April 29, 2026 7:31 pm

ਕਾਦੀਆਂ ਵਿਚ ਈਦ ਓਲ ਅਜਹਾ ਦੀ ਨਮਾਜ਼ ਕੀਤੀ ਅਦਾ, ਹਜ਼ਾਰਾਂ ਮੁਸਲਮਾਨ ਹੋਏ ਸ਼ਾਮਿਲ

ਹੱਜ, ਮੁਸਲਮਾਨਾਂ ਦੇ ਆਲਮੀ ਭਾਈਚਾਰੇ ਅਤੇ ਵਹਦਤੇ ਇਸਲਾਮੀ ਦੀ ਅਮਲੀ ਮਿਸਾਲ ਹੈ : ਮੌਲਾਨਾ

ਕਾਦੀਆ- ਅਜ ਮੁਸਲਿਮ ਜਮਾਤ ਅਹਿਮਦੀਆ ਭਾਰਤ ਦੇ ਮੁਖ ਕੇਂਦਰ ਕਾਦੀਆਂ ਵਿਖੇ  ਈਦ ਓਲ ਅਜਹਾ ਦੀ ਨਮਾਜ ਅਦਾ ਕੀਤੀ ਗਈ । ਇਸ ਮੋਕੇ ਕਾਦੀਆਂ ਅਤੇ ਆਸ ਪਾਸ ਦੇ ਇਲਾਕੇ ਤੋਂ ਵਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ ਈਦ ਅਦਾ ਕਰਨ ਲਈ ਪਹੰਚੇ । ਇਸ ਮੌਕੇ ਅਜ ਨਮਾਜ ਈਦ ਜਮਾਤ ਅਹਿਮਦੀਆ ਦੇ  ਮੁਖ ਸਕਤਰ  ਮੌਲਾਨਾ ਮੁਹੰਮਦ ਇਨਾਮ ਗੋਰੀ ਨੇ ਅਦਾ ਕਰਵਾਈ । ਇਸ ਮੌਕੇ ਈਦ ਦਾ ਖੁਤਬਾ ਦਿੰਦਿਆਂ  ਓਹਨਾਂ ਕਿਹਾ ਕਿ ਹਜ ਇਰਕਾਨੇ ਇਸਲਾਮ ਦਾ ਪੰਜਵਾਂ ਰੁਕਨ ਹੈ । ਹਰ ਸਮਰਥਾ ਰਖਣ ਵਾਲੇ ਮੁਸਲਮਾਨ ਦੇ ਲਈ  ਆਪਣੀ ਜਿੰਦਗੀ ਦੇ ਵਿਚ ਇਕ ਵਾਰ ਹਜ  ਬੈਤੁਲਾਹ  ਦੀ ਅਦਾਇਗੀ ਕਰਨਾ ਫਰਜ ਹੈ ।  ਇਹ ਈਦ ਕੁਰਬਾਨੀ  ਵਾਲੀ ਈਦ ਦੇ ਨਾਂਅ ਤੋਂ ਵੀ ਜਾਣੀ ਜਾਂਦੀ ਹੈ । ਹਜਰਤ ਇਬਰਾਹੀਮ ਅਲੈਹਸਲਾਮ  ਅਤੇ ਆਪ ਜੀ ਦੀ ਪਤਨੀ  ਹਜਰਤ ਹਾਜਰਾ  ਅਤੇ ਬੇਟੇ ਹਜਰਤ ਇਸਮਾਈਲ  ਦੀ ਕੁਰਬਾਨੀ  ਦੀ ਯਾਦ ਵਿਚ  ਅਸੀ ਈਦ ਕੁਰਬਾਨ ਮਨਾਓਂਦੇ ਹਾਂ  ਅਤੇ ਹਜ ਅਦਾ ਕਰਦੇ ਹਾਂ ਕੁਰਆਨ ਮਜੀਦ ਸਾਨੂੰ ਦਸਦਾ ਹੈ ਕਿ ਜਾਹਰੀ  ਕੁਰਬਾਨੀ ਦਾ ਗੋਸ਼ਤ ਅਤੇ ਓਸ ਦਾ ਖੂਨ ਅਲਾਹ ਤਕ ਨਹੀਂ ਪਹੂੰਚਦਾ ਹੈ  ਬਲਕਿ ਕੁਰਬਾਨੀ  ਕਰਨ ਵਾਲੇ ਦੀ ਨਿਯਤ ਅਤੇ ਮਖਲੂਕ ਖੂਦਾ ਦੀ ਹਮਦਰਦੀ ਦੇ ਲਈ ਓਸ ਦੇ ਦਿਲੀ ਜਜਬੇ ਦਾ ਅਮਲੀ ਇਜਹਾਰ ਅਲਾਹ ਤਕ ਪਹੰਚਦਾ ਹੈ ।  ਇਹ ਈਦ ,ਹਜ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਇਹ ਕੇਵਲ ਜਾਹਰੀ ਕੁਰਬਾਨੀਆਂ ਨਹੀਂ ਹਨ ਬਲਕਿ ਇਹ ਇਕ ਵਡੇ ਮਕਸਦ  ਵਲ ਧਿਆਨ ਦਿਵਾਓਂਦੇ ਹਨ । ਅਤੇ ਓਹ ਮਕਸਦ ਅਲਾਹ ਦਾ ਹਕ ਅਦਾ ਕਰਨਾ  ਅਤੇ ਓਸ  ਦੀ ਮਖਲੂਕ ਦਾ  ਹਕ ਅਦਾ ਕਰਨਾ ਹੈ ।  ਅਤੇ ਇਹੀ ਦੋ ਹਕੂਕ ਹਨ  ਜਿਹਨਾਂ   ਨੂੰ ਕਾਇਮ ਕਰਨ ਦੇ ਲਈ  ਅਲਾਹ ਤਾਲਾ ਨੇ  ਜਾਹਰੀ ਕੁਰਬਾਨੀ ਦਾ ਹੁਕਮ ਦਿਤਾ ਹੈ।ਕੁਰਬਾਨੀ ਦੀ ਇਹ ਰੂਹ  ਹਜਰਤ ਮੁਹੰਮਦ ਮੁਸਤਫਾ  ਸਲਲਾਹੋ ਅਲੈਹ ਵਸਲਮ  ਰਾਂਹੀ ਆਪਣੇ ਅਰੂਜ ਨੂੰ ਪਹੂੰਚੀ  ਕਿ ਆਪ ਜੀ ਨੇ ਹਕੂਕ ਅਲਾਹ  ਅਤੇ ਇਨਸਾਨਾਂ ਦੀ ਹਮਦਰਦੀ ਦੇ ਲਈ  ਆਪਣੀ ਜਾਨ ਮਾਲ  ਅਤੇ ਆਪਣੀ ਸਾਰੀ  ਕੋਸ਼ਿਸ਼ਾਂ ਕੁਰਬਾਨ ਕਰ ਦਿਤੀਆਂ ।
ਈਦ ਓਲ ਅਜਹਾ  ਦੇ ਇਹਨਾਂ ਪਵਿਤਰ ਦਿਨਾਂ ਵਿਚ  ਮੁਸਲਮਾਨ ਇਹ  ਅਹਿਦ   ਕਰਦੇ ਹਨ ਕਿ  ਜਿਸ ਤਰਾਂ ਅਸੀ ਜਾਹਰੀ ਕੁਰਬਾਨੀ ਕੀਤੀ ਹੈ ਓਸੇ ਤਰਾਂ ਅਸੀ ਅਲਾਹ ਦੇ ਹਕਾਂ ਦੀ ਅਦਾਇਗੀ ਅਤੇ ਮਖਲੂਕ ਖੂਦਾ  ਦੀ ਹਮਦਰਦੀ ਲਈ ਹਰ ਤਰਾਂ ਦੀ ਕੁਰਬਾਨੀ ਦੇ ਲਈ ਤਿਆਰ ਰਹਾਂਗੇ ।
ਈਦ ਦੇ ਇਸ ਮੋਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਦਾ ਇਹੀ ਸੰਦੇਸ਼ ਹੈ ਕਿ ਅਸੀ ਆਪਣੀ ਖਾਹਿਸ਼ਾਂ ਨੂੰ ਕੁਰਬਾਨ ਕਰ ਕਿ  ਬਿਨਾਂ ਧਾਰਮਿਕ ਭੇਦ ਭਾਵ ਦੇ   ਦੂਸਰਿਆਂ ਦੇ ਹਕਾਂ ਦੀ ਅਦਾਇਗੀ ਨੂੰ  ਆਪਣਾ ਫਰਜ ਸਮਝ ਲਵਾਂਗੇ  ਤਾਂ ਈਦ ਮਨਾਓਣ ਦਾ ਸਾਡਾ ਮਕਸਦ ਪੂਰਾ ਹੋਵੇਗਾ । ਕਾਦੀਆਨ ਦਾਰੁਲਅਮਾਨ ਵਿਚ ਈਦ ਓਲ ਅਜਹਾ  ਦੇ ਪਵਿਤਰ ਮੋਕੇ ਤੇ ਇਲਾਕੇ ਦੇ ਸਿਆਸੀ  , ਸਮਾਜਿਕ ਅਤੇ  ਹਿੰਦੂ ਸਿਖ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਨੇ  ਵੀ ਆਪਣੇ ਮੁਸਲਿਮ ਭਰਾਵਾਂ ਨੂੰ ਗਲਵਕੜੀ ਪਾ ਕਿ ਈਦ ਦੀ ਮੁਬਾਰਕ ਬਾਦ ਦਿਤੀ   ਅਤੇ ਆਪਣੀਆਂ ਨੇਕ ਖਾਹਿਸ਼ਾਂ ਦਾ ਇਜਹਾਰ ਕੀਤਾ।ਇਸ ਮੋਕੇ ਤੇ ਵਿਸ਼ਵ ਸ਼ਾਂਤੀ ਅਤੇ ਆਪਣੇ ਪਿਆਰੇ ਵਤਨ ਭਾਰਤ ਵਿਚ ਅਮਨ ਸ਼ਾਂਤੀ ਏਕਤਾ ਅਤੇ ਅਖੰਡਤਾ ਲਈ ਵੀ ਸਾਮੂਹਿਕ ਦੁਆ ਕੀਤੀ ਗਈ ਵਿਸ਼ੇਸ਼ ਤੋਰ ਤੇ  ਕੇਰਲਾ ਵਿਚ ਆਏ ਹੜ ਤੋਂ ਪ੍ਰਭਾਵਿਤ ਲੋਕਾਂ ਲਈ ਵੀ ਦੁਆ ਕੀਤੀ ਗਈ । ਇਸ ਮੋਕੇ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰੈਸ ਸਕਤਰ ਭਾਰਤ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਇਸ ਮੋਕੇ  ਲੰਗਰ ਖਾਨਾ ਹਜਰਤ ਮਸੀਹ ਮਾਓਦ ਅਲੈਹਸਲਾਮ ਵਲੋਂ ਆਏ ਮਹਿਮਾਨਾਂ ਲਈ ਵਿਸ਼ੇਸ਼ ਦਾਵਤ ਦਾ ਪ੍ਰਬੰਧ ਕੀਤਾ ਗਿਆ ਹੈ।
– ਸਲਾਮ
ਪੱਤਰਕਾਰ ‘ਪੰਜਾਬ ਟਾਇਮਜ਼’
ਕਾਦੀਆਂ

Send this to a friend