Skip to content
Independent perspectives. Global stories.
BREAKING

ਪੰਜਾਬੀ ਕਿਰਸਾਨੀ ’ਚੋਂ ਲੋਪ ਹੋ ਰਹੀ ਛੱਜਲੀ

Share this story

ਪੰਜਾਬੀ ਕਿਰਸਾਨੀ ਵਿਚੋਂ ਛੱਜਲੀ ਹੁੰਦੀ ਜਾਂਦੀ ਹੈ। ਪੰਜਾਬ ਦਾ ਕੋਈ ਟਾਂਵਾਂ ਟਾਂਵਾਂ ਕਿਸਾਨ ਹੋਵੇਗਾ ਜੋ ਛੱਜਲੀ ਦੀ ਵਰਤੋਂ ਕਰਦਾ ਹੋਵੇਗਾ। ਜਿਹੜਾ ਕਿਸਾਨ ਵਰਤੋਂ ਕਰਦਾ ਹੋਵੇਗਾ ਉਹ ਪੁਰਾਤਨ ਸਮਿਆਂ ਤੋਂ ਇਸ ਦੀ ਵਰਤੋਂ ਕਰਦਾ ਆ ਰਿਹਾ ਹੋਵੇਗਾ। ਪੰਜਾਬ ਦੀ ਕਿਰਸਾਨੀ ਵਿਚ ਅਜਿਹੀਆਂ ਚੀਜ਼ਾਂ ਦਾ ਲੋਪ ਹੋਣਾ ਬਹੁਤ ਹੀ ਚਿੰਤਾਜ਼ਨਕ ਵਿਸ਼ਾ ਹੈ। ਕੋਈ ਸਮਾਂ ਸੀ ਪਿੰਡਾਂ ਦੇ ਕਿਸਾਨ ਪਿੰਡ ਦੇ ਛੱਪੜ ਦੇ ਦੁਆਲੇ ਜਾਂ ਆਪੋ ਆਪਣੀ ਖੇਤੀ ਕਣਕ ਗਾਹੁਣ ਦੇ ਸਨ। ਬਲਦ ਨਾਲ ਕਣਕ ਜਾਂ ਸਰ੍ਹੋਂ ਨੂੰ ਗਾਹ ਕੇ ਫਿਰ ਛੱਜਲੀ ਦੀ ਵਰਤੋਂ ਕਰ ਕੇ ਦਾਣੇ ਅਲੱਗ ਕੀਤੇ ਜਾਂਦੇ ਸਨ ਤੇ ਤੂੜੀ ਅਲੱਗ। ਹਵਾ ਦੇ ਬੁੱਲ੍ਹੇ ਦੀ ਉਡੀਕ ਕੀਤੀ ਜਾਂਦੀ। ਜਦੋਂ ਕੋਈ ਹਵਾ ਦਾ ਬੁੱਲ੍ਹਾ ਆਉਂਦਾ ਉਦੋਂ ਝੱਟ ਦੇਣੇ ਕਿਸਾਨ ਛੱਜਲੀ ਨੂੰ ਉੱਪਰ ਚੁੱਕ ਕੇ ਇੱਕ ਖ਼ਾਸ ਵਿਧਾ ‘ਚ ਹਿਲਾਉਂਦੇ ਤਾਂ ਜੋ ਹਵਾ ਨਾਲ ਦਾਣਿਆਂ ਵਿਚੋਂ ਖ਼ਾਸ ਫੂਸ਼ ਅਲੱਗ ਹੋ ਜਾਵੇ। ਲਗਭਗ ਹਰ ਕਿਸਾਨ ਕੋਲ ਆਪਣੀ ਛੱਜਲੀ ਹੁੰਦੀ ਸੀ।ਜੇ ਕਿਸੇ ਕੋਲ ਨਾ ਵੀ ਹੁੰਦੀ ਤਾਂ ਉਹ ਕਿਸੇ ਨਾਲ ਬੀੜੀ ਕਰ ਲੈਂਦਾ।ਛੱਜਲੀ ਨੂੰ ਛੱਜ ਦਾ ਵੱਡਾ ਰੂਪ ਕਿਹਾ ਜਾਂਦਾ ਹੈ। ਛੱਜਲੀ ਵੀ ਛੱਜ ਵਾਂਗ ਸਰਕੰਡਿਆਂ ਤੋਂ ਬਣਾਈ ਜਾਂਦੀ ਹੈ। ਛੱਜਲੀ ਨਾਲ ਸਰ੍ਹੋਂ, ਮੂੰਗੀ, ਮੋਠ ਆਦਿ ਤੋਂ ਹੋਰ ਕਈ ਫ਼ਸਲਾਂ ਦੀ ਸਫ਼ਾਈ ਕੀਤੀ ਜਾਂਦੀ ਸੀ। ਪਰ ਆਧੁਨਿਕ ਸਮੇਂ ਨੇ ਕਿਸਾਨ ਕੋਲੋਂ ਉਸ ਦੀਆਂ ਬਹੁਤ ਵਸਤਾਂ ਖੋਹ ਲਈਆਂ ਹਨ। ਜਿਨ੍ਹਾਂ ਵਿਚੋਂ ਛੱਜਲੀ ਵੀ ਇੱਕ ਹੈ। ਅਜੋਕੇ ਸਮੇਂ ਵਿਚ ਤਾਂ ਭਾਂਤ ਭਾਂਤ ਦੀ ਮਸ਼ੀਨਰੀ ਆ ਗਈ ਹੈ। ਪੁਰਾਤਨ ਸਮਿਆਂ ਵਿਚ ਛੱਜਲੀ ਜਿੱਥੇ ਪਨਸੇਰੀ ਦਾਣੇ ਪਾ ਕੇ ਲੈ ਲਈ ਜਾਂਦੀ ਸੀ। ਉੱਥੇ ਅਜੋਕੀਆਂ ਮਸ਼ੀਨਾਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਦੀਆਂ ਹਨ। ਅੱਜ ਕੱਲ੍ਹ ਦੀ ਪੀੜ੍ਹੀ ਖੇਤੀ ਵਿਚ ਛੱਜਲੀ ਦੀ ਬਜਾਏ ਮਸ਼ੀਨਾਂ ਤੋਂ ਕੰਮ ਲੈਂਦੀ ਹੈ। ਛੱਜਲੀ ਨਾਲ ਫ਼ਸਲਾਂ ਦੀ ਸਫ਼ਾਈ ਕਰਨ ਤੇ ਕੋਈ ਖ਼ਰਚ ਨਹੀਂ ਆਉਂਦਾ ਸੀ। ਪਰ ਮਸ਼ੀਨਾਂ ਤੋਂ ਇਹ ਕੰਮ ਜੇ ਕਿਰਾਏ ਤੇ ਵੀ ਕਰਵਾਇਆ ਜਾਵੇ ਤਾਂ ਵੀ ਭਾਰੀ ਖ਼ਰਚ ਆਉਂਦਾ ਹੈ। ਅੱਜ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਛੱਜਲੀ ਨੂੰ ਅਪਨਾ ਕੇ ਮਸ਼ੀਨੀ ਖ਼ਰਚ ਤੋਂ ਬਚਣ। ਛੱਜਲੀ ਖੇਤੀ ਦੇ ਸੰਦਾਂ ਦਾ ਇੱਕ ਹਿੱਸਾ ਹੈ ਤੇ ਪੰਜਾਬੀ ਸਭਿਆਚਾਰ ਵਿਚ ਇਸ ਦੀ ਇੱਕ ਅਹਿਮ ਥਾਂ ਹੈ।

WRITTEN BY