ਫ਼ਤਹਿਗੜ੍ਹ ਸਾਹਿਬ- ਕਿਉਂਕਿ ਸੰਗਰੂਰ, ਬਰਨਾਲਾ, ਫ਼ਰੀਦਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਿਰੋਜ਼ਪੁਰ, ਫਾਜਿਲਕਾ ਆਦਿ ਇਲਾਕਿਆ ਵਿਚ ਕੈਂਸਰ ਨਾਲ ਪੀੜ੍ਹਤ ਨਿਵਾਸੀਆਂ ਦੀ ਬਹੁਤ ਵਡੀ ਗਿਣਤੀ ਹੈ ਅਤੇ ਇਸ ਇਲਾਕੇ ਤੇ ਪੰਜਾਬ ਵਿਚ ਕੈਂਸਰ ਦੇ ਇਲਾਜ ਦਾ ਕੋਈ ਸੁਚਜਾ ਪ੍ਰਬੰਧ ਨਹੀਂ ਸੀ ਅਤੇ ਇਨ੍ਹਾਂ ਪੀੜ੍ਹਤਾਂ ਨੂੰ ਰਾਜਸਥਾਂਨ ਵਿਚ ਇਲਾਜ ਕਰਵਾਉਣ ਲਈ ਜਾਣਾ ਪੈਦਾ ਸੀ ਅਤੇ ਜਿਸ ਗਡੀ ਵਿਚ ਇਹ ਪੀੜ੍ਹਤ ਸਫ਼ਰ ਕਰਦੇ ਸਨ, ਇਨ੍ਹਾਂ ਪੀੜ੍ਹਤਾਂ ਦੀ ਗਿਣਤੀ ਜਿਆਦਾ ਹੋਣ ਦੀ ਬਦੌਲਤ ਉਸ ਗਡੀ ਦਾ ਨਾਮ ਕੈਂਸਰ ਗਡੀ ਪੈ ਗਿਆ ਸੀ । ਜਿਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਇਸ ਇਲਕੇ ਵਿਚ ਕੈਂਸਰ ਦੀ ਬਹੁਤ ਵਡੀ ਮਾਰ ਹੈ । ਇਹੀ ਵਜਹ ਸੀ ਕਿ ਮੈਂ ਲੋਕ ਸਭਾ ਮੈਂਬਰ ਹੁੰਦੇ ਹੋਏ ਲੋਕ ਸਭਾ ਵਿਚ ਸੰਗਰੂਰ ਇਲਾਕੇ ਵਿਚ ਸਭ ਕੌਮਾਂਤਰੀ ਪਧਰ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਂਸ ਕੈਂਸਰ ਹਸਪਤਾਲ ਕਾਇਮ ਕਰਨ ਲਈ ਜੋਰਦਾਰ ਆਵਾਜ਼ ਵੀ ਉਠਾਈ ਸੀ ਅਤੇ ਅਮਲੀ ਰੂਪ ਵਿਚ ਸੰਬੰਧਤ ਕਾਰਵਾਈ ਵੀ ਕੀਤੀ ਸੀ । ਜੇਕਰ ਸ੍ਰੀ ਵਿਜੇ ਸਿੰਗਲਾ ਕੈਬਨਿਟ ਵਜੀਰ ਨੇ ਇਸ ਦਿਸ਼ਾ ਵਲ ਅਗਲੇਰੇ ਉਦਮ ਕੀਤੇ ਹਨ ਅਤੇ ਇਹ ਹਸਪਤਾਲ ਕਾਇਮ ਹੋਣ ਜਾ ਰਿਹਾ ਹੈ ਤਾਂ ਇਹ ਉਦਮ ਸਵਾਗਤਯੋਗ ਹਨ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਕਾਇਮ ਹੋਣ ਦੇ ਸਮੇਂ ਡੂੰਘੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਅਤੇ ਇਸ ਲੋਕ ਪਖੀ ਉਦਮ ਦਾ ਭਰਪੂਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਉਪਰੋਕਤ ਜ਼ਿਲ੍ਹਿਆਂ ਵਿਚ ਲੰਮੇਂ ਸਮੇਂ ਤੋਂ ਕੈਂਸਰ ਦੀ ਬਿਮਾਰੀ ਫੈਲਦੀ ਜਾ ਰਹੀ ਹੈ ਅਤੇ ਵਡੀ ਗਿਣਤੀ ਵਿਚ ਕੈਸਰ ਤੋਂ ਪੀੜ੍ਹਤ ਆਪਣੀਆ ਜਾਨਾਂ ਤੋਂ ਹਥ ਧੋ ਰਹੇ ਹਨ, ਉਸਦਾ ਮੁਖ ਕਾਰਨ ਜੋ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਵਿਚ ਉਦਯੋਗਾਂ ਦਾ ਗੰਧਲਾ ਤੇ ਤੇਜ਼ਾਬੀ ਪਾਣੀ ਅਤੇ ਸ਼ਹਿਰਾਂ ਦਾ ਗੰਦਾ ਪਾਣੀ ਸੁਟਿਆ ਜਾ ਰਿਹਾ ਹੈ, ਉਸਦੀ ਬਦੌਲਤ ਪਾਣੀ ਵਿਚ ਯੂਰੇਨੀਅਮ ਦੀ ਖ਼ਤਰਨਾਕ ਧਾਤ ਦੀ ਮਾਤਰਾ ਵਧ ਗਈ ਹੈ ਅਤੇ ਪੰਜਾਬ ਦਾ ਜਮੀਨ ਹੇਠਲਾਂ ਪਾਣੀ ਇਥੋਂ ਦੇ ਨਿਵਾਸੀਆਂ ਦੇ ਪੀਣ ਯੋਗ ਨਹੀਂ ਰਿਹਾ ਅਤੇ ਇਸ ਲਈ ਕਾਫ਼ੀ ਹਦ ਤਕ ਪੰਜਾਬ ਦੀਆਂ ਹੁਣ ਤਕ ਦੀਆਂ ਰਹਿ ਚੁਕੀਆ ਸਰਕਾਰਾਂ ਅਤੇ ਸਿਆਸੀ ਆਗੂ ਜਿੰਮੇਵਾਰ ਹਨ, ਜਿਨ੍ਹਾਂ ਨੇ ਇਥੋਂ ਦੇ ਨਿਵਾਸੀਆਂ ਦੀਆਂ ਜਾਨਾਂ ਨਾਲ ਖਿਲਵਾੜ ਹੋਣ ਵਾਲੇ ਅਮਲਾਂ ਅਤੇ ਕਾਰਵਾਈਆ ਉਤੇ ਸੰਜ਼ੀਦਗੀ ਨਾਲ ਰੋਕ ਨਹੀਂ ਲਗਵਾਈ । ਅਸੀਂ ਲੰਮੇਂ ਸਮੇਂ ਤੋਂ ਇਥੋਂ ਦੇ ਦਰਿਆਵਾ ਅਤੇ ਨਹਿਰਾਂ ਦੇ ਗੰਧਲੇ ਹੋ ਚੁਕੇ ਪਾਣੀਆ ਨੂੰ ਪਹਿਲ ਦੇ ਆਧਾਰ ਤੇ ਸੁਧ ਰਖਣ ਅਤੇ ਇਥੋਂ ਦੀ ਆਬੋ-ਹਵਾ ਨੂੰ ਸਹੀ ਰਖਣ ਲਈ ਲੋਕ ਸਭਾ ਵਿਚ ਅਤੇ ਜਨਤਕ ਤੌਰ ਤੇ ਆਵਾਜ਼ ਉਠਾਉਦੇ ਆ ਰਹੇ ਹਾਂ ਪਰ ਹੁਕਮਰਾਨਾਂ ਨੇ ਇਨ੍ਹਾਂ ਸੰਜ਼ੀਦਾ ਮੁਦਿਆ ਵਲ ਧਿਆਨ ਨਾ ਦੇ ਕੇ ਅਤੇ ਅਮਲ ਨਾ ਕਰਕੇ ਇਥੋਂ ਦੇ ਬਸਿੰਦਿਆ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਦੇ ਆ ਰਹੇ ਹਨ । ਜਿਥੇ ਇਸ ਹਸਪਤਾਲ ਨੂੰ ਬਣਾਉਣ ਲਈ ਉਦਮ ਕੀਤੇ ਗਏ ਹਨ, ਉਥੇ ਨਹਿਰਾਂ ਅਤੇ ਦਰਿਆਵਾ ਦੇ ਪਾਣੀਆ ਨੂੰ ਸੁਧ ਰਖਣ ਲਈ ਵੀ ਸਰਕਾਰਾਂ ਵਲੋਂ ਉਚੇਚੇ ਤੌਰ ਤੇ ਸੰਜ਼ੀਦਗੀ ਨਾਲ ਉਦਮ ਕਰਨੇ ਬਣਦੇ ਹਨ ਤਾਂ ਕਿ ਇਥੋਂ ਦਾ ਮਾਹੌਲ ਅਤੇ ਇਥੋਂ ਦੇ ਨਿਵਾਸੀਆ ਦੀਆਂ ਜਿੰਦਗਾਨੀਆ ਅਜਿਹੀਆ ਦੀਰਘ ਬਿਮਾਰੀਆਂ ਤੋਂ ਦੂਰ ਰਹਿਣ ਅਤੇ ਇਥੋਂ ਦੇ ਬਸਿੰਦੇ ਰਿਸਟ-ਪੁਸਟ ਰਹਿਣ ।
– ਪੰਜਾਬ ਟਾਇਮਜ਼ ਬਿਊਰੋ
ਸੰਗਰੂਰ ਵਿਖੇ ਕੈਂਸਰ ਹਸਪਤਾਲ ਬਣਾਉਣ ਦੀ ਮੰਗ ਲੋਕ ਸਭਾ ’ਚ ਉਠਾਈ ਸੀ : ਸ. ਮਾਨ



