Skip to content
Independent perspectives. Global stories.
BREAKING

ਚਿੱਠੀਆਂ ਸੰਪਾਦਕ ਦੇ ਨਾਂਅ

Share this story

ਬੀ.ਐਸ.ਐਨ.ਐਲ.ਦੇ ਧਿਆਨਯੋਗ
ਪਿਛਲੇ ਸਾਲ 8 ਫਰਵਰੀ – 2017 ਨੂਂੰ ਮੈਂ ਆਪਣਾ ਲੈਂਡ ਲਾਈਨ ਟੈਲੀਫ਼ੋਨ (ਨੰਬਰ – 01675-223721) ਦਾ ਅਰਜ਼ੀ ਦੇ ਕੇ ਕੋਨੈਕਸ਼ਨ ਕਟਵਾ ਦਿਤਾ ਸੀ ਤੇ ਪਿਛਲਾ ਬਣਦੀ ਬਿਲ ਦੀ ਰਾਸ਼ੀ ਵੀ ਉਸੇ ਦਿਨ ਅਦਾ ਕਰ ਦਿਤੀ ਸੀ ਪਰ ਮੇਰੀ ਬਣਦੀ ਸਕਿਉਰਿਟੀ ਦੀ ਬਕਾਇਆ ਰਾਸ਼ੀ 1295 ਰੁਪਏ ਅਜੇ ਤਕ ਪ੍ਰਾਪਤ ਨਹੀਂ ਹੋਏ ਹਨ ।
ਅਨੇਕਾਂ ਵਾਰ ਧੂਰੀ ਟੈਲੀਫ਼ੋਨ ਦਫ਼ਤਰ ਜਾ ਕੇ ਸਕਿਉਰਿਟੀ ਵਾਪਸੀ ਲਈ ਦੋ ਵਾਰ ਲਿਖਤੀ ਬੇਨਤੀ ਪਤਰ ਵੀ ਲਿਖ ਕੇ ਦੇ ਚੁਕਿਆ ਹਾਂ ਪਰ ਕੋਈ ਕਾਰਵਾਈ ਨਹੀਂ ! ਧੂਰੀ ਵਾਲਿਆਂ ਦੇ ਕਹਿਣ ਤੇ ਦੋ ਤਿਨ ਵਾਰ ਸੰਗਰੂਰ ਵੀ ਚਕਰ ਲਾ ਆਇਆ ਹਾਂ ਦੋ ਵਾਰ ਸੰਗਰੂਰ ਦੀ ਐਕਸਚੈਂਜ ਵਿਚ ਅਰਜ਼ੀ ਦੇ ਚੁਕਾ ਹਾਂ ਪਰ ਬਿਨਾ ਭਕਾਈ ਦੇ ਕੁਝ ਪਲੇ ਨਹੀਂ ਪਿਆ ਹੈ।
ਮੇਰੀ ਸਕਿਉਰਿਟੀ ਦੀ ਰਾਸ਼ੀ 1295/- ਰੁਪਏ ਦਾ ਬਕਾਇਆ ਲਗਪਗ ਵੀਹ (20) ਮਹੀਨਿਆਂ ਤੋਂ ਮਹਿਕਮਾ ਵਲ ਪਿਆ ਹੈ ਤੇ ਹੁਣ ਤਕ ਕੋਈ ਕਾਰਵਾਈ ਨਹੀਂ ! ਕੀ ਮਹਿਕਮਾ ਮੇਰੀ 20 ਮਹੀਨਿਆਂ ਤੋਂ ਬਕਾਇਆ ਪਈ ਸਕਿਉਰਿਟੀ ਦੀ ਰਾਸ਼ੀ 1295 ਰੁਪਏ ਦੀ ਵਿਆਜ਼ ਸਮੇਤ ਅਦਾਇਗੀ ਕਰਨ ਦੀ ਖੇਚਲ ਕਰੇਗਾ।
– ਰਣਜੀਤ ਸਿਂੰਘ
ਧੂਰੀ (ਸੰਗਰੂਰ
ਸੰਪਰਕ : 01675-223721

WRITTEN BY