Skip to content
Independent perspectives. Global stories.
BREAKING

ਦੇਸ਼ ਦਾ ਸਰਮਾਇਆ ਸ਼ਹੀਦਾਂ ਦਾ ਦਿਹਾੜਾ ਰਹਿੰਦੀ ਦੁਨੀਆਂ ਤੱਕ ਮਨਾਇਆ ਜਾਵੇਗਾ

Share this story

21 ਅਕਤੂਬਰ ਨੂੰ ਹਰ ਸਾਲ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨਾ ਨੇ ਦੇਸ ਦੀ ਏਕਤਾ,ਅਖੰਡਤਾ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ 21 ਅਕਤੂਬਰ 1959 ਨੂੰ ਭਾਰਤ ਅਤੇ ਤਿੱਬਤ (ਹੁਣ ਚੀਨ) ਬਾਰਡਰ ਨੇੜੇ ਹੋਟ ਸਪਰਿੰਗਸ ਪੂਰਬੀ ਲਦਾਖ ਏਰੀਆ ਵਿੱਚ ਭਾਰਤੀ ਪੁਲਿਸ ਕਰਮਚਾਰੀ ਬਾਰਡਰ ਤੇ ਸੁਰੱਖਿਆ ਡਿਊਟੀ ਕਰ ਰਹੇ ਸੀ ਤਾ ਚੀਨੀ ਫੋਜ ਦੁਆਰਾ ਪੁਲਿਸ ਪਾਰਟੀ ਤੇ ਗੋਲੀ ਬਾਰੀ ਕੀਤੀ।ਜਿਸ ਵਿੱਚ ਮੋਕਾ ਪਰ ਹੀ 10 ਜਵਾਨ ਸ਼ਹੀਦ ਹੋ ਗਏ ਸਨ।ਇਨਾ ਪੁਲਿਸ ਕਰਮਚਾਰੀਆ ਦੁਆਰਾ ਆਪਣੀ ਮਾਤਰ ਭੂਮੀ ਦੀ ਰੱਖਿਆ ਕਰਦੇ ਹੋਏ ਦੇਸ ਦੀ ਖਾਤਿਰ  ਲਈ ਆਪਣਾ ਸ਼ਰੀਰਕ ਬਲੀਦਾਨ ਦਿੱਤਾ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਕਾਇਮ ਕੀਤੀ। ਜਨਵਰੀ 1960 ਵਿੱਚ ਸਾਰੇ ਰਾਜਾਂ ਦੇ ਪੁਲਿਸ ਮੁੱਖੀਆ ਦੀ ਸਲਾਨਾ ਕਾਨਫਰੈਂਸ ਦੋਰਾਨ ਇਹ ਫੈਸਲਾ ਲਿਆ ਗਿਆ ਸੀ ਕਿ 21 ਅਕਤੂਬਰ ਨੂੰ ਦਿਵਸ ਮਨਾਇਆ ਜਾਵੇ ਤਾਂ ਜੋ ਦੇਸ ਦੀ ਏਕਤਾ,ਅਖੰਡਤਾ,ਲੋਕਾ ਦੀ ਜਾਨ ਦੀ ਸੁਰਖਿਆ ਕਰਦੇ ਹੋਏ ਜਿਨਾ ਪੁਲਿਸ ਕਰਮਚਾਰੀਆਂ ਨੇ ਆਪਣੀ ਜਾਨ ਨਿਸ਼ਾਵਰ ਕੀਤੀ ਹੈ ਨੂੰ ਯਾਦ ਕੀਤਾ ਜਾ ਸਕੇ ਅਤੇ ਸ਼ਹੀਦਾਂ ਅੱਗੇ ਸਿਰ ਨਮਨ ਕੀਤਾ ਜਾ ਸਕੇ। ਅਜਾਦੀ ਤੋਂ ਲੈ ਕੇ ਅਗਸਤ 2017 ਤੱਕ 34,418 ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆ ਨੇ ਦੇਸ ਦੀ ਅਖੰਡਤਾ ਅਤੇ ਲੋਕਾ ਦੀ ਜਾਨ ਦੀ ਸੁਰਖਿਆ ਲਈ ਆਪਣੀਆ ਜਾਨਾਂ ਵਾਰੀਆ ਹਨ ਅਤੇ ਪੁਲਿਸ ਵਿਭਾਗ ਦਾ ਨਾਮ ਆਪਣੀ ਜਾਨ ਕੁਰਬਾਨ ਕਰਕੇ ਉਚਾ ਕੀਤਾ ਹੈ ।ਸ਼ਹੀਦ ਕਿਸੇ ਵੀ ਦੇਸ, ਕੋਮ ਅਤੇ ਆਪਣੀ ਸੰਸਥਾ ਦਾ ਸ਼ਰਮਾਇਆ ਹੁੰਦੇ ਹਨ, ਕਈ ਪੁਲਿਸ ਫੋਰਸ ਦੀਆ ਯੂਨਿਟਾਂ ਨੂੰ ਹੀ ਉਹਨਾ ਦੀ ਫੋਰਸ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਦੇ ਤੋਰ ਤੇ ਯਾਦ ਕੀਤਾ ਜਾਂਦਾ ਹੈ।ਜੋ ਆਪਣੀ ਯੂਨਿਟ ਦਾ ਚਾਨਣ ਮੁਨਾਰਾ ਹੁੰਦੇ ਹਨ ਅਤੇ ਸ਼ਹੀਦਾਂ ਦੇ ਬਲੀਦਾਨ ਨੂੰ ਅਖੋ ਪਰੋਖੇ ਨਹੀ ਕੀਤਾ ਜਾ ਸਕਦਾ ਬੜੀ ਦੁੱਖ ਦੀ ਗੱਲ ਹੈ ਕਿ ਕਈ ਕਲਾਕਾਰਾਂ ਦੁਆਰਾ ਲੱਚਰ ਗਇਕੀ ਨਾਲ ਸਭਿਆਚਾਰ ਨੂੰ ਖਰਾਬ ਕੀਤਾ ਜਾ ਰਿਹਾ ਹੈ ਅਤੇ ਨੋਜਵਾਨ ਪੀੜੀ ਉਨਾ ਕਲਾਕਾਰਾਂ ਦੀ ਫੋਟੋ ਦੇਖਦੇ ਹੀ ਉਨਾ ਨੂੰ ਪਹਿਚਾਣ ਲੈਂਦੇ ਹਨ,ਜਦੋ ਕਿ ਸ਼ਹੀਦਾ ਦੇ ਨਾਮ ਅਤੇ ਉਹਨਾ ਦੇ ਸ਼ਮਾਜ ਵਿੱਚ ਪਾਏ ਯੋਗਦਾਨ ਬਾਰੇ ਉਹ ਜਾਣਨ ਦੀ ਕਦੇ ਕੋਸਿਸ ਹੀ ਨਹੀ ਕਰਦੇ।ਇਸ ਲਈ ਲੋਕ ਸੰਪਰਕ ਵਿਭਾਗ,ਇਲੈਕਟਰੋਨਿਕ ਅਤੇ ਪ੍ਰਿੰਟ ਮੀਡੀਆ ਨੂੰ ਵੀ ਸ਼ਹੀਦਾ ਦੇ ਬਲੀਦਾਨ ਬਾਰੇ ਵੱਧ ਤੋ ਵੱਧ ਕਵਰੇਜ ਕਰਨੀ ਚਾਹੀਦੀ ਹੈ ਤਾ ਜੋ ਨੋਜਵਾਨ ਪੀੜੀ ਵਿੱਚ ਦੇਸ ਭਗਤੀ ਦਾ ਸੰਦੇਸ ਦਿਲ ਦੀਆ ਗਹਿਰਾਈਆ ਤੱਕ ਪੁਹਚਾਇਆ ਜਾ ਸਕੇ।ਇਸ ਤੋ ਇਲਾਵਾ ਦੇਸ਼ ਦੇ ਮਹਾਨ ਸ਼ਹੀਦਾਂ ਦੀਆ ਕੁਰਬਾਨੀਆ ਨੂੰ ਵੀ ਸਿੱਖਿਆ ਵਿਭਾਗ ਦੁਆਰਾ ਸਕੂਲਾ ਦੇ ਸਲੈਬਸ਼ ਵਿੱਚ ਦਰਜ ਕਰਨਾ ਚਾਹਿਦਾ ਹੈ ਤਾਂ ਜੋ ਬਚਪਨ ਤੋ ਹੀ ਬੱਚਿਆ ਵਿੱਚ ਦੇਸ਼ ਭਗਤੀ ਅਤੇ ਕੁਰਬਾਨੀ ਦਾ ਜਜਬਾ ਪੈਦਾ ਕੀਤਾ ਜਾ ਸਕੇ ਅਤੇ ਲੋਕ ਸੰਪਰਕ ਵਿਭਾਗ ਨੂੰ ਇਸ ਸਬੰਧ ਵਿੱਚ ਡਾਕੁਮੈਂਟਰੀ ਫਿਲਮਾ ਰਾਹੀ ਵੀ ਪ੍ਰਚਾਰ ਕਰਨਾ ਚਾਹਿਦਾ ਹੈ ਤਾ ਜੋ ਸਾਨੂੰ ਆਪਣੇ ਦੇਸ਼ ਦੇ ਮਹਾਨ ਸ਼ਹੀਦਾ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਨਾ ਦੁਆਰਾ ਕੀਤੇ ਗਏ ਬਲੀਦਾਨਾ ਨੂੰ ਸਦਾ ਯਾਦ ਰੱਖਿਆ ਜਾ ਸਕੇ।ਇਸ ਲਈ ਇਨਾ ਸ਼ਹੀਦਾਂ ਨੂੰ ਯਾਦ ਕਰਨ ਲਈ 21 ਅਕਤੂਬਰ ਨੂੰ ਪੁਲਿਸ ਜਿਲਾ ਹੈਡਕੁਆਟਰਾਂ ਤੇ ਦਿਹਾੜਾ ਮਨਾਇਆ ਜਾਦਾ ਹੈ ਤਾ ਜੋ ਸ਼ਹੀਦਾਂ ਦਾ ਸੰਦੇਸ ਹਰ ਪੁਲਿਸ ਕਰਮਚਾਰੀ ਦੇ ਮਨ ਵਿੱਚ ਵਸਾਇਆ ਜਾ ਸਕੇ ਅਤੇ ਕੁਰਬਾਨੀ ਦਾ ਜਜਬਾ ਪੈਦਾ ਕੀਤਾ ਜਾ ਸਕੇ।ਜਦੋ ਕੋਈ ਵੀ ਸੁਰਖਿਆ ਫੋਰਸ ਦਾ ਮੈਂਬਰ ਦੇਸ ਦੀ ਆਨ ਅਤੇ ਸ਼ਾਨ ਲਈ ਆਪਣਾ ਬਲੀਦਾਨ ਦਿੰਦਾ ਹੈ ਤਾਂ ਉਸ ਸਮੇ ਹਰ ਵਰਗ ਦੇ ਲੋਕਾ ਦੁਆਰਾ ਉਹਨਾ ਦੇ ਸਤਿਕਾਰ ਵਜੋਂ ਅੰਤਿਮ ਰਸ਼ਮਾਂ ਵਿੱਚ ਸਾਮਲ ਹੁੰਦੇ ਹਨ ਅਤੇ ਸਹੀਦ ਪਰਿਵਾਰਾਂ ਨਾਲ ਹਮਦਰਦੀ ਵੀ ਜਾਹਿਰ ਕਰਦੇ ਹਨ ਜਿਸ ਤੋ ਆਪਸੀ ਭਾਈਚਾਰਕ ਸਾਂਝ ਦੀ ਨਵੀ ਮਿਸਾਲ ਪੈਦਾ ਹੁੰਦੀ ਹੈ ਕਿਉਕਿ ਸ਼ਹੀਦ ਕਿਸੇ ਇਕ ਵਰਗ ਦੇ ਨਾਲ ਸ਼ੀਮਤ ਨਹੀ ਹੁੰਦੇ ਜੋ ਸਾਰੇ ਸਮਾਜ ਦੇ ਨਾਇਕ ਹੁੰਦੇ ਹਨ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ ’’ਜਿਥੇ ਡੁਲਦਾ ਖੂਨ ਸਹੀਦਾਂ ਦਾ ਤਕਦੀਰ ਬਦਲਦੀ ਕੋਮਾ ਦੀ’’ ਸ਼ਹੀਦਾਂ ਦੇ ਬਲੀਦਾਨ ਨਾਲ ਸਮਾਜ ਦੀ ਕਾਇਆ ਪਲਟ ਜਾਦੀ ਹੈ।ਆਪਣੀ ਜਾਨ ਦੇ ਕੇ ਸਮਾਜ ਨੂੰ ਆਬਾਦ ਕਰਨ ਦਾ ਸੰਕਲਪ ਉਨਾ ਦੇ ਦਿਲ ਵਿੱਚ ਆਖਰੀ ਸ਼ਾਹ ਤੱਕ ਜਿਊਂਦਾ ਰਹਿੰਦਾ ਹੈ ਅਤੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾਇਕ ਸਿੱਧ ਹੁੰਦਾ ਹੈ ।ਇਸ ਲਈ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ 21 ਅਕਤੂਬਰ ਨੂੰ ਪੁਲਿਸ ਫੋਰਸ ਦੇ ਸ਼ਹੀਦਾਂ ਨੂੰ ਯਾਦ ਕਰੀਏ ਜਿਨਾ ਨੇ ਦੇਸ ਦੀ ਏਕਤਾ,ਅਖੰਡਤਾ ਅਤੇ ਲੋਕਾਂ ਦੇ ਹਿੱਤ ਲਈ  ਆਪਣੀਆਂ ਕੁਰਬਾਨੀਆਂ ਦਿੱਤੀਆਂ।ਹਰੇਕ ਨਾਗਰਿਕ ਨੂੰ ਆਪਣੇ ਮੋਲਿਕ ਅਧਿਕਾਰ ਦੇ ਨਾਲ ਨਾਲ ਮੋਲਿਕ ਫਰਜਾਂ/ਕਰਤਵਾ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਤਾ ਜੋ ਸ਼ਹੀਦਾਂ ਦੁਆਰਾ ਜੋ ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਦੇ ਲਈ ਜੋ ਬਲੀਦਾਨ ਦਿੱਤਾ ਹੈ ਉਹ ਸੁਪਨਾ ਸਾਕਾਰ ਕੀਤਾ ਜਾ ਸਕੇ। ਜੁਰਮ ਮੁਕਤ ਅਤੇ ਨਸਾ ਮੁਕਤ ਸਮਾਜ ਦੀ ਸਿਰਜਨਾ ਦਾ ਸੰਕਲਪ ਲਿਆ ਜਾਵੇ ਜੋ ਸ਼ਹੀਦਾਂ ਲਈ ਸੱਚੀ ਸਰਧਾਂਜਲੀ ਹੋਵੇਗੀ ।ਪੰਜਾਬ ਪੁਲਿਸ ਪਟਿਆਲਾ ਵੱਲੋ ਵੀ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾਦਾ ਹੈ।ਜਿਨਾ ਨੇ ਆਪਣੇ ਫਰਜਾ ਦੀ ਪਾਲਣਾ ਕਰਦੇ ਹੋਏ ਆਪਣੀਆ ਜਾਨਾਂ ਦੇਸ਼ ਦੇ ਲਈ ਨਿਸ਼ਾਵਰ ਕੀਤੀਆ, ਮੈ ਉਹਨਾ ਸਾਰੇ ਸ਼ਹੀਦਾਂ ਦਾ ਆਖਰੀ ਸ਼ਾਹ ਤੱਕ ਰਿਣੀ ਰਹਾਂਗਾ ਜਿਨਾ ਨੇ ਦੇਸ਼ ਦੀ ਖਾਤਿਰ ਆਪਣਾ ਬਲੀਦਾਨ ਦਿੱਤਾ ਇਸ ਲਈ ਸਾਨੂੰ ੂ ਸ਼ਹੀਦਾਂ ਦੀ ਯਾਦ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਅਤੇ ਸ਼ਰਧਾ ਪੂਰਵਕ ਆਪਣਾ ਸ਼ੀਸ ਝਕਾਉਣਾ ਚਾਹਿਦਾ ਹੈ’’।ਇਸ ਲਈ 21 ਅਕਤੂਬਰ ਨੂੰ ਸਾਰੇ ਸ਼ਹੀਦਾ ਨੂੰ ਨਮਨ ਕਰੀਏ।

WRITTEN BY