April 26, 2026 2:24 am

ਕੈਲਗਰੀ ਕਬੱਡੀ ਕੱਪ ’ਤੇ ਮੇਜਬਾਨਾਂ ਦੀ ਝੰਡੀ ਰਹੀ

ਮਾਲਵੇ ਦੀ ਕਬੱਡੀ ਨੂੰ ਆਰਥਿਕ ਪੱਖੋਂ ਖਸੁਹਾਲ ਬਣਾਉਣ ਵਾਲੇ ਤੇ ਕਬੱਡੀ ਦੇ ਖੇਤਰ ਚ ਵੱਡੇ ਇਨਾਮ ਦੀ ਪਿਰਤ ਪਾਉਣ ਵਾਲੇ ਸਿੰਘ ਇੰਜ ਕਿੰਗ ਮੇਜਰ ਸਿੰਘ ਬਰਾੜ ਭਲੂਰ ਨੂੰ ਇਹ ਮਾਣ ਹੈ ਕਿ ਉਸਨੇ ਦੁਨੀਆ ਭਰ ਦੀ ਕਬੱਡੀ ਵਿੱਚ ਵਿਲੱਖਣ ਥਾਂ ਬਣਾਈ ਹੈ । ਪੰਜਾਬ ਵਿੱਚ ਲੰਡੇਕੇ ਵਿੱਚ ਮੋਟਰਸਾਈਕਲ ਸਨਮਾਨ ਵਜੋਂ ਦੇਣ ਵਿੱਚ ਇਹਨਾਂ ਦਾ ਵਰਲਡ ਰਿਕਾਰਡ ਬਰਕਾਰ ਹੈ । ਸੈਂਕੜੇ ਬੁਲਟ ਤੇ ਦਰਜਨਾ ਕਾਰਾ ਕਬੱਡੀ ਖਿਡਾਰੀਆਂ ਨੂੰ ਸਨਮਾਨ ਵਜੋਂ ਦਿੱਤੀਆ ਜਾ ਚੁੱਕੀਆ ਹਨ । ਆਪਣੇ ਪਿੰਡ ਤੇ ਇਲਾਕੇ ਦੇ ਸਾਰੇ ਖਿਡਾਰੀਆਂ ਨੂੰ ਕੈਨੇਡਾ ਦੀ ਸ਼ੈਰ ਵੀ ਕਰਾਈ ਹੈ । ਮੇਜਰ ਬਰਾੜ ਦੇ ਨਾਲ ਕਰਮਪਾਲ ਸਿੱਧੂ ਲੰਡੇਕੇ , ਜਲੰਧਰ ਸਿੱਧੂ ਪੰਜਗਰਾਈ ਦਾ ਬੜਾ ਸਹਿਯੋਗ ਰਿਹਾ ਹੈ ।ਇਸ ਤਿੱਕੜੀ ਦਾ ਕਬੱਡੀ ਲਈ ਬੜਾ ਅਹਿਮ ਯੋਗਦਾਨ ਹੈ । ਪਿਛਲੇ ਦਿਨੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿੱਚ ਫਰੈਂਡਜ ਕਲੱਬ ਕੈਲਗਰੀ ਵਲੋਂ 10 ਵਾਂ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ ।ਜਿਸ ਵਿੱਚ ਛੇ ਟੀਮਾ ਨੇ ਪ੍ਰਧਾਨ ਲਾਲੀ ਢੇਸੀ, ਚੇਅਰਮੈਨ ਬਿੱਟਾ ਸੋਹੀ,ਸੈਕਟਰੀ ਹਰਵਿੰਦਰ ਸਿੰਘ ਲੱਡੂ ,ਖਜਾਨਚੀ ਬੇਅੰਤ ਲਿੱਟ , ਵਾਇਸ ਪ੍ਰਧਾਨ ਲਾਲੀ ਸਿੱਧੂ,ਇਕਬਾਲ ਸਵੈਚ,ਸਾਬੀ ਤੱਖਰ,ਕਮਲਜੀਤ ਨੀਟੂ ਕੰਗ, ਸੁਰਜੀਤ ਸੰਧੂ ,ਸਨੀ ਗਰੇਵਾਲ , ਸੁਖਜੀਵਨ ਸਿੰਘ ਦੀ ਅਗਵਾਈ ਚ ਪ੍ਰਦਰਸ਼ਨ ਕੀਤਾ ।
ਖੂਬਸੂਰਤ ਘਾਹਦਾਰ ਖੇਡ ਮੈਦਾਨ ਦਾ ਨਜਾਰਾ ਪੰਜਾਬ ਦੇ ਟਿੱਬਿਆ ਵਾਂਗ ਉਚਾ ਨੀਵਾਂ ਸੀ । ਸਵੇਰ ਸਮੇਂ ਮੀਂਹ ਪੈਣ ਕਾਰਨ ਗਰਾਊਂਡ ਬੜੀ ਤਿਕਲਵੀ ਸੀ ।ਸਿੱਖ ਮਰਿਆਦਾ ਅਨੁਸਾਰ ਸਭ ਤੋਂ ਪਹਿਲਾ ਅਰਦਾਸ ਕੀਤੀ ਗਈ । ਅਰਦਾਸ ਬੇਨਤੀ ਤੋਂ ਬਾਆਦ ਪਹਿਲਾ ਮੈਚ ਯੰਗ ਸਪੋਰਟਸ ਕਲੱਬ ਤੇ ਕਾਮਾਗਾਟਾਮਾਰੂ-ਰੋਇਲ ਕਿੰਗ ਦਰਮਿਆਨ ਸ਼ੁਰੂ ਹੋਇਆ । ਇਸ ਮੁਕਾਬਲੇ ਦੀ ਪਹਿਲੀ ਰੇਡ ਸੋਨੂੰ ਗੁਜਰ ਨੇ ਪਾ ਕੇ ਪਹਿਲਾ ਅੰਕ ਕਾਮਾਗਾਟਾਮਾਰੂ ਕਲੱਬ ਲਈ ਜੋੜਿਆ । ਦੂਜੀ ਰੇਡ ਮੱਖਣ ਮੱਖੀ ਨੇ ਪਾ ਕੇ ਯੰਗ ਲਈ ਅੰਕ ਬਰਾਬਰ ਕਰ ਦਿੱਤਾ ।ਇਸ ਮੁਕਾਬਲੇ ਵਿੱਚ ਯੰਗ ਦੇ ਧਾਵੀ ਮੱਖਣ ਸੰਧੂ,ਡਿੱਪੀ ਬੁਰਜਹਰੀ,ਰੇਸਮ ਜਾਮਾਰਾਏ,ਰਵੀ ਮਤਲੋਡਾ ਨੇ ਰੇਡਾਂ ਪਾਈਆ ਤੇ ਅਰਸ ਚੋਹਲਾ ,ਹਰਵਿੰਦਰ ਰੱਬੌਂ,ਬਾਜੂ ਭਲਵਾਨ ,ਪਿਆਰਾ ਬਲੇਰ ਖਾਨਪੁਰ ਨੇ ਜੱਫੇ ਲਾਏ ।ਦੂਜੇ ਪਾਸੇ ਕਾਮਾਗਾਟਾਮਾਰੂ ਲਈ ਕਮਲ ਟਿੱਬਾ , ਸਨੀ ਆਦਮਵਾਲ,ਤਾਰੀ ਖੀਰਾਵਾਲ, ਸਕਤੀਮਾਨ ਸੰਘਵਾਲ ਨੇ ਜਾਫੀ ਤੇ ਰਿੰਕੂ ਖਰੰਟੀ,ਸੋਨੂ ਗੁੱਜਰ,ਗਗਨ ਜਲਾਲ,ਜੱਗੀ ਗੋਰਸੀਆ ਮੱਖਣ,ਜੋਧਾ ਤਲਵੰਡੀ ਨੇ ਰੇਡਰ ਦੇ ਤੌਰ ਤੇ ਖੇਡ ਦਿਖਾਈ । ਪਹਿਲਾ ਮੈਚ ਹੀ ਬੜਾ ਸਾਨਦਾਰ ਹੋਇਆ ਇਸ ਮੈਚ ਵਿੱਚ ਕਾਮਾਗਾਟਾਮਾਰੂ ਕਲੱਬ ਨੇ ਡੇਢ ਅੰਕ ਨਾਲ ਜਿੱਤ ਦਰਜ ਕੀਤੀ ।
ਦੂਜਾ ਮੈਚ ਮੇਜਬਾਨ ਕੈਲਗਰੀ ਤੇ ਸ਼ਹੀਦ ਭਗਤ ਸਿੰਘ ਐਬਟਸਫੋਰਡ ਦੀ ਤਕੜੀ ਟੱਕਰ ਵਾਲਾ- ਦੂਜਾ ਮੈਚ ਸ਼ੁਰੂ ਹੋਣ ਤੱਕ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਸੀ । ਪ੍ਰੰਤੂ ਹਾਈਵੋਲਟੇਜ ਟੀਮਾ ਦਾ ਮੁਕਾਬਲਾ ਹੋਣ ਕਾਰਨ ਦਰਸ਼ਕ ਗਰਾਊਂਡ ਨਾਲ ਜੁੜਨੇ ਸ਼ੁਰੂ ਹੋ ਗਏ ।ਪਿਛਲੇ ਟੂਰਨਾਮੈਂੇਟ ਦੀ ਚੈਪੀਅਨ ਟੀਮ ਸ਼ਹੀਦ ਭਗਤ ਸਿੰਘ ਐਬਟਸਫੋਰਡ ਨੂੰ ਟੱਕਰ ਦੇਣ ਲਈ ਅੱਜ ਫਰੈਂਡਜ ਕਲੱਬ ਕੈਲਗਰੀ ਨੇ ਵੀ ਸੰਦੀਪ ਸੁਰਖਪੁਰ ਤੇ ਸੁੱਖਾ ਭੰਡਾਲ ,ਕੱਦੂ ਰਸੂਲਪੁਰ ਨੂੰ ਮੈਦਾਨ ਚ ਉਤਾਰਿਆ ਸੀ । ਇਹ ਮੈਚ ਦਰਸ਼ਕਾ ਦੀ ਉਮੀਦ ਮੁਤਾਬਕ ਬੜਾ ਫਸਵਾ ਹੋ ਨਿਬੜਿਆ। ਪਹਿਲੇ ਅੱਧ ਤੱਕ ਦੋਵਾਂ ਟੀਮਾ ਦੇ ਨੰਬਰ 17.50-17 ਸਨ । ਪ੍ਰੰਤੂ ਆਖਰੀ ਵਿਸਲ ਵੱਜਣ ਤੱਕ ਸ਼ਹੀਦ ਭਗਤ ਸਿੰਘ ਐਬਟਸਫੋਰਡ ਜਿੱਤਣ ਵਿੱਚ ਕਾਮਯਾਬ ਰਹੀ ।
ਤੀਜਾ ਮੈਚ ਯੰਗ ਸਪੋਰਟਸ ਕਲੱਬ ਤੇ ਪੰਜਾਬ ਸਪੋਰਟਸ ਕਲੱਬ ਦਰਮਿਆਨ- ਇਸ ਕਬੱਡੀ ਕੱਪ ਦਾ ਤੀਜਾ ਮੈਚ ਵੀ ਬੜਾ ਦਿਲਚਸਪ ਸੀ । ਪੰਜਾਬ ਸਪੋਰਟਸ ਕਲੱਬ ਨੂੰ ਟੱਕਰ ਦੇਣ ਲਈ ਯੰਗ ਸਪੋਰਟਸ ਕਲੱਬ ਤਿਆਰ ਬਰ ਤਿਆਰ ਸੀ ।ਪੰਜਾਬ ਸਪੋਰਟਸ ਕਲੱਬ ਵਲੋਂ ਮੇਸੀ ਹਰਖੋਵਾਲ,ਜੋਤਾ ਮਹਿਮਦਵਾਲ,ਗੋਰਾ ਸਰਹਾਲੀ ਮੰਡ ਵਰਗੇ ਧਾਵੀਆ ਤੇ ਜਾਫੀ ਸੁਰਲੀ ਖੀਰਾਵਾਲ,ਵਰਗਿਆ ਨੇ ਜੱਫੇ ਲਾਏ ।ਇਹ ਮੈਚ ਯੰਗ ਸਪੋਰਟਸ ਕਲੱਬ ਨੇ ਤਿੰਨ ਅੰਕਾਂ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ ਕੀਤਾ ।
ਚੌਥਾ ਮੈਚ ਪ੍ਰਿਸ਼ ਜੌਰਜ ਸ਼ਾਨੇ ਪੰਜਾਬ -ਯੂਥ ਕਲੱਬ ਦੀ ਸ਼ਾਂਝੀ ਟੀਮ ਤੇ ਸ਼ਹੀਦ ਭਗਤ ਸਿੰਘ ਕਲੱਬ ਐਬਟਸਫੋਰਡ ਦਰਮਿਆਨ ਹੋਇਆ । ਇਸ ਮੈਚ ਵਿੱਚ ਯੂਥ ਕਲੱਬ ਦੇ ਜਾਫੀ ਅਮਨਵੀਰ ਥਿੰਗਲੀ,ਸਿੰਦਰ ਘੜਾ,ਪੰਮਾ ਝੰਡੇਰ,ਮੋਨੂੰ ਕੋਟਭਾਈ ਤੇ ਧਾਵੀ ਮਨੀ ਸੰਧੂ,ਕਾਲਾ ਮੀਆਵਿੰਡ,ਭੋਲਾ ਜੰਡੀ , ਬਲਜੀਤ ਡਾਕਟਰ ਕਾਲੋਕੇ ਨੇ ਸਾਨਦਾਰ ਰੇਡਾਂ ਪਾਈਆ ।ਇਸ ਮੈਚ ਨੂੰ ਸ਼ਹੀਦ ਭਗਤ ਸਿੰਘ ਕਲੱਬ ਨੇ 10 ਅੰਕਾ ਦੇ ਵੱਡੇ ਫਰਕ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ ਕੀਤਾ ।
ਸੈਮੀਫਾਈਨਲ ਦੀ ਟੱਕਰ – ਪਹਿਲਾ ਸੈਮੀਫਾਈਨਲ ਮੈਚ ਫਰੈਂਡਜ ਕਲੱਬ ਕੈਲਗਰੀ ਤੇ ਕਾਮਾਗਟਾਮਾਰੂ ਰਾਇਲ ਕਿੰਗ ਦਰਮਿਆਨ ਸ਼ੁਰੂ ਹੋਇਆ ।ਇਸ ਮੁਕਾਬਲੇ ਵਿੱਚ ਮੇਜਬਾਨ ਟੀਮ ਕੈਲਗਰੀ ਨੇ ਢਾਈ ਅੰਕਾ ਦੇ ਫਰਕ ਨਾਲ ਜਿੱਤ ਦਰਜ ਕੀਤੀ । ਦੂਜਾ ਸੈਮੀਫਾਈਨਲ ਮੈਚ ਸ਼ਹੀਦ ਭਗਤ ਸਿੰਘ ਐਬਟਸਫੋਰਡ ਕਲੱਬ ਤੇ ਯੰਗ ਕਲੱਬ ਦਰਮਿਆਨ ਖੇਡਿਆ ਗਿਆ । ਇਸ ਮੈਚ ਵਿੱਚ ਐਬਟਸਫੋਰਡ ਦੀ ਟੀਮ ਨੇ ਵਿਰੋਧੀਆ ਤੇ ਭਾਰੀ ਪੈਂਦਿਆ 7 ਅੰਕਾ ਨਾਲ ਜਿੱਤ ਦਰਜ ਕੀਤੀ ।
ਸੁਪਰ ਫਾਈਨਲ ਦੀ ਟੱਕਰ – ਸੁਹਾਵਣੇ ਸਿੱਲੇ ਜਿਹੇ ਮੋਸਮ ਵਿੱਚ ਕੈਲਗਰੀ ਦੇ 10ਵੇਂ ਕਬੱਡੀ ਕੱਪ ਦਾ ਸੁਪਰ ਫਾਈਨਲ ਮੈਚ ਜਿਓ ਹੀ ਸ਼ੁਰੂ ਹੋਇਆ ਤਾਂ ਦਰਸ਼ਕ ਗਰਾਊਂਡ ਦੇ ਦੁਆਲੇ ਜੁੜ ਕੇ ਬਹਿ ਗਏ ।ਕੈਲਗਰੀ ਮਲਵਈਆ ਦਾ ਖਾਸਕਰ ਮੋਗਾ ਫਰੀਦਕੋਟੀਆ ਦਾ ਗੜ੍ਹ ਹੋਣ ਕਾਰਨ ਇੱਥੇ ਲੱਗਦੇ ਜੱਫਿਆ ਤੇ ਰੇਡਾ ਤੇ ਚੀਕਾ ਵੀ ਪੰਜਾਬ ਵਾਂਗ ਵੱਜਦੀਆ ਸਨ ।ਦਿਨ ਜਨਵਰੀ ਵਰਗਾ ਠੰਢਾ ਦਿਨ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਗਰਾਊਂਡ ਵਿੱਚੋਂ ਖਿਡਾਰੀਆ ਦੇ ਭਖਦੇ ਪਿੰਡਿਆ ਦਾ ਨਿੱਘ ਆ ਰਿਹਾ ਸੀ । ਇਸ ਮੁਕਾਬਲੇ ਵਿੱਚ ਮੈਕਸੀਕੋ ਦਾ ਧਾਵੀ ਜੈਰੋ ਚਾਵੇਜ ਛਾ ਗਿਆ ।
ਮਾਣ ਸਨਮਾਨ – ਕਬੱਡੀ ਕੱਪ ਦੌਰਾਨ ਜਸਪਾਲ ਭੰਡਾਲ,ਗੈਰੀ ਭੰਡਾਲ ਵਲੋਂ ਸੰਸਾਰ ਪ੍ਰਸਿੱਧ ਜਾਫੀ ਸੁੱਖਾ ਭੰਡਾਲ ਦਾ ਗੋਲਡ ਮੈਡਲ ਨਾਲ ਪ੍ਰਸਿੱਧ ਧਾਵੀ ਬਾਗੀ ਪਰਮਜੀਤਪੁਰ ਦਾ ਲਾਡੀ ਮਹਿਰੋਕ ਤੇ ਸ਼ੇਰ ਮਹਿਰੋਕ ਪਰਮਜੀਤਪੁਰ ਵਲੋਂ ਗੋਲਡ ਮੈਡਲ ਨਾਲ ਤੇ ਕਾਲੂ ਰਸੂਲਪੁਰ ਅਤੇ ਜਗਦੀਪ ਕਾਉਂਕੇ ਨੂੰ ਮੇਜਰ ਬਰਾੜ ਭਲੂਰ ਤੇ ਕਰਮਪਾਲ ਸਿੱਧੂ ਵਲੋਂ ਗੋਲਡ ਮੈਡਲਾ ਨਾਲ ਸਨਮਾਨਿੱਤ ਕੀਤਾ ਗਿਆ।
ਮਹਿਮਾਨ ਤੇ ਪ੍ਰਬੰਧਕ – ਨੈਸ਼ਨਲ ਕਬੱਡੀ ਐਸੋਸ਼ੀਏਸ਼ਨ ਬੀ ਸੀ ਦੇ ਅੰਡਰ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਦਰਸ਼ਨ ਸਿੰਘ ਕੰਗ ਮੈਂਬਰ ਪਾਰਲੀਮੈਂਟ , ਲਾਲ ਸਿੰਘ ਕੂਨਰ ਐਕਸ਼ੀਅਨ ਪੰਜਾਬ , ਮੇਜਰ ਸਿੰਘ ਬਰਾੜ,ਕਰਮਪਾਲ ਸਿੱਧੂ,ਗੁਰਲਾਲ ਗਿੱਲ ਮਾਣੂਕੇ ,ਸਿੰਦਾ ਅੱਚਰਵਾਲ, ਜਸਕੀਰਤ ਬਰਾੜ,ਗੈਰੀ ਭੰਡਾਲ, ਜਸਪਾਲ ਭੰਡਾਲ ,ਕਰਮ ਸਿੰਘ ਭੰਡਾਲ, ਗੁਰਮੀਤ ਮੰਡਵਾਲਾ,ਗੈਰੀ ਗਿੱਲ ਮਕਸੂਦੜਾ, ਰਮਨ ਝੱਜ,ਕਾਕਾ ਬੀਰਮੀ, ਰਿੰਕੂ ਬੀਹਲਾ,ਰਾਜ ਬੱਧਨੀ,,ਹਰਵਿੰਦਰ ਫਤਿਹਗੜ੍ਹ( ਮੋਗਾ),ਸੁੱਖ ਢਿੱਲੋਂ,ਪੰਮਾ ਬਨਵੈਤ ,ਸ਼ੇਰ ਸਿੰਘ ਮਹਿਰੋਕ,ਰਾਜਪਾਲ ਸਿੱਧੂ, ਪਿੰਦਰ ਸੇਖੋਂ ,ਚਾਰਲੀ ਸੰਘਾ, ਗੁਰਪ੍ਰੀਤ ਸੰਧੂ,ਮਨਪ੍ਰੀਤ ਥਿੰਦ,ਗੁਰਮੀਤ ਗਿੱਲ,ਸੁਖਦੀਪ ਮਾਣੂਕੇ,ਇੰਦਰਜੀਤ ਸੰਘਾ,ਬੱਬੀ ਬਰਾੜ, ਗੁਰਪ੍ਰੀਤ ਡੱਗਰੂ, ਲਾਡੀ ਮਹਿਰੋਕ ਪਰਮਜੀਤਪੁਰਾ , ਸੁੱਖੀ ਸਿਦਾਉੜਾ ਕਲੱਬ ਮੈਂਬਰਾਂ ਤੋਂ ਇਲਾਵਾ ਜੋਨਾ ਬੋਲੀਨਾ,ਇੰਦਰਜੀਤ ਰੂਮੀ ਪ੍ਰਧਾਨ ਯੰਗ ਸਪੋਰਟਸ ਕਲੱਬ,ਲਾਲੀ ਪੂਨੀਆ , ਗੁਰਮੁੱਖ ਸਿੰਘ ਅਟਵਾਲ,ਸੁੱਖਾ ਰੰਧਾਵਾ ਦਾ ਬਹੁਤ ਯੋਗਦਾਨ ਰਿਹਾ । ਖਰਾਬ ਮੋਸਮ ਅਨੁਸਾਰ ਵੀ ਕਬੱਡੀ ਦੇ ਧੁਰ ਅੰਦਰੋਂ ਦੀਵਾਨਿਆ ਦਾ ਇਹ ਟੂਰਨਾਮੈਂਟ ਪੂਰੀ ਤਰ੍ਹਾਂ ਸਫਲ ਰਿਹਾ ।

Send this to a friend