ਖ਼ਬਰ ਹੈ ਕਿ ਸਵਿਸ ਬੈਂਕਾਂ ‘ਚ ਭਾਰਤੀਆਂ ਵਲੋਂ ਰਖਿਆ ਗਿਆ ਪੈਸਾ 2017 ‘ਚ 50 ਫੀਸਦੀ ਵਧਕੇ 7000 ਕਰੋੜ ਜਾਣੀ ਡੇਢ ਗੁਣਾ ਹੋ ਗਿਆ ਹੈ।ਸਾਲਾਨਾ ਅੰਕੜਿਆਂ ਮੁਤਾਬਕ 2017 ਵਿਚ ਭਾਰਤੀ ਨਾਗਰਿਕਾਂ ਦੇ ਮੁਕਾਬਲੇ ਸਵਿਸ ਬੈਕਾਂ ਦੇ ਵਿਸ਼ਵ ਭਰ ਦੇ ਗਾਹਕਾਂ ਦਾ ਕੁਲ ਪੈਸਾ ਤਿੰਨ ਫੀਸਦੀ ਵਾਧੇ ਨਾਲ 100 ਲਖ ਕਰੋੜ ਹੋ ਗਿਆ। ਭਾਰਤ ਵਲੋਂ ਉਥੇ ਜਮ੍ਹਾਂ ਸ਼ਕੀ ਕਾਲੇ ਧੰਨ ਤੇ ਸ਼ਿਕੰਜਾ ਕਸਣ ਦਰਮਿਆਨ ਤਿੰਨ ਸਾਲ ਲਗਾਤਾਰ ਪੈਸਾ ਘਟਣ ਪਿਛੋਂ ਪਹਿਲੀ ਵੇਰ ਇਹ ਡੇਢ ਗੁਣਾ ਵਾਧਾ ਵੇਖਣ ਨੂੰ ਮਿਲਿਆ।
ਹੈ ਤਾਂ ਮਾਇਆ ਹਥਾਂ ਦੀ ਮੈਲ, ਪਰ ਹੈ ਨਿਰੀ ਨਾਗਣੀ। ਇਹ ਤਾਂ ਸਾਂਭਣੀ ਹੀ ਪੈਂਦੀ ਹੈ। ਗੁਸਲਖਾਨਿਆਂ ‘ਚ, ਤਹਿਖਾਨਿਆਂ ‘ਚ, ਅੰਦਰਲੀਆਂ ਜੇਬਾਂ ‘ਚ ਅਤੇ ਨਾ ਸਰਦੇ ਨੂੰ ਬੈਂਕਾਂ ‘ਚ। ਉਂਜ ਭਾਈ ਮਾਇਆ ਚਾਹੀਦੀ ਕੀਹਨੂੰ ਨਹੀਂ? ਮੋਦੀ ਨੇ ਮਾਇਆ ਮੰਗੀ,ਉਹਦੇ ਵਿਹੜੇ ਧੜਾ-ਧੜ ਡਿਗੀ। ਠਸ਼ਾਹਠ ਨੇ ਮਾਇਆ ਚਾਹੀ, ਉਹਦੇ ਦੁਆਲੇ ਧੰਨ ਦੇ ਅੰਬਾਰ ਲਗ ਗਏ। ਅੰਬਾਰ ਐਨੇ ਲਗ ਗਏ ਕਿ ਸਾਂਭੀ ਨਾ ਜਾਵੇ। ਨੋਟਬੰਦੀ ਤੋਂ ਮਿਲੇ ਕਾਲੇ ਧੰਨ ਨਾਲ ਦੇਸ਼ ਦੀਆਂ ਬੈਂਕਾਂ ਭਰ ਗਈਆਂ ਤਾਂ ਫਿਰ ਰਖਣ ਨੂੰ ਥਾਂ ਚਾਹੀਦੀ ਸੀ! ਦੁਨੀਆਂ ਦੀਆਂ ਬੈਂਕਾਂ, ਆਹ ਆਪਣੇ ਹਿੰਦੋਸਤਾਨੀਆਂ ਦੇ ਠਕਾਲੇ ਧੰਨਠ ਨਾਲ ਧੜਾ-ਧੜ ਭਰ ਗਈਆਂ। ਘਰ ਭਰ ਗਿਆ, ਬਾਰ ਭਰ ਗਿਆ, ਤਾਂ ਪੈਸਾ ਤਾਂ ਭਾਈ ਕਿਧਰੇ ਰਖਣਾ ਹੀ ਸੀ। ਗੁਆਢੀਆਂ ਦਾ ਘਰ ਭਰ ਲਿਆ। ਅਤੇ ਸਵਿਸ ਬੈਂਕ ਤਾਂ ਭਾਈ ਸੁਰਖਿਅਤ ਥਾਂ ਹੈ, ਕਾਲੇ-ਚਿਟੇ ਧੰਨ ਲਈ।
ਸੁਣਿਆ ਸੀ ਕਾਲਾ ਧੰਨ ਚਿਟਾ ਹੋਊ। ਸੁਣਿਆ ਸੀ ਗਰੀਬ ਦੀ ਹਰ ਗੋਲਕ ‘ਚ 15 ਲਖ ਪਊ। ਸੁਣਿਆ ਸੀ ਹਰ ਸਿਰ ‘ਤੇ ਛਤ ਹੋਊ। ਸੁਣਿਆ ਸੀ ਠਗੀ, ਚੋਰੀ, ਭ੍ਰਿਸ਼ਟਾਚਾਰ, ਧੌਂਸ ਬੰਦ ਹੋਊ। ਸੁਣਿਆ ਸੀ ਰਾਮ ਦਾ ਰਾਜ ਆਊ, ਜਿਥੇ ਸਭ ਦਾ ਵਿਕਾਸ ਹੋਊ। ਸੁਣਿਆ ਸੀ,ਦੇਸ਼ ‘ਚ ਕੋਈ ਵੀ ਨਿਰਾਸ਼ ਨਾ ਹੋਊ। ਪਰ ਕਵੀ ਭਜਨ ਵਿਰਕ ਦੇ ਕਹਿਣ ਵਾਂਗਰ ਲਗਦਾ ਤਾਂ ਇਵੇਂ ਆ, ਠਠਗਾਂ ਦਾ ਹੀ ਸਾਥ ਨਿਭਾਉਂਦੇ ਠਗਾਂ ਦੇ ਸਿਰਨਾਵੇਂ, ਖ਼ੁਦ ਨੂੰ ਉਹ ਦਰਸਾਉਂਦੇ ਭਾਵੇਂ ਨਬੀਆਂ ਦੇ ਸਿਰਨਾਵੇਂਠ।
ਪੌਣੀ ਸਦੀ ਆਜ਼ਾਦੀ ਦੀ ਲੰਘ ਗਈ ਏ, ਮਰਨ ਲਈ ਸਹੂਲਤਾਂ ਸਾਰੀਆਂ ਜੀ!
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਸਮਝੇ ਜਾਂਦੇ ਰਾਣਾ ਗੁਰਜੀਤ ਸਿੰਘ(ਸਾਬਕਾ ਮੰਤਰੀ) ਨੇ ਇਕ ਨਿਜੀ ਟੀ ਵੀ ਚੈਨਲ ਨੂੰ ਬਿਆਨ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਕਿੰਤੂ ਪ੍ਰੰਤੂ ਕੀਤਾ ਅਤੇ ਇਥੋਂ ਤਕ ਕਹਿ ਦਿਤਾ ਕਿ ਇਥੇ ਕੋਈ ਸੁਣਨ ਵਾਲਾ ਹੋਈ ਨਹੀਂ ਹੈ ਤੇ ਸੁਣਾਈਏ ਕਿਸਨੂੰ? ਰਾਣਾ ਗੁਰਜੀਤ ਸਿੰਘ ਨੇ ਅਫ਼ਸਰਸ਼ਾਹੀ ‘ਤੇ ਕੋਈ ਸੁਣਵਾਈ ਨਾ ਹੋਣ ਦੀ ਗਲ ਆਖੀ ਹੈ। ਰਾਣਾ ਨੇ ਮੰਨਿਆ ਕਿ ਪੰਜਾਬ ‘ਚੋਂ ਨਸ਼ੇ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਤੇ 36 ਮਹੀਨਿਆਂ ਬਾਅਦ ਸਰਕਾਰ ਚਲੇ ਜਾਣੀ ਹੈ।
ਪਹਿਲਾਂ ਤਾਂ ਕਹਿੰਦੇ ਸੀ ਕਿ ਹਾਲਾਤ ਦੇਸ਼ ਦੀ ਹੋਈ ਏ ਬੜੀ ਪਤਲੀ, ਕੀਹਦੀ ਨਜ਼ਰ ਚੰਦਰੀ ਯਾਰੋ ਵਾਰ ਕਰ ਗਈ। ਸਾਡੀ ਮਹਿਕਦੀ ਟਹਿਕਦੀ ਜ਼ਿੰਦਗੀ ਨੂੰ ਭੁਖ, ਨੰਗ, ਗਰੀਬੀ ਲੰਗਾਰ ਕਰ ਗਈ! ਪਰ ਹੁਣ ਤਾਂ ਯਾਰੋ ਆਹ ਪੰਜਾਬ ਜਿਥੇ ਦੇ ਲੋਕ ਖੁਸ਼ ਵਸਦੇ ਸਨ , ਉਥੇ ਤਾਂ ਹੁਣ ਖੁਸ਼ੀਆਂ ਦੀ ਨਹੀਂ, ਨਸ਼ਿਆਂ ਦੀ ਬਹਾਰ ਆਈ ਹੋਈ ਆ। ਹੁਣ ਤਾਂ ਯਾਰੋ ਆਹ ਪੰਜਾਬ ਦੇ, ਹਰ ਪਿੰਡ, ਹਰ ਸ਼ਹਿਰ ਦੇ, ਹਰ ਮੁਹਲੇ ਨੌਜਵਾਨਾਂ ਦੇ ਸਥਰ ਵਿਛਦੇ ਜਾ ਰਹੇ ਹਨ। ਨਾ ਪੰਜਾਬ ਨੂੰ ਚਿਟੇ ਛਡਿਆ, ਨਾ ਕਾਲੀ ਨਾਗਣੀ ਨੇ। ਨਾ ਪੰਜਾਬ ਨੂੰ ਟੀਕਿਆਂ ਛਡਿਆ, ਨਾ ਕਿਰਲੀਆਂ ਸਪਾਂ ਦੇ ਡੰਗਾਂ ਨੇ। ਨਾ ਪੰਜਾਬ ਨੂੰ ਭਾਈ ਤਸਕਰਾਂ ਛਡਿਆ, ਨਾ ਮਾਫ਼ੀਏ ਨੇ। ਨਾ ਪੰਜਾਬ ਨੂੰ ਮੋਟੇ ਢਿਡਾਂ ਵਾਲੇ ਭ੍ਰਿਸ਼ਟਾਚਾਰੀਆਂ ਕਾਸੇ ਯੋਗਾ ਛਡਿਆ, ਨਾ ਪੰਜਾਬ ਦੇ ਠਵੋਟਾਂ ਕੁਟਠ ਸਵਾਰਥੀ ਨੇਤਾਵਾਂ ਨੇ।
ਕਿੰਨਾ ਅਹਿਸਾਨ ਕੀਤਾ ਇਹਨਾ ਲੋਕਾਂ ਸਾਡੇ ਪਿਆਰੇ ਪੰਜਾਬ ਤੇ ਕੀਟਨਾਸ਼ਕਾਂ ਖਾਦਾਂ ਦੀ ਭਰਮਾਰ ਕਰ ਦਿਤੀ। ਲਾਲ ਦੇ ਥਾਂ ਲਹੂ ਚਿਟਾ ਕਰ ਦਿਤਾ। ਤੇ ਫਿਰ ਚਿਟਾ ਚਾਰੇ ਪਾਸੇ ਵਰਤਾ ਦਿਤਾ। ਖੁਸ਼ੀਆਂ ਖੇੜੇ, ਚਾਅ ਮਲਾਰਾਂ ਦੀ ਥਾਂ ਮੌਤ ਦਾ ਛਿਟਾ ਚਾਰੇ ਬੰਨੇ ਦੇ ਦਿਤਾ। ਤੇ ਹੁਣ ਸੋਹਣੇ ਦੇਸ਼ ਪੰਜਾਬ ਦੀ ਹਾਲਤ ਇਹ ਆ ਠਪੌਣੀ ਸਦੀ ਆਜ਼ਾਦੀ ਦੀ ਲੰਘ ਗਈ ਏ, ਮਰਨ ਲਈ ਸਹੂਲਤਾਂ ਸਾਰੀਆਂ ਜੀਠ।
ਨਾ ਆਇਓ ਪ੍ਰਦੇਸ, ਇਥੇ ਨਹੀਂਓ ਕੁਝ ਲਭਣਾ
ਖ਼ਬਰ ਹੈ ਕਿ ਅਮਰੀਕਾ ਦੀਆਂ ਜੇਲ੍ਹਾਂ ‘ਚ ਬੰਦ ਸੁਲਤਾਨਪੁਰ ਲੋਧੀ ਦੇ ਕਰੀਬ 30 ਨੌਜਵਾਨਾਂ ਦੇ ਮਾਮਲੇ ‘ਚ ਪੁਲਿਸ ਨੇ ਮਨੁਖੀ ਤਸਕਰੀ ਦੇ ਦੋਸ਼ਾਂ ਹੇਠ 20 ਦੇ ਕਰੀਬ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਅਮਰੀਕਾ ‘ਚ ਉਰੀਗਨ ਸਟੇਟ ਵਿਚ ਲਗਭਗ 100 ਦੇ ਕਰੀਬ ਨੌਜਵਾਨ ਹਿਰਾਸਤੀ ਜੇਲ੍ਹ ਵਿਚ ਹਨ, ਜਿਹਨਾਂ ਵਿਚੋਂ ਬਹੁਤੇ ਭਾਰਤੀ ਹਨ ਤੇ ਉਹਨਾ ਭਾਰਤੀਆਂ ਵਿਚ 52 ਪੰਜਾਬੀ ਹਨ। ਅਮਰੀਕਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ । ਸਰਹਦ ਟਪ ਕੇ ਦਾਖਲ ਹੋਣ ਵਾਲੇ ਪੰਜਾਬੀਆਂ ਨੂੰ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਵਲੋਂ ਅਪੀਲ ਕੀਤੀ ਗਈ ਹੈ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਮੋਟੀਆਂ ਰਕਮ ਖਰਚਕੇ ਅਮਰੀਕਾ ਨਾ ਆਉਣ, ਸਗੋਂ ਕਾਨੂੰਨੀ ਤਰੀਕੇ ਨਾਲ ਆਉਣ।
ਚੌਥਾ ਹਿਸਾ ਪੰਜਾਬ ਤਾਂ ਹਥ ‘ਚ ਫੜ ਚਾਰ ਕੁ ਲੀੜੇ, ਝੋਲੇ ‘ਚ ਪਾਕੇ ‘ਹਿੰਦੋਸਤਾਨੀ ਪਾਸਪੋਰਟ‘, ਵਤਨਾਂ ਨੂੰ ਅਲਵਿਦਾ ਆਖ ਚੁਕਾ। ਕਾਨੂੰਨ, ਗੈਰ-ਕਾਨੂੰਨ ਨਹੀਂ ਜਾਣਦੇ ਪੰਜਾਬੀ। ਹਵਾਈ ਜਹਾਜ਼ ਦੇ ਝੂਟੇ ਲੈਣੇ ਜਾਣਦੇ ਆ। ਜੇ ਜਹਾਜ਼ ਦੇ ਅੰਦਰ ਥਾਂ ਨਾ ਮਿਲੇ, ਹਵਾਈ ਜਹਾਜ਼ਾਂ ਦੇ ਖੰਭਾਂ ਨੂੰ ਫੜ ਆਪਣੀ ਬੇੜੀ ਬੰਨੇ ਲਾ ਲੈਂਦੇ ਆ। ਜਾਂ ਫਿਰ ਸਮੁੰਦਰੀ ਜਹਾਜ਼ ਜਾਂ ਬੇੜੀਆਂ ‘ਚ ਵੜ ਕਿਧਰੇ ਵੀ ਬੰਨੇ-ਕੰਢੇ ਲਗਣ ਨੂੰ ਤਰਜ਼ੀਹ ਦਿੰਦੇ ਆ। ਇਹ ਆਖਕੇ ਕਿ ਕੁਝ ਨਹੀਂ ਰਖਿਆ ਭਾਈ ਹੁਣ ਪੰਜਾਬ ‘ਚ! ਤਦੇ ਰੀਸੋ-ਰੀਸੀ ਵਡਿਆਂ ਘਰਾਂ ਦੇ ਬੀਬੇ ਵੀ ਅਟੈਚੀਆਂ ਫੜ ਬਸ ਤੁਰੇ ਜਾਂਦੇ ਆ, ਅਮਰੀਕਾ, ਕੈਨੇਡਾ, ਬਰਤਾਨੀਆਂ, ਫਰਾਂਸ, ਜਰਮਨੀ, ਅਸਟਰੇਲੀਆ, ਨਿਊਜੀਲੈਂਡ। ਤੇ ਚੌਥਾ ਕੁ ਹਿਸਾ ਹੋਰ ਪੰਜਾਬੀ ਜੇਬਾਂ ‘ਚ ਪਾਸਪੋਰਟ ਪਾਕੇ ਏਜੰਟਾਂ ਦੇ ਡੇਰਿਆਂ ‘ਚ ਘੁੰਮ ਰਹੇ ਆ। ਨਹੀਂਓ ਰਹੀ ਪਿਆਰੀ ਜਾਨ ਪੰਜਾਬੀਆਂ ਨੂੰ! ਤਦੇ ਐਡਾ ਜੋਖ਼ਮ ਉਠਾ ਰਹੇ ਆ। ਉਧਰਲੇ ਪੰਜਾਬੀ ਆਖ ਰਹੇ ਆ, ਠਭਾਈ ਨਾ ਆਇਓ ਪ੍ਰਦੇਸ, ਇਥੇ ਨਹੀਂ ਕੁਝ ਲਭਣਾਠ, ਪਰ ਕੰਨ ‘ਚ ਵਜਦੀਆਂ ਡਾਲਰਾਂ, ਪੌਂਡਾਂ ਦੀਆਂ ਆਵਾਜ਼ਾਂ ਇਹ ਅਵਾਜ਼ ਪੰਜਾਬੀਆਂ ਨੂੰ ਨਹੀਂਓ ਸੁਨਣ ਦਿੰਦੀਆਂ ।ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੋ ਲਖ ਕਰੋੜ ਤੋਂ ਵੀ ਜਿਆਦਾ ਰਾਸ਼ੀ 14ਵੇਂ ਵਿਤ ਕਮਿਸ਼ਨ ਰਾਹੀਂ ਪਿਛਲੇ ਪੰਜ ਸਾਲਾਂ ਤੋਂ ਭਾਰਤ ਦੇ ਪਿੰਡਾਂ ਦੇ ਵਿਕਾਸ ਲਈ ਵੰਡੀ ਗਈ ਹੈ। ਪੈਸਾ ਤਾਂ ਪਿੰਡਾਂ ਨੂੰ ਆ ਰਿਹਾ ਹੈ, ਪਰ ਜਾ ਕਿਥੇ ਰਿਹਾ ਹੈ ਜਾਂ ਲਗ ਕਿਥੇ ਰਿਹਾ ਹੈ, ਇਹ ਸਵਾਲ ਲਗਾਤਾਰ ਸਰਕਾਰ ਤੋਂ ਪੁਛਿਆ ਜਾ ਰਿਹਾ ਹੈ।
ਇਕ ਵਿਚਾਰ
ਮੇਰਾ ਮੰਨਣਾ ਹੈ ਕਿ ਹਰ ਇਨਸਾਨ ਨੂੰ ਕਿਸੇ ਦੂਸਰੇ ਦੇ ਲਈ ਅਛਾ ਕਰਨ ਵਿਚ ਖੁਸ਼ੀ ਮਿਲਦੀ ਹੈ।…
– ਥਾਮਸ ਜੈਕਸਨ



