ਸਰਬੱਤ ਦੇ ਭਲੇ ਲਈ ਸਮਰਪਿਤ ਸਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਸਿੱਖ ਕੌਮ ਨੂੰ ਗੌਰਵਮਈ ਇਤਿਹਾਸ ਦੀ ਵਾਰਿਸ਼ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬਾਨ ਨੇ ਸਮੁੱਚੀ ਲੋਕਾਈ ਦੇ ਭਲੇ ਲਈ ਸੇਵਾ ਸਾਦਗੀ ਪਰਉਪਕਾਰ ਤੇ ਬਲੀਦਾਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਮੁਕੰਮਲ ਜੀਵਨ ਜਾਚ ਹੈ। ਜਿਸ ਦੇ ਅਨੁਸਾਰ ਚੱਲ ਕੇ ਕੋਈ ਵੀ ਮਨੁੱਖ ਸਮਾਜ ਵਿੱਚ ਉਚਾ ਮਾਣ-ਸਤਿਕਾਰ ਪ੍ਰਾਪਤ ਕਰ ਸਕਦਾ ਹੈ। ਅਜਿਹੇ ਹੀ ਕਰਮਾ ਦੀ ਧਾਰਨੀ ਹੈ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ। ਇਸ ਸੰਪਰਦਾਇ ਨੇ ਗੁਰੂ ਸਾਹਿਬਾਨ ਦੀ ਸੋਚ ਤੇ ਪਹਿਰਾ ਦਿੰਦਿਆਂ ਮਨੁੱਖਤਾ ਦੇ ਭਲੇ ਲਈ ਮਹਾਨ ਕਾਰਜ ਕੀਤੇ ਇਸ ਸੰਪਰਦਾਇ ਦੀ ਅਗਵਾਈ ਸੰਭਾਲਣ ਵਾਲੇ ਹਰ ਮੁਖੀ ਨੇ ਵਿਦਿਅਕ ਸੰਸਥਾਵਾਂ ਦੇਸ਼ ਵਿਚਰਨ ਵਿੱਚ ਪਵਿੱਤਰ ਗੁਰਧਾਮ ਸੁੰਦਰ ਬਣਾਉਣੇ, ਹਸਪਤਾਲ ਡਿਸਪੈਂਸਰੀਆਂ, ਮਨੁੱਖਤਾ ਦੀ ਭਲਾਈ ਲਈ ਮੁਫਤ ਮੈਡੀਕਲ ਖੂਨਦਾਨ ਕੈਂਪ, ਗੁਰੂ ਕੇ ਲੰਗਰ, ਕੁਦਰਤੀ ਆਫਤਾਂ ਦੇ ਸ਼ਿਕਾਰ ਤੇ ਲੋੜਵੰਦਾਂ ਦੀ ਮੱਦਦ ਕਰਨਾ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਨੇ। ਦਿਨੋ-ਦਿਨ ਗੰਧਲੇ ਹੋ ਰਹੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਨਵੇਂ ਫਲਦਾਰ, ਛਾਂ ਦਾਰ ਤੇ ਸਜਾਵਟੀ ਰੁੱਖ ਲਾਉਣੇ ਸਾਦਾ ਤੇ ਨਸ਼ਿਆਂ ਤੋਂ ਰਹਿਤ ਜੀਵਨ ਜਿਉਂ ਦੀ ਪ੍ਰੇਰਨਾ, ਦੇਸ਼-ਵਿਦੇਸ਼ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਅੰਮ੍ਰਿਤ ਸੰਚਾਰ ਵੱਲ ਆਪਣਾ ਸਮੁੱਚਾ ਜੀਵਨ ਸਮਰਪਿਤ ਕੀਤਾ ਮਨੁੱਖਤਾ ਦੇ ਭਲੇ ਨੂੰ ਆਪਣਾ ਆਦਰਸ਼ ਸਮਝਣ ਵਾਲੀ ਇਸ ਸੰਪਰਦਾਇ ਨੇ ਆਪਣਾ ਘੇਰਾ ਨਿਰੰਤਰ ਵਿਸ਼ਾਲ ਕੀਤਾ ਹੈ। ਦੁਨੀਆਂ ਵਿੱਚ ਵਸਦੇ ਲੱਖਾਂ ਹੀ ਗੁਰਮੁਖ ਇਸ ਸੰਪਰਦਾਇ ਨਾਲ ਜੁੜ ਕੇ ਸਰਬੱਤ ਦੇ ਭਲੇ ਲਈ ਯਤਨਸ਼ੀਲ ਹਨ।
ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਸੰਤ ਬਾਬਾ ਤਾਰਾ ਸਿੰਘ ਜੀ ਦਾ ਜਨਮ 1927 ਈਸਵੀ ਨੂੰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ਕਲਾ ਵਿਖੇ ਪਿਤਾ ਸ. ਮੰਨਾ ਸਿੰਘ ਜੀ ਅਤੇ ਮਾਤਾ ਮੰਗਲ ਕੌਰ ਜੀ ਦੀ ਕੁੱਖੋਂ ਹੋਇਆ ਆਪ ਸ਼ੁਰੂ ਤੋਂ ਹੀ ਧਾਰਮਿਕ ਬਿਰਤੀ ਵਾਲੇ ਨਿਤਨੇਮੀ ਸਨ। ਆਪ ਜੀ ਨੇ 30 ਸਾਲ ਦੀ ਉਮਰ ਤੱਕ ਆਪਣੇ ਸਾਂਝੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਨਿਭਾਈ ਬਾਬਾ ਜੀ ਨੇ ਵਿਆਹ ਨਹੀਂ ਸੀ ਕਰਵਾਇਆ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਹੀ ਲੋਕ ਸੇਵਾ ਤੇ ਭਗਤੀ ਵੱਲ ਲਗਾਇਆ ਸੰਤ ਬਾਬਾ ਤਾਰਾ ਸਿੰਘ ਜੀ ਨੇ ਕਾਰ ਸੇਵਾ ਰਾਹੀਂ ਸਰਹਾਲੀ ਕਲਾਂ ਕਸਬਾ ਨੂੰ ਪੂਰੀ ਦੁਨੀਆਂ ਵਿੱਚ ਪ੍ਰਸਿੱਧੀ ਦਿਵਾਈ ਆਪ ਅੰਮ੍ਰਿਤ ਛੱਕਣ ਤੇ ਵੰਡ ਛੱਕਣ ਦੇ ਪੂਰੇ ਮੁਦੱਈ ਸਨ।
ਕਾਰ ਸੇਵਾ ਵਾਲੇ ਸੰਤ ਮਹਾਂਪੁਰਖ ਬਾਬਾ ਜੀ ਨਾਲ ਬਹੁਤ ਨੇੜਤਾ ਰੱਖਦੇ ਸਨ। ਉਨ੍ਹਾਂ ਦਾ ਦਿਲੋ ਮਾਣ ਸਤਿਕਾਰ ਕਰਦੇ ਸਨ। ਬਚਪਨ ਤੋਂ ਹੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਨ ਦੇ ਆਦੀ ਸਨ ਆਪ ਘੱਟ ਬੋਲਦੇ ਸਨ ਜ਼ਿਆਦਾ ਸੋਚਦੇ ਵਿਚਾਰਦੇ ਸਨ।
ਇਕ ਵਾਰ ਆਪ ਜੀ ਦੇ ਦਰਸ਼ਨ ਕਰ ਲੈਣ ਵਾਲਾ ਸਦਾ ਲਈ ਆਪ ਜੀ ਦਾ ਸ਼ਰਧਾਲੂ ਬਣ ਜਾਂਦਾ ਅਜਿਹੀ ਭਾਵਨਾ ਕਾਰਨ ਸੰਤ ਬਾਬਾ ਤਾਰਾ ਸਿੰਘ ਜੀ ਨਾਨਕ ਨਾਮ ਲੇਵਾ ਸੰਗਤਾਂ ਦੇ ਦਿਲਾਂ ਦੀ ਧੜਕਣ ਸਨ ਬਾਬਾ ਜੀ ਨੇ ਆਪਣੇ ਕਾਰ ਸੇਵਕਾਂ ਦੀ ਪਰਖ ਕਰਕੇ ਅੰਤ ਆਪਣੇ ਜਾਨਸੀਨ ਦੀ ਵਸੀਅਤ ਬਾਬਾ ਚਰਨ ਸਿੰਘ ਜੀ ਦੇ ਨਾਮ ਕਰਵਾ ਦਿੱਤੀ ਬਾਬਾ ਜੀ ਦੀ ਇਹ ਚੋਣ ਬਹੁਤ ਸਫਲ ਸਾਬਤ ਹੋਈ ਆਪ ਜੀ ਅਖੀਰ ਨੂੰ8 ਪੋਹ 1987 ਈਸਵੀ ਨੂੰ ਆਪਣਾ ਸਰੀਰਕ ਚੋਲਾ ਤਿਆਗ ਕੇ ਅਕਾਲ ਪੁਰਖ ਨਾਲ ਅਭੇਤ ਹੋ ਗਏ। ਸੰਤ ਬਾਬਾ ਚਰਨ ਸਿੰਘ ਜੀ ਨੇ ਵੱਡੇ ਬਾਬਾ ਜੀ ਦੇ ਪਦ ਚਿੰਨ੍ਹ ’ਤੇ ਚਲਦਿਆਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਸੰਤ ਬਾਬਾ ਚਰਨ ਸਿੰਘ ਜੀ ਦਾ ਜਨਮ 1954 ਈਸਵੀ ਨੂੰ ਸ. ਮੰਨਾ ਸਿੰਘ ਤੇ ਮਾਤਾ ਮੰਗਲ ਕੌਰ ਦੀ ਕੁੱਖੋਂ ਕਸਬਾ ਸਰਹਾਲੀ ਕਲਾ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਾਣੀ ਵਿੱਚ ਲੀਨ ਰਹਿੰਦੇ ਸਨ। ਆਪ ਜੀ ਵਿਆਹ ਕਰਵਾਉਣ ਵੱਲ ਰੁਚਿਤ ਨਹੀਂ ਸਨ। ਸੰਤ ਬਾਬਾ ਤਾਰਾ ਸਿੰਘ ਜੀ ਦੇ ਹੁਕਮ ਤੇ ਮਜ਼ਬੂਰਨ 17 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਵਿਾਹ ਕਰਵਾਉਣਾ ਪਿਆ ਸੰਤ ਬਾਬਾ ਚਰਨ ਸਿੰਘ ਜੀ ਵੀ ਸਾਰੀ ਉਮਰ ਲੋਕ ਸੇਵਾ ਤੇ ਧਾਰਮਿਕ ਕਾਰਜਾਂ ਵਿੱਚ ਬਿਤਾਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੂੰ ਚੜ੍ਹਦੀਕਲਾ ਵੱਲ ਤੋਰਿਆ ਅਤੇ ਸ਼ਿਕਾਮ ਰੂਪ ਵਿੱਚ ਆਪਣਾ ਜੀਵਨ ਬਿਤਾਇਆ ਆਪ ਜੀ ਨੇ ਪੂਰੇ ਜੀਵਨ ਵਿੱਚ ਸੰਪਰਦਾਇ ਨਾਲ ਜੁੜੀਆਂ ਸੰਸਥਾਵਾਂ ਦਾ ਅਨੇਕਾਂ ਪੱਖੋਂ ਵਿਸਥਾਰ ਕੀਤਾ ਤੇ ਪਵਿੱਤਰ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਲੱਗੇ ਸੇਵਾਦਾਰਾਂ ਦੇ ਵਕਾਰ ਤੇ ਕਿਰਦਾਰ ਨੂੰ ਉਚਾ ਬਣਾਇਆ। ਸੰਤ ਬਾਬਾ ਤਾਰਾ ਸਿੰਘ ਜੀ ਮਹਾਨ ਤਪੱਸਵੀ ਸਨ। ਜੋ 18-18 ਘੰਟੇ ਲਗਾਤਾਰ ਕੀਰਤਨ ਕਰਿਆ ਕਰਦੇ ਸਨ। ਉਹ ਆਪਣੀ ਲਿਵ ਅਤੇ ਧੁੰਨ ਤਹਿਤ ਨਾਮ ਬਾਣੀ ਨਾਲ ਜੁੜੇ ਰਹਿਣ ਵਾਲੇ ਸੰਤ ਮਹਾਂਪੁਰਖ ਸਨ। ਬਾਬਾ ਜੀ ਅਕਸਰ ਹੀ ਾਪਣੇ ਸਰੀਰ ’ਤੇ ਕਸ਼ਟਾਂ ਦੀ ਗੱਲ ਆਪਣੇ ਬਚਨ-ਬਿਲਾਸਾਂ ਰਾਹੀਂ ਸੰਗਤਾਂ ਸੋਲ ਕਰਿਆ ਕਰਦੇ ਸਨ।
ਜਿਨ੍ਹਾਂ ਨੂੰ ਯਾਦ ਕਰਕੇ ਬਾਬਾ ਜੀ ਦਾ ਇਹ ਬਚਨ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਸਰਹਾਲੀ ਨਾ ਕੀਤਾ ਜਾਵੇ ਉਨ੍ਹਾਂ ਦਾ ਇਹ ਬਚਨ ਇਸ਼ਾਰੇ ਜਾਂ ਰਮਜ ਵਜੋਂ ਇਹ ਅਰਥ ਦਿੰਦਾ ਸੀ ਬਾਬਾ ਜੀ ਸੰਪਰਦਾਇ ਦੀ ਬਿਨਾ ਵਜ੍ਹਾ ਮਾੜਾ ਸੋਚਣ ਵਾਲਿਆਂ ਤੋਂ ਦੁੱਖ ਮਹਿਸੂਸ ਕਰਿਆ ਕਰਦੇ ਸਨ। ਪਰ ਬਾਬਾ ਜੀ ਦੇ ਦੇਸ਼-ਵਿਦੇਸ਼ ਵਿੱਚ ਲੱਖਾਂ ਪੱਤਰਕਾਰਾਂ ਨੇ ਬਾਬਾ ਜੀ ਪ੍ਰਤਿ ਅਥਾਹ ਸ਼ਰਧਾ ਤੇ ਸਤਿਕਾਰ ਦਿਖਾਉਂਦਿਆਂ ਉਨ੍ਹਾਂ ਦਾ ਅੰਤਿਮ ਸਸਕਾਰ ਸਰਹਾਲੀ ਕਲਾਂ ਵਿਖੇ ਹੀ ਕੀਤਾ। ਬਾਬਾ ਜੀ ਇਹ ਵੀ ਕਹਿ ਗਏ ਸਨ। ਉਨ੍ਹਾਂ ਦਾ ਯਾਦ ਵਿੱਚ ਕੋਈ ਧਾਰਮਿਕ ਸਥਾਨ ਨਾ ਬਣਾਇਆ ਜਾਵੇ ਉਹ ਆਪਣੇ ਆਉਣ ਵਾਲੇ ਸਮੇਂ ਸਬੰਧੀ ਵੀ ਭਲੀ ਭਾਂਤ ਜਾਣੂ ਸਨ। ਇਸੇ ਲਈ ਉਹ ਆਉਣ ਵਾਲੇ ਸਮੇਂ ਸਬੰਧੀ ਪਹਿਲਾਂ ਹੀ ਸਭ ਕੁਝ ਤਹਿ ਕਰ ਗਏ ਸਨ। ਇਸ ਤਰ੍ਹਾਂ ਉਹ ਸੰਤ ਬਾਬਾ ਸੁਖਾ ਸਿੰਘ ਜੀ ਨੂੰ ਸੰਪਰਦਾਇ ਦਾ ਤੀਸਰਾ ਮੁਖੀ ਥਾਪ ਗਏ ਅਖੀਰ ਬਾਬਾ ਜੀ ਮਿਤੀ 11-07-2001 ਨੂੰ ਮੁੰਬਈ ਦੇ ਕੋਲ ਕੀਰਤਨ ਤੇ ਅਰਦਾਸ ਉਪ੍ਰੰਤ ਸਰੀਰਕ ਚੋਲਾ ਤਿਆਗ ਕੇ ਸੰਸਾਰ ਤੇ ਕੂਚ ਕਰ ਗਏ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਮਹਾਂਪੁਰਖਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਅਤੰਕੀ ਵੀ 18 ਪੋਹ 1 ਜਨਵਰੀ 2019 ਨੂੰ ਸਾਲਾਨਾ ਵਿਸ਼ਾਲ ਬਰਸੀ ਸਮਾਗਮ ਗੁਰਦੁਆਰਾ ਗੁਰਪੁਰੀ ਸਾਹਿਬ ਨਜ਼ਦੀਕ ਚੋਹਲਾ ਸਾਹਿਬ, ਸਰਹਾਲੀ ਕਲਾਂ ਜ਼ਿਲ੍ਹਾ ਤਰਨਤਾਰਨ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਇਸ ਬਰਸੀ ਸਮਾਗਮ ’ਤੇ ਭਾਰਤ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਵਿੱਚੋਂ ਲੱਖਾਂ ਦੀ ਤਦਾਦ ’ਚ ਸੰਗਤਾਂ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਨਤਮਸਤਕ ਹੋਣਗੀਆਂ।