ਅੱਜ ਦੇ ਦੌਰ ਵਿੱਚ ਪੱਤਰਕਾਰੀ ਕਰਨਾ ਕੋਈ ਸੁਖਾਲਾ ਕੰਮ ਨਹੀ ਹੈ ਜਿਸ ਵਿੱਚ ਸਭ ਤੋਂ ਵੱਧ ਮਿਹਨਤ ਪੇਂਡੂ ਕਸਬਿਆ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਕਰਨੀ ਪੈਂਦੀ ਹੈ ਪਰ ਫਿਰ ਵੀ ਸਰਕਾਰਾਂ ਹਮੇਸ਼ਾ ਹੀ ਫੀਲਡ ਪੱਤਰਕਾਰਾਂ ਨਾਲ ਵਿਤਕਰਾਂ ਕਰਦੀਆਂ ਹਨ ਜੋ ਸਹੀ ਨਹੀ ਹੈ ਸਰਕਾਰਾਂ ਨੇ ਸਗੋ ਪਿੰਡਾਂ ਦੇ ਪੱਤਰਕਾਰਾਂ ਦਾ ਮਨੋਬਲ ਵਧਾਉਣਾ ਹੈ ਤਾਂ ਜੋ ਉਹ ਪਿੰਡਾਂ ਦੀਆਂ ਮੁਸ਼ਕਲਾਂ ਉਨ੍ਹਾ ਦਾ ਰਹਿਣ ਸਹਿਣ ਸਰਕਾਰ ਦੇ ਧਿਆਨ ਵਿੱਚ ਲਿਆਉਣ ਪਰ ਸਾਇਦ ਸਰਕਾਰਾਂ ਇਹ ਚਾਹੁੰਦੀਆਂ ਹੀ ਨਹੀ ਹਨ ਕਿ ਪਿੰਡਾਂ ਵਿਚਲੇ ਪੱਤਰਕਾਰ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਨਾ ਕਰਨ ਇਸ ਲਈ ਹੀ ਸਰਕਾਰਾਂ ਵੱਲੋ ਫੀਲਡ ਪੱਤਕਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਨਾਇਆ ਜਾਂਦਾ ਹੈ ਜਿਸਦੀ ਤਾਜ਼ਾ ਮਿਸ਼ਾਲ ਮੌਜੂਦਾ ਕੈਪਟਨ ਸਰਕਾਰ ਦੇ ਰਾਜ ਵਿੱਚ ਵੇਖੀ ਜਾ ਸਕਦੀ ਹੈ ਜਿਸ ਵੱਲੋ ਪੇਂਡੂ ਪੱਤਰਕਾਰਾਂ ਨੂੰ ਸਰਕਾਰ ਵੱਲੋ ਜਾਰੀ ਕੀਤੇ ਜਾਂਦੇ ਪੀਲੇ ਕਾਰਡਾਂ ਤੋਂ ਵਾਝੇਂ ਰੱਖਣ ਤੋਂ ਮਿਲਦੀ ਹੈ । ਲੋਕਤੰਤਰ ਦਾ ਚੋਥਾ ਥੰਮ ਹੈ ਪੱਤਰਕਾਰੀ ਭਾਵੇਂ ਕਿ ਸਮੇ ਦੇ ਲਿਹਾਜ ਨਾਲ ਇਹ ਕਿੱਤਾ ਕੁਝ ਹੇਠਾ ਗਿਆ ਹੈ ਪਰ ਫਿਰ ਵੀ ਬਹੁਤੇ ਪੱਤਰਕਾਰ ਅੱਜ ਵੀ ਆਪਣੇ ਜਮੀਰ ਦੀ ਆਵਾਜ਼ ਨੂੰ ਪਛਾਣਦਿਆ ਇਸ ਖੇਤਰ ਵਿੱਚ ਚੰਗੀ ਭੂਮਿਕਾ ਨਿਭਾਅ ਰਹੇ ਹਨ ਜਿੰਨਾਂ ਵਿੱਚ ਪਿੰਡਾਂ ਦੇ ਪੱਤਰਕਾਰ ਮੂਹਰੀ ਹਨ ਜੋ ਬਿਨਾਂ ਕਿਸੇ ਲਾਲਚ ਭੈਅ ਦੇ ਆਪਣੇ ਕੰਮ ਨੂੰ ਬਾਖੂਬੀ ਕਰ ਰਹੇ ਹਨ ਗੱਲ ਕਰੀਏ ਫੀਲਡ ਪੱਤਰਕਾਰਾਂ ਦੀ ਤਾਂ ਇਹ ਮਿਹਨਤ ਵਿੱਚ ਪਿਛੇ ਨਹੀ ਹਨ ਸਹਿਰੀ ਪੱਤਰਕਾਰ ਤਾਂ ਆਪਣੇ ਦਫਤਰਾਂ ਵਿੱਚ ਬੈਠ ਕੇ ਕੋਈ ਨਾ ਕੋਈ ਸਟੋਰੀ ਕੱਢਦੇ ਹਨ ਅਤੇ ਜਿਆਦਾਤਰ ਦਫਤਰੀ ਪ੍ਰੈਸ ਨੋਟ ਤੋਂ ਹੀ ਖ਼ਬਰ ਤਿਆਰ ਕਰ ਲੈਦੇਂ ਹਨ ਪਰ ਪਿੰਡਾਂ ਵਾਲੇ ਪੱਤਰਕਾਰ ਵੀਰ ਜਿਆਦਾਤਰ ਮੌਕੇ ਤੇ ਪਹੁੰਚ ਕੇ ਹੀ ਖ਼ਬਰ ਤਿਆਰ ਕਰਦੇ ਹਨ ਅਤੇ ਅਖ਼ਬਾਰਾਂ ਨੂੰ ਭੇਜਦੇ ਹਨ ਜਿਸ ਵਿੱਚ ਉਨ੍ਹਾ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਕਈ ਵਾਰ ਰਾਤ ਬਰਾਤੇ ਖਰਾਬ ਮੋਹੌਲ ਵਿੱਚ ਵੀ ਪਿੰਡਾਂ ਵਿੱਚ ਖ਼ਬਰ ਲਈ ਜਾਣਾ ਪੈਂਦਾ ਹੈ ਜਿਸ ਸਮੇ ਉਨ੍ਹਾ ਕੋਲ ਨਾ ਤਾਂ ਕੋਈ ਸੁਰੱਖਿਆ ਹੁੰਦੀ ਹੈ ਅਤੇ ਨਾ ਹੀ ਕੋਈ ਸਹਾਰਾ ਪਰ ਫਿਰ ਵੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਉਹ ਆਪਣੇ ਕੰਮ ਨੂੰ ਅੰਜ਼ਾਮ ਦੇ ਰਹੇ ਹਨ। ਕੁਝ ਸਮਾ ਪਹਿਲਾ ਜਦੋ ਪਿੰਡਾਂ ਵਿੱਚ ਪੱਤਰਕਾਰ ਘੱਟ ਹੁੰਦੇ ਸਨ ਤਾਂ ਉਸ ਵੇਲੇ ਪਿੰਡਾਂ ਦੇ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਘੱਟ ਹੀ ਪਹੁੰਚ ਦੀ ਸੀ ਪਰ ਹੁਣ ਇਹ ਸਭ ਕੁਝ ਉਲਟ ਹੋ ਚੁੱਕਾ ਹੈ ਕਿਉਕਿ ਹਰ ਅਖ਼ਬਾਰ ਜਾਂ ਰਸ਼ਾਲੇ ਦਾ ਪੱਤਰਕਾਰ ਪਿੰਡਾਂ ਵਿੱਚ ਮੌਜੂਦ ਹੈ ਜੋ ਹਰ ਪਲ-ਪਲ ਦੀ ਖ਼ਬਰ ਨੂੰ ਕੈਚ ਕਰਦਾ ਹੋਇਆ ਅਖ਼ਬਾਰਾਂ ਅਤੇ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਸਾਇਦ ਸਰਕਾਰਾਂ ਵੀ ਇਹ ਨਹੀ ਚਾਹੁੰਦੀਆਂ ਕਿ ਪਿੰਡਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚੇ ਕਿਉਕਿ ਫਿਰ ਪ੍ਰਸਾਸ਼ਨ ਅਤੇ ਸਰਕਾਰ ਨੂੰ ਲੋਕਾਂ ਦੀ ਮੁਸ਼ਕਲ ਹੱਲ ਕਰਨੀ ਪੈਂਦੀ ਹੈ ਇਸ ਲਈ ਸਰਕਾਰ ਫੀਲਡ ਪੱਤਰਕਾਰਾਂ ਨਾਲ ਵਿਤਕਰਾਂ ਕਰ ਰਹੀ ਹੈ ।
ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਵੀ ਫੀਲਡ ਪੱਤਰਕਾਰਾਂ ਨਾਲ ਵਿਤਕਰਾਂ ਹੁੰਦਾਂ ਰਿਹਾ ਹੈ ਪਰ ਫਿਰ ਵੀ ਸਰਕਾਰ ਵੱਲੋ ਪੱਤਰਕਾਰਾਂ ਦੇ ਪੀਲੇ ਕਾਰਡ ਬਣਾ ਕੇ ਉਨ੍ਹਾ ਦਾ ਮਾਣ ਵਧਾਇਆ ਜਾਂਦਾ ਰਿਹਾ ਹੈ ਪਰ ਹੁਣ ਮੌਜੂਦਾ ਕੈਪਟਨ ਸਰਕਾਰ ਦੇ ਰਾਜ ਵਿੱਚ ਲੋਕ ਸੰਪਰਕ ਵਿਭਾਗ ਵੱਲੋ ਨਾਦਰਸਾਹੀ ਫੁਰਮਾਨ ਜਾਰੀ ਕਰਕੇ ਫੀਲਡ ਵਿੱਚ ਕੰਮ ਕਰਨ ਵਾਲੇ ਬਲਾਕ ਜਾਂ ਸਬ-ਤਹਿਸੀਲ ਦੇ ਪੱਤਰਕਾਰਾਂ ਦੇ ਪੀਲੇ ਕਾਰਡ ਬੰਦ ਕਰ ਦਿੱਤੇ ਹਨ ਜਿਸ ਲਈ ਪੱਤਰਕਾਰ ਸਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋ ਰਹੇ ਹਨ ਅਤੇ ਥਾਂ-ਥਾਂ ਤੇ ਸਰਕਾਰ ਵਿਰੁੱਧ ਰੋਸ਼ ਮੁਜਾਹਿਰੇ ਕਰ ਰਹੇ ਅਤੇ ਕਈ ਪੱਤਰਕਾਰ ਜਥੇਬੰਦੀਆਂ ਤਾਂ ਭੁੱਖ ਹੜਤਾਲ ਤੇ ਬੈਠਣ ਦਾ ਵੀ ਐਲਾਨ ਕਰ ਚੁੱਕੀਆਂ ਹਨ ਪਰ ਕੈਪਟਨ ਸਰਕਾਰ ਦੇ ਕੰਨਾਂ ਤੇ ਜੂੰਅ ਨਹੀ ਸਰਕ ਰਹੀ। ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਜਿੰਨਾਂ ਨੂੰ ਅਖ਼ਬਾਰਾਂ ਵੱਲੋ ਵੀ ਕੋਈ ਸਹਾਇਤਾਂ ਨਹੀ ਦਿੱਤੀ ਜਾਂਦੀ ਅਤੇ ਕੁਝ ਅਖ਼ਬਾਰਾਂ ਪੱਤਰਕਾਰਾਂ ਨੂੰ ਡਾਕ ਖਰਚ ਦਿੰਦੀਆਂ ਹਨ ਪਰ ਫਿਰ ਵੀ ਉਹ ਤਨ ਮਨ ਨਾਲ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ ਨੂੰ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਸਾਰੀਆਂ ਆਸ਼ਾ ਸਨ ਕਿਉਕਿ ਜਦੋ ਪਿਛਲੀ ਸਰਕਾਰ ਵੇਲੇ ਵੀ ਪੱਤਰਕਾਰ ਸੰਘਰਸ ਕਰ ਰਹੇ ਸਨ ਤਾਂ ਉਸ ਵੇਲੇ ਇੱਮ ਕੈਬਨਿਟ ਮੰਤਰੀ ਦੀ ਕੋਠੀ ਅੱਗੇ ਪੱਤਰਕਾਰਾਂ ਤੇ ਜਦੋ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਤਾਂ ਕੈਪਟ ਅਮਰਿੰਦਰ ਸਿੰਘ ਨੇ ਇਸਤੇ ਅਫਸੋਸ਼ ਜਿਤਾਉਦਿਆ ਕਾਂਗਰਸ ਸਰਕਾਰ ਬਣਨ ਤੇ ਪੱਤਰਕਾਰਾਂ ਹੱਕੀ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਅਤੇ ਪੱਤਰਕਾਰਾਂ ਨੇ ਵੀ ਰੋਸ਼ ਵਜੋ ਕਾਂਗਰਸ ਦਾ ਪੂਰਾ ਸਾਥ ਦਿੱਤਾ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੇ ਪਹਿਲੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਪੀਲੇ ਕਾਰਡਾਂ ਵਾਲੇ ਪੱਤਰਕਾਰਾਂ ਦਾ ਟੋਲ ਟੈਕਸ ਮੁਆਫ ਪਰ ਲੋਕ ਸੰਪਰਕ ਵਿਭਾਗ ਨੇ ਇਸ ਹੁਕਮ ਦੇ ਪਰ ਕੁਤਰਦਿਆ ਕਰੀਬ 20 -30 ਸਾਲ ਤੋਂ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਪੀਲੇ ਕਾਰਡ ਹੀ ਬੰਦ ਕਰ ਦਿੱਤੇ ਹਨ ਜਿੰਨਾਂ ਵਿੱਚ ਵੁਹ ਪੱਤਰਕਾਰ ਵੀ ਸਾਮਲ ਹਨ ਜਿੰਨਾਂ ਦੇ ਪਿਛਲੇ ਕਾਫੀ ਸਾਲਾਂ ਤੋ ਬਣਦੇ ਆ ਰਹੇ ਹਨ ਪੱਤਰਕਾਰਾਂ ਵਿੱਚ ਇਹ ਵੀ ਖੁੰਢ ਚਰਚਾ ਹੈ ਕਿ ਲੋਕ ਸੰਪਰਕ ਵਿਭਾਗ ਵਿੱਚ ਅਕਾਲੀ ਭਾਜਪਾ ਸਰਕਾਰ ਸਮੇ ਅਫਸਰ ਬੈਠੇ ਹਨ ਜੋ ਇਹ ਨਹੀ ਚਾਹੁੰਦੇ ਕਿ ਕੈਪਟਨ ਸਰਕਾਰ ਅਤੇ ਮੀਡੀਆ ਵਿੱਚ ਤਾਲ ਮੇਲ ਵਧੇ ਸਗੋ ਉਹ ਪੱਤਰਕਾਰਾਂ ਦੇ ਕਾਰਡ ਬੰਦ ਕਰਕੇ ਸਰਕਾਰ ਅਤੇ ਪੱਤਰਕਾਰਾਂ ਵਿੱਚ ਦੀਵਾਰ ਖੜੀ ਕਰਨ ਦੀ ਕੋਸਿਸ਼ ਕਰ ਰਹੇ ਹਨ ਇਸ ਲਈ ਮੁੱਖ ਮੰਤਰੀ ਅਤੇ ਇਸਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਪੀਲੇ ਕਾਰਡ ਪਹਿਲ ਦੇ ਆਧਾਰ ਤੇ ਬਣਾਵੇ ਤਾਂ ਜੋ ਉਨ੍ਹਾ ਨੂੰ ਸਰਕਾਰ ਵੱਲੋ ਮਿਲਦੀਆਂ ਸਹੂਲਤਾਂ ਉਨ੍ਹਾ ਤੱਕ ਵੀ ਪਹੁੰਚ ਸਕਣ ਇਸ ਵਿੱਚ ਅਖ਼ਬਾਰਾਂ ਦੇ ਮਾਲਕਾਂ ਅਤੇ ਸੰਪਾਦਕਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।



