Skip to content
Independent perspectives. Global stories.
BREAKING

ਬਿਰਧ ਆਸ਼ਰਮ ਵਾਲੀ ਮਾਂ

Share this story

ਹਰਜੀਤ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਸ਼ਹਿਰ ਦੇ ਨਾਮੀ ਕਾਲਜ ਵਿਚ ਦਾ ਦਾਖਲਾ ਲੈ ਲਿਆ। ਉਸ ਦਾ ਪਿਤਾ ਸਰਬਣ ਸਿੰਘ ਬਿਜਲੀ ਬੋਰਡ ਦਫ਼ਤਰ ਵਿਚ ਕਲਰਕ ਲੱਗਾ ਸੀ ਤੇ ਮਾਂ ਮੁਖਤਿਆਰ ਕੌਰ ਘਰੇਲੂ ਔਰਤ ਸੀ। ਹਰਜੀਤ ਦੀ ਮਾਂ ਆਪਣੇ ਘਰਵਾਲੇ ਨੂੰ ਸਰਬਣ ਨੂੰ ਕਹਿੰਦੀ ਰਹਿੰਦੀ ਕਿ ਉਹ ਹੁਣ ਹਰਜੀਤ ਦਾ ਵਿਆਹ ਕਰ ਦੇਵੇ। ਉਸ ਨੇ ਬਾਰ੍ਹਵੀਂ ਜਮਾਤ ਪਾਸ ਕਰ ਲਈ ਹੈ। ਪਰ ਅੱਗੋਂ ਸਰਬਣ ਸਿੰਘ ਕਹਿ ਦਿੰਦਾ ਕਿ ਮੁੰਡਾ ਅਜੇ ਨਿਆਣਾ। ਉਸ ਦੀ ਅਜੇ ਪੜ੍ਹਾਈ ਦੀ ਉਮਰ ਹੈ। ਚੰਗਾ ਪੜ੍ਹ ਲਿਖ ਗਿਆ ਤਾਂ ਵੱਡਾ ਅਫ਼ਸਰ ਲੱਗ ਜਾਊ ਗਾ ਕਿਸੇ ਮਹਿਕਮੇ ‘ਚ। ਸਰਬਣ ਸਿੰਘ ਦਾ ਜਵਾਬ ਸੁਣ ਕੇ ਮੁਖਤਿਆਰ ਕੁਰ ਚੁੱਪ ਕਰ ਜਾਂਦੀ। ਜਦੋਂ ਹਫ਼ਤਾ ਕੁ ਲੰਘ ਜਾਂਦਾ ਫੇਰ ਵਿਆਹ ਦੀ ਗੱਲ ਛੇੜ ਲੈਂਦੀ ਤੇ ਸਰਬਣ ਦਾ ਵੀ ਉਹੀ ਰਟਾ ਰਟਾਇਆ ਜਵਾਬ ਹੁੰਦਾ। ਹਰਜੀਤ ਹਰ ਸਾਲ ਪੜ੍ਹਾਈ ਵਿਚ ਚੰਗੇ ਨੰਬਰ ਲੈ ਕੇ ਪਾਸ ਹੁੰਦਾ। ਸਰਬਣ ਨੂੰ ਪੂਰੀ ਆਸ ਸੀ ਕਿ ਉਸ ਦਾ ਮੁੰਡਾ ਇੱਕ ਦਿਨ ਜ਼ਰੂਰ ਵੱਡਾ ਅਫ਼ਸਰ ਬਣੂ ਗਾ। ਹਰਜੀਤ ਦੇ ਕਾਲਜ ਦਾ ਅੱਜ ਪਹਿਲਾਂ ਦਿਨ ਸੀ। ਉਹ ਕਮਰੇ ਵਿਚ ਤਿਆਰ ਹੋ ਰਿਹਾ ਸੀ। ਮਾਂ ਚੁੱਲ੍ਹੇ ਮੂਹਰੇ ਬੈਠੀ ਉਹ ਦੇ ਲਈ ਰੋਟੀ ਬਣਾ ਰਹੀ ਸੀ। ਹਰਜੀਤ ਦੇ ਇੱਕ ਹੱਥ ਵਿਚ ਕਿਤਾਬਾਂ ਫੜੀਆਂ ਸਨ ਤੇ ਦੂਜੇ ਹੱਥ ਨਾਲ ਵਾਲਾਂ ਨੂੰ ਸੰਵਾਰਦਾ ਹੋਇਆ ਕਮਰੇ ਚੋਂ ਬਾਹਰ ਵਿਹੜੇ ‘ਚ ਆ ਗਿਆ। ਕਾਲਜ ਨੂੰ ਜਾਣ ਲਈ ਮੋਟਰਸਾਈਕਲ ਸਟਾਰਟ ਕਰਨ ਲੱਗਾ ਤਾਂ ਮਾਂ ਨੇ ਚੁੱਲ੍ਹੇ ਮੂਹਰੋ ਉੱਠ ਕੇ ਆਖਿਆ
ਠਪੁੱਤ ਹਰਜੀਤੇ ਰੋਟੀ ਤਾਂ ਖਾ ਲੈ ਪਹਿਲਾਂ…ਫੇਰ ਜਾਈ ਕਾਲਜ ਨੂੰ। ਜੇ ਨਾ ਖਾ ਕੇ ਸਾਰਾ ਦਿਨ ਉਬਾਸੀਆਂ ਲਈ ਜਾਵੇਗਾ ਕਾਲਜ ‘ਚੂ।
ਠਨਾ ਮਾਂ ਮੈਨੂੰ ਤਾਂ ਭੁੱਖ ਨਹੀਂ…ਜੇ ਭੁੱਖ ਲੱਗੀ ਤਾਂ ਮੈਂ ਸ਼ਹਿਰੋਂ ਕੁੱਝ ਲੈ ਕੇ ਖਾ ਲਵਾਂਗਾੂ। ਅੱਗੋਂ ਹਰਜੀਤ ਨੇ ਜਵਾਬ ਦਿੰਦਿਆਂ ਕਿਹਾ।
ਠਇਹ ਨੂੰ ਸਰਦਾਰ ਸਾਬ ਨੂੰ ਅੱਜ ਕਿੱਥੋਂ ਭੁੱਖ ਲੱਗਣੀ ਬਈ…ਮੁੰਡਾ ਕਾਲਜ ਚੱਲਿਆੂ। ਸਰਬਣ ਸਿੰਘ ਨੇ ਅਖ਼ਬਾਰ ਦਾ ਪੰਨਾ ਪਲਟਦਿਆਂ ਕਿਹਾ।
ਠਬਾਪੂ ਮੈਨੂੰ ਸੱਚੀਓ ਭੁੱਖ ਨਹੀਂ ਹੈੂ। ਇੰਨਾ ਕਹਿ ਹਰਜੀਤ ਮੋਟਰਸਾਈਕਲ ਦੀ ਕਿੱਕ ਮਾਰ ਕੇ ਘਰੋਂ ਚਲਿਆ ਗਿਆ।
ਕਾਲਜ ਜਾ ਕੇ ਹਰਜੀਤ ਨੇ ਮੋਟਰਸਾਈਕਲ ਨੂੰ ਪਾਰਕਿੰਗ ਸਟੈਂਡ ਵਿਚ ਲਾ ਦਿੱਤਾ ਤੇ ਆਪ ਕਲਾਸ ਵਿਚ ਬੈਠ ਗਿਆ। ਕਾਲਜ ਦੇ ਪ੍ਰੋਫੈਸਰ ਨੇ ਸਾਰੇ ਵਿਦਿਆਰਥੀਆਂ ਤੋਂ ਉਨ੍ਹਾਂ ਦਾ ਨਾਮ ਪਤਾ ਦੱਸਿਆ। ਹਰਜੀਤ ਨੇ ਵੀ ਆਪਣੀ ਸੀਟ ਤੋਂ ਖੜ੍ਹਾ ਹੋ ਕੇ ਪ੍ਰੋਫੈਸਰ ਨੂੰ ਆਪਣਾ ਨਾਮ ਤੇ ਪਤਾ ਦੱਸਿਆ। ਹਰਜੀਤ ਨੇ ਜਦੋਂ ਆਪਣਾ ਨਾਂ ਦੱਸਿਆ ਤਾਂ ਨਾਲ ਵਾਲੀ ਸੀਟ ਤੇ ਬੈਠੀ ਸੀਮਾ ਨੇ ਉਹ ਨੂੰ ਪੂਰੀ ਗਹੁ ਨਾਲ ਤੱਕਿਆ। ਉਸ ਨੂੰ ਮਨ ਹੀ ਮਨ ਹਰਜੀਤ ਬਹੁਤ ਸੋਹਣਾ ਲੱਗਿਆ। ਉਹ ਨੇ ਮਨ ਵਿਚ ਪੱਕੀ ਠਾਣ ਲਈ ਸੀ ਕਿ ਉਹ ਹਰਜੀਤ ਨਾਲ ਦੋਸਤੀ ਕਰੇਗੀ। ਇੱਕ ਦਿਨ ਹਰਜੀਤ ਕਾਲਜ ਦੀ ਕੰਨਟੀਨ ਤੇ ਬੈਠਾ ਚਾਹ ਪੀ ਰਿਹਾ ਸੀ। ਸੀਮਾ ਤੇ ਉਸ ਦੀ ਸਹੇਲੀ ਸਰਬੋ ਉਸ ਕੋਲ ਆ ਕੇ ਬੈਠ ਗਈਆਂ। ਸੀਮਾ ਨੇ ਗੱਲ ਤੋਰਦਿਆਂ ਆਖਿਆ
ਠਹਰਜੀਤ ਕੀ ਹਾਲ ਏ…ਮੈਨੂੰ ਤੇਰੀ ਹਿਸਟਰੀ ਦੇ ਨੋਟਿਸ ਚਾਹੀਦੇ ਨੇ। ਫੇਰ ਕਾਪੀ ਕਰ ਕੇ ਵਾਪਸ ਕਰ ਦੇਵਾਂਗੀੂ।
ਠਹਾਂ ਹਾਂ ਕਿਉਂ ਨਹੀਂ…ਆਹ ਲੈ। ਜਦੋਂ ਮਰਜ਼ੀ ਮੋੜ ਦੇਵੀਂੂ। ਹਰਜੀਤ ਨੇ ਨੋਟਿਸ ਸੀਮਾ ਨੂੰ ਫੜਾਉਂਦਿਆਂ ਕਿਹਾ।
ਉਹ ਹਰਜੀਤ ਨਾਲ ਕਿੰਨਾ ਚਿਰ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਰਹੀ। ਉਨ੍ਹਾਂ ਵਿਚਕਾਰ ਗੂੜ੍ਹੀ ਦੋਸਤੀ ਹੋ ਗਈ ਸੀ। ਜਿਸ ਸ਼ਹਿਰ ਵਿਚ ਕਾਲਜ ਸੀ ਸੀਮਾ ਦਾ ਘਰ ਉੱਥੋਂ ਮਹਿਜ਼ ਇੱਕ ਮੀਲ ਦੀ ਦੂਰੀ ਤੇ ਬਾਜ਼ਾਰ ਦੇ ਗੋਲ ਚੌਂਕ ਕੋਲ ਸੀ। ਉਸ ਦਾ ਬਾਪ ਸ਼ਹਿਰ ਦਾ ਇੱਕ ਵਧੀਆ ਵਪਾਰੀ ਸੀ। ਪੜ੍ਹਾਈ ਦਾ ਇੱਕ ਸਾਲ ਕਦੋਂ ਪੂਰਾ ਹੋ ਗਿਆ ਸੀ ਪਤਾ ਹੀ ਨਹੀਂ ਚੱਲਿਆ। ਦੂਜੇ ਸਾਲ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਸਨ। ਸੀਮਾ ਨੇ ਇੱਕ ਦਿਨ ਕੰਨਟੀਨ ਤੇ ਬੈਠਿਆਂ ਹਰਜੀਤ ਕੋਲ ਆਪਣੇ ਮਨ ਦੀ ਗੱਲ ਦੱਸੀ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਅੱਗੋਂ ਹਰਜੀਤ ਵੀ ਸੀਮਾ ਨੂੰ ਪਸੰਦ ਕਰਦਾ ਸੀ। ਪਰ ਉਸ ਨੂੰ ਆਪਣੇ ਬਾਪ ਸਰਬਣ ਸਿੰਘ ਦਾ ਡਰ ਸੀ ਕਿ ਉਸ ਨੇ ਅੰਤਰਜਾਤੀ ਵਿਆਹ ਨੂੰ ਮੰਨਣਾ ਨਹੀਂ। ਹਰਜੀਤ ਸੀਮਾ ਤੋਂ ਬਿਨਾਂ ਹੋਰ ਕਿਤੇ ਵਿਆਹ ਕਰਵਾਉਣਾ ਵੀ ਨਹੀਂ ਚਾਹੁੰਦਾ। ਸੂਰਜ ਨੇ ਢਲਦੇ ਹੋਏ ਆਪਣਾ ਰੰਗ ਲਾਲ ਪਖੂੰਰੇ ਕਰ ਲਿਆ ਸੀ।
ਸਰਬਣ ਸਿੰਘ ਕੁਰਸੀ ਤੇ ਬੈਠਾ ਸੀ ਤੇ ਸਾਹਮਣੇ ਮੇਜ਼ ਤੇ ਸ਼ਰਾਬ ਦੀ ਬੋਤਲ ਪਈ ਸੀ। ਹਰਜੀਤ ਡਰਦਾ ਡਰਦਾ ਸਰਬਣ ਸਿੰਘ ਕੋਲ ਆਇਆ ਤੇ ਉਸ ਨੂੰ ਸੀਮਾ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ।
– ਬਾਕੀ ਕੱਲ੍ਹ ਪੜ੍ਹੋ

WRITTEN BY