Skip to content
Independent perspectives. Global stories.
BREAKING

ਸੁਪਨਾ

Share this story

ਘਰ ਵਿੱਚ ਖੁਸ਼ੀਆਂ ਦੇ ਮਾਹੋਲ ਸੀ ਤੇ ਸਾਰੇ ਰਿਸ਼ਤੇਦਾਰ ਤੇ ਭੈਣ ਭਰਾਂ ਪਹੁੰਚੇ ਹੋਏ ਸਨ ਕਹਿ ਲਵੋ ਕੇ ਅੰਤਾਂ ਦਾ ਇਕਠ ਸੀ ਤੇ ਵਿਆਹ ਕਾਰਜ਼ ਦੇ ਪ੍ਰੋਗਰਾਮ ਚਲ ਰਹੇ ਸਨ। ਮੇਰੇ ਵਲੋ ਬਹੁਤ ਹੀ ਆਲੀਸ਼ਾਨ ਤੇ ਮਹਿੰਗਾਂ ਪੈਲਿਸ ਬੁਕ ਕੀਤਾ ਗਿਆਂ ਜਿਸ ਦਾ ਕਿਰਾਇਆਂ ਲਖ ਰਪਇਆਂ ਤੇ ਹੋਰ ਅਨੇਕਾਂ ਤਰਾਂ ਦੀਆਂ ਮਠਿਆਂਈਆਂ ਤੇ ਪਕਵਾਨ ਬਣ ਰਹੇ ਸੀ। ਸਟੇਜ਼ ਉਪਰ ਡੀ ਜੇ ਤੇ ਧਮਾਲਾਂ ਪੈ ਰਹੀਆਂ ਸਨ ਕੋਈ ਕੰਨ ਪਾਈ ਨਹੀਂ ਸੀ ਸੁਣ ਰਹੀ। ਪੈਲਿਸ ਤਕ ਜਾਣ ਲਈ ਬੈਂਡ ਤੇ ਲਗਜਰੀ ਗਡੀ ਵੀ ਕਿਰਾਏ ਤੇ ਹੀ ਲਿਆਦੀ ਗਈ। ਸਭ ਰਿਸ਼ਤੇਦਾਰ ਤੇ ਮਿਤਰ ਪੈਲਿਸ ਵਿਚ ਸ਼ਿਰਕਤ ਕਰ ਰਹੇ ਸਨ ਸਭ ਨੇ ਰਜ਼ ਕੇ ਭੋਜਨ ਪਾਣੀ ਸ਼ਕਿਆਂ ਤੇ ਕੁਰਸੀਆਂ ਉਪਰ ਸਜ਼ ਕੇ ਸਟੇਜ ਦੇ ਸਹਾਮਣੇ ਵਾਲੇ ਪਾਸੇ ਲਾਏ ਹੋਏ ਮਹਿੰਗੇ ਸੋਫਿਆਂ ਤੇ ਸਜ਼ ਕੇ ਬੈਠ ਗਏ ਤੇ ਗੀਤ ਸੰਗੀਤ ਮਸਤ ਹੋ ਕੇ ਦੇਖਣ ਲਗੇ। ਸਾਰੀਆਂ ਰਸ਼ਮਾਂ ਹੋ ਜਾਣ ਤੋਂ ਬਾਅਦ ਜਦ ਸਭ ਵਾਪਸ ਜਾਣ ਲਗੇ ਤਾਂ ਮੈੰ ਸਭ ਨੂੰ ਮਿਲ ਰਿਹਾਂ ਸੀ ਏਨੇ ਨੂੰ ਜਿੰਨੇ ਵੀ ਸਟਾਲਾਂ ਤੇ ਕਿਰਾਏ ਵਾਲੇ ਮਜ਼ਦੂਰ ਤੇ ਠੇਕੇਦਾਰ ਮੇਰੇ ਨੇੜੇ ਵਲ ਨੂੰ ਆ ਰਹੇ ਸਨ। ਸਭ ਨੇ ਆਪਣੇ ਬਣਦੇ ਹਕ ਮੰਗੇ ਜੋ ਕੇ ਉਹਨਾਂ ਦੀ ਕੀਤੀ ਹੋਈ ਮੇਹਨਤ ਦਾ ਮੁਲ ਸੀ ਹਿਸਾਬ ਕਿਤਾਬ ਕਰਦਿਆਂ ਗਲ ਲਖਾਂ ਤਕ ਜਾਣੀ ਕੇ ਮੇਰੀ ਪਹੁੰਚ ਤੋਂ ਬਾਹਰ ਪਹੁੰਚ ਗਈ ਕੁਝ ਕੁ ਰਿਸ਼ਤੇਦਾਰ ਤੇ ਮਿਤਰ ਅਜੇ ਉਥੇ ਹੀ ਸਨ ਮੈਂਨੂੰ ਇਹ ਦੇਖ ਕੇ ਸ਼ਰਮ ਜਿਹੀ ਮਹਿਸੂਸ ਹੋ ਰਹੀ ਸੀ ਕੇ ਮੈੰ ਆਪਣੀ ਪਹੁੰਚ ਤੋਂ ਬਾਹਰ ਇਹ ਖਰਚਾ ਕਿਉਂ ਕੀਤਾ ਤੇ ਮੈਂਨੂੰ ਫਾਹੇ ਵਾਲਾ ਰਸਾ ਦਿਖਾਈ ਦੇਣ ਲਗਾ ਤੇ ਮੈਂ ਸੋਚ ਲਿਆਂ ਕੇ ਹੁਣ ਮਰਨਾ ਹੀ ਚੰਗਾ ਹੋਵੇਗਾ ਇਨਾ ਕਹਿ ਕੇ ਮੈਂ ਰਸਾ ਪੈਲਿਸ ਦੇ ਬਾਹਰ ਲਗੇ ਇਕ ਦਰਖਤ ਨਾਲ ਲਟਕਾਅ ਲਿਆਂ ਜਦ ਹੀ ਰਸਾਂ ਮੈਂ ਆਪਣੇ ਗਲ ਵਿਚ ਪਾਉਣ ਲਗਾਂ ਤਾਂ ਮੇਰੀ ਅਖ ਖੁਲ ਗਈ ਤੇ ਮੈਂਨੂੰ ਇਕ ਵਾਰ ਡਰ ਜਿਹਾ ਲਗਾਂ ਉਠ ਕੇ ਮੈਂ ਸੋਚ ਰਿਹਾ ਸੀ ਜੇ ਹਕੀਕਤ ਵਿਚ ਅਜਿਹਾ ਹੁੰਦਾ ਤਾਂ ਜਰੂਰ ਮੋਤ ਨੂੰ ਗਲੇ ਲਗਾਉਣਾ ਪੈਣਾ ਸੀ। ਸੋ ਆਉ ਆਪਣੇ ਵਧਾਏ ਹੋਏ ਬੇਲੋੜੇ ਖਰਚਿਆਂ ਨੂੰ ਘਟਾਈਏ ਤੇ ਵਧੀਆਂ ਸਾਂਤ ਮਈ ਜਿੰਦਗੀ ਜਿਉਈਏ ਨਹੀਂ ਤਾਂ ਫਿਰ ਆਹ ਸਾਰਾ ਸੁਪਣਾ ਸਵੀਕਾਰ ਕਰਨਾ ਪਵੇਗਾ ਤੇ ਕੀਮਤੀ ਜਾਣ ਚਲੀ ਜਾਵੇਗੀ।

WRITTEN BY