ਪੰਜਾਬ ਸਰਕਾਰ ਦੇ ਸਬੰਧਤ ਯਤਨਾਂ ਨਾਲ ਪਿਛਲੇ ਕੁਝ ਸਾਲਾ ਦੇ ਮੁਕਾਬਲੇ ਸਾਲ 2018 ਦੌਰਾਨ ਝੋਨੇ ਦੀ ਪਰਲਾੀ ਦੇ ਸਾੜਨ ਦੇ ਕੇਸਾਂ ਵਿਚ ਕਮੀ ਆਈ ਹੈ। ਹਾਲਾਂਕਿ ਅਕਤੂਬਰ ਦੇ ਪਿਛਲੇ ਹਫਤੇ ਤੋਂ ਪਰਾਲੀ ਨੂੰ ਸਾੜਣ ਦੀਆਂ ਘਟਨਾਵਾਂ ਦੀ ਗਿਣਤੀ ਵਧ ਗਈ ਹੈ, ਪਰ ਪਿਛਲੇ ਦੋ ਸਾਲਾਂ ਵਿਚ ਜਿੰਨੀਆਂ ਘਟਨਾਵਾਂ ਰਿਪੋਰਟ ਕੀਤੀਆਂ ਗਈਆਂ ਸਨ, ਉਸ ਨਾਲੋਂ ਆਂਕੜੇ ਘਟ ਹਨ। ਇਸ ਸਾਲ 05 ਨਵੰਬਰ ਤਕ, ਝੋਨੇ ਦੀ ਪਰਾਲੀ ਦੇ 27, 238 ਮਾਮਲੇ ਹੋ ਗਏ ਹਨ ਜੋ ਸਾਲ 2017 ਦੇ ਮੁਕਾਬਲੇ 10,051 ਘਟ ਹਨ ਅਤੇ ਸਾਲ 2016 ਦੇ ਮੁਕਾਬਲੇ 27, 421 ਘਟ ਹਨ (ਸਰੋਤ: ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ)। ਪੰਜਾਬ ਵਿਚ ਏਅਰ ਕੁਆਲਿਟੀ ਇੰਡੈਕਸ (ਏ.ਕਿਉ.ਆਈ.) ’ਦਰਮਿਆਨੇ’ ਦਰਜੇ ਵਿਚ ਹੈ (1ਥ9 101-200) ਅਤੇ ਨਵੀਂ ਦਿਲੀ ਦੀ ’ਬਹੁਤ ਮਾੜੀ’ ਦਰਜੇ ਵਿਚ ਹੈ (1ਥ9 301-400)। ਪ੍ਰੰਤੂ, ਫਿਰ ਵੀ ਪੰਜਾਬ ਦੇ ਕਿਸਾਨਾਂ ਨੂੰ ਰਾਜਧਾਨੀ ਦਿਲੀ ਦੀ ਹਵਾ ਨੂੰ ਵਧੇਰੇ ਗੰਦਲਾ ਕਰਨ ਲਈ ਜ਼ਿੰਮੇਵਾਰ ਠਹਿਰਾਈਆ ਜਾ ਹਿਰਾ ਹੈ। ਅਕਤੂਬਰ ਦੇ ਪਿਛਲੇ ਇਕ ਹਫਤੇ ਤੋਂ ਪੰਜਾਬ ਦਾ ਵਾਤਾਵਰਣ ਸਥਿਰ ਸਥਿਤੀ ਵਿਚ ਹੈ। ਭਾਵ ਇਸ ਵਿਚ ਤਾਪਮਾਨ ਦਾ ਗਰੇਡੀਐਂਟ ਨਾ ਹੋਣ ਕਾਰਣ ਕੋਈ ਹਿਲਜੁਲ ਨਹੀਂ ਹੋ ਰਹੀ ਸੀ ਅਤੇ ਹਵਾ ਦੀ ਗਤੀ ਬਿਲਕੁਲ ਸ਼ਾਂਤ ਸੀ। ਇਸ ਲਈ ਇਹੋ ਜਿਹੇ ਹਾਲਾਤ ਸੰਵੇਦਨਸ਼ੀਲ ਗਤੀਵਿਧੀਆਂ ਲਈ ਮੁਨਾਸਿਬ ਨਹੀਂ ਹੁੰਦੇ ਅਤੇ ਸਿਟੇ ਵਜੋਂ ਵਾਤਾਵਰਣ ਬਿਲਕੁਲ ਗੁੰਮ ਸਥਿਤੀ ਵਿਚ ਪਹੁੰਚ ਜਾਂਦਾ ਹੈ। ਬਯੂਫੋਰਟ ਪੈਮਾਨੇ (2ੲਉਡੋਰਟ ਸਚੳਲੲ) ਅਨੁਸਾਰ, ਜਦੋਂ ਹਵਾ ਦੀ ਗਤੀ 2 ਕਿਲੋਮੀਟਰ/ਘੰਟਾ ਤੋਂ ਘਟ ਜਾਵੇ. ਤਾਂ ਹਵਾ ਦੀ ਸਥਿਤੀ ’ਸ਼ਾਂਤ’ ਵਜੋਂ ਜਾਣੀ ਜਾਂਦੀ ਹੈ ਅਤੇ ਹਵਾ ਦੀ ਕੋਈ ਖਤਿਜੀ ਅੰਦੋਲਨ ਮਹਿਸੂਸ ਨਹੀਂ ਕੀਤੀ ਜਾ ਸਕਦੀ ਅਤੇ ਸਿਰਫ ਧੂੰਏਂ ਦੀ ਲੰਬਕਾਰੀ ਲਹਿਰ ਸੰਭਵ ਹੈ। ਹਵਾ ਦੀ ਗਤੀ 5 ਕਿਲੋਮੀਟਰ/ਘੰਟਾ ਤੋਂ ਵਧ ਹੋਣ ਤੋਂ ਬਾਅਦ, ਹਲਕੀ ਹਵਾ ਚਲਦੀ ਹੈ ਅਤੇ ਇਸਦਾ ਬੁਲਾ ਚਿਹਰੇ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਹਵਾ ਦਿਸ਼ਾ ਸੂਚਕ ਯੰਤਰ ਉਹ ਦਿਸ਼ਾ ਦਿਖਲਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਹਵਾ ਵਗੀ ਹੈ। ਇੰਡੀਆ ਮਿਟਰੋਲੋਜਿਕਲ ਡਿਪਾਰਟਮੈਟ (9ਨਦੳਿ ੰੲਟੲੋਰੋਲੋਗਚਿੳਲ 4ੲਪੳਰਟਮੲਨਟ) ਦੁਆਰਾ ਪੰਜਾਬ ਦੇ ਮੁਖ ਜ਼ਿਲ੍ਹਿਆਂ ਵਿਚ ਆਟੋਮੈਟਿਕ ਵੈਦਰ ਸਟੇਸ਼ਨ (ਏ.ਡਬਲਯੂ.ਐਸ.) ਸਥਾਪਤ ਕੀਤੇ ਗਏ ਹਨ। ਇਹਨਾਂ ਸਟੇਸ਼ਨਾਂ ਨੇ ਪੰਜਾਬ, ਹਰਿਆਣਾ ਅਤੇ ਨਵੀਂ ਦਿਲੀ ਵਿਚ ਆਮ ਤੌਰ ਤੇ ਸ਼ਾਂਤ ਸਥਿਤੀਆਂ (ਹਵਾ ਦੀ ਗਤੀ: 2 ਕਿਲੋਮੀਟਰ/ਘੰਟਾ) ਰਿਕਾਰਡ ਕੀਤੀ ਹੈ (ਸਾਰਣੀ ਦੇਖੋ)।ਝੋਨੇ ਦੀ ਪਰਾਲੀ ਨੂੰ ਸਾੜਨ ਦੇ ਕਾਰਨ ਹਵਾ ਵਿਚ ਜੋ ਵੀ ਕਣ ਰਹਿ ਗਏ, ਉਹਨਾਂ ਨੇ ਉਸ ਖੇਤਰ ਦੀ ਹਵਾ ਨੂੰ ਗੰਦਲਾ ਕੀਤਾ ਹੈ। 1 ਨਵੰਬਰ, 2018 ਦੌਰਾਨ ਉਤਰੀ ਭਾਰਤ ਵਿਚ ਪਛਮੀ ਚਕਰਵਾਤ ਆਉਣ ਨਾਲ, ਪੰਜਾਬ ਵਿਚ ਬਣੇ ਸਥਿਰ ਵਾਤਾਵਰਣ ਵਿਚ ਹਿਲਜੁਲ ਹੋ ਗਈ ਅਤੇ ਹਵਾ ਦੀ ਗਤੀ ਨੇ ਜੋਰ ਫੜਿਆ ਅਤੇ ਕਈ ਥਾਵਾਂ ਤੇ ਹਲਕੀ ਵਰਖਾ ਹੋਈ। ਇਸ ਵਰਖਾ ਦੇ ਪਾਣੀ ਨੇ ਵਾਤਾਵਰਣ ਵਿਚ ਜਮਾਂ ਹੋਏ ਧੂੰਏਂ ਦੇ ਕਣਾਂ ਨੂੰ ਵੀ ਧੋ ਦਿਤਾ ਅਤੇ ਉਸ ਇਲਾਕੇ ਦੇ ਵਾਯੂਮੰਡਲ ਨੂੰ ਸਾਫ ਕਰ ਦਿਤਾ ਹੈ। ਇਸ ਤਰ੍ਹਾਂ ਬਾਰਸ਼ ਨੇ ਨਾ ਸਿਰਫ ਧੌਂਖਿਆਂ ਦੀਆਂ ਸਥਿਤੀਆਂ ਨੂੰ ਸਾਫ ਕੀਤਾ ਅਤੇ ਨਾਲ ਹੀ ਇੰਦਰ ਦੇਵਤਾ ਨੇ ਉਤਰ-ਪੂਰਬ/ਉਤਰ-ਪਛਮ ਵਲੋਂ ਚਲ ਰਹੀ ਹਵਾ ਦੀ ਦਿਸ਼ਾ ਬਦਲ ਕੇ ਦਖਣ-ਪਛਮ/ਦਖਣ ਪੂਰਬ ਵਲ ਕਰ ਦਿਤੀ। ਉਦੋਂ ਤੋਂ ਰਾਜਧਾਨੀ ਤੋਂ ਹਵਾਵਾਂ ਪੰਜਾਬ ਦੇ ਸੂਬਿਆਂ ਵਲ ਚਲ ਰਹੀਆਂ ਹਨ। ਇਸ ਲਈ ਨਵੀਂ ਦਿਲੀ ਵਿਚ ਤਮਾਕਸ਼ੀਲ ਹਾਲਾਤ ਨੂੰ ਹੋਰ ਵਧਾਉਣ ਲਈ ਖੇਤਰ ਦੇ ਕਿਸਾਨ ’ਤੇ ਕਿਸ ਤਰ੍ਹਾਂ ਦੋਸ਼ ਲਗਾਇਆ ਜਾ ਸਕਦਾ ਹੈ?
ਗਰਿਡਏਟ ਥਿਊਰੀ (7ਰੳਦਇਨਟ ਟਹੲੋਰੇ) ਅਨੁਸਾਰ, ਕਣ ਹਮੇਸ਼ਾ ਉਚੇਰੇ ਦਰਜੇ ਦੇ ਗਰੇਡਿਅੰਟ ਵਲੋਂ ਨਿਚਲੇ ਦਰਜੇ ਦੇ ਗਰੇਡਿਅੰਟ ਵਲ ਚਲਦੇ ਹਨ। ਰਿਕਾਰਡ ਦੇ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਨਜ਼ਦੀਕੀ ਸੂਬਿਆਂ ਦੀ ਤੁਲਣਾ ਵਿਚ ਨਵੀਂ ਦਿਲੀ ਵਿਚ ਕਣਾਂ ਦੀ ਤਾਦਾਦ ਵਧੇਰੇ ਹੈ। ਇਸ ਤੋਂ ਇਲਾਵਾ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਸਥਿਰ ਵਾਯੂਮੰਡਲ ਹਾਲਾਤਾਂ ਨੇ ਹਵਾ ਦੇ ਕਿਸੇ ਵੀ ਖਿਤਿਜੀ ਅੰਦੋਲਨ ਨੂੰ ਆਗਿਆ ਨਹੀਂ ਦਿਤੀ। ਇਸ ਲਈ ਰਾਜ ਦੇ ਕਿਸਾਨ ਨੂੰ ਸਾਡੇ ਦੇਸ਼ ਦੀ ਰਾਜਧਾਨੀ ਵਿਚ ਗੰਦਲੇ ਵਾਤਾਵਰਣ ਨੂੰ ਹੋਰ ਵਧਾਉ ਲਈ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਲਾਗਲੇ ਰਾਜਾਂ ਦੇ ਗੰਦਲੇ ਵਾਤਾਵਰਨ ਲਈ ਪੰਜਾਬ ਕਿਵੇਂ ਜ਼ਿੰਮੇਵਾਰ?



