Skip to content
Independent perspectives. Global stories.
BREAKING

ਮੁਤੱਸਵੀ ਹੁਕਮਰਾਨ ਸਿੱਖ ਕੌਮ ਅਤੇ ਪੰਜਾਬ ਦੇ ਮਸਲਿਆਂ ਨੂੰ ਸੁਹਿਰਦਤਾ ਨਾਲ ਫੌਰੀ ਹੱਲ ਕਰਨ

Share this story

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪ੍ਰਵਾਨਗੀ ਦਾ ਉਦਮ ਸਵਾਗਤਯੋਗ

ਸ੍ਰੀ ਫ਼ਤਹਿਗੜ੍ਹ ਸਾਹਿਬ- ਸਵਰਗੀਆ ਸ. ਕੁਲਦੀਪ ਸਿੰਘ ਵਡਾਲਾ ਨੇ ਆਪਣੇ ਸਮੇਂ ਤੋਂ ਹੀ ਬੀਤੇ 17 ਸਾਲਾ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁਲਵਾਉਣ ਲਈ ਅਰਦਾਸਾਂ ਵੀ ਕਰਦੇ ਰਹੇ ਹਨ ਅਤੇ ਆਪਣੀ ਕੌਮੀ ਜਥੇਬੰਦੀ ਨਾਲ ਸਰਹਦ ਤੇ ਜਾ ਕੇ ਪੁਰਅਮਨ-ਚੈਨ ਤੇ ਜਮਹੂਰੀਅਤ ਢੰਗਾਂ ਰਾਹੀ ਨਿਰੰਤਰ ਆਵਾਜ਼ ਵੀ ਉਠਾਉਦੇ ਰਹੇ ਹਨ । ਬੇਸ਼ਕ ਉਹ ਅਜ ਸਰੀਰਕ ਤੌਰ ਤੇ ਸਾਡੇ ਵਿਚ ਨਹੀਂ ਹਨ । ਪਰ ਉਨ੍ਹਾਂ ਵਲੋਂ ਆਰੰਭੇ ਕੌਮ ਪਖੀ ਮਿਸ਼ਨ ਦੀ ਅਜ ਪੂਰਤੀ ਹੋਣ ਤੇ ਜਿਥੇ ਉਨ੍ਹਾਂ ਦੀ ਆਤਮਾ ਨੂੰ ਵਡਾ ਸਕੂਨ ਪ੍ਰਾਪਤ ਹੋਵੇਗਾ, ਉਥੇ ਸਿਖ ਕੌਮ ਨੂੰ ਦਰਸ਼ਨ-ਦੀਦਾਰੇ ਦੀ ਖੁਲ੍ਹ ਵੀ ਪ੍ਰਾਪਤ ਹੋ ਜਾਵੇਗੀ । ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਸੰਬੰਧੀ ਹੋਏ ਫੈਸਲਿਆ ਦਾ ਅਜ ਜਿਥੇ ਅਸੀਂ ਸਵਾਗਤ ਕਰਦੇ ਹਾਂ, ਉਥੇ ਮੁਤਸਵੀ ਹੁਕਮਰਾਨਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਉਹ ਸਿਖ ਕੌਮ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਸੰਜ਼ੀਦਾ ਮਸਲਿਆ ਨੂੰ ਹਲ ਕਰਨ ਵਿਚ ਦੇਰੀ ਕਰਕੇ ‘ਦੁਧ ਵੀ ਮੀਂਗਣਾ‘ ਪਾਉਣ ਵਾਲੀ ਮਨੁਖਤਾ ਵਿਰੋਧੀ ਸੋਚ ਨੂੰ ਸਦਾ ਲਈ ਅਲਵਿਦਾ ਕਹਿਕੇ ਸੰਜ਼ੀਦਗੀ ਨਾਲ ਸਿਖ ਕੌਮ ਤੇ ਪੰਜਾਬ ਨਾਲ ਸੰਬੰਧਤ ਮਸਲਿਆ ਨੂੰ ਫੌਰੀ ਹਲ ਕਰ ਸਕਣ ਤਾਂ ਇਹ ਇੰਡੀਆ ਦੇ ਹੁਕਮਰਾਨਾਂ ਅਤੇ ਇਥੋਂ ਦੇ ਨਿਵਾਸੀਆ ਲਈ ਬਿਹਤਰੀ ਵਾਲੇ ਕਦਮ ਹੋਣਗੇ । ਜਿਸ ਨਾਲ ਸਰਹਦੀ ਸੂਬੇ ਪੰਜਾਬ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰਹਿ ਸਕੇਗਾ । ਜੋ ਕਿ ਅਤਿ ਜ਼ਰੂਰੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਸ੍ਰੀ ਮੋਦੀ ਹਕੂਮਤ ਵਲੋਂ ਕੀਤੇ ਗਏ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿਖ ਕੌਮ ਵਲੋਂ ਸਵਾਗਤ ਕਰਦੇ ਹੋਏ ਅਤੇ ‘ਦੁਧ ਵਿਚ ਮੀਂਗਣਾ‘ ਪਾ ਕੇ ਹੁਕਮਰਾਨਾਂ ਵਲੋਂ ਕੀਤੇ ਜਾਂਦੇ ਆ ਰਹੇ ਅਮਲਾਂ ਨੂੰ ਅਲਵਿਦਾ ਕਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮਨਾਕ ਤੇ ਸਿਖ ਕੌਮ ਵਿਰੋਧੀ ਅਮਲ ਹਨ ਕਿ ਜਦੋਂ ਅੰਮ੍ਰਿਤਸਰ ਵਿਖੇ ਨਿਰੰਕਾਰੀ ਭਵਨ ਕਾਂਡ ਸਮੇਂ ਦੋਸ਼ੀਆਂ ਨੂੰ ਚਸਮਦੀਦ ਗਵਾਹਾਂ ਨੇ ਕਿਹਾ ਹੈ ਕਿ ਬੰਬ ਸੁਟਣ ਵਾਲੇ ਦੋ ਮੋਨੇ ਤੇ ਦਾੜੀ ਕਟੇ ਸਨ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵਲੋਂ ਨਿਰਦੋਸ਼ ਅੰਮ੍ਰਿਤਧਾਰੀ ਸਿਖ ਨੌਜ਼ਵਾਨ ਸ. ਬਿਕਰਮਜੀਤ ਸਿੰਘ ਅਤੇ ਇਕ ਹੋਰ ਸਿਖ ਨੌਜ਼ਵਾਨ ਅਵਤਾਰ ਸਿੰਘ ਖ਼ਾਲਸਾ ਲੋਪੋਕੇ ਨੂੰ ਗ੍ਰਿਫ਼ਤਾਰ ਕਰਕੇ ਇਸ ਕਾਂਡ ਦੇ ਦੋਸੀਆ ਨੂੰ ਫੜਨ ਦੇ ਜਿਥੇ ਝੂਠੇ ਦਾਅਵੇ ਕੀਤੇ ਹਨ, ਉਥੇ ਇਕ ਡੂੰਘੀ ਸਾਜ਼ਿਸ ਅਧੀਨ ਸਿਖ ਕੌਮ ਨੂੰ ਬਦਨਾਮ ਕਰਨ ਦੀ ਅਸਹਿ ਕਾਰਵਾਈ ਕੀਤੀ ਜਾ ਰਹੀ ਹੈ । ਜਿਸ ਨਾਲ ਇਥੋਂ ਦੇ ਅਮਨ-ਚੈਨ ਨੂੰ ਵਡੀ ਸਟ ਵਜ ਸਕਦੀ ਹੈ । ਕਿਉਂਕਿ ਸਿਖ ਕੌਮ ਕਿਸੇ ਤਰ੍ਹਾਂ ਦੀ ਤੋੜ-ਫੋੜ ਜਾਂ ਮਨੁਖਤਾ ਵਿਰੋਧੀ ਕਾਰਵਾਈਆ ਜਾਂ ਇਨਸਾਨੀਅਤ ਦਾ ਘਾਣ ਕਰਨ ਵਿਚ ਰਤੀਭਰ ਵੀ ਵਿਸ਼ਵਾਸ ਨਹੀਂ ਰਖਦੀ । ਬਲਕਿ ਸਰਬਤ ਦੇ ਭਲੇ ਅਤੇ ਨਾ ਕੋ ਵੈਰੀ ਨਹੀਂ ਬੈਗਾਨਾ, ਸਗਲਿ ਸੰਗੁ ਹਮਕੋ ਬਨਿ ਆਈ ਦੀ ਮਨੁਖਤਾ ਪਖੀ ਸੋਚ ਉਤੇ ਅਮਲ ਕਰਨ ਵਾਲੀ ਹੈ । ਇਸ ਲਈ ਸਾਡੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਇਹ ਨੇਕ ਸਲਾਹ ਹੈ ਕਿ ਉਹ ਸਿਖੀ ਸਰੂਪ ਵਿਚ ਵਿਚਰ ਰਹੇ ਨੌਜ਼ਵਾਨਾਂ ਨੂੰ ਝੂਠੇ ਕੇਸਾਂ ਵਿਚ ਉਲਝਾਕੇ ਸਿਖ ਕੌਮ ਨੂੰ ਬਦਨਾਮ ਕਰਨ ਦੀਆਂ ਕਾਰਵਾਈਆ ਤੁਰੰਤ ਬੰਦ ਕਰੇ ਵਰਨਾ ਇਸਦੀ ਬਦੌਲਤ ਹਾਲਾਤ ਖ਼ਰਾਬ ਕਰਨ ਲਈ ਸਰਕਾਰ ਤੇ ਪੁਲਿਸ ਜਿੰਮੇਵਾਰ ਹੋਵੇਗੀ, ਨਾ ਕਿ ਸਿਖ ਕੌਮ ।ਸ. ਟਿਵਾਣਾ ਨੇ ਸਿਖ ਕੌਮ ਦੀ ਰੋਜ਼ਾਨਾ ਅਰਦਾਸ ਵਿਚ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰੇ ਦੀ ਸੋਚ ਨੂੰ ਪੂਰਨ ਕਰਨ ਵਿਚ ਯੋਗਦਾਨ ਪਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ, ਸ. ਨਵਜੋਤ ਸਿੰਘ ਸਿਧੂ, ਹਰਸਿਮਰਤ ਕੌਰ ਬਾਦਲ, ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ, ਸ. ਮਨਜੀਤ ਸਿੰਘ ਜੀਕੇ ਪ੍ਰਧਾਨ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਹਕੂਮਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੀਮਤ ਸਮੇਂ ਵਿਚ 1984 ਦੇ ਸਿਖ ਕਤਲੇਆਮ ਦੇ ਕਾਤਲਾਂ, ਬਰਗਾੜੀ ਕਾਂਡ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੇ ਨਾਲ-ਨਾਲ ਸਜ਼ਾਵਾਂ ਪੂਰੀਆਂ ਕਰ ਚੁਕੇ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਏ ਗਏ ਸਿਖਾਂ ਦੀ ਖੁਲਦਿਲੀ ਨਾਲ ਰਿਹਾਈ ਦੇ ਹੁਕਮ ਕਰਕੇ ਸਿਖ ਕੌਮ ਨੂੰ ਇਨਸਾਫ਼ ਦੇਣ ਦੇ ਅਮਲ ਕਰਨ । ਤਾਂ ਕਿ ਸਿਖ ਕੌਮ ਵਿਚ ਪਾਈ ਜਾ ਰਹੀ ਵਡੀ ਬੇਚੈਨੀ ਅਤੇ ਅਸੰਤੁਸਟਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਸਿਖ ਕੌਮ ਦੇ ਵਿਸ਼ਵਾਸ ਨੂੰ ਪਹੁੰਚੀ ਵਡੀ ਠੇਸ ਦੇ ਜਖ਼ਮਾਂ ਨੂੰ ਭਰਿਆ ਜਾ ਸਕੇ । ਸਮੁਚੀ ਸਿਖ ਕੌਮ ਨੂੰ ਆਉਣ ਵਾਲੀ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸਾਹੀ ਦੇ 550ਵੇਂ ਜਨਮ ਦਿਹਾੜੇ ਦੇ ਸੰਬੰਧ ਵਿਚ ਰਖੇ ਗਏ ਬਰਗਾੜੀ ਸਮਾਗਮ ਵਿਚ ਪਹੁੰਚਣ ਦੀ ਜੋਰਦਾਰ ਅਪੀਲ ਵੀ ਕੀਤੀ ।

WRITTEN BY