ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਇੱਕ ਅਜਿਹੇ ਪਾਕਿਸਤਾਨ ਦੀ ਕਲਪਨਾ ਕੀਤੀ ਸੀ, ਜੋ ਇਸਲਾਮੀ ਹੋਣ ਦੇ ਨਾਲ-ਨਾਲ ਇੱਕ ਧਰਮ-ਨਿਰਪੱਖ ਰਾਸ਼ਟਰ ਵੀ ਹੋਵੇ। ਇ¤ਕ ਅਜਿਹਾ ਰਾਸ਼ਟਰ ਜਿੱਥੇ ਬੁਨਿਆਦੀ ਸਿਧਾਂਤਾਂ ’ਚ ਉ¤ਥੇ ਰਹਿਣ ਵਾਲੇ ਸਾਰੇ ਧਰਮਾਂ ਦੇ ਲੋਕਾਂ ਨੂੰ ਪੂਰੀ ਸੁਰੱਖਿਆ, ਰਾਖਵਾਂਕਰਨ ਅਤੇ ਸਹਿਯੋਗ ਦਿ¤ਤਾ ਜਾਣਾ ਸੀ। ਪਰ ਧਾਰਮਿਕ ਕੱਟੜਤਾ ਨੇ ਪਾਕਿਸਤਾਨ ਨੂੰ ਅੱਜ ਇਸ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਕਿ ਉਹ ਦੁਨੀਆ ਦੇ ਅਜਿਹੇ ਦੇਸ਼ਾਂ ਦੀ ਸੂਚੀ ’ਚ ਸਭ ਤੋਂ ਉ¤ਪਰ ਗਿਣਿਆ ਜਾਣ ਲੱਗਾ ਹੈ, ਜਿ¤ਥੇ ਘ¤ਟ-ਗਿਣਤੀ ਭਾਈਚਾਰੇ ਦੇ ਲੋਕ ਖ਼ੁਦ ਨੂੰ ਪੂਰੀ ਤਰ੍ਹਾਂ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਅਫ਼ਸੋਸ ਦੀ ਗ¤ਲ ਤਾਂ ਇਹ ਹੈ ਕਿ ਘ¤ਟ ਗਿਣਤੀ ਭਾਈਚਾਰੇ ਦੇ ਵਿਰੁ¤ਧ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਰੋਕਣ ’ਚ ਪਾਕਿਸਤਾਨ ਦੀ ਪੁਲਿਸ, ਫੌਜ ਤੇ ਸਰਕਾਰ ਸਾਰੇ ਬੇਸਹਾਰਾ ਨਜ਼ਰ ਆ ਰਹੇ ਹਨ । ਇਨ੍ਹਾਂ ਦੀ ਇਹ ਲਾਚਾਰੀ ਹੁਣ ਕੇਵਲ ਮਜ਼ਬੂਰੀ ਜਾਂ ਲਾਚਾਰੀ ਮਾਤਰ ਨਹੀਂ ਰਹਿ ਗਈ ਹੈ, ਬਲਕਿ ਇਹ ਸਥਿਤੀ ਹੁਣ ਦੁਨੀਆ ਦੀਆਂ ਨਜ਼ਰਾਂ ’ਚ ਸ਼¤ਕ ਪੈਦਾ ਕਰਨ ਲ¤ਗੀ ਹੈ ਕਿ ਕੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਦਹਿਸ਼ਤਵਾਦੀ ਸੰਗਠਨਾਂ ਨੂੰ ਉਨ੍ਹਾਂ ਦੀ ਸਰਪ੍ਰਸਤੀ ਹਾਸਲ ਹੈ? ਪਾਕਿਸਤਾਨ ’ਚ ਇਸ ਸਮੇਂ ਜਿਨਾਂ ਘ¤ਟ-ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ’ਚ ਮੁ¤ਖ ਤੌਰ ’ਤੇ ਉ¤ਥੇ ਰਹਿਣ ਵਾਲੇ ਸ਼ਿਆ, ਅਹਿਮਦੀਆ, ਸਿੱਖ, ਹਿੰਦੂ ਤੇ ਇਸਾਈ ਭਾਈਚਾਰੇ ਦੇ ਲੋਕ ਸ਼ਾਮਲ ਹਨ।ਕਈ ਅਜਿਹੀਆਂ ਖ਼ਬਰਾਂ ਵੀ ਸੁਣਨ ’ਚ ਆਈਆਂ ਹਨ, ਜਿੰਨਾਂ ਤੋਂ ਇਹ ਪਤਾ ਚੱਲਦਾ ਹੈ ਕਿ ਹਿੰਦੂ ਭਾਈਚਾਰੇ ਦੇ ਕਈ ਲੋਕਾਂ ਤੋਂ ਜਬਰਨ ਧਰਮ ਤਬਦੀਲ ਕਰਵਾਇਆ ਗਿਆ। ਇਸੇ ਤਰ੍ਹਾਂ ਸਿ¤ਖ ਵਪਾਰੀਆਂ ਤੋਂ ਜਜ਼ੀਆ ਕਰ ਜ਼ਬਰਦਸਤੀ ਵਸੂਲਣ ਦੀਆਂ ਰਿਪੋਰਟਾਂ ਆਮ ਹਨ। ਇਸਾਈ ਭਾਈਚਾਰੇ ਦੇ ਗਿਰਜਾਘਰਾਂ ’ਚ ਭੰਨ-ਤੋੜ ਕੀਤੀ ਜਾ ਚੁ¤ਕੀ ਹੈ।ਪਾਕਿਸਤਾਨ ’ਚ ਅਹਿਮਦੀਆ ਅਤੇ ਸ਼ਿਆ ਭਾਈਚਾਰੇ ਵੀ ਇਸ ਸਮੇਂ ਵ¤ਡੇ ਪੈਮਾਨੇ ’ਤੇ ਸਾਜਿਸ਼ ਤੇ ਫ਼ਿਰਕੂ ਹਿੰਸਾ ਦੇ ਸ਼ਿਕਾਰ ਹੋ ਰਹੇ ਹਨ।ਇਨ੍ਹਾਂ ਰੋਜ਼ ਦੀਆਂ ਘਟਨਾਵਾਂ ਨੂੰ ਦੇਖ ਇਹ ਲਗਭਗ ਸਾਬਿਤ ਹੋ ਚੁ¤ਕਾ ਹੈ, ਕਿ ਪਾਕਿਸਤਾਨ ’ਚ ਘ¤ਟ ਗਿਣਤੀਆਂ ਦਾ ਰਹਿ ਸਕਣਾ ਹੁਣ ਸੰਭਵ ਹੀ ਨਹੀਂ ਹੈ।ਬਲੋਚਸਤਾਨ, ਸਵਾਤ ਘਾਟੀ ਜਿਹੇ ਖੇਤਰਾਂ ’ਚ ਦਹਿਸ਼ਤਵਾਦੀ ਸੈਂਕੜੇ ਸ਼ਿਆ ਭਾਈਚਾਰੇ ਦੇ ਲੋਕਾਂ ਨੂੰ ਹੁਣ ਤ¤ਕ ਨਿਸ਼ਾਨਾ ਬਣਾ ਚੁ¤ਕੇ ਹਨ। ਉਦਾਹਰਣ ਦੇ ਤੌਰ ’ਤੇ ਬੀਤੇ ਦਿਨੀਂ ਕਰਾਚੀ ਸ਼ਹਿਰ ’ਚ ਹੋਈ ਹਿੰਸਾ ਜਿਸ ‘ਚ 5 ਔਰਤਾਂ ਅਤੇ ਦੋ ਬ¤ਚਿਆਂ ਸਮੇਤ ਘ¤ਟੋ-ਘ¤ਟ 16 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।ਹਾਲ ਹੀ ਵਿਚ ਹੋਈ ਇਕ ਹੋਰ ਘਟਨਾ ਜੋ ਇਸਲਾਮਾਬਾਦ ਦੇ ਐ¤ਫ-8 ਖੇਤਰ ਵਿਚ ਘਟੀ, ਜਿਸ ਵਿਚ ਦਹਿਸ਼ਤਵਾਦੀਆਂ ਨੇ 23 ਸਾਲਾ ਮਹਿਲਾ ਦੀ ਗੋਲੀ ਮਾਰ ਕੇ ਹ¤ਤਿਆ ਕਰ ਦਿ¤ਤੀ। ਉਸ ਨੇ ਹਾਲ ਹੀ ਵਿਚ ਬ੍ਰਿਟੇਨ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਉਹ ਆਪਣੇ ਪਰਿਵਾਰ ਦੀ ਇਕਲੌਤੀ ਲੜਕੀ ਸੀ। ਅਜਿਹਾ ਉਸ ਸਮੇਂ ਹੋ ਰਿਹਾ ਹੈ ਜਦੋਂ ਕਿ ਮਹਿਲਾਵਾਂ ’ਤੇ ਅੱਤਿਆਚਾਰ ਕਰਨਾ ਇਸਲਾਮ ਦੇ ਖਿਲਾਫ ਹੈ।ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਉ¤ਤਰੀ ਵਜ਼ੀਰਿਸਤਾਨ ਖੇਤਰ ’ਚ ਕੁਝ ਅਣਪਛਾਤੇ ਬੰਦੂਕਧਾਰੀਆਂ ਵਲੋਂ ਕੀਤੀ ਗਈ ਫਾਇਰਿੰਗ ਕਾਰਨ ਘ¤ਟੋ-ਘ¤ਟ ਚਾਰ ਵਿਅਕਤੀ ਮਾਰੇ ਗਏ। ਹਮਲਾਵਰ ਇਨ੍ਹਾਂ ਘਟਨਾਵਾਂ ਵਿਚ ਆਧੁਨਿਕ ਹਥਿਆਰਾਂ ਨਾਲ ਹਮਲੇ ਕਰਦੇ ਹਨ। ਇਨ੍ਹਾਂ ਆਧੁਨਿਕ ਹਥਿਆਰਾਂ ’ਤੇ ਕਿਸੇ ਤਰ੍ਹਾਂ ਦੇ ਕੋਈ ਚੈ¤ਕ ਨਾ ਹੋਂਣ ਕਾਰਨ ਪਾਕਿਸਤਾਨ ਵਿਚ ਦਹਿਸ਼ਤਵਾਦੀ ਸੰਗਠਨਾਂ ਕੋਲ ਤਕਨੀਕ ਅਤੇ ਅਸਲੇ ਦੀ ਕੋਈ ਕਮੀ ਹੀ ਨਹੀਂ। ਸਰਕਾਰ ਦਾ ਲਾਹਪਰਵਾਹ ਰਵਈਆ ਇਨ੍ਹਾਂ ਸੰਗਠਨਾ ਲਈ ਸ਼ੈਹ ਦਾ ਕੰਮ ਕਰਦਾ ਹੈ। ਪਾਕਿਸਤਾਨ ਦੀ ਫ਼ੌਜੀ ਸਥਾਪਤੀ ਨੇ ਪਾਕਿਸਤਾਨ ਲਈ ਸੁਰ¤ਖਿਆ ਰਣਨੀਤੀ ਅਜਿਹੀ ਬਣਾ ਰ¤ਖੀ ਹੈ, ਜਿਸ ਦੇ ਚਲਦਿਆਂ ਪਾਕਿਸਤਾਨ ਆਪਣੇ ਗੁਆਂਢੀ ਦੇਸ਼ਾਂ ਨਾਲੋਂ ਬੁਰੀ ਤਰ੍ਹਾਂ ਅਲ¤ਗ-ਥਲ¤ਗ ਹੋ ਕੇ ਰਹਿ ਗਿਆ ਹੈ ਅਤੇ ਉਸ ਨੂੰ ਪੂਰੀ ਦੁਨੀਆ ਦਹਿਸ਼ਤਵਾਦ ਦਾ ਪਾਲਣਹਾਰਾ ਮੰਨਣ ਲ¤ਗੀ ਹੈ। ਇਸ ਸੁਰ¤ਖਿਆ ਰਣਨੀਤੀ ਦੇ ਸਿਰਜਕ ਪਾਕਿਸਤਾਨ ਦੇ ਫ਼ੌਜੀ ਤਾਨਾਸ਼ਾਹ ਜਨਰਲ ਜ਼ਿਆ-ਉਲ-ਹ¤ਕ ਨੂੰ ਮੰਨਿਆ ਜਾਂਦਾ ਹੈ। ਇਸ ਰਣਨੀਤੀ ਅਧੀਨ ਪਾਕਿਸਤਾਨ ਦੀ ਫ਼ੌਜੀ ਸਥਾਪਤੀ ਇਹ ਚਾਹੁੰਦੀ ਹੈ ਕਿ ਲਕਸ਼ਰੇ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਇਸ ਤਰ੍ਹਾਂ ਦੀਆਂ ਹੋਰ ਕ¤ਟੜਪੰਥੀ ਤਨਜ਼ੀਮਾਂ ਦਾ ਪਾਲਣ-ਪੋਸ਼ਣ ਕਰਕੇ ਭਾਰਤੀ ਅਧਿਕਾਰ ਹੇਠਲੇ ਕਸ਼ਮੀਰ ਵਿਚ ਲਗਾਤਾਰ ਹਿੰਸਾ ਕੀਤੀ ਜਾਏ ਅਤੇ ਇਸ ਤਰ੍ਹਾਂ ਬਦਅਮਨੀ ਮਚਾ ਕੇ ਜੰਮੂ-ਕਸ਼ਮੀਰ ਨੂੰ ਹਥਿਆ ਲਿਆ ਜਾਏ। ਪਾਕਿਸਤਾਨ ਦੀ ਫ਼ੌਜੀ ਸਥਾਪਤੀ ਇਹ ਵੀ ਚਾਹੁੰਦੀ ਹੈ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਇਕ ਮਜ਼ਬੂਤ ਆਰਥਿਕ ਸ਼ਕਤੀ ਨਾ ਬਣ ਸਕੇ, ਇਸੇ ਲਈ ਉਸ ਵ¤ਲੋਂ ਦਹਿਸ਼ਤਵਾਦੀਆਂ ਰਾਹੀਂ ਮੁੰਬਈ, ਦਿ¤ਲੀ ਅਤੇ ਬੰਗਲੌਰ ਆਦਿ ਵਿਚ ਸਥਿਤ ਅਹਿਮ ਸੰਸਥਾਵਾਂ ਅਤੇ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਰ ਹੁਣ ਸਭ ਤੋਂ ਵ¤ਡਾ ਸਵਾਲ ਪਾਕਿਸਤਾਨ ਦੇ ਅੰਤਰਗਤ ਵਧ ਰਹੀਆਂ ਰੋਜ਼ ਦੀਆਂ ਦਹਿਸ਼ਤਵਾਦੀ ਘਟਨਾਵਾ ਹਨ ਜੋ ਪਾਕਿਸਤਾਨ ਨੂੰ ਖੋਖਲਾ ਕਰਦੀਆਂ ਜਾ ਰਹੀਆਂ ਹਨ। ਇਹ ਗੱਲ ਸਪਸ਼ਟ ਹੈ ਕਿ ਹੁਣ ਉਨ੍ਹਾਂ ਦੇ ਆਪਣੇ ਕਠਪੁਤਲੀ ਤਾਲਿਬਾਨੀ ਸੰਗਠਨ ਹੀ ਉਨ੍ਹਾਂ ਵਿਰੁਧ ਹੋ ਗਏ ਹਨ। ਆਪਣੇ ਰਣਨੀਤਕ ਹਿਤਾਂ ਲਈ ਇਨ੍ਹਾਂ ਕ¤ਟੜਪੰਥੀ ਸੰਗਠਨਾਂ ਦੀ ਕੀਤੀ ਜਾ ਰਹੀ ਪੁਸ਼ਤ-ਪਨਾਹੀ ਹੁਣ ਜਦੋਂ ਖ਼ੁਦ ਪਾਕਿਸਤਾਨ ਨੂੰ ਮਹਿੰਗੀ ਪੈਣੀ ਸ਼ੁਰੂ ਹੋ ਗਈ ਤਾਂ ਪਾਕਿਸਤਾਨ ਸਰਕਾਰ ਵਲੋਂ ਤਾਲਿਬਾਨੀ ਸੰਗਠਨਾਂ ਨਾਲ ਗੱਲਬਾਤ ਦਾ ਤਰੀਕਾ ਅਪਣਾਇਆ ਗਿਆ ਹੈ। ਪਾਕਿਸਤਾਨ ਦੀ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਘੱਟ ਗਿਣਤੀਆਂ ਦੀ ਰੱਖਿਆ ਲਈ ਅੱਗੇ ਆਵੇ।
-ਬਲਜੀਤ ਸਿੰਘ ਬਰਾੜ