ਬੱਗੂਆਣਾ ਰੋਡ ਦਫ਼ਤਰ ਵਿਖੇ ਅੰਮ੍ਰਿਤਸਰ ਦਲ ਦੇ ਅਗਜ਼ੈਕਟਿਵ ਮੈਂਬਰਾਨ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ 19 ਨੂੰ : ਟਿਵਾਣਾ

ਸ੍ਰੀ ਫ਼ਤਹਿਗੜ੍ਹ ਸਾਹਿਬ – ‘‘ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਆਉਣ ਵਾਲੀਆਂ ਚੋਣਾਂ ਵਿਚ ਚੋਣ ਲੜਨ ਜਾ ਰਹੇ ਹਨ । ਉਸ ਸੰਬੰਧ ਵਿਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹੋਏ ਫੈਸਲੇ ਅਨੁਸਾਰ 26 ਜਨਵਰੀ ਨੂੰ ਸੰਗਰੂਰ ਵਿਖੇ ਸਟੇਟ ਪੱਧਰ ਦੀ ਵੱਡੀ ਰੈਲੀ ਰੱਖੀ ਗਈ ਹੈ । ਉਸ ਰੈਲੀ ਨੂੰ ਕਾਮਯਾਬ ਕਰਨ ਹਿੱਤ ਪਾਰਟੀ ਅਹੁਦੇਦਾਰਾਂ ਨੂੰ ਜਿੰਮੇਵਾਰੀਆ ਦੇਣ ਹਿੱਤ ਅਤੇ ਸ. ਮਾਨ ਦੀ ਆਉਣ ਵਾਲੀ ਲੋਕ ਸਭਾ ਚੋਣ ਲਈ ਤਿਆਰੀ ਹਿੱਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਕੇਦਰੀ ਅਗਜੈਕਟਿਵ ਮੈਬਰਾਂ, ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਦੀ ਇਕ ਜ਼ਰੂਰੀ ਮੀਟਿੰਗ 19 ਜਨਵਰੀ 2019 ਨੂੰ ਸਵੇਰੇ 11 ਵਜੇ ਬੱਗੂਆਣਾ ਰੋਡ, ਸੰਗਰੂਰ ਜੇਲ੍ਹ ਦੇ ਪਿਛਲੇ ਪਾਸੇ ਸਵਰਗੀਆ ਪ੍ਰੋਫੈਸਰ ਸੁਖਜਿੰਦਰ ਸਿੰਘ ਦੀ ਕੋਠੀ ਜੋ ਕਿ ਸੰਗਰੂਰ-ਬਰਨਾਲਾ ਰੋਡ ਤੇ ਪੈਦੀ ਹੈ, ਰੱਖੀ ਗਈ ਹੈ । ਇਸ ਮੀਟਿੰਗ ਵਿਚ ਸਮੁੱਚੇ ਪਾਰਟੀ ਦੇ ਅਗਜੈਕਟਿਵ ਮੈਬਰਾਨ ਅਤੇ ਸਮੁੱਚੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਮੇਂ ਨਾਲ ਪਹੁੰਚਕੇ ਆਪਣੇ ਖਿਆਲਾਤਾਂ ਰਾਹੀ ਜਿਥੇ ਸ. ਮਾਨ ਦੀ ਲੋਕ ਸਭਾ ਚੋਣ ਨੂੰ ਹਰ ਪੱਖੋ ਫਤਹਿ ਕਰਨ ਲਈ ਆਪਣੇ ਸੁਝਾਅ ਤੇ ਵਿਚਾਰ ਦੇਣੇ ਬਣਦੇ ਹਨ, ਉਥੇ ਪਾਰਟੀ ਵੱਲੋਂ ਇਸ ਮੀਟਿੰਗ ਦੌਰਾਨ ਲਗਾਈਆ ਜਾਣ ਵਾਲੀਆ ਜਿੰਮੇਵਾਰੀਆ ਨੂੰ ਤਨਦੇਹੀ ਨਾਲ ਪੂਰਨ ਕਰਨ ਹਿੱਤ ਇਸ ਮੀਟਿੰਗ ਵਿਚ ਪਹੁੰਚਣਾ ਅਤਿ ਜ਼ਰੂਰੀ ਹੈ ।ੂ ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਵਿਚ ਸਮੁੱਚੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਗਜੈਕਟਿਵ ਮੈਬਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨੂੰ 19 ਜਨਵਰੀ ਨੂੰ ਸਮੇਂ ਨਾਲ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮਾਘੀ ਦੇ ਮਹਾਨ ਦਿਹਾੜੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁਕਤਸਰ, ਮਲੋਟ ਰੋਡ ਡੇਰਾ ਮਸਤਾਨ ਸਿੰਘ ਵਿਖੇ ਇਤਿਹਾਸਿਕ ਕਾਨਫਰੰਸ ਮਿਤੀ 14 ਜਨਵਰੀ ਨੂੰ ਕੀਤੀ ਜਾ ਰਹੀ ਹੈ । ਇਸੇ ਤਰ੍ਹਾਂ 15 ਜਨਵਰੀ ਨੂੰ ਮੋਗਾ ਜ਼ਿਲ੍ਹੇ ਦੇ ਤਖ਼ਤੂਪੁਰਾ ਸਾਹਿਬ ਵਿਖੇ ਵੀ ਕਾਨਫਰੰਸ ਹੋਵੇਗੀ । ਇਨ੍ਹਾਂ ਕਾਨਫਰੰਸਾਂ ਵਿਚ ਪਾਰਟੀ ਦੇ ਸਮੁੱਚੇ ਮੈਬਰਾਨ, ਹਮਦਰਦਾਂ ਅਤੇ ਸਿੱਖ ਕੌਮ ਨੂੰ ਹੁੰਮ-ਹੁੰਮਾਕੇ ਪਹੁੰਚਣ।

Send this to a friend