ਸਾਡੇ ਠਹਿਰ ਦੇ ਦੋ ਮਹੀਨਿਆਂ ਦੌਰਾਨ ਅਸੀਂ ਸੜਕਾਂ ਤੇ ਬਜ਼ਾਰਾਂ ਵਿਚ ਕੋਈ ਸ਼ਰਾਬੀ ਹਾਲਤ ਵਿਚ ਨਹੀਂ ਦੇਖਿਆ ਪਰ ਬਹੁਤੀ ਵਸੋਂ ਸਿਗਰਟਾਂ ਪੀਂਦੀ ਹੈ। ਉਹ ਵੀ ਸ਼ਰੇਆਮ ਨਹੀਂ ਸਗੋਂ ਸੀਮਤ ਥਾਵਾਂ ਤੇ ਇਸ ਦਾ ਸੇਵਨ ਕੀਤਾ ਜਾਂਦਾ ਹੈ।
ਮਸ਼ੀਨੀਕਰਨ ਬਹੁਤ ਜ਼ਿਆਦਾ ਹੈ। ਵਡੇ ਤੋਂ ਵਡੇ ਦਰਖਤਾਂ ਨੂੰ ਮਸ਼ੀਨਾਂ ਰਾਹੀਂ ਪੁਟ ਕੇ, ਛਾਂਗ ਕੇ ਘੰਟੇ ਦੋ ਘੰਟੇ ਵਿਚ ਪੂਰਾ ਸਾਫ ਕਰ ਦਿਤਾ ਜਾਂਦਾ ਹੈ।
ਮਹੀਨਿਆਂ ਤੇ ਸਾਲਾਂ ਦਾ ਕੰਮ ਕੁਝ ਘੰਟਿਆਂ ਅਤੇ ਦਿਨਾਂ ਵਿਚ ਹੀ ਕੀਤਾ ਜਾਂਦਾ ਹੈ। ਕੰਮ ਕਰਦੇ ਸਮੇਂ ਕਿਰਤੀ ਦੀ ਸੁਰਖਿਆ ਦਾ ਪੂਰਾ ਖਿਆਲ ਰਖਿਆ ਜਾਂਦਾ ਹੈ। ਬੈਲਟ, ਦਸਤਾਨੇ ਆਦਿ ਲੋੜ ਅਨੁਸਾਰ ਵਰਤੋਂ ਜ਼ਰੂਰੀ ਹੈ। ਕੁਦਰਤ ਨੇ ਕੈਨੇਡਾ ਨੂੰ ਹਰਿਆਵਲ ਅਤੇ ਸੁੰਦਰਤਾ ਬਖਸ਼ੀ ਹੈ। ਕੈਨੇਡਾ ਵਾਸੀਆਂ ਨੇ ਇਸ ਦੀ ਸੰਭਾਲ ਵੀ ਸਲੀਕੇ ਨਾਲ ਕੀਤੀ ਹੈ।
ਕੈਨੇਡਾ ਵਿਚ ਵੀ.ਆਈ.ਪੀ. ਕਲਚਰ ਦੀ ਪੂਰੀ ਤਰ੍ਹਾਂ ਅਣਹੋਂਦ ਹੈ। । ਆਪਣੀ ਠਹਿਰ ਦੌਰਾਨ ਅਸੀਂ ਕਿਤੇ ਵੀ ਕਿਸੇ ਸੜਕ ਤੇ ਲਾਲ ਬਤੀ ਵਾਲੀ ਕਾਰ ਜਾਂ ਬਾਡੀਗਾਰਡਾਂ ਦੀ ਭੀੜ ਨਹੀਂ ਦੇਖੀ ਨੇਤਾ ਲੋਕ ਜਨਤਾ ਦੇ ਸਚੇ ਸੇਵਕ ਹਨ। ਇਕ ਵਾਰੀ ਸਾਡੇ ਜਵਾਈ ਨੇ ਉਥੋਂ ਦੇ ਐਮ.ਐਲ.ਏ. ਟੈਰੀ ਲੇਕ ਨੂੰ ਫੋਨ ਕੀਤਾ ਜੋ ਉਸ ਸਮੇਂ ਉਪਲਬਧ ਨਹੀਂ ਸੀ । ਪਰ ਬਾਅਦ ਵਿਚ ਐਮ.ਐਲ. ਏ. ਦਾ ਫੋਨ ਆਇਆ ਅਤੇ ਉਸਨੇ ਨਿਯਮਾਂ ਮੁਤਾਬਿਕ ਮਦਦ ਵੀ ਕੀਤੀ । ਉਥੋ ਦਾ ਐਮ.ਐਲ.ਏ. ਦੋ ਵਾਰ ਰਹਿ ਚੁਕਿਆ ਸੀ, ਤੀਜੀ ਵਾਰ ਚੋਣ ਨਾ ਲੜ ਕੇ ਤਿਆਗ ਦਾ ਸਬੂਤ ਦਿਤਾ, ਭਾਵੇਂ ਕਿ ਉਸਦੀ ਉਮਰ 44-45 ਸਾਲ ਦੀ ਹੈ। ਕਸ਼ਮੀਰ ਬਾਰੇ ਕਿਸੇ ਨੇ ਕਿਹਾ ਹੈ ਕਿ ਜੇਕਰ ਧਰਤੀ ਤੇ ਸਵਰਗ ਹੈ ਤਾਂ ਉਹ ਕਸ਼ਮੀਰ ਹੀ ਹੈ, ਪਰ ਲੋਕਾਂ ਦੀ ਨਕਾਰਾਤਮਕ ਸੋਚ ਨੇ ਅਜ ਉਸ ਸਵਰਗ ਨੂੰ ਵੀ ਨਰਕ ਬਣਾ ਕੇ ਰਖ ਦਿਤਾ। ਕੈਨੇਡਾ ਦੇ ਵਾਸੀਆਂ ਨੇ ਆਪਣੀ ਮਿਹਨਤ ਨਾਲ ਆਪਣੀ ਹੀ ਧਰਤੀ ਨੂੰ ਸਵਰਗ ਬਣਾ ਲਿਆ ਹੈ ਇਹੀ ਕਾਰਨ ਹੈ ਕਿ ਇਥੇ ਵਸਣ ਲਈ ਸਾਰੇ ਲੋਕ ਉਤਾਵਲੇ ਹਨ।
– ਸਮਾਪਤ
ਕੈਨੇਡਾ ਫੇਰੀ ਦਾ ਨਿਵੇਕਲਾ ਅਨੁਭਵ



