ਪੰਜਾਬੀ ਭਾਈਚਾਰੇ ਨੇ ਬੇਸ਼ਕ ਕੈਨੇਡਾ ਵਿਚ ਪਾਰਲੀਮੈਂਟ ਤਕ ਆਪਣਾ ਰਾਹ ਪਧਰਾ ਕਰ ਲਿਆ ਹੋਵੇ ਪਰ ਦਿਨੋ ਦਿਨ ਕੈਨੇਡਾ ‘ਚੋਂ ਆ ਰਹੀਆਂ ਖ਼ਬਰਾਂ ਕਾਰਨ ਪੰਜਾਬੀਆਂ ਦਾ ਹਾਲ ਚੜ੍ਹਦੇ ਪੰਜਾਬ ‘ਚ ਰਹਿ ਰਹੇ ਆਮ ਪੇਂਡੂਆਂ ਵਰਗਾ ਹੀ ਦਿਖਾਈ ਦੇ ਰਿਹਾ ਹੈ। ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਕੈਨੇਡਾ ਵਿਚ ਪੰਜਾਬੀਆਂ ਨੇ ਤਰਕੀ ਨਹੀਂ ਕੀਤੀ, ਪਰ ਹਾਂ ਸਵਾਲ ਉਥੇ ਖੜ੍ਹਾ ਹੋ ਰਿਹੈ ਕਿ ਜੋ ਤਰਕੀ ਅਜ ਕੈਨੇਡਾ ਵਿਚ ਪੰਜਾਬੀਆਂ ਵਲੋਂ ਕੀਤੀ ਗਈ ਹੈ, ਕੀ ਉਸ ਤਰਕੀ ਨੂੰ ਪੰਜਾਬੀ ਇਕ ਬੇਗਾਨੇ ਦੇਸ਼ ਵਿਚ ਬਰਕਰਾਰ ਰਖਣ ਲਈ ਉਥੋਂ ਦੇ ਲੋਕਾਂ ਨਾਲ ਉਨ੍ਹਾਂ ਸਹਿਯੋਗ ਕਰਨ ਵਿਚ ਕਾਮਯਾਬ ਹੋ ਰਹੇ ਨੇ।
ਤਾਜ਼ਾ ਘਟਨਾਵਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੀਆਂ ਸਭ ਦੇ ਸਾਹਮਣੇ ਹਨ ਕਿ ਕਿਵੇਂ ਪੰਜਾਬ ਤੋਂ ਸਟੂਡੈਂਟ ਵੀਜ਼ੇ ‘ਤੇ ਗਏ ਵਿਦਿਆਰਥੀਆਂ ਵਲੋਂ ਇਕ ਦੂਜੇ ਦੀਆਂ ਪਗਾਂ ਉਛਾਲੀਆਂ ਜਾ ਰਹੀਆਂ ਹਨ। ਭਾਈਚਾਰੇ ਵਿਚ ਆਪਸੀ ਟਕਰਾਅ ਪੈਦਾ ਕੀਤਾ ਜਾ ਰਿਹੈ। ਇਸ ਮੁਦੇ ਨੇ ਇੰਨੀ ਦਿਨੀਂ ਕੈਨੇਡਾ ਵਿਚ ਕਾਫੀ ਤੂਲ ਫੜ ਲਿਆ ਹੈ। ਕੇਨੇਡਾ ‘ਚ ਪੁਰਾਣੇ ਗਏ ਪੰਜਾਬੀ ਆਪਣੇ ਹੀ ਭਾਈਚਾਰੇ ‘ਚੋਂ ਉਠ ਕੇ ਕਰਜ਼ੇ ਚੁਕਣ ਤੋਂ ਬਾਅਦ ਦਿਲੀ ਤੋਂ ਜਹਾਜ਼ ਫੜ ਕੈਨੇਡਾ ਪਹੁੰਚੇ ਨੌਜਵਾਨਾਂ ਖਿਲਾਫ ਹੁਣ ਸੜ੍ਹਕਾਂ ‘ਤੇ ਆ ਗਏ ਹਨ। ਉਨ੍ਹਾਂ ਵਲੋਂ ਲਗਾਤਾਰ ਪੰਜਾਬ ‘ਚੋਂ ਗਏ ਵਿਦਿਆਰਥੀਆਂ ਨੂੰ ਕੋਸਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਆ ਕ ਮਟਰਗਸਤੀਆਂ ਕਰਦੇ ਹਨ ਅਤੇ ਇਥੋਂ ਦਾ ਮਾਹੌਲ ਖਰਾਬ ਕਰ ਰਹੇ ਹਨ। ਇਸ ‘ਚ ਕੋਈ ਸ਼ਕ ਵੀ ਨਹੀਂ ਕਿ ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਿਆ ਇਕ ਬਚਾ ਜਦੋਂ ਬਾਰ੍ਹਵੀਂ ਕਰਕੇ ਸ਼ਹਿਰ ਕਾਲਜ ਵਿਚ ਦਾਖਲਾ ਲੈਂਦਾ ਹੈ ਤਾਂ ਉਸ ਦੀ ਜਵਾਨੀ ਇਕ ਵਾਰ ਉਬਾਲਾ ਜਰੂਰ ਮਾਰਦੀ ਹੈ। ਇਹੀ ਹਾਲ ਹੁੰਦਾ ਹੈ ਕੈਨੇਡਾ ਵਿਚ ਗਏ ਬਹੁਤੇ ਵਿਦਿਅਰਥੀਆਂ ਦਾ ਕਿ ਪੰਜਾਬ ਵਿਚੋਂ ਨਵੇਂ ਨਵੇਂ ਜਾ ਕੇ ਵਸਦਿਆਂ ਸਾਰ ਅਜਿਹਾ ਮਾਹੌਲ ਮਿਲ ਜਾਂਦੈ ਕਿ ਜਿਸ ਵਿਚ ਕੋਈ ਬੰਦਿਸ਼ਾਂ ਨਹੀਂ, ਤੇ ਨਾ ਹੀ ਗਲਤੀਆਂ ਕਰਨ ਤੋਂ ਬਾਅਦ ਬਾਪੂ ਦੀ ਨੌਂ ਨੰਬਰ ਜੁਤੀ ਦਾ ਕੋਈ ਡਰ ਰਹਿੰਦਾ। ਸਾਰੇ ਵਿਦਿਆਰਥੀਆਂ ਨੂੰ ਅਜਿਹੀਆਂ ਵਾਰਦਾਤਾਂ ‘ਚ ਸ਼ਾਮਿਲ ਕਰ ਲੈਣਾ ਚੰਗੀ ਗਲ ਨਹੀਂ ਹੋਵੇਗੀ। ਕੁਝ ਚੁਣਿੰਦਾ ਵਿਦਿਆਰਥੀਆਂ ਕਾਰਨ ਬਾਕੀ ਦੇ ਵਿਦਿਆਰਥੀਆਂ ਨੂੰ ਵੀ ਆਪਣੇ ‘ਤੇ ਮਾੜਾ ਸਮਾਂ ਝਲਣਾ ਪੈਂਦਾ ਹੈ।
ਹਾਲ ਹੀ ਵਿਚ ‘ਪਕੇ ਕੈਨੇਡਾ‘ ਵਾਲਿਆਂ ਨੇ ਨਵੇਂ ਗਏ ਵਿਦਿਆਰਥੀਆਂ ‘ਤੇ ਇਲਜ਼ਾਮ ਲਗਾਏ ਹਨ ਕਿ ‘‘ਪੰਜਾਬੋ ਆਏ ਵਿਦਿਆਰਥੀਆਂ ਦੀ ਵਜ੍ਹਾ ਕਰਕੇ ਸਾਡੇ ਬਚੇ ਕਾਲਜਾਂ ਵਿਚ ਜਾਣੋ ਝਿਜਕਦੇ ਨੇ।‘‘ ਉਥੇ ਹੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਭਾਈਚਾਰੇ ਵਲੋਂ ਹੀ ਗਲਤ ਸਮਝਿਆ ਜਾ ਰਿਹਾ ਹੈ ਤਾਂ ਬੇਗਾਨੇ ਮੁਲਕ ‘ਚ ਉਹ ਆਪਣੇ ਆਪ ਨੂੰ ਕਿਥੋਂ ਮਹਿਫੂਜ਼ ਮੰਨ ਲੈਣ। ਉਨ੍ਹਾਂ ਕਿਹਾ ਕਿ ਹਦ ਤਾਂ ਉਦੋਂ ਪਾਰ ਹੋ ਗਈ ਕਿ ਜਦੋਂ ਉਹ ਕਿਸੇ ਦੇ ਘਰ ਕਿਰਾਏ ‘ਤੇ ਰਹਿਣ ਲਈ ਕਮਰਾ ਦੇਖਣ ਗਏ ਤਾਂ ਘਰ ਅਗੇ ਲਿਖਿਆ ਸੀ ਕਿ ‘ਨੋ ਪੈਟ, ਨੋ ਸਟੂਡੈਂਟ‘। ਇਹ ਕਹਿਣਾ ਹੈ ਖੁਦ ਇਕ ਸਟੂਡੈਂਟ ਆਰਗੇਨਾਈਜ਼ੇਸ਼ਨ ਨੂੰ ਰੀਪ੍ਰੈਜ਼ੈਂਟ ਕਰਨ ਵਾਲੇ ਵਿਦਿਆਰਥੀ ਦਾ। ਵਡਾ ਸਵਾਲ ਇਹੀ ਹੈ ਕਿ ਕੀ ਪਹਿਲਾਂ ਤੋਂ ਪੰਜਾਬ ਤੋਂ ਗਏ ਪੰਜਾਬੀ ਹੁਣ ਇੰਨੇ ਹੀ ਕੈਨੇਡੀਅਨ ਹੋ ਗਏ ਕਿ ਉਹ ਆਪਣਾ ਪਿਛੋਕੜ ਭੁਲ ਗਏ। ਇਥੇ ਹੀ ਬਸ ਨਹੀਂ, ਗਲਾਂ ਇਹ ਵੀ ਸਾਹਮਣੇ ਆਈਆਂ ਕਿ ਕੈਨੇਡਾ ਦੇ ਸਿਆਸਤਦਾਨ ਇਨ੍ਹਾਂ ਨਵੇਂ ਪੰਜਾਬੋ ਆਏ ਨੌਜਵਾਨਾਂ ਨੂੰ ਆਪਣੇ ਨਾਲ ਰਲਾ ਲੈਂਦੇ ਹਨ ਅਤੇ ਪਕੇ ਕਰਵਾਉਣ ਦਾ ਝਾਂਸਿਆਂ ‘ਚ ਇਨ੍ਹਾਂ ਤੋਂ ਪੁਠੇ ਸਿਧੇ ਧੰਦੇ ਕਰਵਾਏ ਜਾਂਦੇ ਹਨ।
ਇਕ ਨਿਜੀ ਚੈਨਲ ‘ਤੇ ਐਡਵੋਕੇਟ ਨਵਕਿਰਨ ਸਿੰਘ ਨੇ ਆਪਣੀ ਇੰਟਰਵੀਊ ਦੌਰਾਨ ਕੈਨੇਡਾ ਵਿਚ ਹੋ ਰਹੀਆਂ ਗੜਬੜੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਿਹੜੇ ਕੈਨੇਡਾ ਵਿਚ ਪੁਰਾਣੇ ਲੋਕ ਵਧੀਆ ਸੈਟਲ ਹਨ, ਉਨ੍ਹਾਂ ਦੇ ਬਚੇ ਉਥੋਂ ਦੇ ਡਰਗ ਮਾਫੀਆ ਦੇ ਚੁੰਗਲ ਵਿਚ ਫਸ ਚੁਕੇ ਹਨ ਉਨ੍ਹਾਂ ਦੁਆਰਾ ਵੀ ਨਿਤ ਕੋਈ ਨਾ ਕੋਈ ਵਾਰਦਤਾ ਨੂੰ ਅੰਜਾਮ ਦਿਤਾ ਜਾਂਦਾ ਹੈ, ਪਰ ਇਸਦੇ ਬਾਵਜੂਦ ਵੀ ਉਹ ਲੋਕ ਆਪਣੇ ਹੀ ਭਾਈਚਾਰੇ ਦੇ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਜਾਣ ‘ਤੇ ਸਵਾਲ ਖੜ੍ਹੇ ਕਰ ਰਹੇ ਹਨ।
ਬਹਿਰਾਲ ਕੈਨੇਡਾ ਵਿਚ ਪੰਜਾਬੀ ਭਾਈਚਾਰੇ ‘ਚ ਪਏ ਇਸ ਪਾੜੇ ਨੂੰ ਮਿਟਾਉਣ ਬਾਰੇ ਉਥੋਂ ਦੇ ਭਾਈਚਾਰੇ ਨੂੰ ਮਿਲ ਬੈਠ ਕੇ ਦੂਰ ਕਰਨ ਬਾਬਤ ਵਿਚਾਰਾਂ ਕਰਨੀਆਂ ਪੈਣਗੀਆਂ। ਇਕ ਦੂਜੇ ‘ਤੇ ਉਂਗਲਾਂ ਉਠਾਉਣ ਦੀ ਬਜਾਏ ਇਹੋ ਜਿਹੇ ਮਸਲਿਆਂ ਨੂੰ ਰਲ ਬੈਠ ਸੁਲਝਾਉਣਾ ਪਵੇਗਾ।ਕੈਨੇਡਾ ਦੀ ਸਰਕਾਰ ਵਿਚ ਪੰਜਾਬੀਆਂ ਦਾ ਚੰਗਾ ਬੋਲਬਾਲਾ ਹੈ। ਆਪਣੇ ਭਾਈਚਾਰੇ ਦੇ ਹਰ ਮਸਲਿਆਂ ਵਿਚ ਬਰਾਬਰ ਖੜ੍ਹੇ ਹੋ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਉਨ੍ਹਾਂ ਦਾ ਫਰਜ਼ ਹੈ। ਪੰਜਾਬ ਵਰਗਾ ਮਾਹੌਲ ਬਣਾਉਂਦੇ ਜਾ ਰਹੇ ਪੰਜਾਬੀਆਂ ਨੂੰ ਇਹ ਗਲ ਸਮਝਣ ਦੀ ਲੋੜ ਹੈ ਕਿ ਆਖ਼ਰ ਉਹ ਦੇਸ਼ ਹੈ ਤਾਂ ਬੇਗਾਨਾ ਹੀ। ਇਕ ਕੌਮ ਵਲੋਂ ਕਿਸੇ ਬੇਗਾਨੇ ਦੇਸ਼ ਵਿਚ ਆਪਣੇ ਹੀ ਭਾਈਚਾਰੇ ਖਿਲਾਫ ਹਥਾਂ ਵਿਚ ਤਖਤੀਆਂ ਚੁਕ ਲੈਣਾ, ਕੌਮ ਦੀ ਬਰਬਾਦੀ ਵਲ੍ਹ ਇਸ਼ਾਰਾ ਕਰ ਰਿਹੈ। ਵੈਸੇ ਤਾਂ ਪੰਜਾਬੀਆਂ ਨੂੰ ਸਮੁਚੀ ਖ਼ਲਕਤ ਦੀ ਸੇਵਾ ਕਰਨ ਦੀ ਨਿਆਮਤ ਸਾਡੇ ਗੁਰੂ ਦੇ ਕੇ ਗਏ ਨੇ। ਪਰ ਮੌਜੂਦਾ ਪੰਜਾਬੀਆਂ ਵਲ੍ਹ ਨਿਗ੍ਹਾ ਮਾਰਿਆਂ ਇਹ ਮਹਿਸੂਸ ਹੁੰਦੈ ਕਿ ਪੰਜਾਬੀਆਂ ਨੂੰ ਆਪਣੇ ਹੀ ਭਾਈਚਾਰੇ ਦੀਆਂ ਲਤਾਂ ਖਿਚਣ ਦੀ ਬਖਸ਼ ਮਿਲੀ ਹੋਈ ਹੈ । ਕੈਨੇਡਾ ਵਿਚ ਪੰਜਾਬੀਆਂ ‘ਚ ਪੈ ਰਹੇ ਪਾੜੇ ਨੂੰ ਬਖਸ਼ਿਸ਼ ਕਿਹਾ ਜਾ ਸਕਦਾ ਹੈ ਜਾਂ ਫਿਰ ਸਿਆਸਤ, ਇਸ ਗੰਭੀਰ ਮਸਲੇ ਦਾ ਜਲਦ ਤੋਂ ਜਲਦ ਕੋਈ ਹਲ ਕਢਣਾ ਪਵੇਗਾ। ਨਹੀਂ ਤਾਂ ਇਕੋ ਕੌਮ ਬੇਗਾਨੇ ਦੇਸ਼ ਵਿਚ ਇਕ ਦੂਜੇ ਖਿਲਾਫ ਸੜਕਾਂ ‘ਤੇ ਹੋਵੇਗੀ ਤੇ ਬੇਗਾਨੇ ਮੁਲਕ ਦੇ ਬੇਗਾਨੇ ਲੋਕ ਘਰਾਂ ਦੀਆਂ ਛਤਾਂ ‘ਤੇ ਚੜ੍ਹ ਤਮਾਸ਼ਾ ਵੇਂਹਦੇ ਨਜ਼ਰ ਆਉਣਗੇ। ‘



