April 24, 2026 3:18 am

ਕੀ ਖੱਟਿਆ ਮੈਂ ਸਾਹਿਬ ਬਣਕੇ

ਵੱਡੀ ਇਤਿਹਾਸਕ ਮਹੱਤਤਾ ਹੋਣ ਦੇ ਬਾਵਜੂਦ ਸ੍ਰੀ ਮਾਛੀਵਾੜਾ ਸਾਹਿਬ ਸਰਕਾਰਾਂ ਵੱਲੋਂ ਅਣਗੌਲਿਆ ਕਿਉਂ ?

ਸ੍ਰੀ ਮਾਛੀਵਾੜਾ ਸਾਹਿਬ- ਸਿਖ ਧਰਮ ਦੇ ਇਤਿਹਾਸ ਵਿਚ ਇਕ ਵਖਰੀ ਤੇ ਅਹਿਮ ਸਥਾਨ ਰਖਦਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿਤਰ ਚਰਨ ਛੋਹ ਪ੍ਰਾਪਤ ਸ੍ਰੀ ਮਾਛੀਵਾੜਾ ਸਾਹਿਬ ਕਸਬਾ ਅਜ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਮੁਢਲੀਆਂ ਸਹੂਲਤਾਂ ਤੋਂ ਵੀ ਵਾਜਾਂ ਹੈ ।2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਕਸਬਾ ਲਗਭਗ ਆਪਣੇ 100 ਪਿੰਡਾਂ ਦੇ ਪਰਿਵਾਰ ਨਾਲ ਰਿਜਰਵ ਹਲਕਾ ਕੂੰਮਕਲਾਂ ਨਾਲ ਜੁੜਿਆ ਹੋਇਆ ਸੀ ,ਨਵੀਂ ਹਲਕਾ ਬੰਦੀ ਦੌਰਾਨ ਰਿਜਰਵ ਹਲਕਾ ਕੂੰਮਕਲਾਂ ਖਤਮ ਕਰਕੇ ਸ੍ਰੀ ਮਾਛੀਵਾੜਾ ਸਾਹਿਬ ਦੇ 100 ਪਿੰਡਾਂ ਦੇ ਪਰਿਵਾਰ ਨੂੰ ਇਹਦਾ ਠਸ੍ਰੀ ਮਾਛੀਵਾੜਾ ਸਾਹਿਬ ਠ ਦੇ ਨਾਂ ਤੇ ਵਖਰਾ ਵਿਧਾਨ ਸਭਾ ਹਲਕਾ ਬਣਾਉਣ ਦਾ ਹਕ ਖੋਹ ਕੇ ਜਨਰਲ ਹਲਕਾ ਸਮਰਾਲਾ ਵਿਚ ਮਰਜ ਕਰ ਦਿਤਾ । ਛੋਟੇ ਛੋਟੇ ਮੁਦਿਆਂ ਤੇ ਮੋਰਚੇ ਲਾਉਣ ਵਾਲੇ ਸਾਡੀਆਂ ਪੰਥਕ ਸਰਕਾਰਾਂ ਜਾਂ ਪੰਥਕ ਜਥੇਬੰਦੀਆਂ ਦੇ ਧਾਰਮਿਕ ਆਗੂ ਇਸ ਇਤਿਹਾਸਕ ਨਗਰੀ ਨੂੰ ਆਪਣਾ ਬਣਦਾ ਹਕ ਦਿਵਾਉਣ ਵਿਚ ਨਾਕਾਮਯਾਬ ਰਹੇ । ਪਹਿਲੀ ਰਾਜਨੀਤਕ ਧਕੇਸ਼ਾਹੀ ਸ੍ਰੀ ਮਾਛੀਵਾੜਾ ਸਾਹਿਬ ਨਾਲ ਹਲਕਾਬੰਦੀ ਸਮੇਂ ਹੋਈ ਜਦੋ ਇਥੋਂ ਦੇ ਰਾਜਨੀਤਕ ਲੀਡਰਾਂ ਦੀ ਖੁਦਮੁਖਤਿਆਰੀ ਖੋਹ ਕੇ ਉਹਨਾਂ ਨੂੰ ਸਮਰਾਲਾ ਦੇ ਲੀਡਰਾਂ ਦੇ ਵਸ ਚ ਕਰ ਦਿਤਾ । ਗਲ ਕੀ ਸ੍ਰੀ ਮਾਛੀਵਾੜਾ ਸਾਹਿਬ ਦੇ ਰਾਜਨੀਤੀ ਵਿਚ ਕੁਦੇ ਲੋਕਾਂ ਦਾ ਆਪਣਾ ਕੋਈ ਅਜਾਦ ਫੈਸਲਾ ਨਹੀਂ , ਸ਼ਾਪ ਮਾਰਕੀਟ ਪ੍ਰਧਾਨ ਬਣਾਉਣ ਲਈ ਵੀ ਸਮਰਾਲਾ ਵਿਚ ਬੈਠੇ ਆਪਣੇ ਠਰਾਜਨੀਤਕ ਆਕਾ ਠਤੋਂ ਇਜਾਜ਼ਤ ਲੈਣੀ ਪੈਣੀ ਏ ।ਦੂਜਾ ਪੰਥਕ ਪਾਰਟੀ ਦਾ ਢੰਡੋਰਾ ਪਿਟਣ ਵਾਲੀ ਸ੍ਰੋਮਣੀ ਅਕਾਲੀ ਦਲ ਦੀ ਜਮਾਤ ਵੀ 10 ਸਾਲ ਲਗਾਤਾਰ ਸਤਾ ਚ ਰਹਿਣ ਦੇ ਬਾਵਜੂਦ ਸ੍ਰੀ ਮਾਛੀਵਾੜਾ ਸਾਹਿਬ ਲਈ ਸਿਵਾਏ ਲਾਰਿਆਂ ਦੇ ਕੁਝ ਨਹੀਂ ਕਰ ਸਕੀ ।ਬੇਸ਼ਕ ਉਹਨਾਂ ਆਪਣੇ ਆਪ ਲਈ ਸੈਂਟਰ ਵਿਚ ਮਨਿਸਟਰੀਆਂ ਲੈ ਲਈਆਂ ਪਰ ਆਪਣੀਆਂ ਪੰਥਕ ਜਿੰਮੇਵਾਰੀਆਂ ਤੋ ਹਮੇਸ਼ਾ ਭਗੌੜੇ ਹੋਏ ਹਨ ।ਸ੍ਰੀ ਮਾਛੀਵਾੜਾ ਸਾਹਿਬ ਵਿਚ ਜਾਂ ਇਲਾਕੇ ਵਿਚ ਇਕ ਵੀ ਸਰਕਾਰੀ ਕਾਲਜ ਨਹੀਂ । ਕੋਈ ਤਕਨੀਕੀ ਸੰਸਥਾ ਨਹੀਂ ।ਕੋਈ ਰੁਜ਼ਗਾਰ ਦੇਣ ਵਾਲੀ ਇੰਡਸਟਰੀ ਨਹੀਂ ਜੇ ਹੈ ਤਾਂ ਪੰਜਾਬਾਆਂ ਨੂੰ ਕੋਈ ਪਹਿਲ ਨਹੀਂ । ਸ੍ਰੋਮਣੀ ਕਮੇਟੀ ਦਾ ਸਾਲਾਂ ਪਹਿਲਾਂ ਐਲਾਨਿਆ ਸਕੂਲ ਖਬਰਾਂ ਵਿਚ ਈ ਰਹਿ ਗਿਆ । ਸ੍ਰੋਮਣੀ ਕਮੇਟੀ ਦੇ ਅਧਿਕਾਰੀ ਜਾਂ ਮੈਂਬਰ ਆਉਦੇ ਹਨ ,ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਏ ਸੀ ਹਾਲ ਚ ਬਹਿ ਵੀ ਆਈ ਪੀ ਚਾਹ ਜਾਂ ਖਾਣਾ ਖਾ ਪਤਰਕਾਰਾਂ ਤੋਂ ਖਬਰਾਂ ਲਵਾ ਤੁਰਦੇ ਬਣਦੇ ਹਨ ,ਸਾਰਥਿਕ ਨਤੀਜਾ ਕੋਈ ਨਹੀਂ !ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਦਾਰ ਇੰਦਰਇਕਬਾਲ ਸਿੰਘ ਅਟਵਾਲ ਇਕ ਸਵਾਲ ਦੇ ਜਵਾਬ ਵਿਚ ਕਹਿੰਦੇ ਹਨ ਸ੍ਰੀ ਮਾਛੀਵਾੜਾ ਸਾਹਿਬ ਦੀ ਜੋ ਵੀ ਡਿਵੈਲਪਮੈਂਟ ਹੋਈ ਉਹ ਸਰਦਾਰ ਚਰਨਜੀਤ ਸਿੰਘ ਅਟਵਾਲ ਦੇ ਵਕਤ ਹੋਈ ,ਰਾਂਹੋ ਖੰਨਾ ਪੁਲ ਜਾਂ ਫਿਰ ਬੇਟ ਏਰੀਏ ਦੇ ਪਿੰਡਾ ਦੀਆਂ ਲਿੰਕ ਸ਼ੜਕਾ ਤੇ ਹੇਡੋਂ ਬੇਟ ਦਾ ਗਰਿਡ ਵਗੈਰਾ ਵਗੈਰਾ। ਕਿਤੇ ਨਾ ਕਿਤੇ ਇੰਦਰਇਕਬਾਲ ਅਟਵਾਲ ਦੀ ਗਲ ਵਿਚ ਦਮ ਹੈ ,ਪਰ ਸਰਦਾਰ ਅਟਵਾਲ ਦੀ ਪਾਰੀ ਤੋਂ ਬਾਅਦ ਸ੍ਰੀ ਮਾਛੀਵਾੜਾ ਸਾਹਿਬ ਬਲਾਕ ਦੇ ਸਮਰਾਲਾ ਵਿਧਾਨ ਸਭਾ ਹਲਕੇ ਵਿਚ ਮਰਜ ਹੋਣ ਤੋਂ ਬਾਅਦ ਇਸ ਇਤਿਹਾਸਕ ਨਗਰੀ ਨੂੰ ਨਾ ਅਕਾਲੀਆਂ ਨੇ ਪੁਛਿਆ ਨਾਂ ਸ੍ਰੋਮਣੀ ਕਮੇਟੀ ਨੇ ਹੋਰ ਪਾਰਟੀਆਂ ਤੋਂ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਏ ।ਅਜ ਸ੍ਰੀ ਮਾਛੀਵਾੜਾ ਸਾਹਿਬ ਦੀ ਹਾਲਤ ਇਹ ਹੈ ਕਿ ਇਸ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਨਾਂ ਤਾਂ ਟੀਚਰ ਹਨ ਨਾਂ ਕੋਈ ਚਪੜਾਸੀ ।ਸਕੂਲਾਂ ਦੀ ਸਫਾਈ ਦਾ ਅਤਿ ਮੰਦਾ ਹਾਲ ਹੈ ।ਸਭ ਸ਼ੜਕਾ ਦਾ ਬੁਰਾ ਹਾਲ ਏ ।ਸਰਕਾਰਾਂ ਨੇ ਮਾਛੀਵਾੜਾ ਦੇ ਨਾਂਮ ਨਾਲ ਠਸਾਬ ਠਤਾਂ ਲਗਾ ਦਿਤਾ ,?ਏ ਭਲਿਓ ਲੋਕੋ ਇਹਨੂੰ ਠਸਾਬ ਠ ਵਾਂਗ ਸਜਾ ਕੇ ਵੀ ਰਖੋ ।ਬਿਜਲੀ ਸਪਲਾਈ ਦਾ ਮੰਦਾ ਹਾਲ ਏ ,ਮੁਲਾਜ਼ਮਾਂ ਦੀ ਗਿਣਤੀ ਰਿਟਾਇਰਮੈਂਟ ਦੇ ਹਿਸਾਬ ਨਾਲ਼ ਘਟਦੀ ਜਾ ਰਹੀ ਹੈ ਨਵਾਂ ਕੋਈ ਆ ਨਹੀਂ ਰਿਹਾ ।ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਸਾਰੀਆਂ ਸ਼ੜਕਾ ਬੁਰੀ ਤਰਾਂ ਬਿਮਾਰ ਨੇ ,ਗੁਰੂ ਘਰ ਦੇ ਸਾਹਮਣੇ ਵਾਲਾ ਚੋਅ (ਨਾਲਾ )ਜਿਸ ਨੂੰ ਕਦੇ ਇਤਿਹਾਸ ਨਾਲ ਜੋੜ ਕੇ ਵੇਖਿਆ ਜਾਂਦਾ ਸੀ ਉਹਦੀ ਹਾਲਤ ਬੇਹਦ ਮਾੜੀ ਹੈ । ਕੋਈ ਸਫਾਈ ਕਰਾ ਕੇ ਰਾਜੀ ਨਹੀਂ ,ਨਗਰ ਕੌਂਸਲ ਹੋਵੇ ਜਾਂ ਡਰੇਨ ਵਿਭਾਗ ਜਾਂ ਫਿਰ ਸ੍ਰੋਮਣੀ ਕਮੇਟੀ ।ਗਲ ਕੀ ਸ੍ਰੀ ਮਾਛੀਵਾੜਾ ਸਾਹਿਬ ਨੇ ਸਾਬ ਬਣਕੇ ਕੁਝ ਨਹੀਂ ਖਟਿਆ ! ਹਾਂ ਬੇਸ਼ਕ ਸ੍ਰੀ ਮਾਛੀਵਾੜਾ ਸਾਹਿਬ ਨੂੰ ਆਪਣੀ ਇਤਿਹਾਸਕ ਮਹਤਤਾ ਦਾ ਪ੍ਰਮਾਣ ਪਤਰ ਲੈਣ ਦੀ ਕਿਸੇ ਸਰਕਾਰ ਜਾਂ ਗੈਰਸਰਕਾਰੀ ਸੰਸਥਾ ਤੋ ਲੋੜ ਨਹੀਂ ਕਿਉਂਕਿ ਸ੍ਰੀ ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਮਹਤਤਾ ਰਹਿੰਦੀ ਦੁਨੀਆਂ ਤਕ ਬਰਕਰਾਰ ਰਹੇਗੀ ।ਪਰ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ੍ਰੀ ਮਾਛੀਵਾੜਾ ਸਾਹਿਬ ਦਾ ਇਤਿਹਾਸ ਵਿਚ ਜਿਡਾ ਵਡਾ ਕਦ ਹੈ ਉਸ ਹਿਸਾਬ ਨਾਲ਼ ਸਮੇਂ ਦੀਆਂ ਸਰਕਾਰਾਂ ਜਾਂ ਸ੍ਰੋਮਣੀ ਕਮੇਟੀ ਨੇ ਇਹਦੀ ਬੇਹਤਰੀ ਲਈ ਅਜੇ ਗਲੋਟੇ ਚੋਂ ਇਕ ਪੂਣੀ ਵੀ ਨਹੀਂ ਕਤੀ ।ਸਿਖ ਇਤਿਹਾਸ ਨਾਲ ਸੰਬੰਧਤ ਕਸਬਿਆਂ ,ਸ਼ਹਿਰਾਂ ਦੇ ਸੁੰਦਰੀਕਰਨ ਲਈ ਸ੍ਰੋਮਣੀ ਕਮੇਟੀ ਨੂੰ ਥੋੜਾ ਬਹੁਤ ਦਸਵੰਦ ਕਢਣਾ ਚਾਹੀਦਾ ਹੈ , ਨਿਰਾ ਪੁਰਾ ਸਰਕਾਰਾਂ ਤੇ ਵੀ ਟੇਕ ਨਹੀਂ ਰਖਣੀ ਚਾਹੀਦੀ ।

Send this to a friend