Skip to content
Independent perspectives. Global stories.
BREAKING

ਰਾਜਪਾਲ ਨੇ ਡਾ. ਅੰਸ਼ੂ ਕਟਾਰੀਆ ਦੀ ਜੀਵਨੀ ਤੇ ਅਧਾਰਿਤ ਕਿਤਾਬ ਜਾਰੀ ਕੀਤੀ

Share this story

ਮੋਹਾਲੀ – ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੇ ਚੈਅਰਮੇਨ ਡਾ. ਅੰਸ਼ੂ ਕਟਾਰੀਆ ਦੀ ਸੰਖਿਪਤ ਜੀਵਨੀ ਤੇ ਲਿਖੀ ਅੰਗ੍ਰੇਜੀ ਕਿਤਾਬ ‘‘ਫ੍ਰੋਮ ਹੋਰਾਇਜ਼ਨ ਟੂ ਜੇਨਿਥਿਸ ਹਾਈਟ’’ ਜਾਰੀ ਕੀਤੀ। ਇਹ ਕਿਤਾਬ ਪ੍ਰਸਿੱਧ ਪੱਤਰਕਾਰ ਸ਼੍ਰੀ ਮਯੰਕ ਮਿਸ਼ਰਾ ਅਤੇ ਡਾ: ਨਿਸ਼ਠਾ ਮਿਸ਼ਰਾ ਵੱਲੋਂ ਲਿਖੀ ਗਈ ਹੈ ਅਤੇ ਇਸ ਕਿਤਾਬ ਵਿੱਚ ਡਾ: ਕਟਾਰੀਆ ਦੇ ਜੀਵਨ ਦੇ ਸੰਘਰਸ਼ ਦੀ ਕਹਾਣੀ ਹੈ। ਬਚਪਨ ਤੋ ਲੈ ਕੇ ਹੁਣ ਤੱਕ ਉਹਨਾਂ ਨੇ ਕਿਸ ਤਰਾਂ ਸੰਘਰਸ਼ ਕੀਤਾ ਅਤੇ ਕਿਸ ਤਰਾਂ ਨਾਲ ਆਰੀਅਨਜ਼ ਗਰੁੱਪ ਦੀ ਸਥਾਪਨਾ ਕੀਤੀ, ਇਹ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ।ਸ਼੍ਰੀ ਮਯੰਕ ਮਿਸ਼ਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2011 ਵਿੱਚ ਵੀ ਉਹਨਾਂ ਨੇ ਡਾ. ਅੰਸ਼ੂ ਕਟਾਰੀਆ ਦੀ ਜੀਵਨੀ ਤੇ ਅਧਾਰਿਤ ਕਿਤਾਬ ਠਸ਼ੂਨਐ ਸੇ ਸ਼ਿਖਰ ਤੱਕੂ ਵੀ ਲਿਖੀ ਸੀ। ਜਿਸ ਵਿੱਚ ਉਹਨਾਂ ਨੇ ਉਹਨਾਂ ਵਿਆਕਤੀਆਂ ਦੇ ਜੀਵਨ ਦੇ ਬਾਰੇ ਵਿੱਚ ਲਿਖੀਆ ਸੀ ਜੋ ਸਮਾਜ ਦੀ ਸੇਵਾ ਕਰ ਰਹੇ ਹਨ ਅਤੇ ਇੱਕ ਮੁਕਾਮ ਹਾਸਲ ਕਰ ਚੁੱਕੇ ਹਨ।1 ਜਨਵਰੀ 1976 ਨੂੰ ਜੰਮੇ ਡਾ. ਅੰਸ਼ੂ ਕਟਾਰੀਆ ਨੇ ਆਪਣੀ ਗ੍ਰੈਜੂਏਸ਼ਨ ਸਰਕਾਰੀ ਕਾਲਜ, ਮੁਕਤਸਰ ਅਤੇ ਮਾਸਟਰ ਤੇ ਪੀਐਚਡੀ ਯੂਨੀਵਰਸਿਟੀ ਬਿਜਨਸ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ ਤੋਂ ਕੀਤੀ ਹੈ 1999 ਵਿਚ ਡਾ. ਅੰਸ਼ੂ ਕਟਾਰੀਆ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਸਰਕਾਰੀ ਕਾਲਜ, ਮੁਕਤਸਰ ਤੋਂ ਇਕ ਲੈਕਚਰ ਦੇ ਤੋਰ ਤੇ ਕੀਤੀ ਸੀ ਅਤੇ ਕਈ ਵਖ-ਵਖ ਕਾਲੇਜ਼ਿਜ ਵਿਚ 10 ਸਾਲ ਨੌਕਰੀ ਕਰਨ ਤੋਂ ਬਾਦ 2007 ਵਿਚ ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੀ ਸਥਾਪਨਾ ਕੀਤੀ।ਇਹ ਉਤਰ ਭਾਰਤ ਦਾ ਪਹਿਲਾ ਅਜਿਹਾ ਗਰੁਪ ਹੈ ਜਿਸਦੇ ਚਾਰੋ ਸੰਸਥਾਪਕ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਡਾ. ਪ੍ਰਵੀਨ ਕਟਾਰੀਆ, ਡਾਇਰੈਕਟਰ ਜਨਰਲ, ਪ੍ਰੋਫੈਸਰ ਰੋਸ਼ਨ ਲਾਲ ਕਟਾਰੀਆ, ਸੰਸਥਾਪਕ, ਸ਼੍ਰੀਮਤੀ ਰਜਨੀ ਕਟਾਰੀਆ, ਟ੍ਰੈਸਰ ਅਧਿਆਪਕ ਹਨ।ਇਸ ਕਿਤਾਬ ਵਿੱਚ ਡਾ. ਕਟਾਰੀਆ ਤੋ ਇਲਾਵਾ ਪੰਜ ਹੋਰ ਸ਼ਖਸੀਅਤਾਂ ਦੇ ਜੀਵਨ ਦੇ ਸੰਘਰਸ਼ ਦੇ ਬਾਰੇ ਵਿੱਚ ਵੀ ਦੱਸਿਆ ਗਿਆ ਹੈ ਜਿਹਨਾਂ ਵਿੱਚ ਮਾਨਵ ਮੰਗਲ ਗਰੁੱਪ ਆਫ ਸਕੂਲਸ ਦੇ ਸੰਸਥਾਪਕ, ਸ਼੍ਰੀ ਜੇਐਸ ਸਰਦਾਨਾ; ਅਜੀਤ ਕਰਮ ਸਿੰਘ ਇੰਟਰਨੈਸ਼ਨਲ ਗਰੁੱਪ ਆਫ ਸਕੂਲਸ ਦੇ ਐਗਜ਼ਿਕਿਯੂਟਿਵ ਡਾਇਰੇਕਟਰ, ਸ਼੍ਰੀ ਜਸਦੀਪ ਕਾਲਰਾ; ਰੈਗਲਨ ਇੰਨਫਰਾਸਟ੍ਰਕਚਰ ਲਿਮਿ: ਦੀ ਚੈਅਰਮੇਨ ਅਤੇ ਐਮਡੀ, ਮਿਸ ਰਿੱਤੂ ਸਿੰਗਲ; ਕ੍ਰਿਸ਼ਨਾ ਹੋਸਪਿਟਲ ਐਂਡ ਰਿਸਰਚ ਸੈਂਟਰ, ਹਲਦਵਾਨੀ ਦੇ ਡਾਇਰੇਕਟਰ, ਡਾ: ਜੋਗਿੰਦਰ ਸਿੰਘ ਖੁਰਾਨਾ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ, ਡਾ: ਜੋਰਾ ਸਿੰਘ ਦੀ ਸੰਖਿਪਤ ਜੀਵਨੀ ਵੀ ਹੈ।

WRITTEN BY