ਰਾਜਪੁਰਾ, 10 ਜਨਵਰੀ (ਦਇਆ ਸਿੰਘ)- ਭਾਖੜਾ ਨਰਵਾਨਾ ਬਰਾਂਚ ਦੇ ਨਹਿਰ ਦੇ ਪੁਲਾਂ ਹੇਠ ਜਿੰਦਾਂ ਬੰਬ ਪਏ ਹੋਏ ਹਨ।ਜੋ ਕਿ ਬਹੁਤ ਹੀ ਵੱਡੀ ਗਿਣਤੀ ਵਿਚ ਨਵੀ ਤਕਨੀਕ ਦੇ ਖਤਰਨਾਕ ਸਾਬਤ ਹੋ ਸਕਦੇ ਹਨ।ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਹੈ ਕਿ ਇਸ ਗਲ ਨੂੰ ਗੰਭਰੀਤਾ ਨਾਲ ਵਿਚਾਰ ਕਰਕੇ ਬਣਦੀ ਕਾਰਵਾਈ ਕਰੇ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਭੋਲੇ ਸ਼ੰਕਰ ਡਾਇਵਰਜ ਕਲੱਬ ਦੇ ਪ੍ਰਧਾਨ ਸੰਕਰ ਭਾਰਦਵਾਜ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕੀਤਾ। ਭਾਰਦਵਾਜ ਨੇ ਕਿਹਾਕਿ ਪੰਜਾਬ ਦੇ ਵਿਚ ਸਾਡੇ 200 ਦੇ ਕਰੀਬ ਗੋਤਾਖੋਰ ਹਨ ਜੋ ਕਿ ਵੱਖ ਵੱਖ ਪੁੱਲਾਂ ਦੇ ਉਪਰ ਤਾਇਨਾਤ ਲੋਕਾਂ ਦੀ ਮਦਦ ਵਾਸਤੇ ਹਾਜਰ ਹਨ।ਉਨ੍ਹਾਂ ਕਿਹਾਕਿ ਸਾਡੀ ਟੀਮ ਵਲੋਂ ਬਹੁਤ ਸਾਰੇ ਲੋਕ ਜੋ ਕਿ ਖੁਦਕੁਸ਼ੀ ਕਰਨ ਦੀ ਨਿਯਤ ਨਾਲ ਭਾਖੜਾ ਵਿਚ ਛਾਲ ਮਾਰ ਦਿੰਦੇ ਹਨ।ਉਨ੍ਹਾਂ ਨੂੰ ਵਿਅਕਤੀਆਂ ਨੂੰ ਗੋਤਾਖੋਰ ਆਪਣੀ ਜਾਨ ਜੋਖਮ ਵਿਚ ਪਾ ਕੇ ਨਹਿਰ ਵਿਚੋ ਬਚਾਉਣ ਦਾ ਕੰਮ ਕਰਦੇ ਹਨ।ਇਨ੍ਹਾਂ ਹੀ ਨਹੀ ਸਾਡੇ ਗੋਤਾਖੋਰ ਹਮੇਸ਼ਾ ਕੋਈ ਵੀ ਘਟਨਾ ਵਾਪਰ ਜਾਵੇ ਤਾਂ ਪੁਲਿਸ ਦੀ ਮਦਦ ਵਾਸਤੇ ਤਤਪਰ ਰਹਿੰਦੇ ਹਨ।ਉਨ੍ਹਾਂ ਕਿਹਾਕਿ ਭਾਰਤੀ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ ਬਣਦਾ ਹੈ ਕਿ ਇਸ ਤਰਾਂ ਦੀ ਕੋਈ ਵੀ ਗਲ ਹੋਵੇ ਉਸ ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਦਾਂ ਜਾਵੇ।ਇਸੇ ਦੋਰਾਨ ਗੋਤਾਮਾਰਦੇ ਹੋਏ ਸਾਡੇ ਨੋਜਵਾਨਾਂ ਦੇ ਧਿਆਨ ਵਿਚ ਇਕ ਮਾਮਲਾ ਆਇਆ ਹੈ ਕਿ ਕੋਮੀ ਸ਼ਾਹ ਮਾਰਗ ਤੇ ਗੋਬਿੰਦਗੜ੍ਹ ਨੇੜੇ ਨਹਿਰ ਦੇ ਪੁੱਲ ਉਪਰ ਬਣੇ ਹੋਟਲ ਤਰਖਾਣ ਮਾਜਰਾ ਜਿੱਥੇ ਕਿ ਪਾਕਿਸਤਾਨ ਦੀ ਬੱਸ ਰੁਕਦੀ ਹੈ ਅਤੇ ਹਰਬੰਸਪੁਰਾ ਤੇ ਰੇਲਵੇ ਲਾਈਨ ਦੇ ਨੇੜੇ ਖਾਨਪੁਰਪੁਲ ਹੇਠਾਂ ਹਜਾਰਾਂ ਦੀ ਤਾਇਦਾਦ ਵਿਚ ਨਵੀਂ ਤਕਨੀਕ ਦੇ ਜਿੰਦਾਂ ਬੰਬ ਪਏ ਹੋਏ ਹਨ।ਉਨ੍ਹਾਂ ਕਿਹਾਕਿ ਪਿਛਲੇ ਸਮੇਂ ਤੋਂ ਸਰਕਾਰ ਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਅਪੀਲ ਕਰ ਚੁਕੇ ਹਾਂ ਕਿ ਭਾਖੜਾ ਨਹਿਰ ਦੀ ਜਾਂਚ ਕਰਵਾ ਕੇ ਇਨ੍ਹਾਂ ਬੰਬਾਂ ਦਾ ਹੱਲ ਕੀਤਾ ਜਾਵੇ।