Skip to content
Independent perspectives. Global stories.
BREAKING

ਮੁੱਖ ਮੰਤਰੀ ਨੇ ਨਸ਼ਿਆਂ ਦੀ ਰੋਕਥਾਮ ’ਤੇ ਵਿਚਾਰ-ਵਟਾਂਦਰੇ ਲਈ ਭਲਕੇ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਸਦੀ

Share this story

ਸੂਬੇ ਵਿਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਅਹਿਦ

ਚੰਡੀਗੜ, 30 ਜੂਨ- ਸੂਬੇ ਵਿਚ ਨਸ਼ਿਆਂ ਵਿਰੁਧ ਹਮਲੇ ਲਈ ਆਪਣੀ ਸਰਕਾਰ ਨੂੰ ਹੋਰ ਮਜ਼ਬੂਤ ਬਣਾਉਣ ਵਾਸਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਪੜਤਾਲ ਦੀ ਚਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਅਤੇ ਨਸ਼ਿਆਂ ਦੀ ਲਾਹਨਤ ਦੇ ਟਾਕਰੇ ਲਈ ਹੋਰ ਢੰਗ-ਤਰੀਕੇ ਅਪਨਾਉਣ ਵਾਸਤੇ ਵਿਚਾਰ-ਚਰਚਾ ਕਰਨ ਲਈ ਸੋਮਵਾਰ ਸਵੇਰੇ ਮੰਤਰੀ ਮੰਡਲ ਦੀ ਮੀਟਿੰਗ ਸਦੀ ਹੈ।
ਅਜ ਇਥੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁਖ ਮੰਤਰੀ ਨੇ ਨਸ਼ਿਆਂ ਦੇ ਮਾਮਲੇ ਖਾਸ ਕਰ ਸੂਬੇ ਵਿਚ ਹਾਲ ਹੀ ‘ਚ ਨਸ਼ਿਆਂ ਕਾਰਨ ਹੋਈਆਂ ਮੌਤਾਂ ਦੇ ਸੰਦਰਭ ਵਿਚ ਵਿਚਾਰ-ਵਟਾਂਦਰਾ ਕਰਨ ਲਈ ਇਹ ਮੀਟਿੰਗ ਸਦੀ ਹੈ।ਬੁਲਾਰੇ ਅਨੁਸਾਰ ਨਸ਼ਿਆਂ ਦੇ ਮਾਮਲਿਆਂ ਅਤੇ ਇਨਾਂ ਨਾਲ ਹੋਈਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁਖ ਮੰਤਰੀ ਨੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਹਾਜ਼ਰ ਹੋਣ ਲਈ ਆਖਿਆ ਹੈ। ਇਹ ਮੀਟਿੰਗ ਚੰਡੀਗੜ ਵਿਖੇ ਹੋਵੇਗੀ।
ਐਨ.ਡੀ.ਪੀ.ਐਸ. ਐਕਟ ਦੇ ਹੇਠ ਵਖ ਵਖ ਮਾਮਲਿਆਂ ਦੀ ਚਲ ਰਹੀ ਜਾਂਚ ਦੇ ਪਧਰ ਬਾਰੇ ਨਸ਼ਿਆਂ ਦੀ ਲਾਹਨਤ ਨਾਲ ਨਜਿਠਣ ਲਈ ਚੁਕੇ ਜਾ ਰਹੇ ਕਦਮਾਂ ਸਬੰਧੀ ਪੁਲੀਸ ਅਧਿਕਾਰੀਆਂ ਵਲੋਂ ਮੰਤਰੀ ਮੰਡਲ ਨੂੰ ਸੂਚਨਾ ਦਿਤੇ ਜਾਣ ਦੀ ਆਸ ਹੈ।
ਮੀਟਿੰਗ ਦੌਰਾਨ ਨਸ਼ਿਆਂ ਦੀ ਲਾਹਨਤ ਦੇ ਕਾਰਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਜੋ ਕਿ ਸਰਕਾਰ ਵਲੋਂ ਸਖ਼ਤ ਕਦਮ ਚੁਕੇ ਜਾਣ ਦੇ ਬਾਵਜੂਦ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੀਟਿੰਗ ਵਿਚ ਇਸ ਸਮਸਿਆ ਨਾਲ ਨਿਪਟਣ ਲਈ ਚੁਕੇ ਜਾ ਰਹੇ ਕਦਮਾਂ ‘ਤੇ ਵੀ ਚਰਚਾ ਹੋਵੇਗੀ।ਬੁਲਾਰੇ ਅਨੁਸਾਰ ਇਸ ਸਮਸਿਆ ਨਾਲ ਤਿਖੇ ਰੂਪ ਵਿਚ ਨਿਪਟੇ ਜਾਣ ਲਈ ਮੰਤਰੀ ਮੰਡਲ ਵਲੋਂ ਕਿਸੇ ਵਿਧੀ ਵਿਧਾਨ ਦਾ ਸੁਝਾਅ ਦਿਤੇ ਜਾਣ ਦੀ ਆਸ ਹੈ।
ਬੁਲਾਰੇ ਅਨੁਸਾਰ ਮੁਖ ਮੰਤਰੀ ਨੇ ਸੂਬੇ ਵਿਚੋਂ ਨਸ਼ਿਆਂ ਦੇ ਪੂਰੀ ਤਰਾਂ ਸਫਾਏ ਲਈ ਸੂਬੇ ਦੇ ਲੋਕਾਂ, ਸਰਕਾਰੀ ਮੁਲਾਜ਼ਮਾਂ ਸਣੇ ਸਾਰਿਆਂ ਵਲੋਂ ਸਮੂਹਿਕ ਕੋਸ਼ਿਸ਼ਾਂ ਕੀਤੇ ਜਾਣ ਦੀ ਇਛਾ ਜਤਾਈ ਹੈ ਕਿਉਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨਾਂ ਨੇ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਵਾਅਦਾ ਕੀਤਾ ਸੀ।
ਮੁਖ ਮੰਤਰੀ ਦੇ ਹਵਾਲੇ ਨੂੰ ਪ੍ਰਗਟਾਉਂਦੇ ਹੋਏ ਬੁਲਾਰੇ ਨੇ ਕਿਹਾ ਕਿ ਇਸ ਸਮਸਿਆ ਦੇ ਟਾਕਰੇ ਲਈ ਭਾਵੇਂ ਵਡੀ ਪਧਰ ਉਤੇ ਜ਼ਮੀਨ ਤਿਆਰ ਹੋ ਚੁਕੀ ਹੈ ਪਰ ਅਜੇ ਵੀ ਸੂਬੇ ਦੇ ਨੌਜਵਾਨਾਂ ਨੂੰ ਬਚਾਉਣ ਲਈ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ ਜੋ ਕਿ ਸਮਗਲਰਾਂ ਅਤੇ ਜਾਅਲੀ ਨਸ਼ਿਆਂ ਦੇ ਡੀਲਰਾਂ ਹਥੋਂ ਤਬਾਹ ਹੋ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਸਬੰਧ ਵਿਚ ਰਤੀ ਭਰ ਵੀ ਢਿਲ ਨਾ ਸਹਿਣ ਕਰਨ ਦਾ ਵਾਰ ਵਾਰ ਆਪਣੀ ਸਰਕਾਰ ਵਲੋਂ ਭਰੋਸਾ ਦਿਵਾਇਆ ਹੈ। ਉਨਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਦੀ ਇਸ ਸਬੰਧ ਵਿਚ ਸਾਂਝ ਜਾਂ ਢਿਲ ਨੂੰ ਕਿਸੇ ਵੀ ਸੂਰਤ ਵਿਚ ਸਹਿਣ ਨਹੀਂ ਕੀਤੇ ਜਾਵੇਗਾ।

WRITTEN BY