ਦੇਸ਼ ਵਿੱਚ ਸੜਕਾਂ ਅਤੇ ਰਸਤਿਆਂ ਉ¤ਪਰ ਨਜਾਇਜ਼ ਕਬਜਿਆਂ ਦੀ ਭਰਮਾਰ ਹੈ। ਹਰ ਗਲੀ ਮੁਹੱਲੇ ਤੋਂ ਲੈ ਕੇ ਪ੍ਰਮੁੱਖ ਮਾਰਗਾਂ ਉ¤ਪਰ ਲੋਕਾਂ ਨੇ ਕਬਜੇ ਕਰ ਰੱਖੇ ਹਨ, ਜਿਸ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪੈ ਰਿਹਾ ਹੈ। ਹੋਰ ਤਾਂ ਹੋਰ ਸੜਕਾਂ ਅਤੇ ਰਸਤਿਆਂ ਉ¤ਪਰ ਧਾਰਮਿਕ ਸਥਾਨ ਬਣਾ ਕੇ ਵੀ ਕਬਜ਼ੇ ਕੀਤੇ ਹੋਏ ਹਨ। ਅਜਿਹੇ ਕਬਜ਼ਿਆਂ ਨੂੰ ਹਟਾਉਣਾ ਸਰਕਾਰ ਅਤੇ ਪ੍ਰਸ਼ਾਸਨ ਲਈ ਇਹ ਸੌਖਾ ਨਹੀਂ ਹੈ। ਕਿਸੇ ਵੀ ਥਾਂ ਜਦੋਂ ਕਿਸੇ ਅਜਿਹੇ ਕਿਸੇ ਨਜਾਇਜ਼ ਧਾਰਮਿਕ ਸਥਾਨ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਧਰਮ ਦੇ ਨਾਮ ਉ¤ਪਰ ਹੋ ਹੱਲਾ ਸ਼ੁਰੂ ਹੋ ਜਾਂਦਾ ਹੈ। ਅਮਨ ਕਾਨੂੰਨ ਨੂੰ ਗੰਭੀਰ ਸਮਸਿਆ ਪੈਦਾ ਹੋਣ ਕਾਰਨ ਕੋਈ ਵੀ ਸਰਕਾਰ ਜਾਂ ਅਧਿਕਾਰੀ ਅਜਿਹੇ ਕਬਜ਼ਿਆਂ ਨੂੰ ਹਟਾਉਣ ਲਈ ਅੱਗੇ ਨਹੀਂ ਆਉਂਦੇ। ਕੋਈ ਵੀ ਸੂਬਾ ਅਜਿਹੇ ਗੈਰ ਕਾਨੂੰਨੀ ਢਾਂਚੇ ਨੂੰ ਹਟਾਉਣ ਲਈ ਕੁਝ ਨਹੀਂ ਕਰ ਰਿਹਾ।ਅਦਾਲਤ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਆਖਿਆ ਹੈ ਕਿ ‘ਪਰਮਾਤਮਾ ਕਦੇ ਵੀ ਰਾਹ ’ਚ ਅੜਿ¤ਕਾ ਨਹੀਂ ਡਾਹੁੰਦਾ ਪਰ ਤੁਸੀਂ ਰਸਤਿਆਂ ’ਚ ਅੜਿ¤ਕੇ ਖੜ੍ਹੇ ਕਰ ਰਹੇ ਹੋ। ਇਹ ਰ¤ਬ ਦਾ ਅਪਮਾਨ ਹੈ।’ ਇਹ ਅਫਸੋਸਨਾਕ ਹੈ ਕਿ 10 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਸਬੰਧੀ ਅਦਾਲਤੀ ਹੁਕਮ ਲਾਗੂ ਨਹੀਂ ਹੋਏ। ਇਸ ਸਬੰਧੀ ਲੋਕਾਂ ਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਯਤਨ ਹੋਣੇ ਚਾਹੀਦੇ ਹਨ। ਅਜਿਹੇ ਨਜਾਇਜ਼ ਕਬਜ਼ੇ ਜਨਜੀਵਨ ਲਈ ਵੱਡਾ ਅੜਿਕਾ ਹਨ। ਇਸ ਸਬੰਧ ਵਿੱਚ ਦੇਸ਼ ਭਰ ਵਿੱਚ ਇਕ ਸਾਰ ਨੀਤੀ ਬਣਾਉਣ ਦੀ ਜ਼ਰੂਰਤ ਹੈ। ਸੜਕਾਂ, ਰਸਤਿਆਂ, ਫੁੱਟਪਾਥਾਂ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ਉ¤ਪਰ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕਬਜ਼ੇ ਨੂੰ ਹਟਾਉਣ ਲਈ ਇਕ ਪੱਕਾ ਕਾਨੂੰਨ ਬਣਨਾ ਚਾਹੀਦਾ ਹੈ। ਅਜਿਹੀ ਅਵਗਿਆ ਲਈ ਸਖਤ ਸਜ਼ਾ ਅਤੇ ਜੁਰਮਾਨੇ ਦਾ ਵੀ ਪ੍ਰਬੰਧ ਕੀਤਾ ਜਾਵੇ।
– ਬਲਜੀਤ ਸਿੰਘ ਬਰਾੜ