ਸਾਡੇ ਪ੍ਰਧਾਨ ਮੰਤਰੀ ਜੀ ਸਹੁੰ ਚੁੱਕਣ ਤੋ ਬਾਅਦ ਤਕਰੀਬਨ ਪੂਰੀ ਦੁਨੀਆ ਦੀ ਸੈਰ ਕਰ ਰਹੇ ਹਨ,ਸੁਭਾਵਿਕ ਹੈ ਕਿ ਯੂਰਪ ਕੰਟਰੀਆਂ ਦਾ ਰਹਿਣ ਸਹਿਣ ਕੰਮ ਕਾਰ ਦਾ ਤਰੀਕਾ,ਵਾਤਾਵਰਨ ਦੀ ਸੰਭਾਲ ਅਤੇ ਸਾਫ ਸਫਾਈ ਤੋ ਉਹ ਪ੍ਰਭਾਵਿਤ ਹੋਏ ਹਨ,ਉਹਨਾਂ ਵੱਲੋ ਇਹ ਕੋਸ਼ਿਸ ਵੀ ਕੀਤੀ ਗਈ ਹੈ ਜਦ ਇਹ ਕੰਟਰੀ ਸਾਫ-ਸੁਥਰੇ ਰਹਿ ਸਕਦੇ ਹਨ ਤਾਂ ਸਾਡਾ ਦੇਸ ਕਿਉ ਨਹੀ,ਇਸ ਕਰਕੇ ਉਹਨਾਂ ਨੇ ਸਫਾਈ ਅਭਿਆਨ ਚਲਾਇਆ ਹੈ,ਪਰ ਕੀ ਇੱਕਲੇ ਪ੍ਰਧਾਨ ਮੰਤਰੀ ਜੀ ਦੇਸ ਨੂੰ ਸਾਫ ਕਰ ਸਕਣਗੇ ਸਾਡਾ ਆਮ ਨਗਰਿਕਾਂ ਦਾ ਕੋਈ ਫਰਜ ਨਹੀ ਬਣਦਾ ਕਿ ਅਸੀ ਸਿਰਫ ਆਪਣੇ ਘਰ ਦਾ ਆਲਾ-ਦੁਆਲਾ ਹੀ ਸਾਫ ਕਰ ਲਈਏ।ਦੂਸਰਾ ਸਰਕਾਰ ਨੇ ਵਿਦੇਸਾਂ ਦੀ ਕੈਸ਼ ਲੱੈਸ ਖ੍ਰੀਦਦਾਰੀ ਵੇਖ ਕੇ ਇਸ ਨੂੰ ਭਾਰਤ ਵਿੱਚ ਲਾਗੂ ਕਰਨ ਦੀ ਗੱਲ ਕਹੀ ਹੈ,ਇਹ ਬਹੁਤ ਚੰਗੀ ਗੱਲ ਹੈ ਇਸ ਨਾਲ ਭ੍ਰਿਸ਼ਟਾਚਾਰ ਨੂੰ ਨੱਥ ਪਵੇਗੀ। ਤੀਸਰਾ ਸਾਡੀ ਸਰਕਾਰ ਚਾਹੁੰਦੀ ਹੈ ਕਿ ਹਰੇਕ ਨਾਗਰਿਕ ਆਪਣੀ ਕਮਾਈ ਵਿੱਚੋ ਦੇਸ ਹਿੱਤ ਵਾਸਤੇ ਟੈਕਸ ਅਦਾ ਕਰੇ,ਸਰਕਾਰ ਵੱਲੋ ਮਿਲ ਰਹੀਆ ਰਿਆਇਤਾਂ ਨੂੰ ਛੱਡੇ ਤਾ ਹੀ ਸਰਕਾਰ ਨੇ ਜੀ,ਐਸ ਟੀ,ਵਰਗੇ ਮਹੱਤਵਪੂਰਨ ਕਦਮ ਚੁੱਕੇ ਹਨ,ਇਹ ਕੁੱਝ ਮੰਗਾਂ ਹਨ ਜੋ ਸਰਕਾਰ ਲੋਕਾਂ ਤੋ ਚਾਹੁੰਦੀ ਹੈ,ਪਰ ਸਰਕਾਰ ਨੇ ਕਦੇ ਇਹ ਜਾਣਨ ਦੀ ਕੋਸ਼ਿਸ ਨਹੀ ਕੀਤੀ ਕਿ ਲੋਕ ਸਰਕਾਰ ਤੋ ਕੀ ਚਾਹੁੰਦੇ ਹਨ,ਤੁਸੀ ਵਿਦੇਸਾ ਦੀ ਤਰਜ’ਤੇ ਟੈਕਸ ਲਗਾਉਣਾਂ ਚਾਹੁੰਦੇ ਹੋ,ਪਰ ਵਿਦੇਸ਼ਾਂ ਦੀ ਤਰਜ’ਤੇ ਸਹੂਲਤਾਂ ਕਿਉ ਨਹੀ ਦੇ ਰਹੇ,ਵਿਦੇਸਾਂ ਵਿੱਚ ਹਰੇਕ ਨਾਗਰਿਕ ਦਾ ਇਲਾਜ ਫ੍ਰੀ ਹੈ,ਪੜ੍ਹਾਈ ਫ੍ਰੀ ਹੈ ਹਰੇਕ ਯੋਗ ਨਾਗਰਿਕ ਨੂੰ ਕੰਮ ਦੀ ਗਾਰੰਟੀ ਹੂੈ,ਉਹਨਾਂ ਦੇ ਪ੍ਰਧਾਨ ਮੰਤਰੀ ਜਾ ਮੰਤਰੀ ਕੋਈ ਵਾਧੂ ਸਕਿਊਰਟੀ ਨਹੀ ਰੱਖਦੇ ਕੋਈ ਵਾਧੂ ਖਰਚਾ ਨਹੀ ਪਾਉਦੇਂ ਸਰਕਾਰੀ ਖਜਾਨੇ ਤੇ,ਪਰ ਸਾਡੇ ਦੇਸ ਦੇ ਲੀਡਰਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ ਕੋਈ ਸਮਾਂ ਸੀ ਜਦੋ ਰਾਜਨੀਤੀ ਵਿੱਚ ਲੋਕ ਸਿਰਫ ਸੇਵਾ ਭਾਵਨਾ ਨਾਲ ਆਉਦੇਂ ਸਨ,ਪਰ ਹੁਣ ਸਾਰੇ ਮੇਵਾ ਖਾਣ ਦੀ ਇੱਛਾ ਰੱਖਦੇ ਹਨ।ਸਭ ਤੋ ਪਹਿਲਾ ਸਾਡੇ ਸਾਰੇ ਐਮ,ਐਲ,ਏ ਐਮ,ਪੀ ਅਤੇ ਮੰਤਰੀ ਤਨਖਾਹ, ਟੀ,ਏ,ਡੀ,ਏ ਅਤੇ ਹੋਰ ਭੱਤਿਆ ਤੋ ਬਿਨ੍ਹਾ ਇਹ ਕਾਰਜ ਕਰਨ ਫਿਰ ਇੱਥੇ ਕੋਈ ਵੀ ਭ੍ਰਿਸਟ ਨਹੀ ਰਹੇਗਾ। ਹਾਂ ਫਿਰ ਵੀ ਜੇਕਰ ਸਰਕਾਰ ਆਮ ਲੋਕਾਂ ਉਪਰ ਟੈਕਸ ਲਾਉਣਾ ਚਾਹੁੰਦੀ ਹੈ ਤਾ ਜਮ-ਜਮ ਲਾਵੇ ਪਰ ਬਦਲੇ ਵਿੱਚ ਉਹਨਾਂ ਵਾਸਤੇ ਸੁਰੱਖਿਆ ਅਤੇ ਰੋਜਗਾਰ ਦਾ ਪ੍ਰਬੰਧ ਕਰੇ।
ਵਿਦੇਸ਼ਾਂ ਦੀ ਤਰਜ਼ ’ਤੇ ਜੇਕਰ ਟੈਕਸ ਲੱਗ ਸਕਦੇ ਹਨ, ਤਾਂ ਸਹੂਲਤਾ ਕਿਉਂ ਨਹੀਂ



