ਬਾਦਲ ਸਰਕਾਰ ਵੱਲੋਂ ਵੀ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਸੀ : ਸੰਤ ਦਾਦੂਵਾਲ

image ਸੰਗਰੂਰ/ਮਾਨਸਾ, 19 ਮਾਰਚ (ਹਰਿੰਦਰਪਾਲ ਖਾਲਸਾ)-ਚੋਣ ਕਮਿਸ਼ਨ ਦੇ ਹੁਕਮਾ ਨੂੰ ਲੈ ਕੇ ਪੰਜਾਬ ਦੇ ਮੁੱਖ  ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਪੰਥ ਦੀ ਦੁਹਾਈ ਪਾਈ ਹੈ ਕਿ ਸਿੱਖਾਂ ਬਾਰੇ ਹੁਣ ਧਾਰਮਿਕ ਆਜ਼ਾਦੀ ਦਾ ਰੌਲਾ ਪਾਉਂਦੇ ਹੋਏ ਕਿਹਾ ਕਿ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਚੋਣ ਕਮਿਸ਼ਨ ਤੋਂ ਪੁੱਛ ਕੇ ਬੋਲਣਾ ਪਵੇਗਾ। ਇਹ ਸਭ ਬਾਦਲ ਸਾਹਿਬ ਨੂੰ ਸਿੱਖਾਂ ਦੀ ਆਜ਼ਾਦੀ ਦੇ ਹੱਕਾਂ ’ਤੇ ਡਾਕਾ ਦਿਸ ਰਿਹਾ ਹੈ। ਬਾਦਲ ਸਾਹਿਬ ਨੂੰ ਪੰਥ ਉਸ ਸਮੇਂ ਯਾਦ ਆਉਂਦਾ ਹੈ ਜਦ ਇਨ੍ਹਾਂ ਨੂੰ ਸਿਆਸੀ ਨੁਕਸਾਨ ਹੁੰਦਾ ਹੋਵੇ। ਉ¤ਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਸਾਹਿਬ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਹੋਲਾ ਮੁਹੱਲਾ ਤੇ ਸਮੂਹ ਸਿਆਸੀ ਪਾਰਟੀਆਂ  ਨੂੰ ਸਿਆਸੀ ਕਾਨਫਰੰਸਾਂ ’ਤੇ ਸਖਤੀ ਨਾਲ

ਮਨਾਹੀ ਕੀਤੀ ਸੀ। ਬਾਦਲ ਸਾਹਿਬ ਨੇ ਸੰਗਤਾਂ ਨੂੰ ਕੋਈ ਗੁਰ ਇਤਿਹਾਸ ਨਹੀਂ ਸੁਣਾਉਣਾ ਸੀ ਸਗੋਂ ਸਿਆਸੀ ਗੱਪ ਤੇ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਦੂਸਰੀਆਂ ਪਾਰਟੀਆਂ ’ਤੇ ਦੂਸ਼ਣਬਾਜੀ ਹੀ ਕਰਨੀ ਸੀ। ਸੰਤ ਦਾਦੂਵਾਲ ਨੇ ਕਿਹਾ ਕਿ  ਬਾਦਲ ਸਾਹਿਬ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਦਲ ਸਰਕਾਰ ਨੇ ਵੀ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਸੀ ਕਿ ਜਿਥੇ ਸੰਤ ਦਾਦੂਵਾਲ ਤੇ ਦੀਵਾਨ ਲਗਾਉਂਦੇ ਜਾ ਹੋਰ ਵੀ ਧਾਰਮਿਕ ਦੀਵਾਨ ਲਗਾਉਂਦੇ ਹਨ ਮਨਜੂਰੀ  ਲੈਣੀ ਪੈਣੀ ਹੈ ਇਸ ਤੋਂ ਇਲਾਵਾ ਅਸੀਂ ਇਸ ਗਲ ਨਾਲ ਸਹਿਮਤ ਹਾਂ ਕਿ ਪੰਥਕ ਪ੍ਰੋਗਰਾਮਾਂ ਵਿੱਚ ਸਰਕਾਰੀ ਦਖਲ ਅੰਦਾਜੀ ਨਹੀਂ ਹੋਣੀ ਚਾਹੀਦੀ। ਬਾਦਲ ਸਾਹਿਬ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਦੇ ਹੋੲ ਅੱਜ ਤੋਂ ਐਲਾਨ  ਕਰ ਦੇਣਾ ਚਾਹੀਦਾ ਹੈ ਕਿ ਧਾਰਮਿਕ ਪ੍ਰੋਗਰਾਮ ਵਿੱਚ ਕਿਸੇ ਮਨਜੂਰੀ ਦੀ ਲੋੜ ਨਹੀਂ ਹੋਵੇਗੀ। ਪੰਥਕ ਧਿਰਾਂ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਪੁਰਜੋਰ ਸੁਆਗਤ ਕੀਤਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਹੈ ਕਿਸੇ ਵੀ ਧਾਰਮਿਕ ਸ਼੍ਰੋਮਣੀ ਕਮੇਟੀ ਦੀ ਸਟੇਜ ਤੇ ਕਿਸੇ ਵੀ ਪਾਰਟੀ ਨੂੰ ਸਿਆਸਤ ਦੀ ਗਲ ਨਾ ਕਰਨ ਦਿਤੀ ਜਾਵੇ।

Send this to a friend