ਅਜ ਦਾ ਯੁਗ ਵਿਗਿਆਨ ਦਾ ਯੁਗ ਹੈ। ਵਿਗਿਆਨ ਨੇ ਇੰਨੀ ਤਰਕੀ ਕਰ ਲਈ ਹੈ ਕਿ ਮਨੁਖ ਲਈ ਅਨੇਕਾਂ ਹੀ ਸੁਖ ਸਾਧਨ ਵਿਕਸਿਤ ਕਰ ਲਏ ਹਨ। ਵਿਗਿਆਨ ਦੀ ਬਦੌਲਤ ਹੀ ਮਸ਼ੀਨੀਕਰਨ ਹੋਇਆ ਹੈ। ਮਸ਼ੀਨਾਂ ਦੇ ਆਉਣ ਨਾਲ ਜਿਥੇ ਹਰ ਕੰਮ ਸੁਖਾਲਾ ਹੋਇਆ ਹੈ, ਉਥੇ ਸਮੇਂ ਦੀ ਬਚਤ ਵੀ ਹੋਈ ਹੈ। ਛੋਟੇ ਤੋਂ ਛੋਟਾ ਤੇ ਵਡੇ ਤੋਂ ਵਡਾ ਕੰਮ ਹੁਣ ਮਸ਼ੀਨਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ ਪਰ ਮਸ਼ੀਨੀਕਰਨ ਨੇ ਮਨੁਖ ਤੋਂ ਬਹੁਤ ਕੁਝ ਖੋਹਿਆ ਵੀ ਹੈ। ਪੰਜਾਬ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ । ਅਜ ਦੀ ਨਵੀਂ ਪੀੜ੍ਹੀ ਨੇ ਆਪਣੇ ਪੁਸ਼ਤੈਨੀ ਧੰਦਿਆਂ ਨੂੰ ਪਿਛੇ ਛਡ ਦਿਤਾ ਹੈ। ਖੇਤੀਬਾੜੀ ਦੀ ਗਲ ਕਰੀਏ ਤਾਂ ਪਹਿਲਾਂ ਇਸ ਕੰਮ ਵਿਚ ਹਥੀਂ ਬਣਾਏ ਸੰਦਾਂ ਦੀ ਵਰਤੋਂ ਹੁੰਦੀ ਸੀ। ਪਹਿਲਾਂ ਹਰ ਇਕ ਪਿੰਡ ਵਿਚ ਖੇਤੀ ਨਾਲ ਸਬੰਧਤ ਸੰਦ ਬਣਾਉਣ ਲਈ ਲੁਹਾਰ ਅਤੇ ਤਰਖਾਣ ਹੁੰਦੇ ਸੀ। ਉਹ ਹਥਾਂ ਨਾਲ ਹੀ ਅਨੇਕਾਂ ਮਜ਼ਬੂਤ ਸੰਦ ਘੜਦੇ ਤੇ ਦਾਤੀਆਂ, ਕਹੀਆ, ਖੁਰਪੇ, ਜਿੰਦਰੇ ਆਦਿ ਬਣਾਉਂਦੇ ਸਨ। ਪਿੰਡਾਂ ਦੇ ਹਰ ਇਕ ਘਰ ਵਿਚ ਇਨ੍ਹਾਂ ਦੀ ਵਰਤੋਂ ਤੇ ਜ਼ਰੂਰਤ ਆਮ ਹੁੰਦੀ ਸੀ। ਪਹਿਲਾਂ ਗਾਡੀ ਲੁਹਾਰ ਵੀ ਪਿੰਡਾਂ ਵਿਚ ਘੁੰਮਦੇ ਸਨ ਤੇ ਗਡਿਆਂ ‘ਤੇ ਸਾਮਾਨ ਲਦ ਕੇ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਸਨ। ਇਨ੍ਹਾਂ ਦੀ ਰਹਿਣ ਦੀ ਕੋਈ ਪਕੀ ਰਿਹਾਇਸ਼ ਨਹੀਂ ਹੁੰਦੀ ਸੀ ਤੇ ਇਹ ਵੀ ਲੋਹੇ ਨੂੰ ਕੁਟ ਕੇ ਸੰਦ ਬਣਾਉਂਦੇ ਸਨ। ਹਥਿਆਰ ਬਣਾਉਣਾ, ਬਠਲਾਂ ਦੇ ਥਲੇ ਲਾਉਣਾ ਤੇ ਪਸ਼ੂਆਂ ਦੇ ਖੁਰ ਬਣਾਉਣਾ ਇਨ੍ਹਾਂ ਦਾ ਮੁਖ ਕੰਮ ਹੁੰਦਾ ਸੀ। ਇਹ ਰੰਬੇ, ਛਕੇ, ਬਾਲਟੀਆਂ, ਤਕਲੇ, ਤਸਲੇ ਤੇ ਛੁਰੀਆਂ ਆਦਿ ਸੰਦ ਬਹੁਤ ਹੀ ਆਸਾਨੀ ਨਾਲ ਬਣਾ ਲੈਂਦੇ ਸਨ। ਹੁਣ ਸਮੇਂ ਦੇ ਨਾਲ ਲੋਕਾਂ ਦੀ ਜ਼ਰੂਰਤਾਂ ਵੀ ਬਦਲ ਗਈਆਂ ਹਨ। ਗਡੀ ਲੁਹਾਰ ਵੀ ਹੁਣ ਵਿਰਲੇ ਹੀ ਨਜ਼ਰ ਆਉਂਦੇ ਹਨ। ਗਡੀ ਲੁਹਾਰਾਂ ਦਾ ਕੰਮ ਨਾਂ-ਮਾਤਰ ਹੀ ਰਹਿ ਗਿਆ ਹੈ, ਕਿਉਂਕਿ ਅਜ ਦੇ ਸਮੇਂ ਲੋਕ ਬਿਜਲਈ, ਪਲਾਸਟਿਕ ਤੇ ਮਸ਼ੀਨੀ ਵਸਤੂਆਂ ਜ਼ਿਆਦਾ ਵਰਤਦੇ ਹਨ। ਲੋਹੇ ਦੀਆਂ ਵਸਤੂਆਂ ਲੋਕਾਂ ਨੂੰ ਪੁਰਾਣੇ ਸਮੇਂ ਦਾ ਕਬਾੜ ਨਜ਼ਰ ਆਉਂਦਾ ਹੈ। ਪੁਰਾਤਨ ਸਮੇਂ ਵਿਚ ਹਥੀਂ ਬਣੀਆਂ ਵਸਤੂਆਂ ਦੀ ਅਹਿਮੀਅਤ ਜ਼ਿਆਦਾ ਹੁੰਦੀ ਸੀ। ਲੋਕ ਹਥਾਂ ਨਾਲ ਮਿਹਨਤ ਕਰਦੇ ਤੇ ਆਖਦੇ ਸਨ ਕਿ ਹਥੀਂ ਕਿਰਤ ਕਰਨ ਨਾਲ ਘਰ ਵਿਚ ਬਰਕਤ ਰਹਿੰਦੀ ਹੈ ਪਰ ਹੁਣ ਹਥੀਂ ਕਿਰਤ ਦੇ ਮਾਅਨੇ ਹੀ ਗੁਆਚ ਗਏ ਹਨ। ਪਿੰਡਾਂ ਵਿਚ ਲੁਹਾਰਾਂ ਦਾ ਸੰਦ ਬਣਾਉਣ ਦਾ ਕੰਮ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਜਦਕਿ ਸ਼ਹਿਰਾਂ ਵਿਚ ਇਹ ਨਾਂ-ਮਾਤਰ ਹੀ ਨਜ਼ਰ ਆਉਂਦੇ ਹਨ। ਖੇਤੀ ਦੇ ਸੰਦਾਂ ਦੀ ਜ਼ਿਆਦਾਤਰ ਵਰਤੋਂ ਹਾੜ੍ਹੀ ਦੇ ਸ਼ੀਜਨ ਵਿਚ ਹੁੰਦੀ ਸੀ ਪਰ ਹੁਣ ਹਾੜ੍ਹੀ ਕੰਬਾਈਨਾਂ ਨਾਲ ਹੀ ਵਡੀ ਜਾਂਦੀ ਹੈ। ਇਸ ਕਾਰਨ ਹਥੀਂ ਕਿਰਤ ਕਰਨ ਵਾਲਿਆਂ ਦਾ ਰੁਜ਼ਗਾਰ ਖੁਸ ਗਿਆ ਹੈ। ਖੇਤੀਬਾੜੀ ਦੇ ਸੰਦ ਮਸ਼ੀਨੀਕਰਨ ਦੀ ਭੇਟ ਚੜ੍ਹਨ ਕਾਰਨ ਕਾਰੀਗਰ ਜਾਂ ਤਾਂ ਆਪਣਾ ਕਿਤਾ ਬਦਲ ਰਹੇ ਹਨ ਜਾਂ ਮਸ਼ੀਨਾਂ ਨਾਲ ਤਿਆਰ ਸੰਦ ਵੇਚਣ ਲਈ ਮਜਬੂਰ ਹਨ। ਖੇਤੀ ਵਿਚ ਹੁਣ ਕੰਬਾਈਨਾਂ, ਟਰੈਕਟਰਾਂ, ਕੰਪਿਊਟਰ ਕਰਾਹੇ, ਤਵੀਆਂ ਤੇ ਸੀ-ਡਰਿਲ ਆਦਿ ਦੀ ਵਰਤੋਂ ਵਧੀ ਹੈ, ਜਦੋਂਕਿ ਦਾਤੀ, ਕਹੀ ਤੇ ਖੁਰਪੇ ਦਾ ਕੰਮ ਘਟ ਗਿਆ ਹੈ। ਖੇਤੀ ਵਿਚ ਸੰਦਾਂ ਦੀ ਵਰਤੋਂ ਘਟਣ ਕਰਕੇ ਪੁਰਾਣੇ ਸੰਦਾਂ ਦੀ ਮੁਰੰਮਤ ਕਰਵਾਉਣ ਜਾ ਕਰਣ ਵਾਲਾ ਵੀ ਕੋਈ ਨਜ਼ਰ ਨਹੀਂ ਆਉਦਾ। ਲੁਹਾਰ ਭਾਈਚਾਰੇ ਦੀ ਨੌਜਵਾਨ ਪੀੜੀ ਵੀ ਪੁਸ਼ਤੈਨੀ ਧੰਦੇ ਨੂੰ ਤਿਆਗ ਕੇ ਰੁਜ਼ਗਾਰ ਲਈ ਹੋਰ ਕੰਮ ਕਰਨ ਲਗੀ ਹੈ। ਅਜ-ਕਲ੍ਹ ਦੇ ਨੌਜਵਾਨ ਉਂਜ ਵੀ ਹਥੀਂ ਕਿਰਤ ਕਰਨ ਤੋਂ ਵੀ ਕਤਰਾਉਂਦੇ ਹਨ। ਮਸ਼ੀਨੀਕਰਨ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ ਪਰ ਨੌਜਵਾਨਾਂ ਨੂੰ ਹਥੀਂ ਕਿਰਤ ਦੀ ਆਦਤ ਪਾਉਣੀ ਜ਼ਰੂਰੀ ਹੈ ਤਾਂ ਜੋ ਉਹ ਜ਼ਿੰਦਗੀ ਵਿਚ ਮਿਹਨਤ ਕਰਨ ਤੋਂ ਨਾ ਭਜਣ, ਕਿਉਂਕਿ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਕਿਸਾਨਾਂ ਨੂੰ ਇਹ ਸਲਾਹ ਦਿਤੀ ਜਾ ਰਹੀ ਹੈ ਕਿ ਕੁਝ ਸਮੇਂ ਬਾਅਦ ਬੀਜ ਬਦਲ ਲਿਆ ਜਾਵੇ । ਪਾਣੀ ਖੇਤੀ ਦੀ ਜਾਨ ਹੈ, ਪਿਛਲੇ ਸਾਲਾਂ ਵਿਚ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਉਤਰਨ ਨਾਲ ਭਿਆਨਕ ਸਥਿਤੀ ਬਣੀ ਹੈ ਜਿਸ ਨੂੰ ਹਲ ਕਰਨ ਲਈ ਵਿਗਿਆਨੀਆਂ ਅਤੇ ਸਰਕਾਰ ਵਲੋ ਠੋਸ ਉਪਰਾਲੇ ਕੀਤੇ ਗਏ ਹਨ ।
ਝੋਨੇ ਦੀ ਅਗੇਤੀ ਬੀਜਾਈ ਨੂੰ ਰੋਕਣ ਨਾਲ ਪਾਣੀ ਦੀ ਸਮਸਿਆ ਨੂੰ ਠਲ ਪਈ ਹੈ । ਯੂਨੀਵਰਸਿਟੀ ਵਲੋਂ ਵਖ-ਵਖ ਫ਼ਸਲਾਂ ਲਈ ਪਾਣੀ ਦੀ ਸੁਚਜੀ ਵਰਤੋਂ ਸਬੰਧੀ ਤਕਨੀਕਾਂ ਦਾ ਵਿਕਾਸ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਕਿਸਾਨਾਂ ਨੇ ਭਰਵਾਂ ਹੁੰਗਾਰਾਂ ਦਿਤਾ ਹੈ । ਪਾਣੀ ਦੀ ਸਹੀ ਸੰਭਾਲ ਸਾਡੀ ਸਮਾਜਕ ਅਤੇ ਨੈਤਿਕ ਜਿੰਮੇਵਾਰੀ ਹੈ ਕਿਉਂਕਿ ਅਸੀਂ ਜੇ ਹੁਣ ਹਰਕਤ ਵਿਚ ਨਾ ਆਏ ਤਾਂ ਭਵਿਖ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਪੰਜਾਬ ਵਿਚ ਤਕਰੀਬਨ ਬਾਰਾਂ ਲਖ ਪਰਿਵਾਰ ਕਿਸਾਨੀ ਕਰਦੇ ਹਨ ਜਿਨ੍ਹਾਂ ਵਿਚ ਬਹੁਤਾਤ ਛੋਟੇ ਕਿਸਾਨਾਂ ਦੀ ਹੈ । ਛੋਟੇ ਖੇਤਾਂ ਦੀਆਂ ਆਪਣੀਆਂ ਸਮਸਿਆਵਾਂ ਹਨ ਕਿਉਂਕਿ ਉਹਨਾਂ ਵਲੋਂ ਮਸ਼ੀਨੀ ਵਿਧੀਆਂ ਅਪਨਾਉਣਾ ਕਠਿਨ ਹੁੰਦਾ ਹੈ । ਛੋਟੇ ਕਿਸਾਨਾਂ ਲਈ ਯੂਨੀਵਰਸਿਟੀ ਵਲੋਂ ਅਨੇਕਾਂ ਤਰ੍ਹਾਂ ਦੇ ਵਿਕਲਪ ਸੁਝਾਏ ਗਏ ਹਨ ਜਿਨ੍ਹਾਂ ਵਿਚ ਨੈਂਟ ਹਾਊਸ ਤਕਨੀਕ, ਪੋਲੀਥੀਨ ਸੁਰੰਗ ਦੀ ਖੇਤੀ, ਬੀਜ ਉਤਪਾਦਨ, ਫੁਲਾਂ ਦੀ ਕਾਸ਼ਤ ਅਤੇ ਨਰਸਰੀ ਉਤਪਾਦਨ ਤੋਂ ਇਲਾਵਾ ਖੇਤੀ ਸਹਾਇਕ ਧੰਦੇ ਜਿਵੇਂ ਕਿ ਖੁੰਭਾ ਦੀ ਕਾਸ਼ਤ, ਮਧੂ-ਮਖੀ ਪਾਲਣ ਅਤੇ ਮੁਰਗੀ ਪਾਲਣ ਆਦਿ ਮਹਤਵਪੂਰਨ ਹਨ। ਕਿਸਾਨ ਯੂਨੀਵਰਸਿਟੀ ਮਾਹਰਾਂ ਨਾਲ ਰਾਬਤਾ ਕਾਇਮ ਕਰਕੇ ਸਿਖਲਾਈ ਅਤੇ ਅਗਵਾਈ ਲੈ ਸਕਦੇ ਹਨ । ਇਸ ਤੋਂ ਇਾਲਵਾ ਤੁੜਾਈ ਤੋਂ ਬਾਅਦ ਖੇਤੀ ਉਤਪਾਦਨ ਦੀ ਸਾਂਭ-ਸੰਭਾਲ ਅਤੇ ਭੰਡਾਰਣ ਵੇਲੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ । ਇਸ ਬਾਰੇ ਕਿਸਾਨਾਂ ਨੂੰ ਸਮੇਂ-ਸਮੇਂ ਤੇ ਸਿਖਲਾਈ ਦਿਤੀ ਜਾਂਦੀ ਹੈ। ਅਜੋਕੇ ਮਸ਼ੀਨੀ ਅਤੇ ਤਕਨੀਕੀ ਯੁਗ ਵਿਚ ਦੂਜੀ ਪੀੜ੍ਹੀ ਦੀਆਂ ਮਸ਼ੀਨਾਂ ਜਿਨ੍ਹਾਂ ਵਿਚ ਹੈਪੀ ਸੀਡਰ, ਕੰਪਿਊਟਰ ਕਰਾਹਾ, ਗੰਨਾ ਲਗਾਉਣ ਵਾਲੀ ਮਸ਼ੀਨ ਆਦਿ ਮਸ਼ੀਨਾਂ ਨੂੰ 50 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਇਆ ਜਾਂਦਾ ਹੈ । ਇਹ ਵਡ ਅਕਾਰੀ ਮਸ਼ੀਨਾਂ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ ਇਨ੍ਹਾਂ ਲਈ ਕਿਰਾਏ ਤੇ ਇਹਨਾਂ ਮਸ਼ੀਨਾ ਦੀ ਵਰਤੋਂ ਬਾਰੇ ਸਲਾਹ ਦਿਤੀ ਜਾਂਦੀ ਹੈ ।
ਰਾਜ ਸਰਕਾਰ ਵਲੋਂ ਵੀ ਸਹਿਕਾਰੀ ਸੁਸਾਇਟੀਆਂ ਨੂੰ ਅਜਿਹੀਆਂ ਮਸ਼ੀਨੀ ਉਪਲਬਧ ਕਰਵਾਉਣ ਲਈ ਮਾਲੀ ਸਹਾਇਤਾ ਦਿਤੀ ਜਾਂਦੀ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨਾਂ ਤੇ ਕਿਰਸਾਨੀ ਦੀ ਹਾਲਤ ਬਿਹਤਰ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਹਨ? ਖੇਤੀਬਾੜੀ ਵਿਸੇ ਦੇ ਅਧਿਆਪਨ ਬਾਰੇ ਜਾਣਕਾਰੀ ਹੋਣ ਦੇ ਨਾਤੇ ਮੇਰਾ ਮੁਢਲਾ ਫਰਜ ਬਣਦਾ ਹੈ ਕੀ ਮੈਂ ਇਸ ਲੇਖ ਰਾਹੀ ਭਾਰਤ ਦੇ ਕਿਸਾਨ ਨੂੰ ਲਾਹੇਵੰਦ ਖੇਤੀ ਲਈ ਵਿਗਿਆਨਕ ਸੋਚ ਅਪਣਾਓ ਬਾਰੇ ਦਸਾ ਤਾ ਜੋ ਊਹ ਅਪਣੇ ਇਸ ਖਿਤੇ ਨੂੰ ਹੋਰ ਅਗੇ ਲੇ ਕੇ ਜਾਣ ?



