Skip to content
Independent perspectives. Global stories.
BREAKING

ਮੁਸਲਿਮ ਫਾਰ ਟਰੰਪ ਦੇ ਚੇਅਰਮੈਨ ਜਨਾਬ ਸਾਜਿਦ ਤਰਾਰ ਵਲੋਂ ਪਾਕਿਸਤਾਨ ਅੰਬੈਸਡਰ ਲਈ ਸਵਾਗਤੀ ਪਾਰਟੀ

Share this story

ਪਾਕਿਸਤਾਨੀ-ਭਾਰਤੀ ਅਮਰੀਕਨ ਕਮਿਊਨਿਟੀ ਨੇ ਪਾਕਿਸਤਾਨੀ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਦਾ ਕੀਤਾ ਨਿੱਘਾ ਸਵਾਗਤ

ਮੈਰੀਲੈਂਡ (ਯੂ.ਐਸ.ਏ.)– ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਅਤੇ ਕਮਿਊਨਿਟੀ ਦੇ ਉਘੇ ਨੇਤਾ ਸ. ਜਸਦੀਪ ਸਿੰਘ ਜਸੀ ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਦੀ ਅਗਵਾਈ ਵਿਚ ਪਾਕਿਸਤਾਨੀ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਵਾਸਤੇ ਸਵਾਗਤੀ ਰਾਤਰੀ ਭੋਜ ਦਾ ਅਯੋਜਨ ਕੀਤਾ ਗਿਆ। ਜਿਥੇ ਇਸ ਮੀਟ ਐਂਡ ਗਰੀਟ ਈਵੈਂਟ ਵਿਚ ਮੈਟਰੋਪੁਲਿਟਨ ਤੋਂ ਇਲਾਵਾ ਨਿਊਯਾਰਕ ਤੇ ਨਿਊਜਰਸੀ ਤੋਂ ਨਾਮੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।ਉਥੇ ਪਾਕਿਸਤਾਨ ਅਤੇ ਹਿੰਦੋਸਤਾਨ ਦੀ ਪ੍ਰੈਸ ਵਲੋਂ ਵੀ ਇਸ ਈਵੈਂਟ ਦਾ ਭਰਪੂਰ ਸਵਾਗਤ ਕੀਤਾ ।ਦੋਹਾਂ ਕਮਿਊਨਿਟੀਆਂ ਦੇ ਆਪਸੀ ਪਿਆਰ, ਮਾਣ, ਸਤਿਕਾਰ ਅਤੇ ਇਕ ਦੂਜੀ ਕਮਿਊਨਿਟੀ ਪ੍ਰਤੀ ਮੇਲ ਮਿਲਾਪ ਵਿਦੇਸ਼ਾਂ ਵਿਚ ਰਹਿੰਦਿਆ ਦਿਖਾਇਆ ਹੈ।ਤਾਂ ਜੋ ਇਸ ਮੇਲ ਮਿਲਾਪ ਨੂੰ ਹਿੰਦੋਸਤਾਨ ਅਤੇ ਪਾਕਿਸਤਾਨ ਵੀ ਦੇਖ ਸਕੇ। ਕਿਉਂਕਿ ਰਾਜਨੀਤਕਾਂ ਵਲੋਂ ਪਾਈਆਂ ਦੂਰੀਆਂ ਨੇ ਅਵਾਮ ਵਿਚ ਸਹਿਮ ਬਣਾਇਆ ਹੋਇਆ ਹੈ। ਜੋ ਦੋਹਾ ਮੁਲਕਾਂ ਲਈ ਅਛਾ ਨਹੀਂ ਹੈ। ਪਰ ਵਿਦੇਸ਼ਾਂ ਵਿਚ ਰਹਿੰਦਾ ਦੋਹਾ ਮੁਲਕਾਂ ਦਾ ਅਵਾਮ ਇਕਜੁਟ ਹੈ।ਜੋ ਇਸ ਸਮਾਗਮ ਵਿਚ ਵੇਖਣ ਨੂੰ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਜਿਉਂ ਹੀ ਪਾਕਿਸਤਾਨ ਅੰਬੈਸਡਰ ਅਲੀ ਜਹਾਂਗੀਰ ਸਦੀਕੀ ਵਲੋਂ ਹਾਲ ਵਿਚ ਪ੍ਰਵੇਸ਼ ਕੀਤਾ। ਉਸੇ ਸਮੇਂ ਢੋਲ ਦੇ ਡਗੇ ਨਾਲ ਸਾਜਿਦ ਤਰਾਰ ,ਜਸਦੀਪ ਸਿੰਘ ਜਸੀ ਤੇ ਬਲਜਿੰਦਰ ਸਿੰਘ ਸ਼ੰਮੀ ਵਲੋਂ ਬੈਸਡਰ ਦੀ ਅਗਵਾਈ ਕਰਕੇ ਨਿਘੇ ਜੀ ਆਇਆਂ ਦਾ ਅਗਾਂਹ ਕੀਤਾ। ਹਾਲ ਵਿਚ ਪ੍ਰਵੇਸ਼ ਕਰਦੇ ਹੀ ਆਏ ਮਹਿਮਾਨਾਂ ਵਲੋਂ ਤਾੜੀਆਂ ਨਾਲ ਸਵਾਗਤ ਕੀਤਾ। ਉਪਰੰਤ ਹਰੇਕ ਨੂੰ ਅੰਬੈਸਡਰ ਨਿਜੀ ਤੌਰ ਤੇ ਮਿਲੇ। ਅਜਿਹੇ ਨੌਜਵਾਨ ਅੰਬੈਸਡਰ ਦਾ ਵਤੀਰਾ ਵੇਖ ਕੇ ਕਮਿਊਨਿਟੀ ਬਾਗੋਬਾਗ ਹੋ ਗਈ। ਉਨ੍ਹਾਂ ਕਿਹਾ ਕਿ ਇਹ ਪਹਿਲੇ ਅੰਬੈਸਡਰ ਹਨ ਜਿਨ੍ਹਾਂ ਨੂੰ ਕਮਿਊਨਿਟੀ ਨੇੜੇ ਤੋਂ ਮਿਲ ਜਾਣ ਕੇ ਬੇਹਦ ਖੁਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਅੰਬੈਸਡਰ ਪਾਕਿਸਤਾਨ ਦੇ ਸੂਰਤੇ ਹਾਲ ਅਤੇ ਕਮਿਊਨਿਟੀ ਨੂੰ ਬਿਹਤਰ ਬਣਾਉਣ ਵਿਚ ਅਥਾਹ ਯੋਗਦਾਨ ਪਾਉਣਗੇ।ਪ੍ਰੋਗਰਾਮ ਦੀ ਸ਼ੁਰੂਆਤ ਅਮਰੀਕਾ ਅਤੇ ਪਾਕਿਸਤਾਨ ਦੇ ਰਾਸ਼ਟਰੀ ਗੀਤ ਦੇ ਆਗਾਜ਼ ਨਾਲ ਹੋਈ ।ਜਿਸ ਨੂੰ ਸਮੂਹ ਵਲੋਂ ਖੜ੍ਹੇ ਹੋ ਕੇ ਗਾਇਆ ਗਿਆ, ਜੋ ਕਾਬਲੇ ਤਾਰੀਫ ਸੀ। ਡਾ. ਜ਼ੁਲਫਕਾਰ ਨਾਜ਼ਮੀ ਜੋ ਇੰਟਰਫੇਥ ਦੀ ਸਰਗਰਮ ਸਖਸ਼ੀਅਤ ਵਲੋਂ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਅੰਬੈਸਡਰ ਦਾ ਸਵਾਗਤ ਕੀਤਾ, ਉਨ੍ਹਾਂ ਨੌਜਵਾਨ ਅੰਬੈਸਡਰ ਦੀ ਤਾਰੀਫ ਵਿਚ ਕਿਹਾ ਕਿ ਪਾਕਿਸਤਾਨ ਦੇ ਦਰਵਾਜ਼ੇ ਬਿਜ਼ਨਸ, ਸਿਖਿਆ ਅਤੇ ਬਿਹਤਰੀ ਲਈ ਖੋਲੇ ਜਾਣ।ਜਿਥੇ ਉਨ੍ਹਾਂ ਅੰਬੈਸਡਰ ਦੀ ਟਰੰਪ ਮੀਟਿੰਗ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਾਕਿਸਤਾਨ ਦੇ ਹਰ ਪਾਸਿਉਂ ਬਿਹਤਰੀ ਦੇ ਰਸਤਿਆਂ ਦੀ ਸ਼ੁਰੂਆਤ ਹੋ ਗਈ ਹੈ।ਅਨਵਰ ਇਕਬਾਲ ਉਘੇ ਜਨਰਲਿਸਟ ਨੇ ਸੁੰਦਰ ਚਿਹਰੇ ਅਤੇ ਨੌਜਵਾਨੀ ਸਖਸ਼ੀਅਤ ਅੰਬੈਡਰ ਦੇ ਬਿਹਤਰੀ ਵਲ ਵਧਦੇ ਕਦਮਾਂ ਦੀ ਤਾਰੀਫ ਕੀਤੀ। ਜਿਸ ਲਈ ਉਨ੍ਹਾਂ ਅਵਾਮ ਨੂੰ ਸਹਿਯੋਗ ਦੇਣ ਦੀ ਵਕਾਲਤ ਵੀ ਕੀਤੀ ਹੈ। ਬਾਸ਼ੀਰ ਜੁਨੇਦ ਕਮਿਊਨਿਟੀ ਦੀ ਜਾਣੀ ਪਛਾਣੀ ਸਖਸ਼ੀਅਤ ਨੇ ਕਿਹਾ ਕਿ 45 ਸਾਲ ਤੋਂ ਘਟ ਉਮਰ ਵਾਲੀਆਂ ਜਿੰਨੀਆਂ ਵੀ ਸਖਸ਼ੀਅਤਾਂ ਸੀ. ਈ. ਓ. ਹਨ ਚਾਹੇ ਉਹ ਗੁਗਲ ਹੋਵੇ ਜਾਂ ਫੇਸਬੁਕ ਉਨ੍ਹਾਂ ਦਾ ਕੰਮ ਕਰਨ ਦਾ ਢੰਗ ਨਿਰਾਲਾ ਤੇ ਵਖਰਾ ਹੁੰਦਾ ਹੈ। ਉਹੀ ਕੁਝ ਅਲੀ ਜਹਾਂਗੀਰ ਸਦੀਕੀ ਅੰਬੈਸਡਰ ਵਿਚ ਨਜ਼ਰ ਆ ਰਿਹਾ ਹੈ ।ਜੋ ਪਾਕਿ-ਅਮਰੀਕਾ ਦੇ ਰਿਸ਼ਤੇ ਬਿਹਤਰ ਕਰਨ ਵਿਚ ਅਹਿਮ ਰੋਲ ਨਿਭਾਉਣਗੇ। ਸਾਨੂੰ ਇਨ੍ਹਾਂ ਤੇ ਮਾਣ ਹੈ। ਸ਼ਾਇਦ ਰਜ਼ਾ ਰਾਝਾਂ ਜੋ ਕਮਿਊਨਿਟੀ ਦੀ ਉਘੀ ਸਖਸ਼ੀਅਤ ਨਿਊਯਾਰਕ ਤੋਂ ਪਧਾਰੇ ਸਨ ਨੇ ਕਿਹਾ ਕਿ ਅੰਬੈਸਡਰ ਦੀ ਨੌਕਰੀ ਅਸਾਨ ਨਹੀਂ ਹੈ ਪਰ ਅਸੀਂ ਤੁਹਾਡੇ ਨਾਲ ਹਾਂ ਤੇ ਹਰ ਮੁਸ਼ਕਲ ਵਿਚ ਕਮਿਊਨਿਟੀ ਦੀ ਬਿਹਤਰੀ ਲਈ ਨਾਲ ਖੜ੍ਹੇ ਹਾਂ। ਉਨ੍ਹਾਂ ਸਾਜਿਦ ਤਰਾਰ-ਜਸੀ ਸਿੰਘ ਦੀ ਜੋੜੀ ਦੀ ਤਰੀਫ ਕੀਤੀ ਅਤੇ ਕਿਹਾ ਕਿ ਇਹ ਆਪਣੀ ਕਮਿਊਨਿਟੀ ਨੂੰ ਰਾਜਨੀਤੀ ਵਿਚ ਪ੍ਰਵੇਸ਼ ਕਰਵਾ?ਣ ਲਈ ਸੇਧ ਦੇ ਰਹੇ ਹਨ ਤਾਂ ਜੋ ਇਹ ਕਮਿਊਨਿਟੀ ਖੁਦ ਬਿਹਤਰੀ ਵਲ ਵਧ ਸਕੇ।
ਜਸਦੀਪ ਸਿੰਘ ਜਸੀ ਨੇ ਕਿਹਾ ਕਿ ਅੰਬੈਸਡਰ ਸਾਹਿਬ ਦੀ ਨੇਕ ਨੀਤੀ ਅਤੇ ਪਿਆਰ ਸਾਨੂੰ ਪਹਿਲੀ ਮਿਲਣੀ ਤੇ ਹੀ ਝਲਕ ਪਿਆ ਸੀ ।ਜਿਸ ਸਦਕਾ ਅਜ ਇਹ ਫਿਰ ਸਾਡੇ ਦਰਮਿਆਨ ਹਾਜ਼ਰ ਹਨ। ਇਨ੍ਹਾਂ ਜੋ ਪਿਆਰ ਸਿਖਾਂ ਲਈ ਦਿਖਾਇਆ ਹੈ, ਉਹ ਨਾ-ਭੁਲਣਯੋਗ ਹੈ। ਇਨ੍ਹਾਂ ਦੀ ਸਖਸ਼ੀਅਤ ਵਿਚ ਬਿਹਤਰੀ ਝਲਕਦੀ ਹੈ।ਰਾਜਨੀਤਕਾਂ ਲੀਡਰਾਂ ਨੇ ਕਮਿਊਨਿਟੀ ਦੋ-ਫਾੜ ਕੀਤੀ ਹੋਈ ਹੈ। ਜੇਕਰ ਉਹ ਵਿਦੇਸ਼ਾਂ ਵਿਚ ਰਹਿੰਦੇ ਸਿਖਾਂ ਅਤੇ ਮੁਸਲਮਾਨਾਂ ਦੀਆਂ ਸਾਂਝੀਆਂ ਕਾਰੋਬਾਰੀਆਂ ਅਤੇ ਪਿਆਰ ਵੇਖ ਲੈਣ ਤਾਂ ਕਦੇ ਵੀ ਕੁੜਤਣ ਭਰਿਆ ਨਜ਼ਰਈਆ ਅਵਾਮ ਪ੍ਰਤੀ ਨਾ ਰਖਣ ।ਸਾਜਿਦ ਤਰਾਰ ਨੇ ਕਿਹਾ ਕਿ ਮੈਂ ਕਮਿਊਨਿਟੀ ਦੀ ਬਿਹਤਰੀ ਲਈ ਸਮਰਪਿਤ ਹਾਂ ਅਤੇ ਕਮਿਊਨਿਟੀ ਨੂੰ ਨਾਲ ਲੈ ਕੇ ਚਲਣ ਦੀ ਹਰ ਕੋਸ਼ਿਸ਼ ਵਿਚ ਮੈਂ ਹਾਜ਼ਰ ਹੁੰਦਾ ਹਾਂ। ਉਨ੍ਹਾਂ ਕਿਹਾ ਅੰਬੈਸਡਰ ਪਾਕਿਸਤਾਨ ਅਲੀ ਜਹਾਂਗੀਰ ਸਦੀਕੀ ਜਿਨ੍ਹਾਂ ਚਿਰ ਵੀ ਰਹਿਣਗੇ ਉਹ ਅਜਿਹੀ ਛਾਪ ਕਮਿਊਨਿਟੀ ਅਤੇ ਸਰਕਾਰੇ ਦਰਬਾਰੇ ਛਡ ਜਾਣਗੇ। ਜਿਸ ਨੂੰ ਅਵਾਮ ਯਾਦ ਵੀ ਰਖੇਗਾ ਤੇ ਇਸ ਤੇ ਪਹਿਰਾ ਵੀ ਦੇਵੇਗਾ। ਮੇਰੀ ਮੁਰਾਦ ਹੈ ਕਿ ਉਹ ਅਜ ਆਪਣੇ ਸੰਬੋਧਨ ਵਿਚ ਕਮਿਊਨਿਟੀ ਨੂੰ ਕੋਈ ਨਸੀਹਤ ਦੇ ਕੇ ਜਾਣ ਜਿਸ ਲਈ ਅਸੀਂ ਸਾਰੇ ਇੰਤਜ਼ਾਰ ਕਰ ਰਹੇ ਹਾਂ।
ਅਲੀ ਜਹਾਂਗੀਰ ਸਦੀਕੀ ਅੰਬੈਸਡਰ ਪਾਕਿਸਤਾਨ ਵਲੋਂ ਆਪਣੇ ਸੰਬੋਧਨ ਰਾਹੀਂ ਕੋਲੰਬੀਆ ਦੀ ਉਦਾਹਰਨ ਦਿਤੀ, ਜਿਥੇ ਦੀ ਆਰਥਿਕ, ਧਾਰਮਿਕ, ਸਭਿਅਕ ਅਤੇ ਲੋਕ ਹਾਲਾਤ ਬਦਤਰ ਸਨ। ਇਥੋਂ ਤਕ ਕਿ ਉਗਰਵਾਦ ਅਤੇ ਡਰਗ ਕਰਕੇ ਇਹ ਕੋਲੰਬੀਆ ਬਹੁਤ ਹੀ ਤਰਸਯੋਗ ਹੋ ਗਿਆ ਸੀ ।ਪਰ ਅਜ ਇਹ ਏਨਾ ਬਿਹਤਰ ਹੋ ਗਿਆ ਹੈ ਕਿ ਜਿਸ ਦੀ ਮਿਸਾਲ ਕਈ ਮੁਲਕ ਦਿੰਦੇ ਹਨ। ਪਾਕਿਸਤਾਨ ਵੀ ਬਿਹਤਰੀ ਵਲ ਵਧ ਰਿਹਾ ਹੈ ਜਿਥੇ ਹੁਣ ਦੂਜੇ ਮੁਲਕਾਂ ਵਲੋਂ ਨਿਵੇਸ਼ ਕਰਨ ਲਈ ਕਦਮ ਵਧਾਇਆ ਹੈ। ਵਿਦੇਸ਼ਾਂ ਵਿਚ ਰਹਿੰਦਾ ਪਾਕ ਅਵਾਮ ਨੇਕ ਨੀਤੀ ਨਾਲ ਪਾਕਿਸਤਾਨ ਲਈ ਕੰਮ ਕਰੇ ,ਤਾਂ ਪਾਕਿਸਤਾਨ ਮੁੜ ਸਵਰਨ ਮੁਲਕ ਕਹਿਲਾਵੇਗਾ। ਉਨ੍ਹਾਂ ਕਿਹਾ ਪਾਕਿਸਤਾਨ ਐਟਮੀ ਦਾ ਧਾਰਣੀ ਹੈ, ਖੇਡਾਂ ਵਿਚ ਬਿਹਤਰ ਹੈ। ਉਥੋਂ ਦੀਆਂ ਮਸ਼ਹੂਰ ਚੀਜ਼ਾਂ ਦੁਨੀਆਂ ਦੇ ਹਰ ਕੋਨੇ ਵਿਚ ਜਾਂਦੀਆਂ ਹਨ, ਪਾਕਿਸਤਾਨ ਕੋਈ ਆਮ ਮੁਲਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ੀ ਭਾਰਤੀਆਂ ਨੂੰ ਨਨਕਾਣਾ ਸਾਹਿਬ ਨਿਵੇਸ਼ ਕਰਨ ਦਾ ਸਦਾ ਦਿੰਦੇ ਹਨ। ਉਨ੍ਹਾਂ ਵਲੋਂ ਕਹੀਆਂ ਗਲਾਂ ਨੂੰ ਹਰ ਪਾਸੇ ਤੋਂ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਦੀ ਸਰਾਹਨਾ ਕੀਤੀ ਗਈ। ਅੰਤ ਵਿਚ ਭੰਗੜਾ ਟੀਮ ਨੇ ਸਾਰਿਆਂ ਦਾ ਮਨੋਰੰਜਨ ਕੀਤਾ। ਫਤਿਹ ਤਰਾਰ ਅਤੇ ਸਾਜੀਆ ਵਲੋਂ ਸਟੇਜ ਬਾਖੂਬ ਨਿਭਾਈ। ਉਪਰੰਤ ਰਾਤਰੀ ਭੋਜ ਦਾ ਅਨੰਦ ਮਾਣਿਆ ਤੇ ਢੇਰ ਸਾਰੀਆਂ ਗਲਾਂ ਨੌਜਵਾਨ ਅੰਬੈਸਡਰ ਨਾਲ ਕੀਤੀਆਂ। ਅਖੀਰ ਤੇ ਸਿਖਸ ਆਫ ਅਮਰੀਕਾ ਸੰਸਥਾ ਵਲੋਂ ਅਲੀ ਜਹਾਂਗੀਰ ਸਦੀਕੀ ਅੰਬੈਸਡਰ ਪਾਕਿਸਤਾਨ ਅਤੇ ਡਿਪਟੀ ਅੰਬੈਸਡਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਜਸਦੀਪ ਸਿੰਘ ਜਸੀ ਚੇਅਰਮੈਨ ਤੇ ਉਨ੍ਹਾਂ ਦੀ ਸਮੁਚੀ ਡਾਇਰੈਕਟਰਾਂ ਦੀ ਟੀਮ ਬਲਜਿੰਦਰ ਸਿੰਘ ਸ਼ੰਮੀ, ਡਾਕਟਰ ਸੁਰਿੰਦਰ ਸਿਘ ਗਿਲ, ਬਖ਼ਸ਼ੀਸ਼ ਸਿੰਘ, ਮੰਨਜਿੰਦਰ ਸਿੰਘ ਵਲੋਂ ਦਿਤਾ ਗਿਆ। ਸਮੁਚੇ ਤੋਰ ਤੇ ਇਹ ਸਮਾਗਮ ਦੋਹਾ ਮੁਲਕਾਂ ਤੇ ਵਖਰੀ ਛਾਪ ਛਡ ਗਿਆ ਹੈ।

WRITTEN BY