Skip to content
Independent perspectives. Global stories.
BREAKING

ਮਹਾਨ ਕੁਦਰਤ ਦੇ ਨਿਯਮ

Share this story

ਜੇਕਰ ਦਾਰਸ਼ਨਿਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕੁਦਰਤ ਅਤੇ ਉਸਦੇ ਨਿਯਮਾਂ ਤੋਂ ਬਿਨਾਂ ਕਿਸੇ ਹੋਰ ਹੋਂਦ ਨੂੰ ਸਵਿਕਾਰਨਾ ਵਿਅਰਥ ਜਾਪਦਾ ਹੈ।ਕੁਦਰਤ ਵਿਚ ਵਾਪਰਨ ਵਾਲੀਆਂ ਘਟਨਾਵਾਂ ਕਿਸੇ ਖਾਸ ਰਸਾਇਣਕ ਗਤੀਵਿਧੀ ਅਨੁਸਾਰ ਵਾਪਰਦੀਆਂ ਹਨ, ਜਿੰਨਾਂ ਨੂੰ ਬਦਲਿਆ ਜਾਂ ਟਾਲਿਆ ਨਹੀਂ ਜਾ ਸਕਦਾ। ਕੁਦਰਤ ਕਿਸੇ ਦੀਆਂ ਅਰਦਾਸਾਂ ਦੀ ਮੁਹਤਾਜ ਨਹੀਂ ਹੈ,ਇਹ ਸਿਰਫ ਆਪਣੇ ਨਿਯਮਾਂ ਨਾਲ ਬਝੀ ਹੈ।
ਕੁਦਰਤ ਦੀ ਮਹਾਨਤਾ ਦਾ ਅੰਦਾਜ਼ਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਨੰਤ ਲੋਕ ਅਜ ਇਸ ਧਰਤੀ ਤੇ ਜੀਵਤ ਹਨ ਪਰ ਹਰ ਮਨੁਖ ਦੇ ਹਥਾਂ ਦੇ ਨਿਸ਼ਾਨ, ਅਖ ਦਾ ਅੰਦਰੂਨੀ ਭਾਗ, ਜੀਭ, ਚਿਹਰਾ ਅਲਗ ਅਲਗ ਹਨ।
ਭਾਵੇਂ ਕੁਦਰਤ ਨੇ ਹਰ ਇਨਸਾਨ ਨੂੰ ਸਮਾਨ ਬੁਧੀ ਦੇ ਕੇ ਪੈਦਾ ਕੀਤਾ ਹੈ ਪਰ ਫਿਰ ਵੀ ਮਨੁਖ ਦੂਜਿਆਂ ਦੇ ਪਿਛੇ ਪਿਛੇ ਚਲ ਕੇ ਜ਼ਿੰਦਗੀ ਜਿਊਣੀ ਲੋਚਦਾ ਹੈ। ਮਨੁਖ ਅਪਣੇ ਦਿਮਾਗ ਦੀ ਐਨੀ ਘਟ ਵਰਤੋਂ ਕਰਦਾ ਹੈ ਕਿ ਉਹ ਭਵਿਖ ਕਾਲ ਵਿਚ ਕਿਸੇ ਅਲਗ ਤਰਾਂ ਦੇ ਅਵਿਸ਼ਕਾਰ ਹੋਣ ਦੇ ਵਿਚਾਰ ਤੋਂ ਵੀ ਝਿਜਕਦਾ ਹੈ। ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਕੁਝ ਕੁ ਦਹਾਕੇ ਪਹਿਲਾਂ ਹਰ ਕੋਈ ਇਸ ਗਲ ਨੂੰ ਮਜ਼ਾਕ ਸਮਝਦਾ ਸੀ ਕਿ ਭਵਿਖ ਵਿਚ, ਕਈ ਸੌ ਮਨੁਖ ਇਕਠਾ, ਇਕ ਦਿਨ ਵਿਚ ਸਤ ਸਮੁੰਦਰ ਪਾਰ ਚਲਾ ਜਾਇਆ ਕਰੇਗਾ। ਪਰ ਕੁਝ ਸਮੇਂ ਬਾਅਦ ਕੁਦਰਤੀ ਨਿਯਮਾਂ ਦੀ ਪੜ੍ਹਤਾਲ ਕਰਨ ਵਾਲੇ ਰਾਈਟ ਭਰਾਵਾਂ ਦੀ ਮਿਹਨਤ ਰੰਗ ਲਿਆਈ ਅਤੇ ਜਹਾਜ਼ ਹੋਂਦ ਵਿਚ ਆਇਆ। ਕਿਹਾ ਜਾਂਦਾ ਹੈ ਕਿ ਜਦੋਂ ਰਾਈਟ ਭਰਾਵਾਂ ਨੇ ਪਹਿਲੀ ਵਾਰ ਜਹਾਜ ਉਡਾਇਆ ਤਾਂ ਭੋਲੇ ਲੋਕਾਂ ਨੇ ਉਸਨੂੰ ਕੋਈ ਗੈਬੀ ਸ਼ਕਤੀ ਸਮਝ ਕੇ ਹਥ ਉਪਰ ਚੁਕ ਦਿਤੇ ਤੇ ਪਥਰਾਂ ਤੇ ਜਹਾਜ਼ ਦੀ ਮੂਰਤ ਬਣਾਕੇ ਉਸਦੀ ਪੂਜਾ ਸ਼ੁਰੂ ਕਰ ਦਿਤੀ, ਕਿੰਨੀ ਅਸਚਰਜ ਗਲ ਹੈ।
ਮਹਾਨ ਵਿਗਿਆਨੀ ਸਟੀਫਨ ਹਾਕਿੰਗ ਨੂੰ ਜਦੋਂ ਇਕ ਇੰਟਰਵਿਊ ਦੌਰਾਨ ਪੁਛਿਆ ਗਿਆ ਕਿ ਸਵਰਗ ਨਰਕ ਬਾਰੇ ਤੁਹਾਡਾ ਕੀ ਵਿਚਾਰ ਹੈ ਤਾਂ ਉਹਨਾਂ ਨੇ ਜਵਾਬ ਵਿਚ ਕਿਹਾ ਕਿ ਮਨੁਖ ਇਕ ਕੰਪਿਊਟਰ ਦੀ ਤਰ੍ਹਾਂ ਹੈ ਤੇ ਜਦੋਂ ਉਸਦੇ ਪੁਰਜ਼ੇ(ਅੰਗ) ਟੁਟ ਭਜ ਜਾਂਦੇ ਹਨ, ਉਹ ਖਤਮ ਹੋ ਜਾਂਦਾ ਹੈ ਅਤੇ ਟੁਟੇ ਭਜੇ ਪੁਰਜਿਆਂ ਲਈ ਕੋਈ ਸਵਰਗ ਨਰਕ ਨਹੀਂ ਹੁੰਦਾ,ਇਹ ਅਸਲੀਅਤ ਭਰੀ ਕੁਦਰਤ ਹੀ ਆਪਣੇ ਆਪ ਵਿਚ ਇਕ ਸਵਰਗ ਹੈ। ਗਲਬਾਤ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਲੋਕਾਈ ਨੂੰ ਕੁਦਰਤੀ ਨਿਯਮਾਂ ਨਾਲੋਂ ਤੋੜ ਕੇ ਆਪ ਘੜੇ ਰਬ ਦਾ ਢਿੰਡੋਰਾ ਪਿਟਣ ਵਾਲੇ ਲੁਟੇਰੇ ਵਰਗ ਨੇ, ਸਮਾਜ ਨੂੰ ਹਰ ਪਖ ਤੋਂ ਸੋਸ਼ਿਤ ਕੀਤਾ ਹੈ।ਇਤਿਹਾਸ ਗਵਾਹ ਹੈ ਕਿ ਮਨੁਖਤਾ ਦਾ ਜਿੰਨਾ ਵੀ ਵਿਕਾਸ ਅਜ ਅਸੀਂ ਦੇਖ ਰਹੇ ਹਾਂ, ਇਹ ਸਿਰਫ ਉਨ੍ਹਾਂ ਹੀ ਮਹਾਨ ਪੁਰਸ਼ਾਂ ਦੀ ਦੇਣ ਹੈ ਜਿਨ੍ਹਾਂ ਨੇ ਕੁਦਰਤੀ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਉਸ ਤੇ ਕੰਮ ਕੀਤਾ ਹੈ।ਇਸ ਵਿਚ ਕੋਈ ਦੁਹਰਾਈ ਨਹੀਂ ਕਿ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਹਰ ਅਸੰਭਵ ਨੂੰ ਸੰਭਵ ਕੀਤਾ ਜਾ ਸਕਦਾ ਹੈ, ਪਰ ਲੋੜ ਹੈ ਕੁਦਰਤ ਦੀ ਇਸ ਮਹਾਨਤਾ ਭਰੀ ਫੁਲਵਾੜੀ ਤੋਂ ਜਾਣੂ ਹੋਣ ਦੀ ਜੋ ਗਿਆਨ ਦਾ ਭਰਿਆ ਇਕ ਅਨੰਤ ਮਹਾਸਾਗਰ ਹੈ।

WRITTEN BY