June 26, 2026 11:14 am

ਸੁਖਦੇਵ ਸਿੰਘ ਢੀਂਡਸਾ ਅਤੇ ਸਾਥੀਆਂ ਦੀ ਜ਼ਮੀਰ ਜਾਗਣ ਦਾ ਅਮਲ-ਦੇਰ ਆਏ ਦਰੁਸਤ ਆਏ

ਫਤਿਹਗੜ੍ਹ ਸਾਹਿਬ- ੂਬੇਸ਼ੱਕ ਲੰਮੇ ਸਮੇਂ ਤੋਂ ਸ੍ਰ. ਪ੍ਰਕਾਸ਼ ਸਿੰਘ ਬਾਦਲ, ਬਾਦਲ ਪ੍ਰੀਵਾਰ ਵਲੋਂ ਆਪਣੇ ਰਾਜਨੀਤਿਕ ਸਵਾਰਥੀ ਅਤੇ ਮਾਲੀ ਇੱਛਾਵਾਂ ਦੀ ਪੂਰਤੀ ਲਈ ਕੀਤੇ ਜਾਂਦੀਆਂ ਆ ਰਹੀਆਂ ਕਾਰਵਾਈਆਂ ਵਿੱਚ ਸ੍ਰ. ਸੁਖਦੇਵ ਸਿੰਘ ਢੀਂਡਸਾ ਉਨਾਂ ਦਾ ਸਾਥ ਦੇ ਕੇ ਸਿੱਖ ਕੌਮ ਦੀ ਨਜ਼ਰ ਵਿਚ ਸ਼ੱਕੀ ਬਣਦੇ ਰਹੇ। ਪਰ ਅੱਜ ਜਦੋਂ ਉਨਾਂ ਨੇ ਆਪਣੇ ਆਹੁਦੇ ਸਕੱਤਰ ਜਨਰਲ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਤਾਂ ਜਾਪਦਾ ਹੈ ਕਿ ਗੁਰੂ ਸਾਹਿਬ ਨੇ ਇਨਾਂ ਦੀ ਮਰ ਚੁੱਕੀ ਜ਼ਮੀਰ ਨੂੰ ਫਿਰ ਜਿਉਂਦਾ ਕਰ ਦਿੱਤਾ ਹੈ। ਜਿਸ ਨਾਲ ਇਨਾਂ ਦੀ ਆਤਮਾ ਨੇ ਬਾਦਲ ਦੇ ਕੰਮਾਂ ਤੋਂ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਜੋ ਵੱਡੇ ਆਹੁਦੇਦਾਰਾਂ ਵਲੋਂ ਸਿਲਸਿਲਾ ਸ਼ੁਰੂ ਹੋਇਆ ਹੈ, ਇਹ ਦੇਰ ਆਏ ਦਰੁਸਤ ਆਏ ਦੀ ਕਹਾਵਤ ਨੂੰ ਸੱਚ ਕਰਦਾ ਹੈ। ਇਸੇ ਤਰ੍ਹਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਬਾਦਲ ਦਲ ਦੀ ਪਾਰਟੀ ਦੇ ਖਜਾਨਚੀ ਸ੍ਰ. ਕੁਲਵਿੰਦਰ ਸਿੰਘ ਡੇਰਾ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਪਮਾਨਿਤ ਕਾਰਵਾਈਆਂ, ਬਰਗਾੜੀ ਵਿਖੇ ਸਿੱਖਾਂ ਉਤੇ ਗੋਲੀ ਚਲਾ ਕੇ ਨੌਜਵਾਨਾਂ ਨੂੰ ਸ਼ਹੀਦ ਕਰਨ ਅਤੇ ਹੋਰ ਪੰਥਕ ਮਰਿਆਦਾਵਾਂ ਦਾ ਘਾਣ ਕਰਨ ਦਾ ਬਾਦਲ ਪ੍ਰੀਵਾਰ ਤੇ ਦੋਸ਼ ਲਗਾਉਦੇਂ ਹੋਏ ਅਸਤੀਫੇ ਦਿੱਤੇ ਹਨ। ਇਹ ਬੇਸ਼ੱਕ ਕਾਫ਼ੀ ਦੇਰ ਬਾਅਦ ਫੈਸਲਾ ਕੀਤਾ ਹੈ, ਪਰ ਬਾਦਲ ਦਲ ਵਿਚ ਬੈਠੇ ਹੋਰ ਸਿੱਖਾਂ ਦੀਆਂ ਆਤਮਾਵਾਂ ਨੂੰ ਜਗਾ ਕੇ ਕੌਮੀ ਸੋਚ ਤੇ ਪਹਿਰਾ ਦੇਣ ਲਈ ਸੱਦਾ ਦੇਣ ਦੀ ਕਾਰਵਾਈ ਵੀ ਹੋਈ ਹੈ, ਤਾਂ ਕਿ ਕੁਰਬਾਨੀਆਂ ਅਤੇ ਲੰਮੇ ਸੰਘਰਸ਼ ਤੋਂ ਬਾਅਦ ਹੌਂਦ ਵਿਚ ਆਏ ਅਕਾਲੀ ਦਲ ਨੂੰ ਸਵਾਰਥੀ ਬਾਦਲ ਪ੍ਰੀਵਾਰ ਦੇ ਕਬਜ਼ੇ ਵਿਚੋਂ ਛੁਡਵਾਉਣ ਲਈ ਮਾਹੌਲ ਤਿਆਰ ਕਰਨ ਦਾ ਕੰਮ ਕੀਤਾ ਹੈ। ਜਿਸਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਵਾਗਤ ਕਰਦਾ ਹੈੂ। ਇਹ ਵਿਚਾਰ ਸ੍ਰ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ੍ਰ. ਸੁਖਦੇਵ ਸਿੰਘ ਢੀਂਡਸਾ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਾਦਲ ਪਾਰਟੀ ਦੇ ਖਜਾਨਚੀ ਵਲੋਂ ਬਾਦਲ ਦੀਆਂ ਆਪਹੁਦਰੀਆਂ ਅਤੇ ਪੰਥ ਵਿਰੋਧੀ ਕਾਰਵਾਈਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਦਿੱਤੇ ਗਏ ਅਸਤੀਫਿਆਂ ਨੂੰ ਸ਼ੁਭ ਸ਼ਗਨ ਕਰਾਰ ਦਿੰਦੇ ਹੋਏ ਅਤੇ ਬਾਕੀ ਹੋਰ ਬਾਦਲ ਦਲ ਵਿਚ ਬੈਠੇ ਆਹੁਦੇਦਾਰਾਂ ਦੀ ਜਿਨਾਂ ਦੀ ਅਜੇ ਤੱਕ ਜ਼ਮੀਰ ਨਹੀਂ ਜਾਗੀ, ਉਨ੍ਹਾਂ ਨੂੰ ਆਪਣੀ ਆਖਰੀ ਉਮਰੇ ਉਸ ਅਕਾਲ ਪੁਰਖ ਦੇ ਇਨਸਾਫ਼ ਵੱਲ ਇਸ਼ਾਰਾ ਕਰਦੇ ਹੋਏ ਸ੍ਰ. ਢੀੱਡਸਾ ਅਤੇ ਸ੍ਰ. ਡੇਰਾ ਦੀ ਤਰ੍ਹਾਂ ਕੌਮੀ ਸੋਚ ਉਤੇ ਦ੍ਰਿੜਤਾ ਅਤੇ ਨਿਡਰਤਾ ਨਾਲ ਪਹਿਰਾ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪ੍ਰੀਵਾਰ ਨੂੰ ਪੰਜ ਵਾਰੀ ਪੰਜਾਬ ਦੀ ਮੁੱਖ ਮੰਤਰੀਸ਼ਿਪ ਹੰਢਾਉਣ ਦਾ ਮੋਕਾ ਮਿਲਿਆ, ਪਰ ਇਨਾਂ ਪੰਜਾਂ ਮੌਕਿਆਂ ਵਿਚ ਇਸ ਬਾਦਲ ਪ੍ਰੀਵਾਰ ਨੇ ਪੰਜਾਬ ਸੂਬੇ ਦੇ ਅਤੇ ਸਿੱਖ ਕੋਮ ਦੇ ਹੱਕ ਹਕੂਕਾਂ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਦੇ ਕੀਮਤੀ ਪਾਣੀਆਂ, ਬਿਜ਼ਲੀ, ਹੈਡ ਵਰਕਸ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਬੋਲੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕੁਰਬਾਨ ਕਰ ਦਿੱਤਾ। ਜੋ ਕਿ ਪੰਜਾਬ ਸੂਬੇ ਅਤੇ ਸਿੱਖ ਕੋਮ ਨਾਲ ਬਹੁਤ ਵੱਡਾ ਧੋਖਾ ਹੈ, ਇੱਥੇ ਹੀ ਬਸ ਨਹੀਂ ਇਸ ਬਾਦਲ ਪ੍ਰੀਵਾਰ ਨੇ ਪੁਰਾਤਨ ਮਹਾਨ ਕੌਮੀ ਰਵਾਇਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਐਸ.ਜੀ.ਪੀ.ਸੀ. ਦੇ ਸਤਿਕਾਰਿਤ ਨਾਵਾਂ ਨੂੰ ਅਤੇ ਸੰਸਥਾਵਾਂ ਨੂੰ ਦਾਗੀ ਕਰਕੇ ਰੱਖ ਦਿੱਤਾ ਹੈ। ਇੱਥੋਂ ਤੱਕ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹੋਏ ਬਲਿਯੂ ਸਟਾਰ ਦੇ ਫੌਜੀ ਹਮਲੇ ਨੂੰ ਕਰਾਉਣ ਲਈ ਇਨ੍ਹਾਂ ਨੇ ਅਤੇ ਇਨਾਂ ਦੇ ਸਾਥੀ ਮਰਹੂਮ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ, ਸੁਰਜੀਤ ਸਿੰਘ ਬਰਨਾਲਾ ਆਦਿ ਨੇ ਮਰਹੂਮ ਇੰਦਰਾ ਗਾਂਧੀ ਨੂੰ ਪ੍ਰਵਾਨਗੀ ਦੇ ਕੇ ਗੁਰੂ ਸਾਹਿਬਾਨ ਨਾਲ ਵੀ ਵੱਡਾ ਧੋਖਾ ਕੀਤਾ ਹੈ। ਜਿਸਦੀ ਸਜ਼ਾ ਤੋਂ ਸ੍ਰੀ ਪ੍ਰਕਾਸ ਸਿੰਘ ਬਾਦਲ ਅਤੇ ਬਾਦਲ ਪ੍ਰੀਵਾਰ ਹੁਣ ਬਚ ਨਹੀਂ ਸਕੇਗਾ। ਨਿੰਰਕਾਰੀ ਮੁੱਖੀ ਗੁਰਬਚਨ ਸਿੰਘ ਨੂੰ ਬਚਾਉਣ ਹਿੱਤ ਅਤੇ ਆਪਣੀ ਵੋਟ ਸਿਆਸਤ ਹਿੱਤ 1978 ਵਿੱਚ 13 ਨਿਹੱਥੇ ਅੰਖਡ ਕੀਰਤਨੀਏ ਜੱਥੇ ਦੇ ਸਿੰਘਾਂ ਨੂੰ ਸ਼ਹੀਦ ਕਰਵਾਇਆ। ਬਲਾਤਕਾਰੀ ਅਤੇ ਕਾਤਲ ਸਾਧ ਸਿਰਸੇ ਵਾਲੇ ਨੂੰ ਗੈਰ ਮਰਿਆਦਾਆਵਾਂ ਰਾਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਕਰਵਾ ਕੇ ਸਿੱਖ ਮਨਾਂ ਨੂੰ ਵਲੂੰਦਰਿਆ ਅਤੇ ਅੱਜ ਤੱਕ ਆਪਣੇ ਧੰਨ-ਦੌਲਤਾਂ ਦੇ ਭੰਡਾਰ ਇੱਕਤਰ ਕਰਨ ਲਈ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਪਿੱਠ ਦਿੰਦੇ ਆ ਰਹੇ ਹਨ।

Send this to a friend