲਾਹਣਤਾ ਤੇ ਕੁਰੀਤੀਆਂ ਨੂੰ ਹੋਰ ਪਰਪਕ ਕੀਤਾ ਤੇ ਧਰਮ ਦੇ ਨਾਂ ਤੇ ਪਹਿਲਾਂ ਦੰਭੀ ਬਾਬਿਆਂ ਨੂੰ ਰਾਜਨੇਤਾਵਾਂ ਨੇ ਆਪਣੇ ਆਪਣੇ ਟੀ ਵੀ ਚੈਨਲਾਂ ਰਾਂਹੀ ਪ੍ਰਸਿਧ ਕੀਤਾ ਤੇ ਫਿਰ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਇਹਨਾਂ ਦੀ ਆਪੇ ਫੜੋ ਫੜੀ । ਗਲ ਕੀ ਸਾਡੇ ਲੀਡਰਾਂ ਨੇ ਆਪਣੀ ਕੁਰਸੀ ਨੂੰ ਬਚਾਈਂ ਰਖਣ ਲਈ ਆਮ ਬੰਦੇ ਨੂੰ ਭਿਖਾਰੀ ਬਣਾ ਦਿਤਾ ਤੇ ਇਹ ਚਾਹੁੰਦੇ ਵੀ ਇਹੀ ਹਨ ਕਿ ਜੇ ਆਮ ਆਦਮੀ ਮੰਗਤਾ ਬਣ ਕੇ ਰਹੂ ਤਾਂ ਹੀ ਸਾਥੋਂ ਭੀਖ ਮੰਗੂ ਤੇ ਅਸੀਂ ਭੀਖ ਦੇ ਇਵਜ ਵਜੋਂ ਠਰਬ ਜੀ ਠ ਬਣੇ ਰਹਾਂਗੇ! ਪਰ ਇਹਨਾਂ ਲੋਕਾਂ ਨੂੰ ਪਤਾ ਕਿ ਇਹ ਸਿਆਸੀ ਆਗੂਆਂ ਦੇ ਪੈਰ ਜਮੀਨ ਤੇ ਨਹੀਂ ਹੁੰਦੇ ਤੇ ਜਿਸ ਦਿਨ ਤੁਸੀਂ (ਆਮ ਆਦਮੀ) ਆਪਣੇ ਹਕਾਂ ਪ੍ਰਤੀ ਜਾਗਰੂਕ ਹੋ ਗਿਆ ਤਾਂ ਇਹਨਾਂ ਦੇ ਸਿਆਸੀ ਕਿਲੇ ਢਹਿਣ ਨੂੰ ਪਲ ਨਹੀਂ ਲਗਣਾਂ !ਉਮੀਦ ਕਰਦੇ ਹਾਂ ਕਿ ਲੋਕ ਛੇਤੀ ਜਾਗਣਗੇ ਤੇ ਮਖੌਟੇਧਾਰੀ ਠਦੰਭੀ ਰਬਾਂ ਤੋਂ ਖਹਿੜਾ ਛੁਡਾ ਠਕੁਦਰਤ ਦੇ ਇਨਸਾਨਠ ਹੋਣ ਦਾ ਸਬੂਤ ਦੇਣਗੇ।