Skip to content
Independent perspectives. Global stories.
BREAKING

ਆਓ ਬਰਸਾਤਾਂ ਦੇ ਪਾਣੀ ਨੂੰ ਸੰਭਾਲੀਏ

Share this story

ਸੋਕਾ ਇਕ ਹੌਲੀ-ਹੌਲੀ ਵਧਣ ਵਾਲਾ ਸੰਕਟ ਅਤੇ ਅਚਾਨਕ ਸਦਮਾ ਦੇਣ ਵਾਲੀ ਘਟਨਾ ਦੋਵੇਂ ਗਲਾਂ ਹੈ। ਇਹ ਸੰਕਟ ਲਗਾਤਾਰ ਦੇਸ਼ ਹੀ ਨਹੀਂ ਪੂਰੀ ਦੁਨੀਆਂ ਲਈ ਗਹਿਰਾਉਂਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਸਾਲ 2030 ਤਕ ਭਾਰਤ ਦੀ ਜੀਡੀਪੀ ਨੂੰ 6% ਤਕ ਕੇਵਲ ਪਾਣੀ ਦਾ ਮੁਦਾ ਹੀ ਡੇਗ ਦੇਵੇਗਾ। ਖੁਸ਼ਗਵਾਰ ਦੇਸ਼ ਦਖਣੀ ਅਫ਼ਰੀਕਾ ਦੇ ਸ਼ਹਿਰ ਕੈਪਟਾਊਨ ਨੂੰ ਅਜ ਕਲ ਪਾਣੀ ਦੀ ਘਾਟ ਲਈ ਜਾਣਿਆ ਜਾਂਦਾ ਹੈ । ਉਥੇ ਸਮਸਿਆ ਇੰਨੀ ਵਧ ਚੁਕੀ ਹੈ ਕਿ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਵਾਸ਼ਰੂਮ ਦੀ ਬਾਰ ਬਾਰ ਵਰਤੋ ਕਰਨ ਤੋਂ ਰੋਕ ਦਿਤਾ ਜਾਂਦਾ ਹੈ, ਉਥੋਂ ਦੇ ਆਮ ਲੋਕਾਂ ਦਾ ਹਾਲ ਤਾਂ ਪੁਛੋ ਹੀ ਨਾ। ਲੰਘੇ ਮਾਰਚ ਮਹੀਨੇ ਤੋਂ ਭਾਰਤ ਦੇ ਬੰਗਲੌਰ ਸ਼ਹਿਰ ਵਿਚੋਂ ਵੀ ਅਜਿਹੀਆਂ ਖਬਰਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜਿਆਦਾ ਪਿਛੇ ਨਾ ਜਾਈਏ ਜੂਨ ਮਹੀਨੇ ਦੀ ਸ਼ੁਰੂਆਤ ਵਿਚ ਪਹਾੜਾਂ ਦੀ ਰਾਣੀ ਸ਼ਹਿਰ ਸ਼ਿਮਲਾ ਵੀ ਇਹ ਨਜਾਰਾ ਪੇਸ਼ ਕਰ ਚੁਕਿਆ ਹੈ। ਕਲ੍ਹ ਨੂੰ ਇਸ ਤਰ੍ਹਾਂ ਦੀਆਂ ਖ਼ਬਰਾਂ ਪੰਜਾਬ ਤੋਂ ਵੀ ਆਉਣਗੀਆਂ। ਵੈਸੇ ਵੀ ਪਿੰਡ ਕੀੜੀ ਅਫਗਾਨਾਂ ਵਿਚਲੀ ਸ਼ੂਗਰ ਮਿਲ ‘ਤੇ ਸ਼ਹਿਰ ਲੁਧਿਆਣੇ ਦੇ ਬੁਢੇ ਨਾਲੇ ਨੇ ਇਸ ਗਲ੍ਹ ਤੇ ਅਗੇਤੀ ਮੋਹਰ ਪਹਿਲੋ ਹੀ ਲਾਈ ਹੋਈ ਹੈ।
ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ, ਕੈਪਟਾਊਨ ਵਿਚ ‘90 ਦੇ ਦਹਾਕੇ ਤੋਂ ਹੀ ਚੇਤਾਵਨੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਨੇੜਲੇ ਭਵਿਖ ਵਿਚ ਪਾਣੀ ਦੀ ਸੁਰਖਿਆ ਇਕ ਵਡਾ ਮੁਦਾ ਹੋਵੇਗਾ।ਜਿਸਦਾ ਕਾਰਣ ਘਟ ਡੈਮ ਸਟੋਰੇਜ ਸਮਰਥਾ ਅਤੇ ਇਕ ਗਰਮ, ਸੁਕਾ ਵਾਤਾਵਰਣ ਵਲ ਹੋਣ ਵਾਲੀ ਪੂਰਵ ਅਨੁਮਾਨਿਤ ਤਬਦੀਲੀ ਸੀ। ਪਿਛਲੇ ਚਾਰ ਸਾਲਾਂ ਵਿਚ ਡੈਮਾਂ ਦੇ ਪਾਣੀ ਦਾ ਪਧਰ ਦਾ ਲਗਾਤਾਰ ਤੇਜ਼ੀ ਨਾਲ ਘਟ ਰਿਹਾ ਹੈ ਅਤੇ 2017 ਵਿਚ ਡੈਮ ਸਿੰਚਾਈ ਵਾਲੇ ਖੇਤਰਾਂ ਵਿਚ ਬਹੁਤ ਘਟ ਮੀਂਹ ਪੈਣ ਕਾਰਨ ਵੀ ਪਾਣੀ ਕਢਣ ਵਿਚ ਕਈ ਵਾਰ ਵਾਧਾ ਹੋਇਆ ਹੈ। ਜਿਸ ਕਾਰਣ ਅਜਿਹਾ ਲਗਦਾ ਹੈ ਕਿ ਸਥਾਨਕ ਅਤੇ ਕੌਮੀ ਸਰਕਾਰਾਂ ਦੋਵੇਂ ਹੀ ਇਸ ਸੰਕਟ ਲਈ ਤਿਆਰ ਨਹੀਂ ਸਨ। ਇਸੇ ਲਈ ਸੰਕਟ ਦੀ ਤੀਬਰਤਾ ਨੂੰ ਜਲਦ ਜਾਨਣ ਦੀ ਬਜਾਏ ਹਲ ਕਰਨ ਦੇ ਲਈ ਬਹੁਤ ਢਿਲੇ ਰਹੇ।
ਜੇਕਰ ਕੈਪਟਾਊਨ ਦੇ ਹਾਲਾਤਾਂ ਤੋਂ ਜਾਣੂ ਹੋ ਗਏ ਹੋਵੋਂ ਤਾਂ ਜਰਾ ਗਲ ਪੰਜਾਬ ਦੀ ਵੀ ਕਰੀਏ। ਸਰਕਾਰਾਂ ਨੇ ਇਥੇ ਕੀ ਲਲਰ ਲਾਏ ਆ ‘ਤੇ ਕੀ ਲਾਉਣਗੇ ਤੁਸੀਂ ਭਲੀਭਾਂਤ ਜਾਣੂ ਹੋ।ਪੰਜ ਪਾਣੀਆਂ ਦੀ ਧਰਤੀ ਹੁਣ ਪਾਣੀ ਦੇ ਖਤਮ ਹੋਣ ਲਈ ਹੀ ਜਾਣੀ ਜਾਉ, ਸਫੈਦੇ ਦਾ ਇਕ ਦਰਖਤ ਇਕ ਦਿਨ ਵਿਚ 15-20 ਲੀਟਰ ਪਾਣੀ ਚੂਸ ਜਾਂਦਾ ਹੈ ਅਤੇ ਝੋਨਾ ਵੀ ਕੋਈ ਕਸਰ ਨਹੀਂ ਛਡਦਾ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦੋਨੋਂ ਹੀ ਪੰਜਾਬ ਵਿਚ ਇਕ ਸਾਜਿਸ਼ ਅਧੀਨ ਲਿਆਂਦੇ ਗਏ ਸਨ। ਪਰ ਰੌਲਾ ਤਾਂ ਹੈ ਕਿ ਉਚੇ-ਲੰਮੇ ਸਫੈਦੇ ਵਢਕੇ ਅਸੀਂ ਆਪਣੇ ਲਈ ਆਕਸੀਜਨ ਘਟਾਉਣ ਦਾ ਖਤਰਾ ਮੁਲ ਨਹੀਂ ਲੈ ਸਕਦੇ, ਜੋ ਮੁਸ਼ਕਿਲ ਬੈਂਗਲੌਰ ਵਿਚ ਵੀ ਆ ਰਹੀ ਹੈ ਅਤੇ ਝੋਨਾ ਹੁਣ ਪੰਜਾਬ ਦੇ ਕਿਸਾਨਾਂ ਦੀ ਟ੍ਰੇਡ-ਮਾਅਰਕ ਫਸਲ ਬਣ ਚੁਕੀ ਹੈ।
ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਸਾਰ ਦਾ ਦੋ ਤਿਹਾਈ ਹਿਸਾ ਪਾਣੀ ਹੈ, ਇਸ ਲਈ ਪਾਣੀ ਦੁਨੀਆ‘ਤੇ ਕਦੇ ਖਤਮ ਹੋਣ ਵਾਲਾ ਨਹੀਂ ਹੈ। ਪ੍ਰੰਤੂ ਸਮਸਿਆ ਹੈ ਇਸਦੇ ਪ੍ਰਬੰਧਨ ਦੀ। ਟ੍ਰੀਟਮੈਂਟ ਪਲਾਂਟ ਲਗਾਉਣੇ, ਖਰਾਬ ਪਾਣੀ ਨੂੰ ਮੁੜ ਤੋਂ ਪੀਣ ਯੋਗ ਬਣਾਉਣਾ ਇਹ ਸਾਰੇ ਕੰਮ ਕੋਈ ਸੌਖੇ ਨਹੀਂ ਹਨ। ਇਸ ਲਈ ਹਾਲ ਦੀ ਘੜੀ ਜੋ ਸੰਭਵ ਹਲ ਨਜ਼ਰ ਆ ਰਿਹਾ ਹੈ, ਉਹ ਹੈ ਮੀਂਹਾਂ ਦਾ ਪਾਣੀ! ਆਓ ਰੇਨ-ਵਾਟਰ ਹਾਰਵੈਸਟਿੰਗ ਨੂੰ ਉਤਸ਼ਾਹਿਤ ਕਰੀਏ। ਜੋ ਵੀ ਨਵੀਂ ਬਿਲਡਿੰਗ ਬਣ ਰਹੀ ਹੋਵੇ ਉਥੇ ਛਤਾਂ ਦੇ ਪਾਣੀ ਨੂੰ ਸੀਵਰੇਜ਼ ਵਿਚ ਵਿਅਰਥ ਹੋਣ ਦੀ ਥਾਂ ਪਾਈਪਾਂ ਰਾਹੀ ਜਮੀਨ ਦੇ ਅੰਦਰ ਭਿਜਵਾਈਏ। ਛਤਾਂ ਤੇ ਤਰਪਾਲਾਂ ਵਿਛਾਈਏ ਵਡੇ ਟਬ- ਟੈਂਕਰ ਰਖ ਪਾਣੀ ਬਚਾਉਣ ਦਾ ਯਤਨ ਕਰੀਏ। ਪਿਛਲੇ ਦੋ ਕੁ ਵਰੇ ਤੋਂ ਕੁਦਰਤ ਚੰਗੀ ਮਾਨਸੂਨ ਨਾਲ ਸਾਡਾ ਸਾਥ ਦੇ ਰਹੀ ਹੈ ਆਓ ਅਸੀ ਵੀ ਇਸਦਾ ਲਾਹਾ ਉਠਾਈਏ ।

WRITTEN BY