Skip to content
Independent perspectives. Global stories.
BREAKING

‘ਦਲਿਤ’ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ

Share this story

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮਹਕਿਮੇ ਨੇ ਮੀਡੀਆ ਨੂੰ ਇਹ ਸਲਾਹ ਦਿਤੀ ਹੈ ਕਿ ਉਹ ਦਲਿਤ ਸ਼ਬਦ ਦਾ ਪ੍ਰਯੋਗ ਨਾ ਕਰਨ, ਇਸ ਦੀ ਬਜਾਏ ਜੇਕਰ ਲੋੜ ਹੋਵੇ ਤਾਂ ਅਨੁਸੂਚਿਤ ਜਾਤੀ ਜਾਂ ਜਨਜਾਤੀ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਵੇ। ਕਈ ਬੁਧੀ-ਜੀਵੀਆਂ ਨੇ ਆਪਣਾ ਪ੍ਰਤੀਕਰਮ ਅਖਬਾਰਾਂ ਦੇ ਐਡੀਟੋਰੀਅਲਾਂ ਰਾਹੀਂ ਦਿਤਾ ਹੈ। ਅਜ ਕਿਸੇ ਮਿਤਰ ਨੇ ਪ੍ਰਸਿਧ ਲੇਖਕ ਅਤੇ ਬੁਧੀ-ਜੀਵੀ ਜਵੇਦ ਅਖਤਰ ਦੀ ਵੀਡਿ? ਭੇਜੀ, ਜੋ ਮੈਂ ਕਈ ਖਾਸ ਮਿਤਰਾਂ- ਰਿਸ਼ਤੇਦਾਰਾਂ ਨੂੰ ਵੀ ਅਗਾਂਹ ਭੇਜ ਦਿਤੀ। ਅਜ ਦੇ ਹਲਾਤਾਂ ਦਾ ਕਿੰਨਾ ਸਹੀ ਚਿਤਰਣ ਕੀਤਾ ਹੈ ਅਖਤਰ ਸਾਹਿਬ ਨੇ। ਮੈਂ ਪਾਠਕਾਂ ਦੀ ਜਾਣਕਾਰੀ ਲਈ ਅਖਤਰ ਸਾਹਿਬ ਦੀ ਕਵਿਤਾ ਦੀਆਂ ਲਾਈਨਾ ਹੇਠਾਂ ਲਿਖ ਰਿਹਾ ਹਾਂ:
“ ਨਵਾਂ ਹੁਕਮਨਾਮਾ , ਠਹੲ ਂੲਾ ੋਰਦੳਿਨੳਨਚੲ”.
ਕਿਸੀ ਕਾ ਹੁਕਮ ਹੈ, ਸਾਰੀ ਹਵਾਏਂ, ਹਮੇਸ਼ਾ ਚਲਨੇ ਸੇ ਪਹਲੇ ਬਤਾਏਂ
ਕਿ ਉਨਕੀ ਸਮਝ ਕਿਆ ਹੈ?
ਕਿਧਰ ਜਾ ਰਹੀ ਹੈਂ?
ਹਵਾਉ ਕੋ ਜੇ ਵੀ ਬਤਾਨਾ ਹੋਗਾ
ਕਿ ਚਲੇਂਗੀ ਜਬ ਤੋ
ਕਿਆ ਰਫਤਾਰ ਹੋਗੀ?
ਕਿ ਆਂਧੀ ਕੀ ਇਜ਼ਾਜਤ
ਅਬ ਨਹੀਂ ਹੈ।
ਹਮਾਰੀ ਰੇਤ ਕੀ ਸਭ ਯੇ ਫਸੀਲੇਂ
ਯੇ ਕਾਗਜ਼ ਕੇ ਮਹਿਲ ਜੋ ਬਨ ਰਹੇ ਹੈਂ
ਹਿਫਾਜਤ ਇਨ ਕੀ ਕਰਨਾ ਹੈ ਜਰੂਰੀ
ਔਰ ਆਧੀਂ ਹੈ ਪੁਰਾਨੀ
ਇੰਨ ਕੀ ਦੁਸ਼ਮਨ
ਯੇ ਸਭੀ ਜਾਨਤੇ ਹੈ।
ਕਿਸੀ ਕਾ ਹੁਕਮ ਹੈ
ਦਰਿਆ ਕੀ ਲਹਿਰੇਂ
ਜਰਾ ਯੇ ਸਰਕਸ਼ੀ ਕਮ ਕਰ ਲੇਂ
ਅਪਨੀ ਹਦ ਮੇਂ ਠਹਿਰੇ,
ਉਭਰਨਾ, ਬਿਖਰਨਾ,
ਔਰ ਬਿਖਰ ਕਰ ਫਿਰ ਉਭਰਨਾ
ਗਲਤ ਹੈ ਉਨ ਕਾ
ਯਹ ਹੰਗਾਮਾ ਕਰਨਾ
ਯਹ ਸਭ ਹੈ
ਸਿਰਫ਼ ਵਹਿਸ਼ਤ ਕੀ ਅਲਾਮਤ,
ਬਗਾਵਤ ਕੀ ਅਲਾਮਤ।
ਬਗਾਵਤ ਤੋ ਨਹੀਂ ਬਰਦਾਸ਼ਤ ਹੋਗੀ,
ਯੇ ਵਹਿਸ਼ਤ ਤੋ ਨਹੀਂ
ਬਰਦਾਸ਼ਤ ਹੋਗੀ।
ਅਗਰ ਲਹਿਰੇਂ ਕੋ ਹੈ
ਦਰਿਆ ਮੇ ਰਹਨਾ,
ਤੋ ਉਨਕੋ ਹੋਗਾ ਚੁਪ ਚਾਪ ਬਹਿਨਾ।
ਕਿਸੀ ਕਾ ਹੁਕਮ ਹੈ,
ਇਸ ਗੁਲਸਿਤਾਂ ਮੇਂ
ਬਸ ਅਬ ਇਕ ਰੰਗ ਕੇ ਹੀ ਫੂਲ ਹੋਂਗੇ,
ਕੁਝ ਅਫਸਰ ਹੋਗੇਂ
ਜੋ ਯਹ ਤਹਿ ਕਰੇਂਗੇ।
ਗੁਲਸਤਾਂ ਕਿਸ ਤਰਾਂ ਬਨਨਾ ਹੈ
ਕਲ ਕਾ,
ਯਕੀਨਨ ਫੂਲ ਯਤਰੰਗੀ ਤੋਂ ਹੋਂਗੇ,
ਮਗਰ ਯਹ ਰੰਗ
ਹੋਗਾ ਕਿਤਨਾ ਗਹਿਰਾ,
ਕਿਤਨਾ ਹਲਕਾ,
ਯਹ ਅਫ਼ਸਰ ਤਹਿ ਕਰੇਂਗੇ।
ਕਿਸੀ ਕੋ ਕੋਈ
ਯਹ ਕੋਈ ਕੈਸੇ ਬਤਾਏਂ,
ਗੁਲਿਸਤਾਂ ਮੈਂ
ਕਹੀਂ ਫੁਲ ਯਤਰੰਗੀ ਨਹੀਂ ਹੋਤੇ,
ਕਬੀ ਹੋ ਹੀ ਨਹੀਂ ਸਕਤੇ,
ਕਿ ਹਰ ਇਕ ਰੰਗ ਮੇ
ਛੁੱਪ ਕਰ ਬਹੁਤ ਸੇ ਰੰਗ ਰਹਤੇ ਹੈਂ।
ਜਿਨਹੋਨੇ ਬਾਗ
ਯਤਰੰਗੀ ਬਨਾਨਾ ਚਾਹੇ ਥੇ
ਉਨਕੋ ਜਰਾ ਦੇਖੋ ਕਿ
ਜਬ ਇਕ ਰੰਗ ਮੇ,
ਸੌ ਰੰਗ ਜਾਹਿਰ ਹੋ ਗਏ ਹੈਂ ਤੋ,
ਅਬ ਕਿਤਨੇ ਪਰੇਸ਼ਾਨ ਹੈਂ,
ਕਿਤਨੇ ਤੰਗ ਰਹਿਤੇ ਹੈਂ।
ਕਿਸੀ ਕੋ ਕੋਈ ਯਹ ਕੈਸੇ ਬਤਾਏ
ਹਵਾਏਂ ਔਰ ਲਹਿਰੇ ਕਬ
ਕਿਸੀ ਕਾ ਹੁਕਮ ਸੁਨਤੀ ਹੈਂ।
ਹਵਾਏਂ ਹਾਕਮੋ ਕੀ ਮੁਠੀਉ ਮੇਂ,
ਹੱਥਕੜੀ ਮੇਂ,
ਕੈਦਖਾਨੋਂ ਮੇਂ ਨਹੀਂ ਰੁਕਤੀ।
ਜੇ ਲਹਿਰੇਂ ਰੋਕੀ ਜਾਤੀ ਹੈਂ ਤੋ,
ਦਰਿਆ ਕਿਤਨਾ ਵੀ ਹੋ ਪੁਰਸਕੂਨ,
ਬੇਤਾਬ ਹੋਤਾ ਹੈ।
ਔਰ ਬੇਤਬੀ ਕਾ
ਅਲਗਾ ਕਦਮ ਸੈਲਾਬ ਹੋਤਾ ਹੈ।
ਮੈਂ ਜਵੇਦ ਅਖਤਰ ਦੀ ਇਹ ਕਵਿਤਾ ਸੁਣ ਕੇ ਮਹਿਸੂਸ ਕੀਤਾ ਕਿ ਦਲਿਤ ਸ਼ਬਦ ਦੀ ਵਰਤੋਂ ਸਬੰਧੀ ਸਰਕਾਰੀ ਮਸ਼ਵਰਾ ਕਿਤੇ ਦਰਿਆ ਦੀਆਂ ਲਹੀਰਾਂ ਅਤੇ ਹਵਾਵਾਂ ਨੂੰ ਬੰਨਣ ਦਾ ਯਤਨ ਤਾਂ ਨਹੀਂ ਹੋ ਰਿਹਾ? ਦਲਿਤ ਪੈਂਥਰ, ਦਲਿਤ ਸਾਹਿਤ, ਦਲਿਤ ਲੋਕ, ਦਲਿਤ ਲਹਿਰ, ਦਲਿਤ ਸੰਘਰਸ਼, ਕੀ ਸਿਰਫ਼ ਅਨੁਸੂਚਿਤ ਜਾਤੀ ਜਾਂ ਜਨ ਜਾਤੀ ਨਾਲ ਹੀ ਸਬ?ੰਧਤ ਹੈ? ਦਲਿਤ ਮੁਸਲਮਾਨ ਵੀ ਹਨ, ਦਲਿਤ ਬੋਧੀ ਵੀ ਹਨ, ਦਲਿਤ ਸਿਖ ਵੀ ਹਨ, ਦਲਿਤ ਹਿੰਦੂ ਵੀ ਹਨ। ਕੋਈ ਦਲਿਤ ਤਾਂ ਨਹੀਂ ਕਹਿੰਦਾ ਕਿ ਮੈਂ ਦਲਿਤ ਨਹੀਂ ਹਾਂ, ਮੈਨੂੰ ਦਲਿਤ ਨਾ ਕਹੋ ਜਾਂ ਦਲਿਤ ਕਹਿਣਾ ਗਾਲੀ ਦੇਣਾ ਹੈ, ਜਿਵੇ ਗਾਂਧੀ ਵਲੋਂ ਦਿਤੇ ਸ਼ਬਦ ਹਰੀਜਨ ਦਾ ਵਿਰੋਧ ਹੋਇਆ ਸੀ, ਦਲਿਤ ਸ਼ਬਦ ਦਾ ਤਾਂ ਕੋਈ ਵਿਰੋਧ ਨਹੀਂ ਕਰ ਰਿਹਾ। ਪੋਲੈਂਡ ਦੇ ਲੋਕ ਦੂਸਰੇ ਵਿਸ਼ਵ ਯੁਧ ਵਿਚ ਜਰਮਨੀ ਵਲੋਂ ਕੀਤੇ ਗਏ ਨੁਕਸਾਨ ਦਾ ਮੁਆਵਜ਼ਾ ਮੰਗ ਰਹੇ ਹਨ, ਕਿਉਂ ਕਿ ਦੂਜਾ ਵਿਸ਼ਵ ਯੁਧ ਜਰਮਨੀ ਨੇ ਅਰੰਭ ਕੀਤਾ ਸੀ ਪਰ ਕੀ ਭਾਰਤ ਦੇ ਦਲਿਤ ਲੋਕ ਸਰਕਾਰ ਤੋਂ ਸਦੀਆਂ ਤੋਂ ਹੋ ਰਹੀਆਂ ਅਸਮਾਨਤਾਵਾਂ, ਸਾਧਨ ਵਿਹੀਨਤਾ ਅਤੇ ਕਾਣੀ ਵੰਡ ਅਤੇ ਉਹਨਾਂ ਲੋਕਾਂ ਲਈ ਸਜ਼ਾ ਦੀ ਮੰਗ ਕਰਨਗੇ ਜਿਹਨਾਂ ਅਛੂਤਾਂ ਨੂੰ ਗਰੀਬੀ, ਗੁਲਾਮੀ ਅਤੇ ਪਛੜੇਪਨ ਦੀ ਦਲਦਲ ਵਿਚ ਸੁਟੀ ਰਖਿਆ ਅਤੇ ਅਜ ਵੀ ਯਤਨ ਕਰ ਰਹੇ ਹਨ ਕਿ ਸਦੀਆਂ ਤੋਂ ਲਿਤਾੜੇ ਇਹ ਲੋਕ ਆਪਣੇ ਹਕਾਂ ਪ੍ਰਤੀ ਜਾਗਰੁਕ ਨਾ ਹੋਣ। ਡਾਕਟਰ ਅੰਬੇਡਕਰ ਨੇ ਦਲਿਤ ਲੋਕਾਂ ਲਈ 4ੲਪਰੲਸਸੲਦ 3ਲੳਸਸੲਸ ਸ਼ਬਦ ਦੀ ਵਰਤੋਂ ਕੀਤੀ ਸੀ । ਅੰਗਰੇਜ਼ੀ ਦਾ ਇਹ ਸ਼ਬਦ ਅਤੇ ਦਲਿਤ ਸ਼ਬਦ ਦਾ ਮਹਤਵ ਇਕ ਹੀ ਹੈ। ਅਨੁਸੂਚਿਤ ਜਾਤੀ ਅਤੇ ਜਨ-ਜਾਤੀਆਂ ਜੋ ਭਾਰਤ ਦੇ ਸੰਵਿਧਾਨ ਵਿਚ ਦੋ ਅਲਗ-ਅਲਗ ਅਨੁਛੇਦ ਵਿਚ ਦਰਜ ਹਨ ਕੀ ਸਿਰਫ਼ ਉਹੀ ਦਲਿਤ ਹਨ? ਸਾਫ਼ ਅਤੇ ਸਪਸ਼ਟ ਉਤਰ ਹੈ-ਨਹੀਂ। ਗਰੀਬ ਅਤੇ ਲਤਾੜਿਆ ਵਰਗ ਭਾਰਤ ਵਿਚ ਹਰ ਧਰਮ ਵਿਚ ਹੈ। ਹਰ ਗਰੀਬ ਅਤੇ ਲਤਾੜਿਆ ਵਰਗ ਦਲਿਤ ਹੈ। ਬਹੁਜਨ ਸਮਾਜ, ਦਲਿਤਾਂ ਦਾ ਹੀ ਦੂਸਰਾ ਨਾ ਹੈ। ਪਰ ਇਕ ਫਰਕ ਹੈ ਕਿ ਬਹੁਜਨ ਸਮਾਜ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਬ੍ਰਾਹਮਣ, ਵੈਸ਼ ਅਤੇ ਕਸ਼ਤਰੀ ਨਹੀਂ ਹਨ ਪਰ ਸਮਾਜ ਵਿਚ ਸਮਾਜਿਕ ਉਚਾ ਰੁਤਬਾ ਰਖਦੇ ਹਨ। ਦਲਿਤ, ਬਹੁਜਨ ਸਮਾਜ ਵਿਚੋਂ ਵੀ ਪਛਿੜਿਆ ਸਮਾਜ ਹੈ। ਦਲਿਤ ਅਜ ਚੇਤਨਾ ਦਾ ਦੂਜਾ ਨਾਂ ਹੈ।
ਦਲਿਤ ਅਜ ਸੰਘਰਸ਼ ਦਾ ਦੂਜਾ ਨਾਂ ਹੈ, ਦਲਿਤ ਅਜ ਆਪਣੇ ਹਕਾਂ ਲਈ ਵਿਦਰੋਹ ਦਾ ਦੂਜਾ ਨਾਂ ਹੈ। ਕੀ ਸਰਕਾਰ ਦਾ ਇਹ ਫਰਜ ਨਹੀਂ ਬਣਦਾ ਕਿ ਸਮੇਂ ਦੀ ਨਬਜ਼ ਨੂੰ ਪਛਾਣ ਕੇ ਉਹਨਾਂ ਲੋਕਾਂ ਦੇ ਜਖਮਾਂ ਤੇ ਮਰਹਮ ਲਾਈ ਜਾਵੇ, ਜੋ ਜਖ਼ਮ ਸਦੀਆਂ ਤੋਂ ਸਮਾਜ ਦੇ ਇਕ ਵਡੇ ਹਿਸੇ ਦਲਿਤ ਵਰਗ ਨੂੰ ਲਗਾਤਾਰ ਪੀੜ ਅਤੇ ਦੁਖ ਦੇ ਰਹੇ ਹਨ। ਸਰਕਾਰ ਵਲੋਂ ਅਜਿਹੀ ਸਲਾਹ ਦਾ ਸਮਾਜ ਤੇ ਕੋਈ ਅਸਰ ਹੋਵੇਗਾ ਜਾ ਨਹੀਂ ਇਸ ਦਾ ਜਵਾਬ ਤਾਂ ਜਾਵੇਦ ਅਖਤਰ ਦੀ ਉਪਰ ਲਿਖੀ ਕਵਿਤਾ ਤੋਂ ਭਲੀ-ਭਾਂਤ ਅੰਦਾਜਾ ਲਾਇਆ ਜਾ ਸਕਦਾ ਹੈ ।

WRITTEN BY