ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉਤਸਵ ਲਈ ਗੁਰੂ ਘਰ ਜਾਣ ਲਗਿਆ,ਅਜੇ ਘਰਵਾਲੀ ਨੂੰ ਕਹਿ ਕੇ ਤੁਰਨ ਲਗਿਆ ਹੀ ਸੀ ਕਿ ਮੈਂ ਚਲਦਾ ਬਚਿਆਂ ਨੂੰ ਤਿਆਰ ਕਰਕੇ ਗੁਰੂ ਘਰ ਜਲਦੀ ਲੈ ਆਈਂ, ਅਚਾਨਕ ਮੰਜੇ ਤੇ ਬਿਮਾਰ ਪਈ ਚਰਨ ਦੀ ਮਾਤਾ ਨਿਛ ਮਾਰ ਦਿੰਦੀ ਹੈ। ਚਰਨ ਵਾਪਸ ਆਓਂਦਾ ਮਾਂ ਦੇ ਮੰਜੇ ਕੋਲ ਖੜਕੇ ਬਹੁਤ ਵਧ ਘਟ ਬੋਲਦਾ ਹੈ ਕਿ ਵੇਖ ਵੀ ਲਿਆ ਕਰੋ ਕੋਈ ਕਿਤੇ ਜਾਂਦਾ,ਸਿਖ ਲਵੋ ਕੁਝ ਰੋਕ ਵੀ ਸਕਦੀ ਸੀ ਛਿਕ ਨੂੰ,ਸਾਰੀ ਉਮਰ ਲੰਘਗੀ ਅਜੇ ਅਕਲ ਨਹੀਂ ਆਈ।ਖੌਰੇ ਹੋਰ ਕਦੋਂ ਅਕਲ ਆਊ।ਮਾਂ ਬਿਮਾਰ ਜੋ ਉਠ ਬੈਠ ਆਪ ਤੋਂ ਸਕਦੀ ਨਹੀਂ ਸੀ।ਅਖੀਓਂ ਹੰਝੂ ਆ ਗਏ।ਕੋਲ ਚਰਨ ਦਾ ਬਾਪੂ ਆਇਆ ਰੌਲਾ ਸੁਣਕੇ ਅਖੇ ਕੀ ਹੋਇਆ ਓਏ ਗਾਹ ਪਾਇਆ, ਕੀ ਤੂੰ ਤੂੰ ਮੈਂ ਮੈਂ ਲਾਈਆ।ਬਿਮਾਰ ਮਾਤਾ ਝਟ ਬੋਲੀ ਕੁਝ ਨਹੀਂ ਹੋਇਆ ਚਰਨ ਦੇ ਬਾਪੂ,ਨਿਆਣਾ ਬਸ ਐਂਵੇ ਇਹਦੀ ਆਦਤ ਆ ਬੋਲਣ ਦੀ।ਆਦਤ ਤਾਂ ਮੈਂਨੂੰ ਪਤਾ ਹੀ ਆ ,ਆਦਤ ਇਹਦੀ ਕੰਮ ਨਾ ਕਰਨ ਦੀ ਵੀ ਆ ਅਮਰ ਕੌਰੇ।ਇਕਲਾ ਖੇਤ ਮਿਟੀ ਨਾਲ ਮਿਟੀ ਹੁੰਦਾ ਹਾਂ।ਕਦੇ ਰਜ ਕੇ ਪੀਤਾ ਨਹੀਂ ਖਾਦਾ ਨਹੀਂ।ਕਦੇ ਮਨਭਾਓਂਦਾ ਹੰਢਾਇਆ ਵੀ ਨਹੀਂ।ਜਮੀਨ ਵੀ ਇਹਦੇ ਨਾਮ ਲਿਖਵਾ ਦਿਤੀ ਵੀ ਇਹੀ ਆ ਆਪਣਾ ਹੋਰ ਕੌਣ ਆ।ਮੇਰੇ ਨਾਲ ਭੁਕਾਈ ਨਾ ਕਰਿਆ ਕਰੋ।ਮੈਂ ਜਾਨੈ ਗੁਰੂ ਘਰ ਲੰਗਰ ਲਾਓਂਣਾ ਚਰਨ ਸਿਓਂ ਕਹਿ ਘਰੋਂ ਤੁਰ ਗਿਆ।ਚਰਨ ਦੇ ਪਿਓ ਨੇ ਗੀਜੇ ਵਿਚੋਂ ਇਕ ਕਾਗਜ ਕਢਿਆ ਕਿ ਇਹ ਅੰਦਰ ਡਿਗਿਆ ਪਿਆ ਸੀ।ਕਿਤੇ ਚਰਨ ਦੇ ਕੰਮ ਦਾ ਨਾ ਹੋਵੇ।ਆਪਣੇ ਪੋਤੇ ਨੂੰ ਪੜਣ ਲਈ ਕਿਹਾ।ਜਿਆਦਾ ਨਾ ਪੜ੍ਹ ਸਕਿਆ ਐਨਾ ਕੁ ਜਰੂਰ ਦਸ ਦਿਤਾ।ਦਾਦਾ ਜੀ ਥੋਡਾ ਤੇ ਦਾਦੀ ਜੀ ਦਾ ਨਾਮ ਆ।ਉਪਰ ਬਿਰਧ ਆਸਰਮ ਬਾਰੇ ਲਿਖਿਆ ਹੋਇਆ।
ਚਰਨ ਦੀ ਮਾਂ ਰੌਂਦੀ ਮੰਜੇ ਤੇ ਗਠੜੀ ਜਿਹੀ ਬਣ ਗਈ।ਚਰਨ ਦਾ ਪਿਓ ਕੰਬਦੇ ਹਥਾਂ ਨਾਲ ਚੁਕਕੇ ਕਹੀ।ਸਖਤ ਬਿਮਾਰ ਵਾਂਗ ਕੰਧ ਫੜ ਘਰੋਂ ਬਾਹਰ ਨੂੰ ਨਿਕਲ ਗਿਆ।
– ਮੱਖਣ ਸ਼ੇਰੋਂ ਵਾਲਾ
ਸੰਪਰਕ : 98787-98726



