ਫਤਹਿਗੜ੍ਹ ਸਾਹਿਬ, – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਮਹੂਰੀਅਤ ਅਤੇ ਅਮਨਮਈ ਢੰਗਾਂ ਵਿਚ ਪੂਰਨ ਵਿਸ਼ਵਾਸ ਰਖਦਾ ਹੈ । ਸਾਡੀ ਸਿਆਸੀ ਪਾਰਟੀ ਆਪਣੀਆ ਸਮੁਚੀਆਂ ਗਤੀਵਿਧੀਆਂ ਨੂੰ ਵੀ ਉਪਰੋਕਤ ਕਦਰਾ-ਕੀਮਤਾ ਨੂੰ ਕਾਇਮ ਰਖਦੇ ਹੋਏ ਹੀ ਕਰਦੀ ਆ ਰਹੀ ਹੈ । ਪਰ ਦੁਖ ਅਤੇ ਅਫ਼ਸੋਸ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਪਾਰਟੀ ਦੇ 15 ਅਹੁਦੇਦਾਰ ਸਾਹਿਬਾਨ ਆਪਣੇ ਉਪਰੋਕਤ ਵਿਧਾਨਿਕ ਅਧਿਕਾਰ ਅਨੁਸਾਰ ਕਸ਼ਮੀਰ ਵਿਚ ਫ਼ੌਜ ਵਲੋਂ ਕਸ਼ਮੀਰੀ ਨੌਜ਼ਵਾਨਾਂ ਦੀਆਂ ਕੀਤੀਆ ਹਤਿਆਵਾਂ ਦੇ ਸੰਬੰਧ ਵਿਚ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਕਸ਼ਮੀਰ ਵਿਚ ਜਿਲ੍ਹਾ ਰਾਮਬਨ ਦੇ ਬਾਤੋਤੇ ਸਥਾਂਨ ਤੇ ਦਾਖਲ ਹੋ ਰਹੇ ਸਨ ਤਾਂ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੌਕਤ ਅਜੀਜ ਭਟ ਵਲੋਂ ਕਸ਼ਮੀਰ ਸਰਕਾਰ ਵਲੋਂ ਲਗਾਈ ਗਈ ਦਫਾ 144 ਨੂੰ ਤੋੜਨ ਜਾਂ ਵਿਘਨ ਪਾਉਣ ਦੇ ਹੁਕਮ ਨੰਬਰ 45੍ਰ/ਫਸ਼/18/697-702 ਦੳਟੲਦ 29/12/2018 ਵਿਖਾਕੇ ਸ. ਮਾਨ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਰੀ ਪੁਲਿਸ ਫੋਰਸ ਅਗੇ-ਪਿਛੇ ਲਗਾਕੇ ਜੰਮੂ ਦੀ ਸਰਹਦ ਤੇ ਲਿਆਉਣਾ ਵਿਧਾਨ ਵਲੋਂ ਮਿਲੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦੀ ਘੋਰ ਉਲੰਘਣਾ ਕੀਤੀ ਗਈ ਹੈ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੰਮੂ-ਕਸ਼ਮੀਰ ਹਕੂਮਤ ਦੀ ਇਸ ਜ਼ਾਬਰ ਕਾਰਵਾਈ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ, ਉਥੇ ਸਿਖ ਕੌਮ ਨਾਲ ਵਿਧਾਨਿਕ ਤੌਰ ਤੇ ਕੀਤੀ ਗਈ ਜਿਆਦਤੀ ਵਿਰੁਧ ਵੀ ਜੋਰਦਾਰ ਆਵਾਜ਼ ਬੁਲੰਦ ਕਰਦਾ ਹੈ ।”ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਸ. ਗੁਰਸੇਵਕ ਸਿੰਘ ਜਵਾਹਰਕੇ (ਸਾਰੇ ਜਰਨਲ ਸਕਤਰ), ਸ. ਗੁਰਦੇਵ ਸਿੰਘ ਪ੍ਰਧਾਨ ਜੰਮੂ-ਕਸ਼ਮੀਰ ਸਟੇਟ, ਹਰਜੀਤ ਸਿੰਘ ਵਿਰਕ ਪ੍ਰਧਾਨ ਹਰਿਆਣਾ, ਨਵਦੀਪ ਸਿੰਘ ਬਾਜਵਾ ਪੀ.ਏ. ਸ. ਮਾਨ, ਹਰਭਜਨ ਸਿੰਘ ਕਸ਼ਮੀਰੀ ਮੈਂਬਰ ਪੀ.ਏ.ਸੀ, ਲਖਵੀਰ ਸਿੰਘ ਸੌਟੀ ਅਗਜੈਕਟਿਵ ਮੈਂਬਰ, ਅਮਰੀਕ ਸਿੰਘ ਕਿਲ੍ਹਾ ਹਕੀਮਾ ਆਦਿ ਹੋਰ ਸਾਥੀਆਂ ਨੂੰ ਜ਼ਬਰੀ ਕਸ਼ਮੀਰ ਪੁਲਿਸ ਵਲੋਂ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਰਾਮਬਨ ਵਲੋਂ ਰੋਕ ਕੇ ਭਾਰੀ ਫੋਰਸ ਨਾਲ ਵਾਪਸ ਭੇਜਣ ਦੀ ਗੈਰ-ਵਿਧਾਨਿਕ ਕਾਰਵਾਈ ਦਾ ਜੋਰਦਾਰ ਵਿਰੋਧ ਕਰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਦੋਂ ਤੋਂ ਹੋਂਦ ਵਿਚ ਆਇਆ ਹੈ, ਉਸਨੇ ਕਦੇ ਵੀ ਗੈਰ-ਕਾਨੂੰਨੀ ਜਾਂ ਗੈਰ-ਵਿਧਾਨਿਕ ਕਾਰਵਾਈ ਨਹੀਂ ਕੀਤੀ ਬਲਕਿ ਜਮਹੂਰੀਅਤ ਲੀਹਾਂ ਉਤੇ ਹੀ ਆਪਣੀ ਆਜ਼ਾਦੀ ਦੇ ਸੰਘਰਸ਼ ਨੂੰ ਤੋਰਦਾ ਆ ਰਿਹਾ ਹੈ ਅਤੇ ਜਿਥੇ ਕਿਤੇ ਵੀ ਕਿਸੇ ਵੀ ਸੂਬੇ ਜਾਂ ਸ਼ਹਿਰ ਵਿਚ ਮਨੁਖੀ ਅਧਿਕਾਰਾਂ ਦਾ ਨਿਜਾਮ ਵਲੋਂ ਜਾਂ ਪੁਲਿਸ ਵਲੋਂ ਉਲੰਘਣ ਹੁੰਦਾ ਹੈ, ਉਥੇ ਪਹੁੰਚਕੇ ਮਨੁਖੀ ਹਕਾਂ ਦੀ ਰਾਖੀ ਲਈ ਆਵਾਜ਼ ਉਠਾਉਣ ਦੀ ਜਿੰਮੇਵਾਰੀ ਪੂਰੀ ਕਰਦਾ ਆ ਰਿਹਾ ਹੈ । ਇਸ ਜ਼ਬਰ ਦੇ ਨਾਲ-ਨਾਲ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਚਿਠੀ ਸਿੰਘ ਪੁਰਾ ਜਿਥੇ 2000 ਵਿਚ 43 ਸਿਖ ਨੌਜ਼ਵਾਨਾਂ ਨੂੰ ਫ਼ੌਜ ਵਲੋਂ ਸ਼ਹੀਦ ਕਰ ਦਿਤਾ ਗਿਆ ਸੀ, ਉਥੇ ਸਥਿਤ ਗੁਰੂਘਰ ਨੂੰ ਅਗ ਲਗਾਉਣ ਅਤੇ ਉਥੋਂ ਦੇ ਪ੍ਰਬੰਧਕਾਂ ਵਿਰੁਧ ਗੈਰ-ਕਾਨੂੰਨੀ ਅਮਲ ਕਸ਼ਮੀਰ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਜੋ ਸਮੁਚੀ ਸਿਖ ਕੌਮ ਲਈ ਅਸਹਿ ਹਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੰਮੂ-ਕਸ਼ਮੀਰ ਦੀ ਹਕੂਮਤ ਦੀ ਇਸ ਕਾਰਵਾਈ ਦੀ ਜਿਥੇ ਜੋਰਦਾਰ ਨਿੰਦਾ ਕਰਦਾ ਹੈ, ਉਥੇ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੀ ਮੰਜ਼ਿਲ ਵਲ ਅਮਨਮਈ ਢੰਗਾਂ ਨਾਲ ਜਾਣ ਅਤੇ ਪੀੜ੍ਹਤ ਪਰਿਵਾਰਾਂ ਦੀ ਸਾਰ ਲੈਣ ਦੀ ਵੀ ਮੰਗ ਕਰਦਾ ਹੈ ।
-ਪੰਜਾਬ ਟਾਇਮਜ਼ ਬਿਊਰੋ