ਫ਼ਤਹਿਗੜ੍ਹ ਸਾਹਿਬ- ‘‘ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨਾਲ ਬੀਤੇ ਕੁਝ ਸਮਾਂ ਪਹਿਲੇ ਉਪਰੋਕਤ ਬਾਹਰਲੇ ਮੁਲਕਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੋਚ ਲਈ ਕੰਮ ਕਰ ਰਹੀਆ ਜਥੇਬੰਦੀਆਂ ਦੇ ਆਪਸੀ ਹੋਏ ਵਿਚਾਰ ਵਟਾਂਦਰੇ ਉਪਰੰਤ ਇਹ ਫੈਸਲਾ ਹੋਇਆ ਸੀ ਕਿ 21 ਅਗਸਤ 2018 ਨੂੰ ਅਮਰੀਕਾ, ਕੈਨੇਡਾ, ਫ਼ਰਾਂਸ, ਬਰਤਾਨੀਆ, ਆਸਟ੍ਰੇਲੀਆ ਆਦਿ ਮੁਲਕਾਂ ਵਿਚ ਜੋ ਇੰਡੀਅਨ ਸਫ਼ਾਰਤਖਾਨੇ ਹਨ, ਉਨ੍ਹਾਂ ਦੇ ਸਫ਼ੀਰਾਂ ਨੂੰ ਜਿਥੇ ਸਿੱਖ ਕੌਮ ਦੇ ਬਿਨ੍ਹਾਂ ਤੇ ਬਰਗਾੜੀ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਦੇ ਮਕਸਦ ਸੰਬੰਧੀ ਅਤੇ ਸਿੱਖ ਕੌਮ ਦੇ ਨਿਸ਼ਾਨੇ ਖ਼ਾਲਿਸਤਾਨ ਨੂੰ ਕਾਇਮ ਕਰਨ ਸੰਬੰਧੀ ਖ਼ਾਲਿਸਤਾਨ ਡੇ ਮਨਾਉਦੇ ਹੋਏ ਯਾਦ-ਪੱਤਰ ਦਿੱਤੇ ਜਾਣਗੇ, ਉਸ ਕੌਮੀ ਪ੍ਰੋਗਰਾਮ ਨੂੰ ਪੂਰਨ ਕਰਦੇ ਹੋਏ ਉਪਰੋਕਤ ਮੁਲਕਾਂ ਦੀਆਂ ਪਾਰਟੀ ਦੀਆਂ ਜਥੇਬੰਦੀਆਂ ਨੇ ਸੰਬੰਧਤ ਸਫ਼ੀਰਾਂ ਨੂੰ ਯਾਦ-ਪੱਤਰ ਦਿੰਦੇ ਹੋਏ ਕੌਮਾਂਤਰੀ ਪੱਧਰ ਤੇ ਬਰਗਾੜੀ ਮੋਰਚਾ ਅਤੇ ਖ਼ਾਲਿਸਤਾਨ ਦੀ ਗੱਲ ਨੂੰ ਬਹੁਤ ਗਰਮਜੋਸ਼ੀ ਨਾਲ ਉਜਾਗਰ ਕੀਤਾ ਹੈ । ਜਿਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪਰੋਕਤ ਮੁਲਕਾਂ ਵਿਚ ਕੰਮ ਕਰ ਰਹੇ ਆਪਣੇ ਪਾਰਟੀ ਅਹੁਦੇਦਾਰਾਂ ਅਤੇ ਜਥੇਬੰਦੀਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹੈ ਕਿ ਉਨ੍ਹਾਂ ਨੇ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਦੇ ਹੋਏ ਜਿਥੇ ਪੂਰਨ ਕੀਤਾ ਹੈ, ਉਥੇ ਸਿੱਖ ਕੌਮ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤੇ ਹੋਰ ਉਚੀ ਕਰਦੇ ਹੋਏ ਤਿੰਨ ਪ੍ਰਮਾਣੂ ਤਾਕਤਾਂ ਹਿੰਦੂ-ਇੰਡੀਆ, ਮੁਸਲਿਮ-ਪਾਕਿਸਤਾਨ, ਕਾਉਮਸਿਨਟ-ਚੀਨ ਦੀ ਤ੍ਰਿਕੋਣ ਦੇ ਵਿਚਕਾਰ ਜਿਥੇ ਸਿੱਖ ਵਸੋਂ ਵੱਸਦੀ ਹੈ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਵਿਚ ਉਪਰੋਕਤ ਮੁਲਕਾਂ ਦੀਆਂ ਹਕੂਮਤਾਂ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਹਿੰਦੂਤਵ ਗੁਲਾਮੀ ਨੂੰ ਖ਼ਤਮ ਕਰਵਾਉਦੇ ਹੋਏ ਸਿੱਖ ਕੌਮ ਨੂੰ ਆਜ਼ਾਦ ਖ਼ਾਲਿਸਤਾਨ ਦੇ ਰੂਪ ਵਿਚ ਕਾਇਮ ਕਰਨ ਵਿਚ ਯੋਗਦਾਨ ਪਾਉਣ ਤਾਂ ਕਿ ਸਿੱਖ ਕੌਮ ਜੋ ਸਮੁੱਚੀ ਮਨੁੱਖਤਾ ਦੀ ਬਿਹਤਰੀ ਲੋੜਦੀ ਆ ਰਹੀ ਹੈ, ਉਹ ਵੀ ਆਪਣੀ ਆਜ਼ਾਦੀ ਦਾ ਅਮਲੀ ਰੂਪ ਵਿਚ ਨਿੱਘ ਮਾਣ ਸਕੇ ।ੂ ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਵਿਚ ਬਹੁਤ ਹੀ ਵੱਡੇ-ਵੱਡੇ ਇਕੱਠ ਕਰਕੇ ਪਾਰਟੀ ਦੀਆਂ ਜਥੇਬੰਦੀਆਂ ਵੱਲੋਂ ਇੰਡੀਅਨ ਸਫ਼ਾਰਤਖਾਨਿਆ ਨੂੰ 21 ਅਗਸਤ 2018 ਨੂੰ ਬਰਗਾੜੀ ਮੋਰਚੇ ਅਤੇ ਖ਼ਾਲਿਸਤਾਨ ਦੀ ਕਾਇਮੀ ਸੰਬੰਧੀ ਯਾਦ-ਪੱਤਰ ਦਿੰਦੇ ਹੋਏ ਨਿਭਾਈਆ ਗਈਆ ਕੌਮੀ ਜਿੰਮੇਵਾਰੀਆਂ ਲਈ ਮੁਬਾਰਕਬਾਦ ਦਿੰਦੇ ਹੋਏ ਅਤੇ ਉਚੇਚੇ ਤੌਰ ਤੇ ਇਨ੍ਹਾਂ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਇਸ ਯਾਦ-ਪੱਤਰ ਵਿਚ 1947 ਤੋਂ ਲੈਕੇ ਅੱਜ ਤੱਕ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਵਾਅਦਿਆ ਤੋਂ ਮੁਨਕਰ ਹੋਣ, ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ ਤੇ ਕਾਨੂੰਨੀ ਹੱਕਾਂ ਨੂੰ ਕੁੱਚਲਣ ਦੇ ਵੇਰਵੇ ਦਿੰਦੇ ਹੋਏ ਅਤੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਨੂੰ ਉਜਾਗਰ ਕਰਦੇ ਹੋਏ ਇਹ ਮੰਗ ਕੀਤੀ ਹੈ ਕਿ ਅਸੀਂ ਸਿੱਖ ਕੌਮ ਇਕ ਵੱਖਰੀ ਤੇ ਅਣਖੀਲੀ ਪਹਿਚਾਣ ਦੇ ਮਾਲਕ ਹਾਂ, ਸਾਡਾ ਕਿਸੇ ਵੀ ਕੌਮ, ਮੁਲਕ, ਧਰਮ, ਫਿਰਕੇ ਆਦਿ ਨਾਲ ਕੋਈ ਰਤੀਭਰ ਵੀ ਵੈਰ-ਵਿਰੋਧ ਨਹੀਂ । ਪਰ ਹਿੰਦ-ਚੀਨ-ਪਾਕਿਸਤਾਨ ਦੀ ਪੁਰਾਤਨ ਦੁਸ਼ਮਣੀ ਦੀ ਬਦੌਲਤ ਜਿਥੇ ਸਿੱਖ ਵਸੋਂ ਵੱਸਦੀ ਹੈ, ਉਥੇ ਹਮੇਸ਼ਾਂ ਇਨ੍ਹਾਂ ਦੇ ਵੈਰ ਦੀ ਬਦੌਲਤ ਜੰਗ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜੰਗ ਲੱਗਣ ਦੀ ਸੂਰਤ ਵਿਚ ਸਿੱਖ ਕੌਮ ਦਾ ਤਾਂ ਬੀਜ ਨਾਸ ਹੋ ਕੇ ਰਹਿ ਜਾਵੇਗਾ । ਦੂਸਰਾ ਉਪਰੋਕਤ ਤਿੰਨਾਂ ਮੁਲਕਾਂ ਦੀ ਦੁਸ਼ਮਣੀ ਦੀ ਬਦੌਲਤ ਅਤੇ ਤਿੰਨੇ ਮੁਲਕਾਂ ਵੱਲੋਂ ਪ੍ਰਮਾਣੂ ਤਾਕਤਾਂ ਰੱਖਣ ਕਰਕੇ ਸਮੁੱਚੇ ਏਸੀਆ ਖਿੱਤੇ ਦਾ ਮਾਹੌਲ ਵੀ ਵਿਸਫੋਟਕ ਬਣਿਆ ਹੋਇਆ ਹੈ । ਸਮੁੱਚੇ ਦੱਖਣੀ ਏਸੀਆ ਖਿੱਤੇ ਨੂੰ ਅਮਨ-ਚੈਨ ਵਾਲਾ ਰੱਖਣ ਅਤੇ ਸਿੱਖ ਕੌਮ ਦੀ ਮੁਕੰਮਲ ਨਸ਼ਲੀ ਸਫ਼ਾਈ ਹੋਣ ਦੇ ਵੱਡੇ ਖ਼ਤਰੇ ਤੋਂ ਬਚਾਉਣ ਲਈ ਇਹ ਜ਼ਰੂਰੀ ਹੈ ਕਿ ਸਭ ਮੁਲਕ ਅਜਿਹਾ ਅਮਲ ਕਰਨ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਨੂੰ ਬਲ ਮਿਲੇ ਅਤੇ ਬਿਨ੍ਹਾਂ ਕਿਸੇ ਖੂਨ-ਖਰਾਬੇ ਤੋਂ ਜਿਵੇਂ ਕੋਸੋਵੋ ਮੁਲਕ ਹੋਂਦ ਵਿਚ ਆਇਆ ਹੈ, ਉਸੇ ਤਰ੍ਹਾਂ ਖ਼ਾਲਿਸਤਾਨ ਦੀ ਕਾਇਮੀ ਕਰਨ ਵਿਚ ਯੋਗਦਾਨ ਪਾਇਆ ਜਾਵੇ ਅਤੇ ਸਾਨੂੰ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਵਿਤਕਰਿਆ ਤੋਂ ਕੌਮਾਂਤਰੀ ਕਾਨੂੰਨਾਂ ਅਤੇ ਨਿਯਮਾਂ ਅਧੀਨ ਨਿਜਾਤ ਦਿਵਾਈ ਜਾਵੇ ।