ਪੰਜਾਬੀਆਂ ਦੀ ਜਵਾਨੀ ਦੀਆ ਗੱਲਾਂ ਕਦੇ ਪੂਰੀ ਦੁਨੀਆ ਵਿੱਚ ਹੁੰਦੀਆ ਸੀ,ਇਹਨਾ ਮਿਹਨਤ ਕਸ ਲੋਕਾਂ ਦੀ ਤੂਤੀ ਸਾਰੇ ਸੰਸਾਰ ਵਿੱਚ ਬੋਲਦੀ ਸੀ,ਕੁਦਰਤ ਵੀ ਸਾਡੀ ਧਰਤੀ ਤੇ ਕਦੇ ਰੱਜ ਕੇ ਮਿਹਰਬਾਨ ਸੀ,ਅੱਜ ਸਭ ਕੁਝ ਉਲਟਾ-ਪੁਲਟਾ ਹੋ ਗਿਆ ਪਾਣੀ ਸਾਡਾ ਪਲੀਤ ਹੋ ਗਿਆ,ਹਵਾ ਵੀ ਕਹਿੰਦੇ ਸਾਹ ਲੈਣ ਦੇ ਯੋਗ ਨਹੀ ਰਹੀ,ਅਸੀ ਤਾ ਆਪਣੀ ਧਰਤੀ ਜਿਹਨੂੰ ਅਸੀ ਮਾਂ ਕਹਿੰਦੇ ਹਾਂ ਨੂੰ ਵੀ ਨਸ਼ੇੜੀ ਬਣਾ ਲਿਆ।ਰੰਗਲੇ ਪੰਜਾਬ ਦੀ ਜਵਾਨੀ ਨੂੰ ਪਤਾ ਨਹੀ ਕਿਸ ਚੰਦਰੇ ਦੀ ਨਜਰ ਲੱਗ ਗਈ ਜੋ ਨਸ਼ਿਆ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ,ਚੰਗੇ ਰਹਿਬਰਾ ਦੀ ਘਾਟ ਅੱਜ ਬੜੀ ਸਿਦਤ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ ਕਿਸੇ ਨੇ ਵੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਕੋਈ ਉਪਰਾਲਾ ਨਹੀ ਕੀਤਾ,ਕਿਸੇ ਨੇ ਵੀ ਰੋਜਗਾਰ ਦੇ ਵਸੀਲੇ ਪੈਦਾ ਨਹੀ ਕੀਤੇ,ਇਸ ਕਾਰਨ ਅੱਜ ਕੱਲ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਮਾਪਿਆ ਦੇ ਜਵਾਨ ਪੁੱਤਾਂ ਦੀਆ ਖਬਰਾਂ ਨਾਲ ਅਖਬਾਰਾਂ ਭਰੀਆਂ ਪਈਆ ਹਨ,ਸਰਕਾਰਾ ਆਉਦੀਆ ਜਾਦੀਆ ਰਹਿੰਦੀਆ ਹਨ ਕਿਸੇ ਨੇ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀ ਲਿਆ ਇੱਕ ਪਾਰਟੀ ਦੂਸਰੀ ਪਾਰਟੀ ਉਪਰ ਨਸ਼ੇ ਦਾ ਇਲਜਾਮ ਲਗਾ ਕੇ ਸੱਤਾ ਵਿੱਚ ਆ ਜਾਦੀ ਹੈ ਨਸ਼ਿਆ ਨੂੰ ਠੱਲ ਪਾਉਣ ਵਾਸਤੇ ਫਿਰ ਉਹ ਵੀ ਕੁਝ ਨਹੀ ਕਰਦੇ,ਹੁਣ ਪਹਿਲੀ ਪਾਰਟੀ ਦੂਸਰੀ ਪਾਰਟੀ ਤੇ ਨਸ਼ਿਆ ਦਾ ਦੋਸ ਲਗਾ ਕੇ ਸੱਤਾ ਵਿੱਚ ਆ ਜਾਵੇਗੀ ਪਰ ਪੰਜਾਬ ਨੂੰ ਲੱਗੇ ਇਸ ਨਸ਼ੇ ਦੇ ਕੋਹੜ ਦਾ ਇਲਾਜ ਕੋਈ ਨਹੀ ਕਰ ਰਿਹਾ।ਕੁਝ ਤਾ ਫਰਜ ਮਾਪਿਆ ਦਾ ਵੀ ਬਣਦਾ ਹੈ ਉਹ ਆਪਣੇ ਜਵਾਨ ਹੋ ਰਹੇ ਬੱਚਿਆ ਦੀ ਸੰਗਤ ਤੇ ਨਜਰ ਰੱਖਣ,ਕੁਝ ਨੋਜਵਾਨ ਵੀ ਸਬਰ ਤੋ ਕੰਮ ਲੈਣ,ਕੁਝ ਸਰਕਾਰਾ ਨੂੰ ਵੀ ਪੜੇ ਲਿਖੇ ਬੇਰੋਜਗਾਰ ਘੁੰਮ ਰਹੇ ਨੌਜਵਾਨਾ ਵਾਸਤੇ ਰੋਜਗਾਰ ਦੇ ਮੋਕੇ ਪੈਦਾ ਕਰਨੇ ਚਾਹੀਦੇ ਹਨ,ਪਹਿਲਾ ਕਾਲਜਾ ਦੁਆਰਾ ਡਿਗਰੀਆ-ਡਿਪਲੋਮੇ ਦੇਣ ਦੇ ਬਹਾਨੇ ਮਾਪਿਆ ਦੀ ਲੁੱਟ ਕੀਤੀ ਜਾਦੀ ਹੈ,ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਜੋ ਬੱਚਾ ਕੋਰਸ ਕਰਦਾ ਉਸ ਨੂੰ ਉਸ ਦੇ ਵਿਸੇ ਤੇ ਰੋਜਗਾਰ ਮਿਲਣ ਦੀ ਗਾਰੰਟੀ ਹੋਣੀ ਚਾਹੀਦੀ ਹੈ,ਜੇਕਰ ਸਰਕਾਰ ਰੋਜਗਾਰ ਨਹੀ ਦੇ ਸਕਦੀ ਤਾ ਕੋਰਸਾ ਦੇ ਨਾਂ ਤੇ ਲੱਖਾ ਰੁਪੈ ਫੀਸਾ ਵਸੂਲਣ ਦਾ ਵੀ ਹੱਕ ਨਹੀ ਹੋਣਾ ਚਾਹੀਦਾ।ਇਹਨਾ ਕੁਝ ਕਾਰਨਾ ਕਰਕੇ ਮਯੂਸ ਹੋਇਆ ਨੋਜਵਾਨ ਨਸ਼ੇ ਦੀ ਦਲਦਲ ਵਿੱਚ ਜਾ ਫਸਦਾ ਹੈ ਜਿਸ ਦਾ ਖਾਤਮਾ ਉਸ ਦੀ ਮੌਤ ਨਾਲ ਹੁੰਦਾ ਹੈ ਇਸ ਵਿਸੇ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਬੁੱਧੀਜੀਵੀਆ ਨੂੰ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ।
ਕੌਣ ਕਰੇਗਾ ਇਲਾਜ ਪੰਜਾਬ ਨੂੰ ਲੱਗੇ ਨਸ਼ੇ ਦੇ ਕੋਹੜ ਦਾ



