ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਉਸ ਵਕਤ ਉਸਦੀ ਤਨਖਾਹ 300 ਰੁ: ਮਹੀਨਾ ਸੀ।ਕਾਦਰ ਖਾਨ ਦਾ ਕਹਿਣਾ ਸੀ ਕਿ ‘ਮੈਂ 1500 ਰੁ: ਉਹ ਵੀ ਇੱਕਠੇ, ਪਹਿਲੀ ਵਾਰ ਵੇਖੇ ਸੀ। ਮੈ ਇਹ ਇਨਾਮ ਪਾ ਕੇ ਬਹੁਤ ਖੁਸ਼ ਸੀ।’ ਉਸ ਪਲੇ ਦੇ ਜੱਜ ਨਰਿੰਦਰ ਬੇਦੀ ਸਾਹਬ, ਰਮੇਸ਼ ਬਹਿਲ ਸਾਹਬ ਤੇ ਕਾਮਿਨੀ ਕੌਸ਼ਲ ਸੀ। ਤਿੰਨਾਂ ਨੇ ਕਿਹਾ ਕਿ ‘ਫਿਲਮਾਂ ਵਿੱਚ ਜਾਣ ਦਾ ਸ਼ੋਕ ਹੈ?’ ਤਾਂ ਮੈਂ ਕਿਹਾ ਕਿ ‘ਨਹੀ ਜੀ, ਮੈਂ ਕਦੇ ਫਿਲਮਾਂ ਵਿੱਚ ਜਾਣ ਦੇ ਬਾਰੇ ਵਿੱਚ ਸੋਚਿਆ ਹੀ ਨਹੀ।’
ਨਰਿੰਦਰ ਬੇਦੀ ਸਾਹਬ ਨੇ ਕਿਹਾ ਕਿ ਮੈਂ ਇੱਕ ਫਿਲਮ ਬਣਾ ਰਿਹਾ ਹਾਂ ‘ਜਵਾਨੀ ਦੀਵਾਨੀ’ ਮੈਂ ਚਾਹੁੰਦਾ ਹਾਂ ਕਿ ਤੁਸੀ ਇਸ ਫਿਲਮ ਦੇ ਡਾਇਲਾਗ ਲਿਖੋ।’ ਕਾਦਰ ਖਾਨ ਨੇ ਕਿਹਾ ਕਿ ‘ਮੈਨੂੰ ਡਾਇਲਾਗ ਲਿਖਣੇ ਨਹੀ ਆਉਂਦੇ।’ ਉਨ੍ਹਾਂ ਨੇ ਕਾਦਰ ਖਾਨ ਨੂੰ ਸਮਝਾਇਆ ਕਿ ਇਹ ਜੋ ਤੁਸੀ ਪਲੇ ਲਿਖਿਆ ਹੈ ਤੇ ਇਸ ਵਿੱਚ ਜੋ ਗੱਲਬਾਤ ਹੈ, ਉਹੀ ਡਾਇਲਾਗ ਹੈ। ਦੂਜੇ ਦਿਨ ਬੇਦੀ ਸਾਹਬ ਨੇ ਕਾਦਰ ਖਾਨ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਤੇ ਕੁੱਝ ਸੀਨ ਲਿੱਖਣ ਲਈ ਦਿੱਤੇ। ਕੋਈ ਦੋ ਕੁ ਘੰਟੇ ਬਾਦ ਕਾਦਰ ਖਾਨ ਨੇ ਡਾਇਲਾਗ ਲਿੱਖ ਦਿੱਤੇ।ਇਸ ਤਰ੍ਹਾਂ ਡਾਇਲਾਗ ਲੇਖਕ ਵਜ਼ੋਂ ਕਾਦਰ ਖਾਨ ਸਾਹਬ ਨੇ ਫਿਲਮ ਲਾਈਨ ਵਿੱਚ ਪਹਿਲਾ ਕਦਮ ਰੱਖਿਆ।ਇਸ ਫਿਲਮ ਦੇ ਡਾਇ: ਨਰਿੰਦਰ ਬੇਦੀ ਤੇ ਪ੍ਰੋਡਿ: ਰਮੇਸ਼ ਬਹਿਲ ਸਨ। ਸਟੋਰੀ ਇੰਦਰ ਰਾਜ ਅਨੰਦ ਦੀ ਸੀ ਤੇ ਡਾਇਲਾਗ ਕਾਦਰ ਖਾਨ ਨੇ ਲਿਖੇ ਸਨ।ਮਿਊਜ਼ਿਕ ਆਰ.ਡੀ ਬਰਮਨ ਦਾ ਸੀ। ਇਹ ਫਿਲਮ 14 ਜੁਲਾਈ 1972 ਨੂੰ ਰਲੀਜ਼ ਹੋਈ ਸੀ।ਫਿਲਮ ‘ਜਵਾਨੀ ਦੀਵਾਨੀ’ ਵਿੱਚ ਅੰਜ਼ਲੀ ਕਪੂਰ, ਜਯਾ ਭਾਦੁੜੀ ਸਨ। ‘ਜਵਾਨੀ ਦੀਵਾਨੀ’ ਵਧੀਆਂ ਚੱਲ ਨਿਕਲੀ ਤੇ ਇਸਦੇ ਨਾਲ ਹੀ ਇਸ ਨਵੇਂ ਰਾਈਟਰ ਦੀਆਂ ਫਿਲਮ ਇੰਡਸਟਰੀ ਵਿੱਚ ਗੱਲਾਂ ਹੋਣ ਲੱਗ ਪਈਆਂ। ਫਿਲਮ ‘ਦਾਗ’ ਜੋ 27 ਅਪ੍ਰੈਲ 1973 ਨੂੰ ਰਲੀਜ਼ ਹੋਈ ਸੀ ਇਸਦੇ ਡਾਇ: ਤੇ ਪ੍ਰੋਡਿ ਯਸ਼ ਚੋਪੜਾ ਸਨ ਰਜੇਸ਼ ਖੰਨਾ, ਸ਼ਰਮੀਲਾ ਟੈਗੋਰ, ਰਾਖੀ, ਪ੍ਰੇਮ ਚੋਪੜਾ ਨਾਲ ਕਾਦਰ ਖਾਨ ਨੂੰ ਐਕਟਿੰਗ ਸ਼ੁਰੂ ਕਰਨ ਦਾ ਮੌਕਾ ਮਿਲਿਆ।ਮਿਊਜ਼ਿਕ ਲਕਸ਼ਮੀ ਕਾਂਤ ਪਿਆਰੇ ਲਾਲ ਦਾ ਸੀ।ਸਾਹਿਰ ਲੁਧਿਆਣਵੀ ਨੇ ਇਸ ਫਿਲਮ ਦੇ ਗੀਤ ਲਿਖੇ ਸਨ। ਕਿਸ਼ੋਰ ਕੁਮਾਰ, ਰਜ਼ੇਸ਼ ਖੰਨਾ ਤੇ ਲਤਾ ਮੰਗੇਸ਼ਕਰ ਨੇ ਇਹ ਗੀਤ ਗਾਏ ਸਨ। ਕੋਈ ਮਹੀਨੇ ਕੁ ਬਾਦ ਇੱਕ ਹੋਰ ਡਾਇਰੈਕਟਰ ਸਾਹਬ ਨੇ ਆਪਣੀ ਅਗਲੀ ਫਿਲਮ ਲਈ ਕਾਦਰ ਖਾਨ ਨੂੰ 10,000 ਹਜ਼ਾਰ ਸਾਈਨਿੰਗ ਅਮਾਊਂਟ ਦੇ ਕੇ ਸਾਈਨ ਕਰ ਲਿਆ। 1500 ਤੋਂ ਸਿੱਧਾ 10,000 ਹਜ਼ਾਰ ਦਾ ਸਫਰ ਤੈਅ ਕੀਤਾ। ਕਾਦਰ ਖਾਨ ਦਾ ਲਿੱਖਿਆ ਇੱਕ ਡਰਾਮਾ ਸੀ ‘ਤਾਸ਼ ਦੇ ਪੱਤੇ’ ਜੋ ਕਿ ਉਸ ਵਕਤ ਬਹੁਤ ਮਸ਼ਹੂਰ ਸੀ। ਉਸ ਵਿੱਚ ਇੱਕ ਕਲਾਕਾਰ ਸੀ, ਆਗਾ ਸਾਹਬ ਜੋ ਕਮੇਡੀਅਨ ਸਨ। ਉਹ ਕਾਦਰ ਖਾਨ ਦੇ ਦੋਸਤ ਸਨ। ਉਸਦਾ ਫਿਲਮੀ ਲੋਕਾਂ ਨਾਲ ਮੇਲ ਜੋਲ ਸੀ। ਉਸ ਸਮੇਂ ਦਲੀਪ ਕੁਮਾਰ ਦੇ ਸਿਤਾਰੇ ਬੁਲੰਦੀਆਂ ਤੇ ਸਨ। ਆਗਾ ਸਾਹਬ ਨੇ ਕਾਦਰ ਖਾਨ ਦੀ ਗੱਲ ਦਲੀਪ ਕੁਮਾਰ ਨਾਲ ਕੀਤੀ। ਆਗਾ ਸਾਹਬ ਤੇ ਦਲੀਪ ਕੁਮਾਰ ਦੋਨੋਂ ਪਲੇ ਦੇਖਣ ਆਏ। ਜਦ ਡਰਾਮਾ ਖਤਮ ਹੋਇਆ ਤਾਂ ਦਲੀਪ ਕੁਮਾਰ ਸਟੇਜ਼ ਦੇ ਪਿੱਛੇ ਗਏ ਤੇ ਕਾਦਰ ਖਾਨ ਦੀ ਐਕਟਿੰਗ ਦੀ ਸਿਫਤ ਕੀਤੀ ਤੇ ਆਪਣੀ ਅਗਲੀ ਆ ਰਹੀ ਫਿਲਮ ‘ਬੈਰਾਗ’ ਲਈ ਕਾਦਰ ਖਾਨ ਨੂੰ ਚੁਣ ਲਿਆ।ਦਲੀਪ ਕੁਮਾਰ ਸਾਇਰਾ ਬਾਨੋ ਮੁੱਖ ਭੁਮਿਕਾ ਵਿੱਚ ਸਨ ਤੇ ਇਹ ਫਿਲਮ 15 ਅਕਤੂਬਰ 1976 ਨੂੰ ਰਲੀਜ਼ ਹੋਈ ਸੀ।ਅਗਲੀ ਫਿਲਮ ਡਾਇ: ਨਰਿੰਦਰ ਬੇਦੀ ਦੀ ਅਮੀਤਾਬ ਬਚਨ ਦੇ ਨਾਲ ‘ਅਦਾਲਤ’ ਸੀ। ਜਿਸ ਵਿੱਚ ਕਾਦਰ ਖਾਨ ਨੇ ਇੰਸ਼: ਖਾਨ ਦਾ ਕਿਰਦਾਰ ਪਲੇ ਕੀਤਾ ਕੀਤਾ ਸੀ। ਅਮੀਤਾਬ ਬਚਨ ਵੀ ਕਾਦਰ ਖਾਨ ਦੀ ਐਕਟਿੰਗ ਤੋਂ ਬਹੁਤ ਖੁਸ਼ ਹੋਏ। ਅਮੀਤਾਬ ਪਹਿਲਾਂ ਕਾਦਰ ਖਾਨ ਦੇ ਪਲੇ ਦੇਖ ਚੁੱਕੇ ਸਨ। ਅਦਾਲਤ 7 ਜਨਵਰੀ 1977 ਨੂੰ ਰਲੀਜ਼ ਹੋਈ ਸੀ। ਫਿਰ ਅੱਗੇ ਡਾਇ: ਰਕੇਸ਼ ਕੁਮਾਰ ਨਾਲ ‘ਖੁੂਨ ਪਸੀਨਾ’ ਕੀਤੀ। ੋਿੲਹ ਫਿਲਮ 21 ਜਨਵਰੀ 1977 ਨੂੰ ਰਲੀਜ਼ ਹੋਈ ਸੀ।ਇਸ ਵਿੱਚ ਕਾਦਰ ਖਾਨ ਅਮੀਤਾਬ ਬਚਨ ਵਿਨੋਦ ਖੰਨਾ ਨਾਲ ਸਨ।ਸੰਗੀਤ ਕਲਿਆਣ ਜੀ ਅਨੰਦ ਜੀ ਦਾ ਸੀ।ਉਸ ਤੋਂ ਬਾਦ ਪ੍ਰਕਾਸ਼ ਮੇਹਰਾ ਦੀ ਫਿਲਮ ਸ਼ੁਰੂ ਹੋਈ ।ਇਸ ਵਿੱਚ ਕਾਦਰ ਖਾਨ ਨੇ ਵਿਲਨ ਦਾ ਰੋਲ ਕੀਤਾ ਸੀ। ਪ੍ਰਕਾਸ਼ ਮਹਿਰਾ ਨੇ ਕਿਹਾ ਕਿ ਪੁਲਿਸ ਵਾਲੇ ਦਾ ਰੋਲ ਤਾਂ ਕੋਈ ਵੀ ਕਰ ਲਏਗਾ। ਵਿਲਨ ਦੇ ਰੋਲ ਲਈ ਕਲਾਕਾਰਾਂ ਦੀ ਬੜੀ ਕਮੀ ਹੈ। ਕਾਦਰ ਖਾਨ ਦਾ ਕਹਿਣਾ ਸੀ ਕਿ ਮੈਂ ਜੋ ਕੋਈ ਵੀ ਫਿਲਮ ਲਿੱਖਦਾ ਸੀ, ਉਸ ਵਿੱਚ ਵਿਲਨ ਲਈ ਮੈਨੂੰ ਚੁਣ ਲਿਆ ਜਾਂਦਾ ਸੀ। ਇਸ ਤੋਂ ਬਾਦ ਜਤਿੰਦਰ ਸ਼੍ਰੀ ਦੇਵੀ ਦੀ ਫਿਲਮ ‘ਹਿੰਮਤਵਾਲਾ’ ਦੀ ਸਟੋਰੀ ਲਿਖੀ। ਜੋ ਬਹੁਤ ਮਕਬੂਲ ਹੋਈ ਤੇ ਇੱਥੋਂ ਹੀ ਕਾਦਰ ਖਾਨ ਦੀ ਕਮੇਡੀ ਵੱਲ ਸ਼ੁਰੂਆਤ ਹੋਈ। ਇਸ ਫਿਲਮ ਵਿੱਚ ਕਾਦਰ ਖਾਨ ਨੇ ਨਰਾਇਣਦਾਸ ਗੋਪਾਲਦਾਸ ਮੁਨੀਮ ਜੀ ਦਾ ਕਿਰਦਾਰ ਕੀਤਾ ਸੀ।
– ਬਾਕੀ ਭਲਕੇ ਪੜ੍ਹ