ਸਾਡੇ ਮੁਲਕ ਵਿੱਚ ਅਗੇ ਹੀ ਵਡੀ ਭੀੜ ਬਣ ਗਈ ਹੈ ਅਤੇ ਸਾਡੇ ਬਾਰੇ ਗਲਾਂ ਕਰਲ ਵਾਲੇ ਇਹੀ ਆਖਦੇ ਹਨ ਕਿ ਅਸੀਂ ਇਕ ਭੀੜ ਹਾਂ। ਅਜ ਅਸੀਂ ਅਗਰ ਕਿਸੇ ਵੀ ਆਦਮੀ ਨੂੰ ਪੁਛੀਏ ਕਿ ਘਰ ਤੋਂ ਬਾਹਰ ਕਰਨ ਕੀ ਆਏ ਹੋ ਤਾਂ ਬਹੁਤ ਹੀ ਘਟ ਲੋਕੀਂ ਇਹ ਦਸ ਸਕਦੇ ਹਨ ਕਿ ਉਹ ਘਰੋਂ ਬਾਹਰ ਕਰਨ ਕੀ ਆਏ ਹਨ। ਕਿਧਰੇ ਵੀ ਅਗਰ ਕੋਈ ਹਾਦਸਾ ਜਾਂ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਆਵਾਜਾਈ ਰੁਕ ਜਾਂਦੀ ਹੈ ਅਤੇ ਕਿਧਰੇ ਜਲਦੀ ਪਹੁਚਣ ਵਾਲਿਆਂ ਨੂੰ ਰਾਹ ਹੀ ਨਹੀਂ ਮਿਲਦਾ। ਬਚੇ ਵਕਤ ਸਿਰ ਸਕੂਲ ਨਹੀਂ ਪੁਜ ਸਕਦੇ। ਕਾਮੇ ਵਕਤ ਸਿਰ ਕੰਮ ਉਤੇ ਨਹੀਂ ਪੁਜ ਸਕਦੇ। ਮਰੀੂਾਂ ਦੀ ਰਾਹ ਵਿੱਚ ਹੀ ਮੌਤ ਹੋ ਜਾਂਦੀ ਹੈ ਅਤੇ ਅਜੀਬ ਜਿਹਾ ਮਾਹੋਲ ਬਣ ਆਉਂਦਾ ਹੈ। ਇਸ ਮੁਲਕ ਵਿੱਚ ਅਗੇ ਹੀਭੀੜ ਹੈ ਅਤੇ ਫਿਰ ਇਹ ਜਲਸੇ, ਜਲੂਸ, ਰੈਲੀਆਂ ਅਤੇ ਇਕਠ ਕਰਨਾ ਫਜ਼ੂਲ ਜਿਹੀ ਗਲ ਲਗਦੀ ਹੈ। ਅਜ ਜਦ ਆਪਣੇ ਵਿਚਾਰ ਪਰਸਾਰਨ ਕਰਨ ਦੇ ਕਿਤਨੇ ਹੀ ਬਦਲਵੇ- ਸਾਧਨ ਆ ਗਏ ਹਨ, ਇਹ ਇਕਠ ਕਰਨਾ ਖਤਮ ਕਰ ਦਿਤਾ ਜਾਣਾ ਚਾਹੀਦਾ ਹੈ। ਅਜ ਰੇਡਿਊ ਹੈ, ਦੂਰ ਦਰਸ਼ਨ ਹੈ, ਅਖਬਾਰ ਹਨ, ਇਸ਼ਤਿਹਾਰ ਹਨ, ਇੰਟਰਨੈਟ ਹੈ ਅਤੇ ਅਜ ਤਾਂ ਮੋਬਾਇਲ ਉਤੇ ਵੀ ਆਪਣੇ ਵਿਚਾਰਾਂ ਦਾ ਪਰਚਾਰ ਕੀਤਾ ਜਾ ਸਕਦਾ ਹੈ। ਅਜ ਦੇ ਸਮਿਆਂ ਵਿੱਚ ਇਕਠ ਕਰਨਾ ਵੈਸੇ ਵੀ ਓਪਰਾ ਜਿਹਾ ਲਗਦਾ ਹੈ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਲੋਕੀਂ ਵੀ ਇਹ ਸਾਰਾ ਕੁਝ ਪਸੰਦ ਨਹੀਂ ਕਰ ਰਹੇ ਹਨ। ਇਹ ਗਲਾਂ ਵੀ ਸਾਹਮਣੇ ਆਈਆਂਹਨ ਕਿ ਰਾਜਸੀ ਲੋਕੀਂ ਅਤੇ ਰਾਜਸੀ ਪਾਰਟੀਆਂ ਇਹ ਇਕਠ ਕਰਨ ਲਈ ਪੈਸਾ ਵੀ ਖਰਚ ਕਰਦੀਆਂ ਹਨ ਅਤੇ ਬਹੁਤੇ ਇਕਠ ਕਿਰਾਏ ਉਤੇ ਲਿਆਂਦੇ ਆਦਮੀਆਂ ਦੇ ਹੀ ਹੁੰਦੇ ਹਨ। ਇਹ ਗਲਾਂ ਵੀ ਸਾਹਮਣੇ ਆਈਆਂ ਹਨ ਕਿ ਇਹ ਇਕਠਾ ਵਿੱਚ ਨਾਹਰੇ ਲਗਾਉਣ ਵਾਲੇ ਆਦਮੀ ਵੀ ਕਿਰਾਏ ਦੇ ਹੀ ਹੁੰਦੇ ਹਨ ਅਤੇ ਆਮ ਆਦਮੀ ਪਾਸ ਨਾ ਤਾਂ ਸਮਾ ਹੀ ਹੈ, ਨਾ ਹੀ ਵਿਹਲ ਹੀ ਹੈ ਅਤੇ ਨਾ ਹੀ ਉਹ ਰਾਜਸੀ ਲੋਕਾਂ ਦੀਆਂ ਗਲਾਂ ਸੁਣਨ ਲਈ ਤਿਆਰਹੀ ਹੈ।
ਰਾਜਸੀ ਲੋਕੀਂ ਇਹ ਦਿਖਾਵਾ ਕਰਨਾ ਚਾਹੁੰਦੇ ਹਨ ਕਿ ਦੇਖੋ ਉਨ੍ਹਾਂ ਨਾਲ ਕਿਤਨੇ ਵਡੀ ਗਿਣਤੀ ਵਿੱਚ ਲੋਕੀਂ ਹਨ ਅਤੇ ਇਹ ਦਾਹਵਾ ਕਿਤਨੀ ਵਾਰੀਂ ਗਲਤ ਸਾਬਤ ਹੋ ਚੁਕਾ ਹੈ। ਵਡੇ ਵਡੇ ਇਕਠ ਕਰਨ ਵਾਲੀਆਂ ਪਾਰਟੀਆਂ ਵੀ ਚੋਣਾਂ ਵਿੱਚ ਹਾਰ ਜਾਂਦੀਆਂ ਹਨ ਅਤੇ ਇਹ ਹਾਰ ਨਿਕੀ ਜਿਹੀ ਨਹੀਂ ਹੁੰਦੀ ਬਲਕਿ ਹੂੰਜਾਫੇਰ ਹਾਰ ਹੁੰਦੀ ਹੈ। ਭਾਰਤ ਦੇ ਲੋਕਾਂ ਨੈ ਰਾਜਸੀ ਲੋਕਾਂ ਨੂੰ ਸਮਝ ਲਿਆ ਹੈ ਅਤੇ ਬਹੁਤ ਹੀ ਚੰਗੀ ਤਰ੍ਹਾਂ ਸਮਝ ਪਿਲਆ ਹੈ। ਪਿਛਲੇ ਸਤ ਦਹਾਕਿਆਂ ਵਿੱਚ ਰਾਜਸੀ ਲੋਕੀਂ ਕੀ ਕੀ ਕਰਦੇ ਰਹੇ ਹਨ, ਲੋਕਾਂ ਦੇ ਸਾਹਮਣੇ ਹੈ ਅਤੇ ਅਖਬਾਰਾਂ, ਰਸਾਲਿਆਂ, ਟੀਵੀ, ਰੇਡਿਊ, ਇਸ਼ਤਿਹਾਰਾਂ ਆਦਿ ਨੇ ਹਰ ਰਾਜਸੀ ਆਦਮੀ ਲੋਕਾਂ ਸਾਹਮਣੇ ਪੇਸ਼ ਕਰ ਦਿਤਾ ਹੈ ਅਤੇ ਜਿਹੜੇ ਲੋਕਾਂ ਦੀ ਸਾਥੋਂ ਚੋਣ ਵੀ ਕਰਵਾਈ ਜਾਂਦੀ ਰਹੀ ਹੈ ਉਹ ਸਦਨਾ ਵਿੱਚ ਬੈਠਕੇ ਕੀ ਕੀ ਬੋਲਦੇ ਰਹੇ ਹਨ, ਕੀ ਕੀ ਕਰਦੇ ਰਹੇ ਹਨ, ਸਾਰਾ ਕੁਝ ਲੋਕਾਂ ਸਾਹਮਣੇ ਆ ਗਿਆ ਹੈ ਅਤੇ ਹੁਣ ਤਾਂ ਘਰਬੈਠੇ ਲੋਕੀਂ ਹੀ ਆਪਣੀਆਂ ਹੀ ਕੀਤੀਆਂ ਚੋਣਾਂ ਉਤੇ ਕਦੀ ਹਸ ਛਡਦੇ ਹਨ, ਕਦੀ ਰੋ ਪੈ-ਦੇ ਹਨ ਕਿ ਆਖਰ ਉਹ ਅਜ ਤਕ ਕਰਦੇਕੀ ਰਹੇ ਹਨ। ਸਾਡੇ ਮੁਲਕ ਅੰਦਰ ਅੰਗਰੇਜ਼ ਸਾਮਰਾਜੀਆਂ ਨੇ ਦਰਜਾ ਚਾਰ ਤੋਂ ਲੈਕੇ ਅਫਸਰਬਾਂ ਤਕ ਦੀ ਭਰਤੀ ਲਈ ਕੁਝ ਸਿਹਤ, ਕੁਝ ਉਮਰ, ਕੁਝ ਵਿਦਿਅਕ ਯੋਗਤਾ, ਕੁਝ ਸਿਖਲਾਈ, ਕੁਝ ਤਜਰਬਾ ਅਤੇ ਕੁਝ ਮੁਹਜਰਤ ਦੀਆਂ ਸ਼ਰਤਾ ਲਗਾ ਰਖੀਆਂ ਸਨ ਅਤੇ ਚੋਣ ਕਰਨ ਲਈ ਵੀ ਮਾਹਿਰਾਂ ਦੀਆਂ ਕਮੈਟੀਆਂ ਬਣਾ ਰਖੀਆਂ ਸਨ ਅਤੇ ਨੌਕਰੀ ਉਤੇ ਲਗਣ ਬਾਅਦ ਵੀ ਆਜ਼ਮਾਇਸ਼ੀ ਸਮਾਂ ਵੀ ਨਿਸਚਿਤ ਕਰ ਦਿਤਾ ਸੀ। ਹਰ ਮੁਲਾਜ਼ਮ ਦੀ ਸਾਲਾਨਾ ਗੁਪਤ ਰਪੋਟ ਵੀ ਲਿਖੀ ਜਾਂਦੀ ਸੀ ਤਾਂਕਿ ਕਦੀ ਵੀ ਉਸਦੀ ਛਾਂਟੀ ਕੀਤੀ ਜਾ ਸਕੇ ਜਾਂ ਤਰਕੀ ਉਤੇ ਰੋਕ ਲਗਾਈ ਜਾ ਸਕੇ। ਪਰ ਜਾਜਸੀ ਲੋਕਾਂ ਦੀ ਭਰਤੀ ਲਈ ਐਸਾ ਕੁਝ ਵੀ ਨਹੀਂ ਕੀਤਾ ਗਿਆ ਅਤੇ ਇਹ ਵੀ ਸਪਸ਼ਟ ਦਿਖਾਈ ਦੇ ਰਿਹਾ ਹੈ ਕਿ ਐਸਾ ਜਾਣਬੁਝਕੇ ਕੀਤਾ ਗਿਆ ਸੀ ਤਾਂਕਿ ਆਪਣੀ ਮਰਜ਼ੀ ਦੇ ਆਦਮੀਆਂ ਦੀ ਭਰਤੀ ਕੀਤੀ ਜਾਵੇ ਜਿਹੜੇ ਹਰ ਵਕਤ ਜੀ ਹਜ਼ੂਰ ਹੀ ਕਰੀ ਜਾਣ ਅਤੇ ਕਦੀ ਵੀ ਮੁਖੀਆਂ ਅਗੇ ਕਿੰਤੂ ਪ੍ਰੰਤੂ ਨਾ ਕਰਨ। ਇਹ ਸਾਰ;ੀਆਂ ਗਲਾਂ ਲੋਕਾਂ ਸਾਹਮਣੇ ਆ ਗਈਆਂ ਹਨ ਅਤੇ ਲੋਕਾਂ ਨੂੰ ਇਹ ਵੀ ਪਤਾ ਲਗ ਗਿਆ ਹੈ ਕਿ 1947 ਤੋਂ ਲੈਕੇ ਹੁਣ ਤਕ ਇਸ ਮੁਲਕ ਵਿੱਚ ਵਿਅਕਤੀਵਿਸ਼ੇਸ਼ਾਂ ਦਾ ਹੀ ਰਾਜ ਰਿਹਾ ਹੈ ਅਤੇ ਬਾ;ਕੀ ਇਹ ਚੋਣਾਂ ਵੀ ਬਨਾਵਟੀ ਜਿਹਾ ਪਰਜਾਤੰਤਰ ਦਾ ਦਿਖਾਵਾ ਹੀ ਰਿਹਾ ਹੈ ਅਤੇ ਅਸੀਂ ਇਸ ਮੁਲਕ ਦੀਆ ਵਡੀਆਂ ਰਕਮਾਂ ਚੋਣਾਂ ਅਤੇ ਫਿਰ ਸਦਨਾ ਦੇ ਰਖਰਖਾ ਉਤੇ ਖਰਚ ਕਰਦੇ ਰਹੇ ਹਾਂ। ਜੈਸੇ ਵੀ ਰਾਜਸੀ ਲੋਕ ਹਨ, ਅਸੀਂ ਭਾਰਤੀ ਇਨ੍ਹਾਂ ਨੂੰ ਵੋਟਾ ਪਾਈ ਜਾ ਰਹੇ ਹਾਂ ਕਿਉਂਕਿ ਸਾਡੇ ਪਾਸ ਕੋਈ ਬਦਲਵਾਂ ਪਾਸਾ ਹੀ ਨਹੀਂ ਹੈ। ਇਹ ਰਾਜਸੀ ਲੋਕੀਂ ਹਰ ਪੰਜਾਂ ਸਾਲਾਂ ਬਾਅਦ ਸਾਡੀ ਕਿਸੇ ਨਾ ਕਿਸੇ ਦੁਖਦੀ ਰਗ ਉਤੇ ਹਕ ਰਖਕੇ ਸਾਡਾ ਦਿਲ ਜਿਤ ਲੈਂਦੇ ਹਨ ਅਤੇ ਅਸੀਂ ਰਬ ਵਾਗ ਇਨ੍ਹਾਂ ਦੀ ਆਖੀ ਗਲ ਉਤੇ ਵਿਸ਼ਵਾਸ ਕਰ ਲੈਂਦੇ ਹਾਂ ਅਤੇ ਵੋਟਾ ਵੀ ਪਾ ਦਿੰਦੇ ਹਾਂ। ਕੋਈ ਨਾ ਕੋਈ ਜਿਤ ਵੀ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਜੈਸਾ ਵੀ ਪਰਜਜਤੰਤਰ ਸਾਡੇ ਮੁਲਕ ਵਿੱਚ ਆਇਆ ਹੈ ਚਲਦਾ ਹੀ ਆ ਰਿਹਾ ਹੈ ਅਤੇ ਸਤ ਦਹਾਕੇ ਵੀ ਲੰਘ ਗਏ ਹਨ। ਅਸੀਂ ਗੁਲਾਮ ਰਹਿਣਾ ਸਿਖ ਲਿਆ ਹੈ। ਮੁਗਲਾਂ ਦਾ ਰਾਜ ਸਾਡੇ ਉਤੇ ਕੋਈ ਯਾਰਾਂ ਸਦੀਆਂ ਰਿਹਾ ਹੈ ਅਤੇ ਫਿਰ ਅਗਰ ਅੰਗਰੇਜ਼ ਆਏ ਤਾਂ ੳਬੁਹ ਵੀ ਇਕ ਸਦੀ ਰਾਜ ਕਰ ਗਏ ਸਨ ਅਤੇ ਅੰਗਰੇਜ਼ਾਂ ਨੇ ਵੀ ਹਾਲਾਂ ਨਹੀਂ ਸੀ ਜਾਣਾ ਅਗਰ ਸਾਡੀਆਂ ਫੌਜਰਾਂ ਸੁਭਾਸ਼ ਚੰਦਰ ਦੀ ਕਮਾਨ ਤਲੇ ਭਾਰਤ ਵਲ ਕੂਚ ਨਾ ਕਰਦੀਆਂ। ਇਸ ਲਈ ਅਸੀਂ ਅਗਰ ਬਾਹਰਲੇ ਲਡੋਕਾਂ ਦੀ ਗੁਲਾਮੀ ਤਲੇ ਸਦੀਆਂ ਕਟ ਸਕਦੇ ਹਾਂ ਤਾਂ ਹੁਣ ਆਪਣੇ ਹੀ ਦੇਸ਼ ਦੇ ਰਾਜਸੀ ਲੋਕਾਂ ਤਲੇ ਵੀ ਗੁਲਾਮੀ ਹੀ ਕਟ ਰਹੇ ਹਾਂ ਕਿਉ-ਕਿ ਸਾਡੇ ਸਿਰ ਜਿਹੜੀਆਂ ਵੀ ਮੁਸੀਬਤਾਂ ਗੁਲਾਮੀ ਸਮੇਂ ਵਿੱਚ ਸਾਡੇ ਗਲ ਆ ਪਈਆਂ ਸਨ, ਉਹ ਹਾਲਾਂ ਵੀ ਉਸੇ ਤਰ੍ਹਾਂ ਪਈਆਂ ਹੋਹੀਆਂ ਹਨ ਅਤੇ ਹਾਲਾਂ ਤਕ ਇਹ ਸਮਸਿਆਵਾਂ ਹਲ ਕਰਨ ਦਾ ਕੋਈ ਵੀ ਯਤਨ ਨਹੀਂ ਕੀਤਾ ਗਿਆ। ਸਾਡੇ ਮੁਲਕ ਵਿੱਚ ਕੁਝ ਵਿਅਕਤੀਵਿਸ਼ੇਸ਼ਾਂ ਨੇ ਰਾਜਸੀ ਪਾਰਟੀਆਂ ਬਣਾ ਰਖੀਆਂ ਹਨ ਅਤੇ ਆਪਣੀ ਆਪਣੀ ਵਖਰੀ ਵਖਰੀ ਪਛਾਣ ਵੀ ਬਣਾ ਰਖੀ ਹੈ ਅਤੇ ਇਹ ਚੋਣਾਂ ਅਰਥਾਤ ਪਾਨੀਪਤ ਦੀਆਂ ਜੰਗਾਂ ਵੀ ਇਹ ਰਾਜਸੀ ਪਾਰਟੀਆਂ ਹੀ ਆਪੋ ਵਿੱਚ ਲੜਦੀਆਂ ਹਨ ਅਤੇ ਜਿਹੜਾ ਵੀ ਜਿਤ ਜਾਂਦਾ ਹੈ ਉਹ ਸਾਡੇ ਉਤੇ ਪੰਜਾਂ ਸਾਲਾ ਲਈ ਰਾਜ ਕਰਨ ਆ ਜਾਂਦਾ ਹੈ। ਜਿਹੜਾ ਵੀ ਰਾਜ ਕਰਦਾ ਹੈ ਅਸੀਂ ਉਸ ਅਗੇ ਸਲਾ;ਮਾਂ ਕਰੀ ਜਾਦੇ ਹਾਂ ਅਤੇ ਉਹ ਇਸ ਅਫਸਰਸ਼ਾਹੀਦੀ ਮਦਦ ਨਾਲ ਆਪਣੇ ਪੰਜ ਸਾਲ ਰਸਮੀ ਜਿਹੀ ਸਰਕਾਰ ਚਲਾਕੇ ਚਲਾ ਜਾਂਦਾ ਹੈ ਅਤੇ ਉਸਦੀ ਵਾਰੀ ਲੈਣ ਲਈ ਕੋਈ ਨਵਾਂ ਆ ਜਾਂਦਾ ਹੈ। ਫਰਕ ਕੋਈ ਨਹੀਂ ਪੈ-ਦਾ ਕਿਉ-ਕਿ ਇਹ ਰਾਜਸੀ ਲੋਕੀਂ ਇਕ ਹੀ ਕਿਸਮ ਦੇ ਹੁੰਦੇ ਹਨ ਅਤੇ ਇਹ ਰਾਜਸੀ ਪਾਰਟੀਆਂ ਤਾਂ ਬਸ ਦੌਸਤਾਨਾ ਮੈਚ ਖੇਡਣ ਲਈ ਸਿਰਫ ਟੀਮਾਂ ਵਾਂਗ ਖੜੀਆਂ ਕੀਤੀਆਂ ਂਦੀਆਂ ਹਨ ਅਤੇ ਹਸਦੇ ਖੇਡਦੇ ਇਕ ਦੂਜੇ ਉਤੇ ਇਲਜ਼ਾਮ ਲਗਾਕੇ ਪੰਜ ਸਾਲ ਕਟ ਜਾਂਦੀਆਂ ਹਨ। ਕਦੀ ਕਦੀ ਆਪਣੀ ਆਪਣੀ ਮਸ਼ਹੂਰੀ ਦਾ ਦਿਖਾਵਾਂ ਕਰਨ ਲਈ ਇਹਜਲਸੇ, ਜਲੂਸ ਅਤੇ ਰੈਲਅੀਆਂ ਵੀ ਕਢਦੇ ਰਹਿੰਦੇ ਹਨ ਅਤੇ ਕਦੀ ਕਦੀ ਹੜਤਾਲਾ ਅਤੇ ਬੰਦ ਤਕ ਕਰਵਾ ਦਿੰਦੇ ਹਨ ਅਤੇ ਇਹ ਭੀੜ ਇਕਠੀ ਕਰਕੇ ਇਹ ਦਿਖਾਵਾਂ ਕਰਨਾ ਚਾਹੁੰਦੇ ਹਨ ਕਿ ਅਸੀਂ ਬਹੁਤ ਹੀ ਹਰਮਨਪਿਆਰੇ ਹੋ ਗਏ ਹਾਂ। ਵਕਤ ਬੀਤਦਾ ਗਿਆ ਹੈ ਅਤੇ ਅਜ ਇਹ ਭਾਰਤੀ ਸਮਝ ਵੀ ਗਏ ਹਨ ਕਿ ਇਹ ਰਾਜਸੀ ਲੋਕੀਂ ਇਹ ਸਾਰਾ ਕੁਝ ਕਰਨ ਕੀ ਰਹੇ ਹਨ ਅਤੇ ਇਸ ਲਈ ਅਜ ਇਹ ਇਕਠ ਕਰਨ ਲਈ ਰਾਜਸੀ ਲੋਕਾਂ ਨੂੰ ਕਈ ਕਈ ਚਾਲਾਂ ਵੀ ਚਲਣੀਆਂ ਪੈ ਰਹੀਆਂ ਹਨ ਅਤੇ ਕਿਰਾਏ ਦੇ ਬੰਦੇ ਇਕਠੇ ਕਰਨੇ ਵੀ ਪੈ ਰਹੇ ਹਨ। ਇਹ ਸਾਰਾ ਸਿਆਪਾ ਜਿਹੜਾ ਵੀ ਕੀਤਾ ਜਾਂਦਾ ਹੈ ਇਹ ਮਹਿਜ਼ ਲੋਕਾਂ ਦਾ ਧਿਆਨ ਇਧਰ ਉਧਰ ਕਰਨ ਲਈ ਕੀਤਾ ਜਾਂਦਾ ਹੈ ਅਤੇ ਜੰਤਾ ਦਾ ਸਮਾਂ, ਸ਼ਕਤੀ ਅਤੇ ਪੈਸਾ ਬਰਬਾਦ ਕੀਤਾ ਜਾਂਦਾ ਹੈ। ਜਦ ਸਾਡੇ ਪਾਸ ਸਦਨਾ ਹਨ ਅਤੇ ਜੈਸੇ ਵੀ ਹਨ, ਚੁਣੇ ਹੀੋਏ ਲੋਕੀ ਵੀ ਹਨ ਤਾਂ ਫਿਰ ਲੋਕਾਂ ਦਾ ਹਰ ਮਸਲਾ ਸਦਨਾ ਵਿੱਚ ਵਿਚਾਰਿਆ ਜਾ ਸਕਦਾ ਹੈ। ਅਜ ਸਮਾ ਆ ਗਿਆ ਹੈ ਕਿ ਇਹ ਜਲਸੇ, ਜਲੂਸ ਅਤੇ ਰੈਲੀਆਂ ਬੰਦ ਹੀ ਕਰ ਦਿਤੀਆਂ ਜਾਣ ਅਤੇ ਕੋਈ ਰਾਜਸੀ ਪਾਰਟੀ ਕਿਤਨੇ ਪਾਣੀ ਵਿੱਚ ਹੈ ਵਿੱਚ ਹੈ ਜੰਤਾ ਸਾਹਮਣੇ ਪਹਿਲਾ ਹੀ ਆ ਚੁਕਾ ਹੈ ਅਤੇ ਇਹ ਇਕਠ ਕਰਕੇ ਬਾਂਹਾਂ ਖਿਾਰ ਖਿਲਾਰਕੇ ਇਹ ਭਾਸ਼ਣ ਦੇਣ ਨਾਲੀ ਜੰਤਾ ਦਾ ਪੇਟ ਭਰਨ ਵਾਲਾ ਨਹੀਂ ਹੈ। ਇਸ ਲਈ ਜੰਤਾ ਦਾ ਮੰਨੋਵਿਗਿਆਨ ਸਮਝਣ ਦੀ ਲੋੜ ਹੈ। ਹੁਣੇ ਜਿਹੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਨੇ ਰੈਲੀਆਂ ਕਰਕੇ ਦੇਖ ਹੀ ਲਈਆਂ ਹਨ ਅਤੇ ਇਹ ਨਤੀਜੇ ਵੀ ਦੇਖ ਲਏ ਹਨ ਕਿ ਅਜ ਲੋਕਾਂ ਦਾ ਮੰਨੋਵਿਗਿਆਨ ਕੀ ਪਿਆ ਆਖਦਾ ਹੈ। ਅਜ ਭਾਰਤ ਦੇ ਲੋਕਾਂ ਨੂੰ ਇਨ੍ਹਾਂ ਰਾਜਸੀ ਲੋਕਾਂ ਦੀਆਂ ਗਲਾਂ ਸੁਣਦਿਆ ਸਤ ਦਹਾਕਿਆ ਦਾ ਸਮਾ ਲਦ ਗਿਆ ਹੈ ਅਤੇ ਭਾਰਤ ਦੇ ਲੋਕੀਂ ਸਮਝ ਵੀ ਗਏ ਹਨ ਕਿ ਰਾਜਸੀ ਲੋਕੀਂ ਹਨ ਕੀ ਅਤੇ ਸਰਕਾਰ ਬਨਾਉਣ ਲਈ ਇਤਨਾ ਜ਼ੋਰ ਕਿਉਂ ਲਗਾਈ ਜਾ ਰਹੇ ਹਨ। ਇਹ ਗਲ ਇਨ੍ਹਾਂ ਰੈਲੀਆਂ ਨਾਲ ਰਾਜਸੀ ਲੋਕਾਂ ਦੀ ਸਮਝ ਵਿੱਚ ਵੀ ਆ ਗਈ ਹੈ। ਹੁਦ ਅਸੀਂ ਦੇਖਣਾ ਇਹ ਹੈ ਕਿ ਇਹ ਜਲਸੇ, ਜਲੂਸ ਅਤੇ ਰੈਲੀਆਂ ਬੰਦ ਵੀ ਹੁੰਦੀਆਂ ਹਨ ਜਾਂ ਇਸ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ।
ਪ੍ਰਜਾਤੰਤਰ ਦਾ ਮਜ਼ਾਕ ਉਡਾਉਂਦੇ ਰੈਲੀਆਂ ਜਲਸੇ ਜਲੂਸ



