ਮਨੋਹਰ ਕਾਂਤ ਕਲੋਹੀਆ ਵੱਲੋਂ ਨਕਲ ਰੋਕਣ ਲਈ ਮੁਹਿੰਮ ਦੀ ਸ਼ੁਰੂਆਤ

ਐਸ.ਏ.ਐਸ ਨਗਰ, 7 ਜਨਵਰੀ- ਨਕਲ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਜਿਸ ਦੀ ਸ਼ੁਰੂਆਤ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵਲੋਂ ਫਿਰੋਜ਼ਪੁਰ ਤੋਂ ਕੀਤੀ ਗਈ ਸੀ, ਦੇ ਸਬੰਧ ਵਿਚ ਅਜ ਸ੍ਰੀ ਕਲੋਹੀਆ ਦੀ ਪ੍ਰਧਾਨਗੀ ਹੇਠ ਟ੍ਰਿਪਲ ਐਮ. ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁਖ ਉਦੇਸ਼ ਪੰਜਾਬ ਵਿਚ ਨਕਲ ਦੇ ਕੋੜ ਉਤੇ ਠਲ ਪਾਉਣਾ ਸੀ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਕਲੋਹੀਆ ਵਲੋਂ ਦਸਿਆ ਗਿਆ ਕਿ ਪੰਜਾਬ ਸਕੂਲ ਸਿਖਿਆ ਬੋਰਡ ਨਕਲ ਮੁਕਤ ਪ੍ਰੀਖਿਆਵਾਂ ਕਰਵਾਉਣ ਲਈ ਅਣ-ਥਕ ਕੋਸ਼ਿਸ਼ਾਂ ਕਰ ਰਿਹਾ ਹੈ? ਕਲੋਹੀਆ ਵਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਵਲੋਂ ਪਿਛਲੇ ਕਾਫੀ ਸਮੇਂ ਤੋਂ ਪ੍ਰੀਖਿਆਵਾਂ ਸੁਚਜੇ ਢੰਗ ਨਾਲ ਕਰਵਾਉਣ ਲਈ ਆ ਰਹੀਆਂ ਓਕੜਾਂ ਦੇ ਨਿਪਟਾਰੇ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਹਰ ਜ਼ਿਲ੍ਹੇ ਲਈ ਇਕ ਵਖਰਾ ਨੋਡਲ ਅਫਸਰ ਲਗਾਇਆ ਗਿਆ ਹੈ? ਜਿਨ੍ਹਾਂ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਲਈ ਫਰਨੀਚਰ ਠੀਕ ਹੋਣ ਦੀ ਰਿਪੋਰਟ ਪਹਿਲਾਂ ਹੀ ਦਿਤੀ ਜਾ ਚੁਕੀ ਹੈ। ਇਸ ਦੇ ਨਾਲ-ਨਾਲ ਲਗਾਏ ਗਏ ਨੋਡਲ ਅਫਸਰਾਂ ਵਲੋਂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਜ਼ਮੀਨੀ ਪਧਰ ਉਤੇ ਹਲਾਤਾਂ ਤੇ ਨਜ਼ਰ ਰਖੀ ਜਾਵੇਗੀ ਤਾਂ ਜੋ ਕਿਸੇ ਵੀ ਓਕੜ ਨੂੰ ਜਲਦੀ ਤੋਂ ਜਲਦੀ ਹਲ ਕੀਤਾ ਜਾ ਸਕੇ? ਇਸ ਦੇ ਨਾਲ-ਨਾਲ ਇਸ ਵਾਰ ਕੰਟਰੋਲਰ ਪ੍ਰੀਖਿਆਵਾਂ ਦੇ ਸਟਾਫ ਦੇ ਨਾਲ ਚੇਅਰਮੈਨ ਦਫਤਰ, ਵਾਈਸ ਚੇਅਰਮੈਨ ਦਫਤਰ ਅਤੇ ਸਕਤਰ ਦਫਤਰ ਤੋਂ ਵੀ ਸਟਾਫ ਕੰਟਰੋਲ ਰੂਮ ਵਿਚ ਲਗਾਇਆ ਜਾਵੇਗਾ। ਸਿਖਿਆ ਬੋਰਡ ਵਲੋਂ ਇਸ ਵਾਰ ਨਕਲ ਦੀ ਰੋਕਥਾਮ ਲਈ ਵਿਸ਼ੇਸ਼ ਦਸਤੇ ਵੀ ਪ੍ਰੀਖਿਆ ਸੈਂਟਰਾਂ
ਵਿਚ ਭੇਜੇ ਜਾਣਗੇ? ਮੀਟਿੰਗਾਂ ਵਿਚ ਸ੍ਰੀ ਕਲੋਹੀਆ ਵਲੋਂ ਸਕੂਲਾਂ ਦੇ ਨੁਮਾਇੰਦੇਆਂ ਨਾਲ ਵੀ ਗਲ ਬਾਤ ਕੀਤੀ ਗਈ ਅਤੇ ਉਨ੍ਹਾਂ ਦੀ ਮੁਸ਼ਕਲਾਂ ਵੀ ਸੁਣੀਆਂ ਅਤੇ ਕਿਹਾ ਗਿਆ ਕਿ ਬੋਰਡ ਵਲੋਂ ਬਣਾਈ ਜਾ ਰਹੀ ਨਕਲ ਰੋਕਣ ਵਿਰਧ ਨੀਤੀ ਵਿਚ ਉਨ੍ਹਾਂ ਦੇ ਸੁਝਾਅ ਵਿਚਾਰੇ ਜਾਣਗੇ ? ਇਸ ਦੌਰਾਨ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਕੰਟਰੋਲਰ ਪ੍ਰੀਖਿਆਵਾਂ, ਜ਼ਿਲ੍ਹਾ ਸਿਖਿਆ ਅਫਸਰ ਸ਼੍ਰੀ ਮੋਹਨ ਸਿੰਘ ਲਹਿਲ, ਸਾਹਾਇਕ ਸਕਤਰ ਕਮ ਨੋਡਲ ਅਫਸਰ ਹੁਸ਼ਿਆਰਪੁਰ ਸ਼੍ਰੀ ਨਰੰਜਨ ਲਾਲ ਮਾਹੀ, ਸਹਾਇਕ ਸਕਤਰ ਕੰਡਕਟ ਸ਼੍ਰੀ ਮਹਿੰਦਰ ਸਿੰਘ, ਸੁਪਰਡੰਟ ਸ਼੍ਰੀ ਗੁਲਸ਼ਨ ਅਰੁੜਾ ਜ਼ਿਲ੍ਹਾ ਮੈਨੈਜਰ ਲਲਿਤ ਕੁਮਾਰ, ਅਤੇ ਵਖ-ਵਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਵੀ ਮੀਟਿੰਗ ਵਿਚ ਮੌਜੂਦ ਸਨ?

Send this to a friend