Skip to content
Independent perspectives. Global stories.
BREAKING

ਸਿਆਸਤ ਅਤੇ ਵਾਤਾਵਰਨ

Share this story

ਠਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ,ਜਿਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਸਭ ਦਾ ਨੈਤਿਕ ਫਰਜ ਹੈੂ ਇਸ ਵਾਕ ਦੀ ਪੂਰਤੀ ਹਿਤ ਹਰ ਸਾਲ 2 ਫਰਵਰੀ ਜਲਗਾਹ ਦਿਵਸ ਵਜੋ ਮਨਾਇਆ ਜਾਂਦਾ ਹੈ। ਜਲਗਾਹਾਂ ਜਿੱਥੇ ਛੋਟੇ ਵੱਡੇ ਜੀਵਾਂ,ਅਨੇਕ ਪ੍ਰਕਾਰ ਦੀਆਂ ਮੱਛੀਆਂ ਅਤੇ ਦੇਸੀ ਵਿਦੇਸੀ ਪੰਛੀਆਂ ਦਾ ਰਹਿਣ ਵਸੇਰਾ ਹਨ,ਉਥੇ ਹੀ ਇਹਨਾਂ ਦੀ ਮਨੁੱਖੀ ਜੀਵਨ ਵਿਚ ਵੀ ਅਹਿਮ ਭੂਮਿਕਾ ਹੈ। ਜਲਗਾਹਾਂ ਕਈ ਪ੍ਰਕਾਰ ਦੇ ਲੁਪਤ ਹੋਣ ਦੀ ਕਗਾਰ ਤੇ ਖੜ੍ਹੀਆ ਪ੍ਰਜਾਤੀਆ ਨੂੰ ਵੀ ਆਸਰਾ ਦੇ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ, ਤਾ ਜਲਗਾਹਾਂ ਧਰਤੀ ਦੀਆਂ ਕਿਡਨੀਆ। ਜਲਗਾਹਾਂ ਆਮਦਨ ਦਾ ਵੀ ਇਕ ਸੋਮਾ ਹਨ। ਹੜ੍ਹਾ ਨੂੰ ਰੋਕਣ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਨਿਭਾਉਦੀਆਂ ਹਨ। ਕੁੱਲ ਮਿਲਾ ਕੇ ਇਹ ਪ੍ਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜਾਤੀਆਂ ਲਈ ਇਕ ਅਹਿਮ ਤੋਹਫਾ ਹੈ। ਅੱਜ ਸਾਰਾ ਪੰਜਾਬ ਚੋਣਾਂ ਦੇ ਰੰਗ ਵਿਚ ਰੰਗਿਆ ਪਿਆ ਹੈ। ਹਰ ਪਾਸੇ ਚੋਣਾਂ ਦੀਆ ਹੀ ਗੱਲਾ ਚਲ ਰਹੀਆਂ ਹਨ। ਸਾਰੀਆ ਰਾਜਨੀਤਿਕ ਪਾਰਟੀਆ ਦੇ ਉਮੀਦਵਾਰ ਇਕ ਦੂਜੇ ਤੋ ਅੱਗੇ ਨਿਕਲ ਕੇ ਵਾਅਦੇ ਕਰ ਰਹੇ ਹਨ। ਵੱਖ-ਵੱਖ ਪਾਰਟੀਆ ਵਲੋ ਵੱਡੇ ਵੱਡੇ ਮੈਨੀਫੈਸਟੋ ਲੋਕਾਂ ਨੂੰ ਲੁਭਾਉਣ ਲਈ ਜਾਰੀ ਕੀਤੇ ਗਏ ਹਨ ਪਰ ਜਿਆਦਾਤਰ ਰਾਜਨੀਤਿਕ ਪਾਰਟੀਆ ਦੇ ਮੈਨੀਫੈਸਟੋ ਵਿਚ ਠਵਾਤਾਵਰਨ ਬਚਾਓੂ ਦਾ ਮੁੱਦਾ ਕਿਤੇ ਨਾ ਕਿਤੇ ਅਣਛੂਹਿਆ ਰਹਿ ਗਿਆ। ਬੜੇ ਹੀ ਦੁਰਭਾਗ ਦੀ ਗੱਲ ਹੈ ਕਿ ਅੱਜ ਚੋਣਾ ਦੇ ਮਾਹੋਲ ਵਿਚ ਹਰ ਮੁੱਦੇ ਤੇ ਗੱਲ ਹੋ ਰਹੀ ਹੈ ਤਾਂ ਵਾਤਾਵਰਨ ਤੇ ਕਿਉਂ ਨਹੀ। ਜਿੱਥੇ ਅਸੀ ਸਭ ਨੇ ਵਿਚਰਨਾ ਹੈ,ਉਸ ਵਾਤਾਵਰਨ ਦੀ ਹੀ ਗੱਲ ਬਾਕੀ ਮੁੱਦਿਆ ਥੱਲੇ ਦੱਬੀ ਹੋਈ ਜਾਪਦੀ ਹੈ। ਜੇਕਰ ਸਾਡਾ ਵਾਤਾਵਰਨ ਅਤੇ ਅਸੀ ਹੀ ਤੰਦਰੁਸਤ ਨਾ ਹੋਏ ਤਾ ਬਾਕੀ ਵਾਅਦਿਆ ਦਾ ਕੀ ਫਾਇਦਾ। ਜ਼ਰ ਜ਼ਰ ਹੋਏ ਦਿੱਲੀ ਦੇ ਹਲਾਤਾਂ ਤੋ ਆਪਾਂ ਸਭ ਜਾਣੂ ਹਾ । ਸੋਚੋ ਜੇਕਰ ਦਿੱਲੀ ਵਰਗੀ ਹਾਲਤ ਸਾਡੇ ਪੰਜਾਬ ਵਿਚ ਹੋ ਗਈ ਤਾ ਕੀ ਹੋਵੇਗਾ। ਸੋ ਅੱਜ ਲੋੜ ਹੈ ਕਿ ਅਸੀ ਉਸ ਉਮੀਦਵਾਰ ਨੂੰ ਚੁਣੀਏ ਜੋ ਸਾਡੇ ਵਿਕਾਸ ਦੇ ਨਾਲ ਨਾਲ ਸਾਡੇ ਵਾਤਾਵਰਨ ਦੀ ਵੀ ਰਾਖੀ ਕਰੇ।

WRITTEN BY