ਫਤਿਹਗੜ੍ਹ ਸਾਹਿਬ- ‘‘ਜਨਤਾ ਵਿਚ ਫਿਰਕੂ ਜ਼ਹਿਰ ਫੈਲਾਉਣ ਵਾਲੀ ਇੰਡੀਆ ਵਿੱਚ ਕੱਟੜਵਾਦੀ, ਮਨੁੱਖਤਾ ਵਿਰੋਧੀ ਅਮਲਾਂ ਨੂੰ ਲਾਗੂ ਕਰਨ ਵਾਲੀ ਬੀ.ਜੇ.ਪੀ.-ਆਰ.ਐਸ.ਐਸ. ਵਿਰੁੱਧ ਇੱਕ ਪਲੇਟਫਾਰਮ ਤੇ ਇਕੱਤਰ ਹੋ ਕੇ 21 ਪਾਰਟੀਆਂ ਵਲੋਂ ਸਾਂਝੇ ਤੌਰ ਤੇ ਲੜਾਈ ਦੇਣਾ ਤਾਂ ਠੀਕ ਹੈ, ਪਰ ਜੋ ਇਨ੍ਹਾਂ ਵੱਲੋਂ ਵਿਧਾਨ ਅਤੇ ਸੰਸਥਾਵਾਂ ਨੂੰ ਬਚਾਉਣ ਦੀ ਜ਼ਜ਼ਬਾਤੀ ਵਹਿਣ ਵਿਚ ਬਹਿ ਕੇ ਗੱਲ ਕੀਤੀ ਜਾ ਰਹੀ ਹੈ, ਇਹ ਜਹਿਰ ਨੂੰ ਮਿੱਠੇ ਵਿਚ ਪਾ ਕੇ ਦੇਣ ਦੇ ਹੀ ਅਮਲ ਹੋ ਰਹੇ ਹਨਗ਼ ਕਿਉਂਕਿ ਜੋ ਸੈਂਟਰ ਵਿਚ ਮਰਹੂਮ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਸੀ, ਉਸਨੇ ਬਰਤਾਨੀਆਂ ਅਤੇ ਰੂਸ ਦੀਆਂ ਫੌਜਾਂ ਨਾਲ ਮਿਲ ਕੇ ਸਿੱਖ ਕੌਮ ਦੇ ਸਰਵਉਚ ਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫੌਜੀ ਹਮਲਾ ਕਰਨ ਦੀ ਸਿੱਖ ਵਿਰੋਧੀ ਸਾਜਿਸ ਰਚੀ ਸੀ, ਜਿਸ ਵਿਚ 25 ਹਜਾਰ ਦੇ ਕਰੀਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਨਿਰਦੋਸ, ਨਿਹੱਥੇ ਬੱਚਿਆਂ, ਬੀਬੀਆਂ, ਨੌਜਵਾਨਾਂ ਅਤੇ ਬਜੁਰਗਾਂ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਸੀਗ਼ ਉਸ ਉਪਰੰਤ ਰਾਜੀਵ ਗਾਂਧੀ ਵਜੀਰ-ਏ-ਆਜ਼ਮ ਬਣੇ ਤਾਂ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਸਿੱਖ ਕੌਮ ਦਾ ਸਾਜਿਸ ਤਹਿਤ ਕਤਲੇਆਮ ਕੀਤਾ ਗਿਆ ਅਤੇ ਕਿਸੇ ਵੀ ਸਿੱਖ ਕੌਮ ਦੇ ਕਾਤਲ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦੇ ਕੇ ਇਨਸਾਫ ਦੇਣ ਦੀ ਕਾਰਵਾਈ ਨਾ ਕੀਤੀ ਗਈ ਡੇਢ ਦਹਾਕੇ ਤੱਕ ਸਿੱਖ ਕੌਮ ਦੀ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡੀ ਗਈਗ਼ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਮਨੁੱਖਤਾ ਦੇ ਕਤਲੇਆਮ ਕਰਨ ਨੂੰ ਹੱਲਾਸ਼ੇਰੀ ਦਿੱਤੀ ਗਈਗ਼ 1992 ਵਿਚ ਜਦੋਂ ਨਰਸਿਮਾ ਰਾਓ ਦੀ ਸੈਂਟਰ ਵਿੱਚ ਸਰਕਾਰ ਸੀ ਤਾਂ ਬੀ.ਜੇ.ਪੀ.-ਆਰ.ਐਸ.ਐਸ. ਅਤੇ ਹੋਰ ਹਿੰਦੂ ਸੰਗਠਨਾਂ ਨੇ ਮਿਲ ਕੇ ਮੁਸਲਿਮ ਕੌਮ ਦੇ ਧਾਰਮਿਕ ਸਥਾਨ ਸ੍ਰੀ ਬਾਬਰੀ ਮਸਜਿਦ ਨੂੰ ਸ਼ਹੀਦ ਕਰ ਦਿੱਤਾਗ਼ ਇਸ ਵਿਚ ਨਰਸਿਮਾ ਰਾਓ ਨੇ ਸਿੱਧੇ ਤੌਰ ਤੇ ਸਮੂਲੀਅਤ ਕੀਤੀ ਅਤੇ ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀਗ਼ ਦੱਖਣੀ ਸੂਬਿਆਂ ਉੜੀਸਾ, ਕੇਰਲਾ, ਕਰਨਾਟਕਾ ਵਿਚ ਜਦੋਂ ਇਸਾਈਆਂ ਉਤੇ ਹਮਲੇ ਕੀਤੇ ਗਏ ਤਾਂ ਉਸ ਸਮੇਂ ਵੀ ਇਹ ਜਾਬਰ ਹੁਕਮਰਾਨ ਇੱਕ ਸਨਗ਼ 2013 ਵਿਚ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਉਥੇ ਵੱਸੇ 60 ਹਜਾਰ ਸਿੱਖ ਜ਼ਿਮੀਦਾਰਾਂ ਨੂੰ ਜਬਰੀ ਬੇ-ਜਮੀਨੇ ਅਤੇ ਬੇ-ਘਰ ਕਰ ਦਿੱਤਾ ਗਿਆਗ਼ ਉਸ ਸਮੇਂ ਸੈਂਟਰ ਵਿਚ ਸ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਸੀ ਕੋਈ ਐਕਸ਼ਨ ਨਾ ਲਿਆ ਗਿਆਗ਼ ਜਿਸ ਤੋਂ ਸਾਬਤ ਹੋ ਜਾਂਦਾ ਹੈ ਕਿ ਘੱਟ ਗਿਣਤੀ ਕੌਮਾਂ ਆਦਿਵਾਸੀਆਂ, ਕਬੀਲਿਆਂ, ਰੰਘਰੇਟਿਆਂ ਆਪਣੇ ਹੀ ਮੁਲਕ ਦੇ ਨਿਵਾਸੀਆਂ ਨੂੰ ਮਾਓਵਾਦੀ, ਨਕਸਲਾਈਟ ਅਤੇ ਹੋਰ ਬੁਰੇ ਨਾਮ ਦੇ ਕੇ ਕਤਲੇਆਮ ਕਰਨ ਵਿਚ ਕਾਂਗਰਸ, ਬੀ.ਜੇ.ਪੀ.-ਆਰ.ਐਸ. ਐਸ. ਅਤੇ ਹੋਰ ਹਿੰਦੂ ਸੰਗਠਨ ਇੱਕ ਹਨ ਅਤੇ ਇਨ੍ਹਾਂ ਨੇ ਹੀ ਭਾਰਤੀ ਵਿਧਾਨ ਵਿਚ ਬਰਾਬਰਤਾ ਦੇ ਨਿਯਮ ਦਾ ਘਾਣ ਕਰਕੇ ਸਮਾਜਿਕ ਸੰਸਥਾਵਾਂ ਦਾ ਤਹਿਸ-ਨਹਿਸ ਕੀਤਾ ਹੈਗ਼ ਹੁਣ ਇਹ ਇੰਡੀਅਨ ਵਿਧਾਨ ਦੇ ਬਰਾਬਰਤਾ ਵਾਲੇ ਨਿਯਮ ਅਤੇ ਸੰਸਥਾਵਾਂ ਦੀਆਂ ਉਚ ਕਦਰਾ-ਕੀਮਤਾਂ ਨੂੰ ਬਚਾਉਣ ਦੀ ਗੱਲ ਕਿਵੇਂ ਕਰ ਸਕਦੇ ਹਨ ?ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਜਾਲਮ ਜਮਾਤ ਕਾਂਗਰਸ ਅਤੇ ਹੋਰਨਾਂ 20 ਪਾਰਟੀਆਂ ਵਲੋਂ ਇਕੱਤਰ ਹੋ ਕੇ ਭਾਰਤੀ ਵਿਧਾਨ ਅਤੇ ਸੰਸਥਾਵਾਂ ਨੂੰ ਬਚਾਉਣ ਦੀ ਕੀਤੀ ਗਈ ਬੇ-ਅਰਥ ਗੱਲ ਉਤੇ ਕਾਂਗਰਸ ਅਤੇ ਉਨ੍ਹਾਂ ਦੇ ਸਾਥੀ ਗਰੁੱਪਾਂ ਨੂੰ ਇੰਡੀਆਂ ਦੀ ਜਨਤਾ ਦੀ ਕਚਹਿਰੀ ਵਿਚ ਖੜਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਘੱਟ ਗਿਣਤੀ ਕੌਮਾਂ ਦਾ ਕਤਲੇਆਮ ਕਰਨ ਅਤੇ ਉਨ੍ਹਾਂ ਨਾਲ ਵਿਧਾਨਿਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਘੋਰ ਵਿਤਕਰੇ ਅਤੇ ਜਬਰ ਜੁਲਮ ਕਰਨ ਦੀ ਜੋਰਦਾਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ।
– ਪੰਜਾਬ ਟਾਇਮਜ਼ ਬਿਊਰੋ