Skip to content
Independent perspectives. Global stories.
BREAKING

ਜੰਗਲੀ ਜੀਵਾਂ ਅਤੇ ਜੰਗਲਾਂ ਦੀ ਸਾਂਭ ਸੰਭਾਲ ਪ੍ਰਤੀ ਅਣਗਹਿਲੀ ਕਿਉਂ?

Share this story

ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ।ਵਾਤਾਵਰਣ ਦਾ ਸੰਤੁਲਨ ਰੱਖਣ ਵਿੱਚ ਇਸ ਦੀ ਅਹਿਮ ਭੂਮਿਕਾ ਹੈ। ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ।ਪੰਜਾਬ ਅੰਦਰ ਬਹੁਤ ਥਾਵਾਂ ਤੇ ਬੀੜਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।ਇਤਿਹਤਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਬੀੜ ਦੁਸਾਂਝ ਹੈ ।ਇਸ ਵਿੱਚ ਰੋਜ,ਨੀਲ ਗਊ,ਗਿੱਦੜ,ਬਾਂਦਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ।ਅਵਾਰਾ ਤਿੱਖੇ ਤਿੱਖੇ ਸਿੰਗਾਂ ਵਾਲੀਆਂ ਗਊਆਂ,ਸਾਨ੍ਹ ਵੀ ਜੰਗਲੀ ਬਣ ਚੁੱਕੇ ਹਨ।ਜੌੜੇਪੁਲਾਂ ਘਣੀਵਾਲ,ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਸੜਕ ਇਸ ਬੀੜ ਵਿੱਚੋਂ ਲੰਘਦੀ ਹੈ।ਇਸੇ ਰੋਡ ਤੇ ਨਾਭੇ ਦੇ ਰਾਜੇ ਵਲੋਂ ਬੀੜ’ਚ ਸ਼ਿਕਾਰ ਕਰਨ ਸਮੇਂ ਠਹਿਰ ਲਈ ਬਣਾਈ ਸ਼ਾਨਦਾਰ ਕਲਾਤਮਿਕ ਕੋਠੀ ‘ਚ ਅੱਜਕੱਲ਼੍ਹ ਫਿਲਮਾਂ ਅਤੇ ਪ੍ਰੀ-ਵੈਡਿੰਗ ਸੂਟਿੰਗ ਹੁੰਦੀ ਰਹਿੰਦੀ ਹੈ।ਇਸ ਕਰਕੇ ਆਵਾਜਾਈ ਹੋਰ ਵੀ ਵੱਧ ਗਈ ਹੈ।ਸੈਂਕੜੇ ਲੋਕ ਸਵੇਰੇ ਸ਼ਾਮ ਸਰਕਾਰੀ ਮੱਝ ਫਾਰਮ ਜੋ ਇਸੇ ਸੜਕ ਤੇ ਸਥਿਤ ਹੈ ਤੋਂ ਦੁੱਧ ਲੈਣ ਜਾਂਦੇ ਹਨ ਜਿਨ੍ਹਾਂ ਨੂੰ ਡੰਗਰਾਂ ਅਤੇ ਬਾਂਦਰਾਂ ਦੇ ਝੁੰਡਾਂ’ਚੋਂ ਲੰਘਣਾ ਮੁਸ਼ਕਲ ਹੁੰਦਾ ਹੈ।ਇਸੇ ਤਰ੍ਹਾਂ ਇਸ ਸੜਕ ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ ਹੈ।ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ,ਬਾਂਦਰਾਂ ਆਦਿ ਨਾਲ ਅਨੇਕਾਂ ਵਾਰੀ ਐਕਸੀਡੈਂਟ ਹੋ ਚੁੱਕੇ ਹਨ। ਕਈ ਜਾਨਾਂ ਵੀ ਜਾ ਚੁੱਕੀਆਂ ਹਨ।ਸਕੂਲਾਂ,ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜਬੂਰੀਵਸ਼ ਰੋਜ਼ਾਨਾ ਇਥੋਂ ਦੀ ਡਰ ਡਰ ਕੇ ਲੰਘਦੇ ਹਨ। ਭੂਸਰੇ ਸਾਨ੍ਹ ਅਤੇ ਭੁੱਖੇ ਬਾਂਦਰ ਕਈ ਵਾਰ ਲੰਘ ਰਹੇ ਰਾਹੀਆਂ ਤੇ ਹਮਲਾ ਕਰਕੇ ਜਖ਼ਮੀ ਕਰ ਦਿੰਦੇ ਹਨ। ਬਾਂਦਰਾਂ ਨੂੰ ਖਾਣ ਲਈ ਵਸਤਾਂ ਅਤੇ ਡੰਗਰਾਂ ਲਈ ਚਾਰਾ ਅਕਸਰ ਹੀ ਲੋਕ ਸੜਕ ਦੇ ਕਿਨਾਰਿਆਂ ਤੇ ਸੁੱਟ ਜਾਂਦੇ ਹਨ ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਦੂਸਰੀ ਸਾਈਡ ਤੋਂ ਭੁੱਖੇ ਬਾਂਦਰ ਅਤੇ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ।ਲੋਕ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਸੜਕ ਤੇ ਗੰਦ ਅਤੇ ਆਵਾਜਾਈ’ਚ ਵਿਘਣ ਵੀ ਪੈਂਦਾ ਹੈ । ਇਸ ਤਰ੍ਹਾਂ ਅਣਜਾਣ ਰਾਹਗੀਰਾਂ ਲਈ ਇਥੋਂ ਲੰਘਣਾ ਖਤਰੇ ਤੋਂ ਬਾਹਰ ਨਹੀਂ। ਬੀੜ ਦੇ ਨਾਲ ਲਗਦੇ ਖੇਤਾਂ ਵਾਲੇ ਕਿਸਾਨ ਰਲ ਕੇ 24 ਘੰਟੇ ਡੰਗਰਾਂ ਦੀ ਰਾਖੀ ਤੋਂ ਅੱਤ ਦੀ ਗਰਮੀ ਅਤੇ ਸਰਦੀ ਦੇ ਬਾਵਜੂਦ ਪਹਿਰਾ ਦਿੰਦੇ ਹਨ।ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਡੰਗਰਾਂ ਨੂੰ ਫੜ੍ਹ ਕੇ ਗਊਸ਼ਾਲਾ ਵਿੱਚ ਭੇਜੇ ਜੇ ਹੋਰ ਨਹੀਂ ਤਾਂ ਬੀੜ ਦੇ ਅੰਦਰ ਵਧੀਆ ਰਸਤਾ ਬਣਾ ਕੇ ਚਾਰਾ ਪਾਉਣ ਲਈ ਜਗ੍ਹਾ ਬਣਾ ਦੇਵੇ।ਬਾਂਦਰਾਂ ਲਈ ਵੀ ਬੀੜ ਅੰਦਰ ਮੇਨ ਸੜਕ ਤੋਂ ਰਸਤਾ ਦੇ ਕੇ ਸੁਰੱਖਿਅਤ ਥਾਂ ਬਣਾਈ ਜਾਵੇ ਜਿਥੇ ਲੋਕ ਆਸਾਨੀ ਨਾਲ ਬੇਖੋਫ਼ ਖਾਣ ਵਾਲੀਆਂ ਵਸ਼ਤਾਂ ਪਾ ਸਕਣ। ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ,2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਗਊ,ਸਾਨ੍ਹ, ਬਲਦ,ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸ਼ੌਂਪੀ ਗਈ ਹੈ।ਇਸ ਲਈ ਫੰਡ ਲਈ ਬਜਟ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਬਚਾਉਣਾ ਹੈ।ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵਲੋਂ ਗਊ ਸੈਸ ਵੀ ਲਾ ਰੱਖਿਆ ਹੈ। ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ। ਹਿੰਦੂ ਸੰਗਠਨ ਵੀ ਇਸ ਮਸਲੇ ਪ੍ਰਤੀ ਗੰਭੀਰ ਨਹੀਂ ,ਉਨ੍ਹਾਂ ਨੂੰ ਵੀ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਬਹੁਤ ਸਾਰੇ ਦਰੱਖਤ ਸੁੱਕ ਕੇ ਜਾਂ ਹਨੇਰੀ ਆਦਿ ਨਾਲ ਗਿਰੇ ਪਏ ਹਨ ਜਿਨ੍ਹਾਂ ਦੀ ਕੀਮਤੀ ਲਕੜੀ ਖਰਾਬ ਹੋ ਰਹੀ ਹੈ ,ਇਸ ਵੱਲ ਵਿਭਾਗ ਦਾ ਕੋਈ ਧਿਆਨ ਨਹੀਂ, ਜਦੋਂ ਕਿ ਲਕੜੀ ਵੇਚ ਕੇ ਸਰਕਾਰ ਦੀ ਆਮਦਨ ਵੱਧ ਸਕਦੀ ਹੈ। ਸੜਕਾਂ ਤੇ ਆਮ ਸੁੱਕੇ ਦਰੱਖਤ ਦਿਖਾਈ ਦੇ ਰਹੇ ਹਨ,ਜੋ ਕਿ ਕਿਸੇ ਸਮੇਂ ਭੀ ਅਚਾਨਕ ਗਿਰ ਸਕਦੇ ਹਨ । ਪਿਛੇ ਜਿਹੇ ਸਰਕੂਲਰ ਰੋਡ ਨਾਭਾ ਵਿਖੇ ਬਾਈਕ ਤੇ ਜਾ ਰਹੇ ਟੋਡਰਵਾਲ ਪਿੰਡ ਦੇ ਭੈਣ ਭਰਾ ਉਪਰ ਅਚਾਨਕ ਸੁੱਕੇ ਦਰਖੱਤ ਦਾ ਟਾਹਣਾ ਟੁੱਟ ਕੇ ਗਿਰ ਪਿਆ ਜਿਸ ਨਾਲ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਭੈਣ ਗੰਭੀਰ ਰੂਪ’ਚ ਜਖ਼ਮੀ ਹੋ ਗਈ। ਪ੍ਰਸ਼ਾਸਨ ਇਸ ਘਟਨਾ ਦੇ ਬਾਵਜੂਦ ਬਿਲਕੁਲ ਹਰਕਤ’ਚ ਨਹੀਂ ਆਇਆ। ਸੁੱਕੇ ਦਰਖਤਾਂ ਦੀ ਬੋਲੀ ਕਰਕੇ ਆਮਦਨ ਪ੍ਰਾਪਤ ਹੋ ਸਕਦੀ ਹੈ। ਪਰ ਜੰਗਲਾਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ।ਬਾਜ਼ਾਰਾਂ ਵਿੱਚ ਆਮ ਆਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ।
ਸ਼ੋਸ਼ਲ ਮੀਡੀਆ ਤੇ ਲੜਦੇ ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਐਕਸ਼ੀਡੈਂਟਾਂ ਦੀਆਂ ਵੀਡੀਉਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ। ਲੋਕਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ। ਇਨ੍ਹਾਂ ਜੰਗਲੀ ਥਾਵਾਂ ਦੀ ਉਚਿਤ ਵਰਤੋਂ ਕਰਕੇ ਦੋਵੇਂ ਮਸਲੇ ਹੱਲ ਕੀਤੇ ਜਾ ਸਕਦੇ ਹਨ। ਇਲਾਕੇ ਦੇ ਬੱਚਿਆਂ ਦੇ ਮਨਪ੍ਰਚਾਵੇ ਲਈ ਇਨ੍ਹਾਂ ਥਾਵਾਂ ਤੇ ‘ਚਿੜੀਆ ਘਰ’ ਬਣਾ ਕੇ ਉਨ੍ਹਾਂ ਦੇ ਵਹਿਲੇ ਸਮੇਂ ਨੂੰ ਉਸਾਰੂ ਪਾਸੇ ਲਾਉਣ ਲਈ ਸਮਾਜ ਵਿੱਚ ਪਨਪ ਰਹੀਆਂ ਬੁਰਾਈਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ ਕਿਉਂ ਕਿ ਜੰਗਲੀ ਜੀਵ ਅਤੇ ਜੰਗਲਾਤ ਮੰਤਰੀ ਵੀ ਸਬੱਬ ਨਾਲ ਨਾਭਾ ਹਲਕੇ ਦੇ ਹੀ ਹਨ,ਉਹ ਇਸ ਨੇਕ ਕੰਮ ਨੂੰ ਕਰਵਾ ਕੇ ਹਮੇਸ਼ਾਂ ਲਈ ਹਲਕੇ ਦੇ ਲੋਕਾਂ ਦੇ ਮਨਾਂ ਵਿੱਚ ਵੱਸ ਸਕਦੇ ਹਨ।

WRITTEN BY