June 22, 2026 4:35 am

ਹਿੰਦੂਤਵ ਹੁਕਮਰਾਨ ਤੇ ਹਿੰਦੂਆਂ ਨੂੰ ਸਿਖ ਕੌਮ ਦੇ ‘ਨਾਇਕਾਂ’ ਅਤੇ ‘ਸ਼ਹੀਦਾਂ’ ਬਾਰੇ ਫੈਸਲੇ ਦਾ ਅਧਿਕਾਰ ਨਹੀਂ

ਫ਼ਤਹਿਗੜ੍ਹ ਸਾਹਿਬ- ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿਖ ਕੌਮ ਦੇ ਮਹਾਨ ਨਾਇਕ ਵੀ ਹਨ ਅਤੇ ਮਹਾਨ ਸ਼ਹੀਦ ਵੀ ਹਨ । ਇਸ ਲਈ ਕੇਵਲ ਸ੍ਰੀ ਖਟਰ ਵਰਗੇ ਮੁਤਸਵੀ ਮੁਖ ਮੰਤਰੀ ਵਲੋਂ ਹੀ ਨਹੀਂ, ਬਲਕਿ ਇੰਡੀਆਂ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਵਰਗੇ ਵਡੇ ਆਗੂ ਵੀ ਸਿਖ ਕੌਮ ਦੇ ਨਾਇਕਾਂ ਜਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀਆਂ ਫੋਟੋਆਂ ਸਾਡੇ ਗੁਰੂਘਰਾਂ, ਰਿਹਾਇਸਾ ਜਾਂ ਸਿਖਾਂ ਦੇ ਕਾਰੋਬਾਰਾਂ ਤੋਂ ਇਹ ਫੋਟੋ ਉਤਾਰਨ ਤੇ ਸਿਖ ਮਨਾਂ ਨੂੰ ਡੂੰਘੇ ਜਖ਼ਮ ਦੇਣ ਦੇ ਅਮਲ ਕਰਨ ਦਾ ਕੋਈ ਅਧਿਕਾਰ ਤੇ ਹਕ ਨਹੀਂ । ਕਿਉਂਕਿ ਸਿਖ ਕੌਮ ਦੇ ਨਾਇਕ ਅਤੇ ਸ਼ਹੀਦ ਕੌਣ ਹਨ, ਇਸਦਾ ਫੈਸਲਾ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸਿਖ ਕੌਮ ਕੋਲ ਹੈ, ਨਾ ਕਿ ਹਿੰਦੂਤਵ ਹੁਕਮਰਾਨ ਜਾਂ ਹਿੰਦੂਆਂ ਕੋਲ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਮੁਖ ਮੰਤਰੀ ਸ੍ਰੀ ਖਟਰ ਵਲੋਂ ਬੀਤੇ ਦਿਨੀਂ ਕਰਨਾਲ ਦੇ ਲਾਗੇ ਡਾਚਰ ਵਿਖੇ ਗੁਰੂਘਰ ਵਿਚ ਲਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਫੋਟੋ ਨੂੰ ਉਤਾਰਨ ਦੀ ਸਰਤ ਲਗਾਉਣ ਅਤੇ ਫਿਰ ਗੁਰੂਘਰ ਜਾਣ ਦੇ ਸਿਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹਰਿਆਣੇ ਵਿਚ ਸਿਖਾਂ ਪ੍ਰਤੀ ਹਿੰਦੂ ਬਹੁਗਿਣਤੀ ਵਿਚ ਨਫ਼ਰਤ ਪੈਦਾ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹਰਿਆਣੇ ਦੇ ਸਿਖਾਂ ਨੂੰ ਸ੍ਰੀ ਖਟਰ ਵਰਗੇ ਫਿਰਕੂ ਦਾ ਮੁਕੰਮਲ ਬਾਈਕਾਟ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਮੁਲਕ ਜਾਂ ਕਿਸੇ ਸੂਬੇ ਦਾ ਵਜ਼ੀਰ-ਏ-ਆਜ਼ਮ ਜਾਂ ਮੁਖ ਮੰਤਰੀ ਭਾਵੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰਖਦਾ ਹੋਵੇ, ਉਹ ਕਿਸੇ ਇਕ ਧਰਮ, ਕੌਮ, ਫਿਰਕੇ ਆਦਿ ਦਾ ਵਜ਼ੀਰ-ਏ-ਆਜ਼ਮ ਜਾਂ ਮੁਖ ਮੰਤਰੀ ਨਹੀਂ ਹੁੰਦਾ, ਉਹ ਸਮੁਚੇ ਮੁਲਕ ਤੇ ਸੂਬੇ ਦੇ ਨਿਵਾਸੀਆ ਦਾ ਮੁਖ ਮੰਤਰੀ ਹੁੰਦਾ ਹੈ । ਉਸ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਜਾਂ ਹਊਮੈ ਵਿਚ ਕਿਸੇ ਧਰਮ ਦੇ ਨਿਵਾਸੀਆ ਉਤੇ ਕੋਈ ਅਜਿਹਾ ਫੈਸਲਾ ਠੋਸਣ ਦੀ ਅਸਫਲ ਕੋਸ਼ਿਸ਼ ਕਰੇ ਜਿਸ ਨੂੰ ਉਹ ਕੌਮ ਅਤੇ ਵਰਗ ਕਦੇ ਪ੍ਰਵਾਨ ਨਹੀ ਕਰ ਸਕਦੀ । ਸ੍ਰੀ ਖਟਰ ਨੇ ਅਜਿਹਾ ਅਮਲ ਕਰਕੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਫਿਰਕੂ ਬੀਜੇਪੀ-ਆਰ.ਐਸ.ਐਸ. ਦੀ ਸੋਚ ਨੂੰ ਲਾਗੂ ਕਰਨ ਵਾਲਾ ਅਤੇ ਹਿੰਦੂ ਕੌਮ ਦਾ ਪਖ ਪੂਰਨ ਵਾਲਾ ਮੁਖ ਮੰਤਰੀ ਹੈ । ਅਜਿਹੇ ਰਾਜਾ, ਬਾਦਸ਼ਾਹ, ਮੁਖ ਮੰਤਰੀ ਕਤਈ ਵੀ ਸੂਬੇ ਜਾਂ ਮੁਲਕ ਵਿਚ ਕਾਨੂੰਨੀ ਵਿਵਸਥਾਂ ਅਤੇ ਅਮਨ-ਚੈਨ ਨੂੰ ਕਾਇਮ ਨਹੀਂ ਰਖ ਸਕਦਾ ਜੋ ਕਿਸੇ ਸੂਬੇ ਜਾਂ ਮੁਲਕ ਵਿਚ ਫਿਰਕੂ ਸੋਚ ਅਧੀਨ ਨੀਤੀਆ ਲਾਗੂ ਕਰਨਾ ਚਾਹੁੰਦਾ ਹੋਵੇ । ਸ. ਟਿਵਾਣਾ ਨੇ ਕਿਹਾ ਕਿ ਹਰਿਆਣਾ ਸੂਬਾ ਤਾਂ ਪੰਜਾਬ ਦੀ ਸਰਜਮੀਨ ਵਿਚੋਂ ਗੈਰ-ਕਾਨੂੰਨੀ ਤਰੀਕੇ ਜ਼ਬਰੀ ਪੰਜਾਬ ਦੇ ਟੋਟੇ ਕਰਕੇ ਬਣਾਇਆ ਗਿਆ ਸੀ । ਇਥੇ ਹੀ ਬਸ ਨਹੀਂ ਸਮੁਚੇ ਇੰਡੀਆ ਵਿਚ ਜਿਥੇ ਸਿਖ ਕੌਮ ਵਸਦੀ ਹੈ, ਆਪਣੇ ਕਾਰੋਬਾਰ ਕਰਦੀ ਹੈ ਅਜਿਹੇ ਤਾਨਾਸ਼ਾਹੀ ਹੁਕਮਾਂ ਨੂੰ ਨਾ ਤਾਂ ਸਿਖ ਕੌਮ ਨੇ ਕਦੇ ਪਹਿਲੇ ਬਰਦਾਸਤ ਕੀਤਾ ਹੈ ਅਤੇ ਨਾ ਹੀ ਭਵਿਖ ਵਿਚ ਕਰਨਗੇ । ਇਸ ਲਈ ਜਿੰਨੀ ਜਲਦੀ ਹੋ ਸਕੇ ਸ੍ਰੀ ਖਟਰ ਆਪਣੇ ਤੋਂ ਹੋਈ ਮਨੁਖਤਾ ਵਿਰੋਧੀ ਬਜਰ ਗੁਸਤਾਖੀ ਲਈ ਸਿਖ ਕੌਮ ਤੋਂ ਜਨਤਕ ਤੌਰ ਤੇ ਮੁਆਫ਼ੀ ਮੰਗਣ ਜਾਂ ਫਿਰ ਸਿਖਾਂ ਦੇ ਵਡੇ ਰੋਹ ਦਾ ਸਾਹਮਣਾ ਕਰਨ ਲਈ ਅਤੇ ਭਿਆਨਕ ਨਤੀਜੇ ਲਈ ਤਿਆਰ ਰਹਿਣ । ਸ. ਟਿਵਾਣਾ ਨੇ ਹਰਿਆਣੇ ਵਿਚ ਵਸਣ ਵਾਲੇ ਸਿਖਾਂ ਨੂੰ ਹੀ ਨਹੀਂ, ਬਲਕਿ ਸਮੁਚੇ ਇੰਡੀਆ ਵਿਚ ਵਸਣ ਵਾਲੇ ਸਿਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੌਮੀ ਨਾਇਕ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 20ਵੀਂ ਸਦੀ ਦੇ ਐਲਾਨੇ ਗਏ ਮਹਾਨ ਸਿਖ ਸੰਤ ਭਿੰਡਰਾਂਵਾਲਿਆ ਦੀਆਂ ਫੋਟੋਆ ਆਪਣੇ ਘਰਾਂ, ਗੁਰੂਘਰਾਂ, ਕਾਰੋਬਾਰਾਂ ਵਿਖੇ ਲਗਾਉਣ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ । ਕਿਉਂਕਿ ਇਹ ਫੋਟੋ ਤਾਂ ਸੰਤਾਂ ਵਲੋਂ ਦਰਸਾਏ ਇਨਸਾਨੀਅਤ, ਮਨੁਖਤਾ ਪਖੀ ਅਤੇ ਆਜ਼ਾਦੀ ਪਖੀ ਵਿਚਾਰਾਂ ਦੀ ਬਦੌਲਤ ਅਜ ਹਰ ਸਿਖ ਦੇ ਮਨ ਆਤਮਾ ਵਿਚ ਵਸ ਚੁਕੀ ਹੈ ਅਤੇ ਇਸ ਨੂੰ ਹਰ ਸਿਖ ਆਪਣਾ ਅਦਰਸ ਮੰਨਦਾ ਹੈ ।

Send this to a friend